ਜੰਗਲਾਤ ਕਾਮਿਆਂ ਦੇ ਜੋਸ਼ੀਲੇ ਨਾਅਰਿਆਂ ਨਾਲ ਗੂੰਜਿਆਂ ਵਣ ਭਵਨ

ਖ਼ਰਾਬ ਮੌਸਮ ਤੇ ਵਰ੍ਹਦੇ ਮੀਂਹ ਵਿੱਚ ਹੱਕੀ ਮੰਗਾਂ ਲਈ ਡਟੇ ਜੰਗਲਾਤ ਕਾਮੇ

ਵਣ ਭਵਨ ਦੇ ਦੋਵੇਂ ਗੇਟ ਬੰਦ ਕਰਕੇ ਉੱਚ ਅਧਿਕਾਰੀ ਤੇ ਦਫ਼ਤਰੀ ਸਟਾਫ਼ ਨੂੰ ਬੰਦੀ ਬਣਾਇਆ

ਨਬਜ਼-ਏ-ਪੰਜਾਬ, ਮੁਹਾਲੀ, 4 ਅਗਸਤ:
ਜੰਗਲਾਤ ਵਰਕਰਜ਼ ਯੂਨੀਅਨ ਪੰਜਾਬ ਵੱਲੋਂ ਅੱਜ ਵਰ੍ਹਦੇ ਮੀਂਹ ਵਿੱਚ ਕੱਚੇ ਕਰਮਚਾਰੀਆਂ ਨੂੰ ਰੈਗੂਲਰ ਕਰਨ ਦੀ ਮੰਗ ਨੂੰ ਲੈ ਕੇ ਵਣ ਭਵਨ ਮੁਹਾਲੀ ਦੇ ਬਾਹਰ ਵਿਸ਼ਾਲ ਰੋਸ ਧਰਨਾ ਦਿੱਤਾ ਅਤੇ ਹੁਕਮਰਾਨਾਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਜਾਣਕਾਰੀ ਅਨੁਸਾਰ ਮੀਂਹ ਪੈਣ ਦੇ ਬਾਵਜੂਦ ਅੱਜ ਪੰਜਾਬ ਭਰ ’ਚੋਂ ਜੰਗਲਾਤ ਕਰਮਚਾਰੀ ਸਵੇਰੇ 10 ਵਜੇ ਹੀ ਟਰੱਕਾਂ, ਬੱਸਾਂ ਅਤੇ ਟੈਂਪੂਆਂ ’ਤੇ ਸਵਾਰ ਹੋ ਕੇ ਵਭ ਭਵਨ ਪਹੁੰਚਣੇ ਸ਼ੁਰੂ ਹੋ ਗਏ ਅਤੇ ਦੁਪਹਿਰ ਤੱਕ ਵੱਡੀ ਭੀੜ ਜਮ੍ਹਾ ਹੋ ਗਈ। ਰੋਹ ਨਾਲ ਨੱਕੋ-ਨੱਕ ਭਰੇ ਜੰਗਲਾਤ ਕਾਮਿਆਂ ਨੇ ਜੋਸ਼ੀਲੇ ਨਾਅਰਿਆਂ ਨਾਲ ਵਣ ਕੰਪਲੈਕਸ ਨੂੰ ਗੰੂਜਾਂ ਕੇ ਰੱਖ ਦਿੱਤਾ।
ਅੱਜ ਦੇ ਧਰਨਾ ਪ੍ਰਦਰਸ਼ਨ ਦੀ ਅਗਵਾਈ ਅਮਰੀਕ ਸਿੰਘ ਗੜ੍ਹਸ਼ੰਕਰ, ਜਸਵੀਰ ਸਿੰਘ ਸੀਰਾ, ਜਸਵਿੰਦਰ ਸੌਜਾ, ਰਣਜੀਤ ਗੁਰਦਾਸਪੁਰ ਤੇ ਬਲਵੀਰ ਸਿੰਘ ਤਰਨਤਾਰਨ ਨੇ ਕੀਤੀ। ਧਰਨੇ ਨੂੰ ਸੰਬੋਧਨ ਕਰਦਿਆ ਮੁਲਾਜ਼ਮ ਆਗੂ ਵਿਰਸਾ ਸਿੰਘ ਅੰਮ੍ਰਿਤਸਰ, ਪਵਨ ਹੁਸ਼ਿਆਰਪੁਰ ਅਮਨਦੀਪ ਸਿੰਘ ਛੱਤ ਬੀੜ, ਮਲਕੀਤ ਮੁਕਤਸਰ, ਸੁਲੱਖਣ ਸਿੰਘ ਮੁਹਾਲੀ ਅਤੇ ਸੁਖਦੇਵ ਸਿੰਘ ਜਲੰਧਰ ਨੇ ਕਿਹਾ ਕਿ ਜੰਗਲਾਤ ਅਤੇ ਜੰਗਲੀ ਜੀਵ ਵਿਭਾਗ ਵਿੱਚ ਕੰਮ ਕਰਦੇ ਤਿੰਨ ਸਾਲ ਦੀ ਸਰਵਿਸ ਵਾਲੇ ਕੱਚੇ ਕਾਮਿਆਂ ਨੂੰ ਪੱਕਾ ਕੀਤਾ ਜਾਵੇ, ਜਿਹੜੇ ਕਰਮਚਾਰੀਆਂ ਨੇ ਸਾਲ 2006 ਵਿੱਚ 10 ਸਾਲ ਦੀ ਸਰਵਿਸ ਪੁਰੀ ਕਰ ਲਈ ਸੀ, ਉਨ੍ਹਾਂ ਕਾਮਿਆਂ ਨੂੰ ਫੌਰੀ ਰੈਗੂਲਰ ਕੀਤਾ ਜਾਵੇ। ਜੰਗਲੀ ਜੀਵ ਵਿਭਾਗ ਵਿੱਚ ਕੰਮ ਕਰਦੇ ਵਰਕਰਾਂ ਨੂੰ 25 ਫੀਸਦੀ ਵੱਧ ਰੇਟ ਨਾਲ ਤਨਖ਼ਾਹ ਦਿੱਤੀ ਜਾਵੇ!
ਜਸਵਿੰਦਰ ਸੰਗਰੂਰ, ਸੱਤ ਨਰੈਣ ਮਾਨਸਾ, ਨਿਸ਼ਾਨ ਫਿਰੋਜ਼ਪੁਰ, ਜਸਪਾਲ ਬਠਿੰਡਾ, ਕੇਵਲ ਗੜ੍ਹਸ਼ੰਕਰ, ਸੇਰ ਸਿੰਘ ਸਰਹਿੰਦ, ਛਿੰਦਰਪਾਲ ਸਿੰਘ ਅਤੇ ਨਿਰਮਲ ਰੂਪਨਗਰ ਨੇ ਮੰਗ ਕੀਤੀ ਕਿ ਸਮੂਹ ਵਰਕਰਾਂ ਨੂੰ ਘੱਟੋ-ਘੱਟ 25000 ਰੁਪਏ ਤਨਖ਼ਾਹ ਦਿੱਤੀ ਜਾਵੇ, ਹਰੇਕ ਵਰਕਰ ਦਾ ਈਪੀਐਫ਼ ਤੇ ਈਆਈਐਸ ਕੱਟਿਆ ਜਾਵੇ। ਇਸ ਦੌਰਾਨ ਜੰਗਲਾਤ ਕਾਮਿਆਂ ਨੇ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੇ ਆਗੂ ਨਾਥ ਸਿੰਘ ਬੁਜਰਕ ਅਤੇ ਗੀਤ ਕਕਰਾਲਾ ਦੀ ਅਗਵਾਈ ਹੇਠ ਵਣ ਭਵਨ ਦੇ ਦੋਵੇਂ ਗੇਟ ਬੰਦ ਕਰਕੇ ਉੱਚ ਅਧਿਕਾਰੀਆਂ ਤੇ ਦਫ਼ਤਰੀ ਸਟਾਫ਼ ਨੂੰ ਬੰਦੀ ਬਣਾ ਲਿਆ। ਜਿਸ ਕਾਰਨ ਪੁਲੀਸ ਨੂੰ ਹੱਥਾਂ ਪੈਰਾਂ ਦੀ ਪੈ ਗਈ। ਡੀਐਸਪੀ ਹਰਸਿਮਰਨ ਸਿੰਘ ਬੱਲ ਨੇ ਯੂਨੀਅਨ ਆਗੂਆਂ ਦੀ ਪ੍ਰਧਾਨ ਮੁੱਖ ਵਣ ਪਾਲ ਪੰਜਾਬ ਨਾਲ 28 ਅਗਸਤ ਨੂੰ ਮੀਟਿੰਗ ਫਿਕਸ ਕਰਵਾ ਕੇ ਜੰਗਲਾਤ ਕਾਮਿਆਂ ਨੂੰ ਸ਼ਾਂਤ ਕੀਤਾ।
ਦਰਸ਼ਨ ਲੁਧਿਆਣਾ, ਭੁਪਿੰਦਰ ਸਿੰਘ ਸਾਧੋਹੇੜੀ, ਸਤਨਾਮ ਸੰਗਰੂਰ, ਭੁਪਿੰਦਰ ਦਸੂਹਾ, ਭੁਵਿਸਨ ਲਾਲ ਜਲੰਧਰ, ਅਮਰਤਪਾਲ ਬਠਿੰਡਾ, ਜਗਤਾਰ ਸਿੰਘ ਨਾਭਾ, ਗੁਰਬੀਰ ਫਿਰੋਜ਼ਪੁਰ, ਕੁਲਦੀਪ ਗੁਰਦਾਸਪੁਰ ਅਤੇ ਹਰਜਿੰਦਰ ਸਿੰਘ ਸਰਹਿੰਦ ਨੇ ਕਿਹਾ ਕਿ ਜੇਕਰ ਸਰਕਾਰ ਨੇ ਜੰਗਲਾਤ ਕਾਮਿਆਂ ਦੀਆਂ ਮੰਗਾਂ ਦਾ ਹੱਲ ਨਾ ਕੀਤਾ ਤਾਂ ਉਹ ਸੰਘਰਸ਼ ਨੂੰ ਤੇਜ਼ ਕਰਨ ਲਈ ਮਜਬੂਰ ਹੋਣਗੇ। ਇਸ ਮੌਕੇ ਬਲਬੀਰ ਫਿਰੋਜ਼ਪੁਰ, ਤਰਸੇਮ ਬਲਾਚੌਰ, ਬੱਬੂ ਮਾਨਸਾ, ਭਿੰਦਰ ਘੱਗਾ, ਅਮਰਿੰਦਰ ਮੁਹਾਲੀ, ਮੇਹਰ ਫਿਰੋਜ਼ਪੁਰ, ਬੂਟਾ ਲੁਧਿਆਣਾ, ਜਗਮੀਤ ਮੁਕਤਸਰ, ਕਸ਼ਮੀਰ ਲਾਲ, ਸਮਿੰਦਰ ਮੁਕਤਸਰ, ਰਾਜ ਕੌਰ ਤਰਨਤਾਰਨ, ਹਰਬੰਸ ਕੌਰ, ਨਾਜ਼ਰਾ ਬੇਗਮ ਅਤੇ ਕਸ਼ਮੀਰ ਕੌਰ ਫਿਲੌਰ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ ਨਬਜ਼-ਏ-ਪੰਜਾਬ, ਮ…