nabaz-e-punjab.com

ਸ੍ਰੀ ਗਣੇਸ਼ ਉਤਸਵ ਕਮੇਟੀ ਨੇ ਸ਼ਹਿਰ ਵਿੱਚ ਕੱਢੀ ਸ਼ੋਭਾ ਯਾਤਰਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਸਤੰਬਰ:
ਸ੍ਰੀ ਗਣੇਸ਼ ਉਤਸਵ ਕਮੇਟੀ ਵੱਲੋਂ ਅੱਜ ਸ਼ਹਿਰ ਵਿੱਚ ਸੋਭਾ ਯਾਤਰਾ ਕੱਢੀ। ਬੈੱਡ ਵਾਜਿਆਂ ਦੇ ਨਾਲ ਭਗਵਾਨ ਸ੍ਰੀ ਗਣੇਸ਼ ਜੀ ਦੀ ਮੂਰਤੀ ਵਿਸਰਜਨ ਦੇ ਲਈ ਸੋਭਾ ਯਾਤਰਾ ਦੇ ਰੂਪ ਵਿੱਚ ਲਿਜਾਈ ਗਈ। ਇਸ ਮੌਕੇ ਸਹਾਰਨਪੁਰ ਤੋਂ ਆਈ ਵਿਸ਼ੇਸ਼ ਟੀਮ ਵੱਲੋਂ ਤਿਆਰ ਕੀਤਾ ਗਿਆ 151 ਮੀਟਰ ਦਾ ਝੰਡਾ ਮੁੱਖ ਆਕਰਸ਼ਨ ਦਾ ਕੇਂਦਰ ਸੀ। ਇਸ ਸੋਭਾ ਯਾਤਰਾ ਦੌਰਾਨ ਕਈ ਥਾਵਾਂ ਉੱਤੇ ਲੰਗਰ ਲਗਾਏ ਗਏ। ਸ੍ਰੀ ਗਣੇਸ਼ ਉਤਸਵ ਕਮੇਟੀ ਦੇ ਪ੍ਰਧਾਨ ਵਿਸ਼ਾਲ ਸ਼ਰਮਾ ਅਤੇ ਚੇਅਰਮੈਨ ਰਮੇਸ਼ ਦੱਤ ਦੀ ਅਗਵਾਈ ਵਿੱਚ ਕੱਢੀ ਗਈ ਇਸ ਸ਼ੋਭਾ ਯਾਤਰਾ ਦੇ ਦੌਰਾਨ ਸ਼ਹਿਰ ਦੇ ਹੋਰਨਾਂ ਮੰਦਰਾਂ ਵਿੱਚ ਸਥਾਪਿਤ ਕੀਤੀਆਂ ਗਈਆਂ ਗਣੇਸ਼ ਜੀ ਦੀਆਂ ਮੂਰਤੀਆਂ ਨੂੰ ਵੀ ਮੰਦਰ ਕਮੇਟੀਆਂ ਵੱਲੋਂ ਸਮਾਗਮ ਸਥਾਨ ਉਪਰ ਲਿਆਂਦਾ ਗਿਆ ਅਤੇ ਇਨ੍ਹਾਂ ਮੂਰਤੀਆਂ ਨੂੰ ਵੀ ਵਿਸਰਜਨ ਦੇ ਲਈ ਲਿਜਾਇਆ ਗਿਆ।
ਇਸ ਮੌਕੇ ਮੁੱਖ ਮੰਤਰੀ ਦੇ ਓਐਸਡੀ ਅੰਕਿਤ ਬੰਸਲ, ਸਾਬਕਾ ਕੇਂਦਰੀ ਮੰਤਰੀ ਪਵਨ ਬਾਂਸਲ ਦੇ ਪੁੱਤਰ ਮਨੀਸ ਬਾਂਸਲ, ਆਚਾਰੀਆ ਇੰਦਰ ਮਨੀ ਮਹਾਰਾਜ, ਕੇਂਦਰੀ ਮੰਦਰ ਪੁਜਾਰੀ ਪ੍ਰੀਸ਼ਦ ਦੇ ਪ੍ਰਧਾਨ ਜਗਦੰਬਾ ਪ੍ਰਸ਼ਾਦ, ਸ੍ਰੀ ਬ੍ਰਾਹਮਣ ਸਭਾ ਦੇ ਪ੍ਰਧਾਨ ਵੀਕੇ ਵੈਦ, ਸ਼ਿਵ ਸੈਨਾ ਹਿੰਦ ਦੇ ਪ੍ਰਧਾਨ ਨਿਸ਼ਾਂਤ ਸ਼ਰਮਾ, ਸ੍ਰੀ ਗੌਰੀ ਸ਼ੰਕਰ ਸੇਵਾ ਦਲ ਤੋਂ ਨਿਕੂ ਸ਼ਰਮਾ, ਭਾਜਪਾ ਕੌਂਸਲਰ ਅਸ਼ੋਕ ਝਾਅ, ਵਿਜੈ ਸ਼ਰਮਾ, ਜਨਕ ਸਿੰਗਲਾ, ਵਿਵੇਕ ਕ੍ਰਿਸ਼ਨ ਜੋਸ਼ੀ, ਯੁਵਾ ਬ੍ਰਾਹਮਣ ਸਭਾ ਦੇ ਪ੍ਰਧਾਨ ਰਮਨ ਸੈਲੀ, ਪਰਮਿੰਦਰ ਸ਼ਰਮਾ, ਚਿੰਟੂ ਗਗਨੇਜਾ, ਦੀਪਕ ਪਾਂਡੇ, ਅਰੁਣ ਸ਼ਰਮਾ ਬਲੌਂਗੀ, ਮੁਨੀਸ਼ ਖੇੜਾ, ਮਨੋਜ ਵਰਮਾ, ਰਮੇਸ਼ ਵਰਮਾ, ਗੁਰਨਾਮ ਬਿੰਦਰਾ, ਰਵੀ ਕੁਮਾਰ, ਨਵੀਨ ਜਿੰਦਲ, ਫੇਜ਼-11 ਮੰਦਰ ਕਮੇਟੀ ਦੇ ਪ੍ਰਧਾਨ ਪ੍ਰਮੋਦ ਮਿਸ਼ਰਾ, ਫੇਜ਼-9 ਮੰਦਰ ਕਮੇਟੀ ਦੇ ਪ੍ਰਧਾਨ ਸਤਪਾਲ ਸ਼ਰਮਾ, ਫੇਜ਼-10 ਮੰਦਰ ਕਮੇਟੀ ਦੇ ਪ੍ਰਧਾਨ ਮੋਹਨ ਸਿੰਘ, ਜਸਵਿੰਦਰ ਸ਼ਰਮਾ ਵੀ ਮੌਜੂਦ ਸਨ।
ਇਸ ਦੌਰਾਨ ਮਾਰਕੀਟ ਵੈਲਫੇਅਰ ਐਸੋਸੀਏਸ਼ਨ ਫੇਜ਼-3ਬੀ2 ਵੱਲੋਂ ਪ੍ਰਧਾਨ ਜਤਿੰਦਰਪਾਲ ਸਿੰਘ ਦੀ ਅਗਵਾਈ ਵਿੱਚ ਸ੍ਰੀ ਗਣੇਸ਼ ਸੋਭਾ ਯਾਤਰਾ ਮੌਕੇ ਲੰਗਰ ਲਗਾਇਆ ਗਿਆ। ਇਸ ਮੌਕੇ ਐਸੋਸੀਏਸ਼ਨ ਦੇ ਮੁੱਖ ਸਲਾਹਕਾਰ ਆਤਮਾ ਰਾਮ ਅਗਰਵਾਲ, ਜਨਰਲ ਸਕੱਤਰ ਵਰੁਣ ਗੁਪਤਾ, ਮੀਤ ਪ੍ਰਧਾਨ ਅਸ਼ੋਕ ਬਾਂਸਲ, ਸਕੱਤਰ ਗੁਰਪ੍ਰੀਤ ਸਿੰਘ, ਨਿਸ਼ਾਂਤ ਕੁਮਾਰ, ਖਜਾਨਚੀ ਜਤਿੰਦਰ ਸਿੰਘ ਢੀਂਗਰਾ, ਸੁਰਿੰਦਰ ਮਿੱਤਲ, ਚਰਨਜੀਤ ਸ਼ਰਮਾ, ਵਿਸ਼ਾਲ ਕੁਮਾਰ, ਸ਼ੁਸ਼ਾਂਤ ਗੁਲਾਟੀ, ਰਾਜੀਵ ਮੱਕੜ, ਨਵਦੀਪ ਬਾਂਸਲ, ਕਿਸ਼ਨ ਕੁਮਾਰ ਅਤੇ ਹੋਰ ਮੈਂਬਰ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਕੁੰਭੜਾ ਕਤਲ-ਕਾਂਡ: ਐੱਸਐੱਸਪੀ ਦਫ਼ਤਰ ਦੇ ਘਿਰਾਓ ਲਈ ਆਮ ਲੋਕਾਂ ਦੀ ਲਾਮਬੰਦੀ ਜ਼ੋਰਾਂ ’ਤੇ ਸ਼੍ਰੋਮਣੀ ਅਕਾਲੀ ਦਲ …