Share on Facebook Share on Twitter Share on Google+ Share on Pinterest Share on Linkedin ਮੁਹਾਲੀ ਦੀ ਲੜਕੀ ਪ੍ਰਧਾਨ ਮੰਤਰੀ ਦੀ ਬੈਟਨ ਅਤੇ ਗ੍ਰਹਿ ਮੰਤਰਾਲੇ ਦੀ ਰਿਵਾਲਵਰ ਨਾਲ ਸਨਮਾਨਿਤ ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 6 ਅਕਤੂਬਰ: ਸਰਦਾਰ ਵੱਲਭ ਭਾਈ ਪਟੇਲ ਨੈਸ਼ਨਲ ਪੁਲਿਸ ਅਕੈਡਮੀ, ਹੈਦਰਾਬਾਦ ਵਿਖੇ 7 ਅਕਤੂਬਰ ਨੂੰ ਹੋਣ ਵਾਲੀ ਵੈਲੀਡੀਕਟਰੀ ਪਰੇਡ ਦੌਰਾਨ ਪੰਜਾਬ ਕੇਡਰ ਦੀ ਮਹਿਲਾ ਆਈਪੀਐਸ ਅਧਿਕਾਰੀ ਡਾ: ਦਰਪਣ ਆਹਲੂਵਾਲੀਆ ਨੂੰ 73 ਆਰ ਆਰ (ਰੈਗੂਲਰ ਭਰਤੀ) ਬੈਚ ਦੀ ਸਰਬੋਤਮ ਆਈਪੀਐਸ ਪ੍ਰੋਬੇਸ਼ਨਰ ਹੋਣ ਦੇ ਨਾਤੇ ਪ੍ਰਧਾਨ ਮੰਤਰੀ ਦੀ ਬੈਟਨ ਅਤੇ ਗ੍ਰਹਿ ਮੰਤਰਾਲੇ ਦੀ ਰਿਵਾਲਵਰ ਨਾਲ ਸਨਮਾਨਿਤ ਕੀਤਾ ਜਾਵੇਗਾ। ਉਸਨੇ ਸਿਖਲਾਈ ਦੇ ਫੇਜ਼ 1 ਵਿੱਚ ਸਰਵੋਤਮ ਪ੍ਰੋਬੇਸ਼ਨਰ ਚੁਣੇ ਜਾਣ ਕਾਰਨ ਪਹਿਲਾਂ ਵੀ ਪਾਸਿੰਗ ਆਊਟ ਪਰੇਡ ਦੇ ਕਮਾਂਡਰ ਵਜੋਂ ਅਗਵਾਈ ਕੀਤੀ ਸੀ। ਫੇਜ਼ 1, ਜ਼ਿਲ੍ਹਾ ਪ੍ਰੈਕਟੀਕਲ ਟਰੇਨਿੰਗ ਅਤੇ ਟਰੇਨਿੰਗ ਦੇ ਫੇਜ਼ 2 ਦੀ ਕਾਰਗੁਜ਼ਾਰੀ ਮਿਲਾ ਕੇ ਓਵਰਆਲ ਟਾਪਰ ਨੂੰ ਸਰਬੋਤਮ ਪ੍ਰੋਬੇਸ਼ਨਰ ਦਾ ਦਰਜ਼ਾ ਦਿੱਤਾ ਜਾਂਦਾ ਹੈ ਅਤੇ ਉਹੀ ਵੈਲੀਡੀਕਟਰੀ ਪਰੇਡ ਦਾ ਕਮਾਂਡਰ ਕਰਦਾ ਹੈ। ਕਈ ਸਾਲਾਂ ਬਾਅਦ ਪੰਜਾਬ ਕੇਡਰ ਦੇ ਕਿਸੇ ਆਈਪੀਐਸ ਪ੍ਰੋਬੇਸ਼ਨਰ ਨੂੰ ਇਹ ਐਵਾਰਡ ਮਿਲਿਆ ਹੈ। ਇਤਫਾਕਨ, ਮੌਜੂਦਾ ਡੀਜੀਪੀ, ਪੰਜਾਬ ਸ਼੍ਰੀ ਗੌਰਵ ਯਾਦਵ ਆਈਪੀਐਸ ਨੂੰ 1992 ਵਿੱਚ ਇਹ ਮਾਣ ਪ੍ਰਾਪਤ ਹੋਇਆ ਸੀ। ਡਾ: ਦਰਪਣ ਨੇ ਸਰਬੋਤਮ ਮਹਿਲਾ ਆਈਪੀਐਸ ਪ੍ਰੋਬੇਸ਼ਨਰ ਹੋਣ ਦੇ ਨਾਤੇ 1973 ਬੈਚ ਦੇ ਆਈਪੀਐਸ ਅਫਸਰਾਂ ਦੀ ਟਰਾਫੀ ਵੀ ਜਿੱਤੀ ਹੈ, ਇਸ ਤੋਂ ਇਲਾਵਾ ਮਿਸਾਲੀ ਆਚਰਣ ਲਈ ਭਾਰਤ ਦੇ ਉਪ ਰਾਸ਼ਟਰਪਤੀ ਦੀ ਟਰਾਫੀ, ਅਤੇ ਅੰਦਰੂਨੀ ਸੁਰੱਖਿਆ, ਜਨਤਕ ਵਿਵਸਥਾ ਅਤੇ ਖੇਤਰੀ ਕਰਾਫਟ ਅਤੇ ਰਣਨੀਤੀਆਂ ਲਈ ਸ਼ਹੀਦ ਕੇ ਐਸ ਵਿਆਸ ਟਰਾਫੀ ਵੀ ਜਿੱਤੀ ਹੈ। ਡਾ. ਦਰਪਣ ਨੇ ਸਰਕਾਰੀ ਮੈਡੀਕਲ ਕਾਲਜ ਪਟਿਆਲਾ ਤੋਂ ਐੱਮ.ਬੀ.ਬੀ.ਐੱਸ. ਦੀ ਡਿਗਰੀ ਪ੍ਰਾਪਤ ਕੀਤੀ ਹੈ ਅਤੇ ਮੋਹਾਲੀ ਦੀ ਵਸਨੀਕ ਹੈ। ਉਨ੍ਹਾਂ ਨੇ ਐੱਸਐੱਸਪੀ ਬਠਿੰਡਾ, ਜੇ. ਏਲੈਂਚੇਜ਼ੀਅਨ (ਆਈ.ਪੀ.ਐੱਸ.) ਅਧੀਨ ਆਪਣੀ ਜ਼ਿਲ੍ਹਾ ਪ੍ਰੈਕਟੀਕਲ ਸਿਖਲਾਈ ਪੂਰੀ ਕੀਤੀ। ਆਈਪੀਐਸ ਦੇ 73 ਆਰ ਆਰ ਬੈਚ ਦੇ ਚਾਰ ਅਫਸਰ ਡਾ: ਦਰਪਣ ਆਹਲੂਵਾਲੀਆ, ਜਸਰੂਪ ਬਾਠ, ਰਣਧੀਰ ਕੁਮਾਰ ਅਤੇ ਅਦਿੱਤਿਆ ਵਾਰੀਅਰ ਨੂੰ ਪੰਜਾਬ ਕੇਡਰ ਅਲਾਟ ਕੀਤਾ ਗਿਆ ਹੈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ