nabaz-e-punjab.com

ਫੂਡ ਸੇਫਟੀ ਟੀਮਾਂ ਦੀ ਜਾਂਚ ਕਾਰਵਾਈ ਤਿਓਹਾਰਾਂ ਦੇ ਸੀਜ਼ਨ ਤੋਂ ਬਾਅਦ ਵੀ ਜਾਰੀ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ, 25 ਨਵੰਬਰ :
ਸਿਰਫ਼ ਤਿਓਹਾਰਾਂ ਦੇ ਸੀਜ਼ਨ ਦੌਰਾਨ ਹੀ ਖੁਰਾਕ ਨਮੂਨਿਆਂ ਦੀ ਜਾਂਚ ਕਰਨ ਦੀ ਪੁਰਾਣੀ ਰਵਾਇਤ ਨੂੰ ਖ਼ਤਮ ਕਰਦਿਆਂ, ਪੰਜਾਬ ਸਿਹਤ ਵਿਭਾਗ ਦੇ ਫੂਡ ਸੇਫਟੀ ਵਿੰਗ ਵੱਲੋਂ ਜਾਂਚ ਕਾਰਵਾਈਆਂ ਅਤੇ ਨਮੂਨੇ ਲੈਣ ਦੀ ਪ੍ਰਕਿਰਿਆ ਜਾਰੀ ਹੈ। ਉਕਤ ਪ੍ਰਗਟਾਵਾ ਕਮਿਸ਼ਨਰ,ਫੂਡ ਐਂਡ ਡਰੱਗ ਐਡਮਿਨਸਟ੍ਰੇਸ਼ਨ-ਕਮ-ਮਿਸ਼ਨ ਡਾਇਰੈਕਟਰ ਤੰਦਰੁਸਤ ਪੰਜਾਬ ਸ੍ਰੀ ਕੇ.ਐਸ. ਪੰਨੂ ਨੇ ਕੀਤਾ।
ਸ੍ਰੀ ਪੰਨੂੰ ਨੇ ਕਿਹਾ, ”ਪੰਜਾਬ ਵਿੱਚ ਭੋਜਨ ਦੀ ਮਿਲਾਵਟਖੋਰੀ ਵਿਰੁੱਧ ਆਪਣੀ ਦ੍ਰਿੜਤਾ ਤੇ ਕਾਇਮ ਰਹਿੰਦਿਆਂ, ਅਸੀਂ ਤਿਓਹਾਰਾਂ ਦੇ ਸੀਜ਼ਨ ਤੋਂ ਬਾਅਦ ਵੀ ਆਪਣੀਆਂ ਜਾਂਚ ਕਾਰਵਾਈਆਂ ਦੀ ਗਤੀ ਧੀਮੀ ਨਹੀਂ ਕੀਤੀ” ਅਤੇ ਨਾਲ ਹੀ ਕਿਹਾ ਕਿ ਵਿਭਾਗ ਨੇ ਦੀਵਾਲੀ ਤੋਂ ਬਾਅਦ ਵੀ ਨਿਰੰਤਰ ਛਾਪੇਮਾਰੀ ਜਾਰੀ ਰੱਖੀ ਹੈ। ਜਾਂਚ ਕਾਰਵਾਈਆਂ ਦੇ ਅੰਕੜਿਆਂ ਮੁਤਾਬਕ ਪਿਛਲੇ 12 ਦਿਨਾਂ ਅੰਦਰ ਵੱਧ ਤੋਂ ਵੱਧ 347 ਫੂਡ ਸੇਫਟੀ ਜਾਂਚ ਕਾਰਵਾਈਆਂ ਕੀਤੀਆਂ ਗਈਆਂ ਹਨ ਜੋ ਕਿ ਮਿਲਾਵਟਖੋਰੀ ਦੇ ਗੋਰਖ ਧੰਦੇ ਵਿੱਚ ਸ਼ਾਮਲ ਫੂਡ ਬਿਜ਼ਨਸ ਆਪਰੇਟਰਾਂ ਨੂੰ ਸਪਸ਼ਟ ਚੇਤਾਵਨੀ ਹੈ ਕਿ ਸਰਕਾਰ ਭੋਜਨ ਪਦਾਰਥਾਂ ਦੀ ਮਿਲਾਵਟਖੋਰੀ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕਰੇਗੀ। ਕੁੱਲ ਮਿਲਾ ਕੇ 35 ਨਮੂਨੇ ਦੁੱਧ ਦੇ, 10 ਪਨੀਰ ਦੇ, 16 ਘੀ ਦੇ, 5 ਦਹੀਂ ਦੇ, 12 ਖੋਏ ਦੇ ਅਤੇ 269 ਨਮੂਨੇ ਹੋਰ ਖਾਣ ਵਾਲੇ ਪਦਾਰਥਾਂ ਦੇ ਇਕੱਠੇ ਕੀਤੇ ਗਏ ਹਨ।
ਇਨ•ਾਂ ਨਮੂਨਿਆਂ ਦੀ ਜਾਂਚ ਖਰੜ ਵਿਖੇ ਸਥਿਤ ਅਤਿ ਆਧੁਨਿਕ ਫੂਡ ਲੈਬ ਵਿਚ ਕੀਤੀ ਜਾ ਰਹੀ ਹੈ। ਇਹ ਲੈਬ ਆਧੁਨਿਕ ਹਾਈ ਟੈੱਕ ਮਸ਼ੀਨਾਂ ਨਾਲ ਲੈਸ ਹੈ।
ਲੈਬ ਵੱਲੋਂ ਨਕਲੀ ਘੋਸ਼ਿਤ ਕੀਤੇ ਜਾਣ ਵਾਲੇ ਨਮੂਨਿਆਂ ਦੀ ਸੂਚਨਾ ਏ.ਡੀ.ਸੀਜ਼ ਨੂੰ ਦਿੱਤੀ ਜਾਂਦੀ ਹੈ ਤਾਂ ਜੋ ਫੂਡ ਆਪਰੇਟਰ ਨੂੰ ਢੁਕਵਾਂ ਜ਼ੁਰਮਾਨਾ ਕੀਤਾ ਜਾ ਸਕੇ। ਸ੍ਰੀ ਪੰਨੂੰ ਦੱਸਿਆ ਕਿ 10 ਲੱਖ ਰੁਪਏ ਤੱਕ ਦਾ ਜ਼ੁਰਮਾਨਾ ਲਗਾਇਆ ਜਾ ਸਕਦਾ ਹੈ। ਉਨ•ਾਂ ਇਹ ਵੀ ਦੱਸਿਆ ਕਿ ਟੈਸਟਿੰਗ ਪ੍ਰਕਿਰਿਆ ਪਾਸ ਨਾ ਕਰਨ ਵਾਲੇ ਨਮੂਨਿਆਂ ਦੀ ਸੂਚਨਾ ਜੁਡੀਸ਼ੀਅਲ ਮੈਜਿਸਟ੍ਰੇਟ ਨੂੰ ਦਿੱਤੀ ਜਾਂਦੀ ਹੈ ਜੋ ਫੂਡ ਆਪਰੇਟਰ ਨੂੰ 6 ਸਾਲ ਤੱਕ ਦੀ ਕੈਦ ਦੀ ਸਜ਼ਾ ਦੇ ਸਕਦੇ ਹਨ।
ਸ੍ਰੀ ਪੰਨੂੰ ਨੇ ਕਿਹਾ ਕਿ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਪੰਜਾਬ ਸਰਕਾਰ ਲੋਕਾਂ ਨੂੰ ਸੁਰੱਖਿਅਤ ਭੋਜਨ, ਸਾਫ਼ ਹਵਾ ਅਤੇ ਪਾਣੀ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ।

Load More Related Articles
Load More By Nabaz-e-Punjab
Load More In General News

Check Also

ਬੰਦੀ ਸਿੰਘਾਂ ਦੀ ਰਿਹਾਈ: ਮੁੱਖ ਮੰਤਰੀ ਦੀ ਕੋਠੀ ਵੱਲ ਕੂਚ ਕਰ ਰਹੇ ਸਿੱਖਾਂ ਦਾ ਰਾਹ ਰੋਕਿਆ, ਅੱਥਰੂ ਗੈੱਸ ਦੇ ਗੋਲੇ ਸੁੱਟੇ

ਬੰਦੀ ਸਿੰਘਾਂ ਦੀ ਰਿਹਾਈ: ਮੁੱਖ ਮੰਤਰੀ ਦੀ ਕੋਠੀ ਵੱਲ ਕੂਚ ਕਰ ਰਹੇ ਸਿੱਖਾਂ ਦਾ ਰਾਹ ਰੋਕਿਆ, ਅੱਥਰੂ ਗੈੱਸ ਦੇ…