Share on Facebook Share on Twitter Share on Google+ Share on Pinterest Share on Linkedin ‘ਮੂੰਹ ਖੁਰ’ ਦੀ ਬਿਮਾਰੀ ਨਾਲ ਮਰੇ ਪਸ਼ੂਆਂ ਦੇ ਮਾਲਕਾਂ ਨੂੰ 50-50 ਹਜ਼ਾਰ ਰੁਪਏ ਦਾ ਮੁਆਵਜ਼ਾ ਦੇਵੇ ਸਰਕਾਰ: ਕੰਵਰ ਸੰਧੂ ਵਿਧਾਇਕ ਸੰਧੂ ਨੇ ਪਸ਼ੂ ਵਿਭਾਗ ਦੇ ਡਿਪਟੀ ਡਾਇਰੈਕਟਰ ਸਮੇਤ ‘ਮੂੰਹ ਖੁਰ’ ਦੀ ਬਿਮਾਰੀ ਨਾਲ ਪੀੜਤ ਪਿੰਡ ਦਾ ਦੌਰਾ ਕੀਤਾ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 26 ਜਨਵਰੀ: ਖਰੜ ਤੋਂ ਵਿਧਾਇਕ ਕੰਵਰ ਸੰਧੂ ਨੇ ‘ਮੂੰਹ ਖੁਰ’ ਦੀ ਬੀਮਾਰੀ ਨਾਲ ਪੀੜਤ ਪਿੰਡ ਝਿੰਗੜਾਂ ਕਲਾਂ ਦਾ ਦੌਰਾ ਕੀਤਾ। ਇਸ ਦੌਰਾਨ ਕੰਵਰ ਸੰਧੂ ਨੇ ਪੰਜਾਬ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਪਿੰਡ ਝਿੰਗੜਾਂ ਕਲਾਂ ਵਿੱਚ ਜਿਹੜੇ ਪਰਿਵਾਰਾਂ ਦੇ ਪਸ਼ੂ ‘ਮੂੰਹ ਖੁਰ’ ਦੀ ਬਿਮਾਰੀ ਨਾਲ ਮਾਰੇ ਗਏ ਹਨ। ਉਨ੍ਹਾਂ ਪੀੜਤਾਂ ਨੂੰ ਜਲਦ ਤੋਂ ਜਲਦ 50-50 ਹਜ਼ਾਰ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇ। ਵਿਧਾਇਕ ਕੰਵਰ ਸੰਧੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀਤੇ ਦਿਨੀਂ ਉਨ੍ਹਾਂ ਨੇ ਪਿੰਡ ਝਿੰਗੜਾਂ ਕਲਾਂ ਦਾ ਦੌਰਾ ਕੀਤਾ ਅਤੇ ਉਕਤ ਬਿਮਾਰੀ ਨਾਲ ਪ੍ਰਭਾਵਿਤ ਪਸ਼ੂਆਂ ਦੇ ਪਸ਼ੂ ਪਾਲਕਾਂ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਉਨ੍ਹਾਂ ਦਾ ਜਲਦ ਹੱਲ ਕਰਨ ਦਾ ਭਰੋਸਾ ਦਿੱਤਾ। ਇਸ ਦੌਰਾਨ ਵਿਧਾਇਕ ਸੰਧੂ ਨਾਲ ਪਸ਼ੂ ਵਿਭਾਗ ਦੇ ਡਿਪਟੀ ਡਾਇਰੈਕਟਰ ਸੰਜੀਵ ਖੋਸਲਾ ਅਤੇ 4 ਵੈਟਰਨਰੀ ਡਾਕਟਰ ਉਨ੍ਹਾਂ ਨਾਲ ਮੌਜੂਦ ਸਨ। ਜਿਨ੍ਹਾਂ ਨੂੰ ਪਿੰਡ ਵਾਸੀ ਮਾਨ ਸਿੰਘ ਅਤੇ ਹੋਰਾਂ ਨੇ ਪਿੰਡ ਵਿੱਚ ਫੈਲ ਰਹੀ ‘ਮੂੰਹ ਖੁਰ’ ਦੀ ਬਿਮਾਰੀ ਸਬੰਧੀ ਅਤੇ ਹਾਲਤਾਂ ਬਾਰੇ ਜਾਣੂ ਕਰਵਾਇਆ। ਇਸ ਉਪਰੰਤ ਸੰਜੀਵ ਖੋਸਲਾ ਨੇ ਪਿੰਡ ਵਾਸੀਆਂ ਨੂੰ ਭਰੋਸਾ ਦਿੰਦੇ ਦੱਸਿਆ ਕਿ ਇਸ ਫੈਲ ਰਹੀ ਬਿਮਾਰੀ ’ਤੇ ਕੁੱਝ ਸਾਵਧਾਨੀਆਂ ਅਤੇ ਵੈਟਰਨਰੀ ਡਾਕਟਰਾਂ ਵੱਲੋਂ ਦਿੱਤੀ ਜਾਂਦੀ ਦਵਾਈਆਂ ਨਾਲ ਜਲਦ ਕਾਬੂ ਪਾਇਆ ਜਾ ਸਕਦਾ ਹੈ। ਦੂਜੇ ਪਾਸੇ ਪਿੰਡ ਦਾ ਦੌਰਾ ਕਰਨ ਤੋਂ ਬਾਅਦ ਡਿਪਟੀ ਡਾਇਰੈਕਟਰ ਖੋਸਲਾ ਨੇ ਖਰੜ ਦੇ ਵਿਧਾਇਕ ਸੰਧੂ ਨੂੰ ਦੱਸਿਆ ਕਿ ਪਿੰਡ ਝਿੰਗੜਾਂ ਕਲਾਂ ਵਿਖੇ ਕਰੀਬ 10 ਪਸ਼ੂ ‘ਮੂੰਹ ਖੁਰ’ ਦੀ ਬਿਮਾਰੀ ਨਾਲ ਮਾਰੇ ਜਾ ਚੁੱਕੇ ਹਨ ਅਤੇ ਬਾਕੀ ਦੇ ਪਸ਼ੂਆਂ ਨੂੰ ਵੈਕਸੀਨ ਲਗਾਉਣ ਅਤੇ ਮੁਫ਼ਤ ਦਵਾਈਆਂ ਦੇਣ ਦੀ ਮੁਹਿੰਮ ਪਿੰਡ ਵਿਚ ਲਗਾਤਾਰ ਜਾਰੀ ਹੈ। ਉਨ੍ਹਾਂ ਕਿਹਾ ਕਿ ਪਸ਼ੂਆਂ ਨੂੰ ਇਸ ਬਿਮਾਰੀ ਤੋਂ ਮੁਕਤ ਕਰਵਾਉਣ ਲਈ ਵੈਟਰਨਰੀ ਡਾਕਟਰਾਂ ਵੱਲੋਂ ਪਿੰਡ ਦੇ ਪਸ਼ੂ ਪਾਲਕਾਂ ਨੂੰ ਦਿੱਤੀਆਂ ਜਾ ਰਹੀਆਂ ਮੁਫ਼ਤ ਵੈਕਸੀਨ ਅਤੇ ਦਵਾਈਆਂ ਇਸਤੇਮਾਲ ਕਰਨ ਤੋਂ ਕੁਝ ਪਸ਼ੂ ਪਾਲਕਾਂ ਵੱਲੋਂ ਇਨਕਾਰ ਕੀਤਾ ਜਾ ਰਿਹਾ ਹੈ। ਜਿਸ ਉੱਤੇ ਤੁਰੰਤ ਕਾਰਵਾਈ ਕਰਦੇ ਹੋਏ ਵਿਧਾਇਕ ਸੰਧੂ ਨੇ ਪਿੰਡ ਦੇ ਸਰਪੰਚ ਅਤੇ ਹੋਰ ਮੋਹਤਬਰ ਸ਼ਖ਼ਸੀਅਤਾਂ ਨੂੰ ਇਸ ਜਾਗਰੂਕਤਾ ਮੁਹਿੰਮ ਵਿਚ ਵੱਧ-ਚੜ੍ਹ ਕੇ ਹਿੱਸਾ ਲੈਣ ਅਤੇ ਵਧ ਤੋਂ ਵੱਧ ਲੋਕਾਂ ਨੂੰ ਇਸ ਬਿਮਾਰੀ ਸੰਬੰਧੀ ਜਾਗਰੂਕ ਕਰਨ ਲਈ ਅਪੀਲ ਕੀਤੀ ਅਤੇ ਇਹ ਵੀ ਸਲਾਹ ਦਿੱਤੀ ਕਿ ਪਸ਼ੂ ਮੰਡੀਆਂ ਵਿੱਚ ‘ਮੂੰਹ ਖੁਰ’ (ਫੂਟ ਐਂਡ ਮਾਊਥ ਬਿਮਾਰੀ) ਸਬੰਧੀ ਵੱਧ ਤੋਂ ਵੱਧ ਪਸ਼ੂ ਪਾਲਕਾਂ ਨੂੰ ਜਾਗਰੂਕ ਕੀਤਾ ਜਾਵੇ। ਸ੍ਰੀ ਸੰਧੂ ਨੇ ਵੈਟਰਨਰੀ ਡਾਕਟਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ‘ਮੂੰਹ ਖੁਰ’ ਦੀ ਬਿਮਾਰੀ ਨਾਲ ਮਾਰੇ ਗਏ ਪਸ਼ੂਆਂ ਦਾ ਪੋਸਟ-ਮਾਰਟਮ ਜਲਦ ਤੋਂ ਜਲਦ ਕਰਨ ਤਾਂ ਕਿ ਪੋਸਟ-ਮਾਰਟਮ ਦੀ ਰਿਪੋਰਟ ਤੋਂ ਪਤਾ ਲੱਗ ਸਕੇ ਕਿ ਉਕਤ ਬਿਮਾਰੀ ਦੇ ਫੈਲਣ ਦਾ ਕੀ ਕਾਰਨ ਹੈ ਤਾਂ ਕਿ ‘ਮੂੰਹ ਖੁਰ‘ ਦੀ ਬਿਮਾਰੀ ਨਾਲ ਹੋ ਰਹੇ ਪਸ਼ੂਆਂ ਦੇ ਨੁਕਸਾਨ ਤੋਂ ਬਚਾਇਆ ਜਾ ਸਕੇ। ਇੱਥੇ ਸੰਧੂ ਨੇ ਇਹ ਵੀ ਮੰਗ ਕੀਤੀ ਕਿ ਇਹ ਵੀ ਜਾਂਚ ਕੀਤੀ ਜਾਵੇ ਕਿ ਜਿਸ ਪਸ਼ੂ ਨੂੰ ਵੀ ਵੈਕਸੀਨ ਲੱਗੀ ਹੋਈ ਸੀ, ਕਿਤੇ ਉਸ ਪਸ਼ੂ ਦੀ ਮੌਤ ਤਾਂ ਨਹੀਂ ਹੋਈ, ਜੇਕਰ ਵੈਕਸੀਨ ਲੱਗੇ ਹੋਏ ਪਸ਼ੂ ਦੀ ਮੌਤ ਹੋਈ ਹੈ ਤਾਂ ਸਰਕਾਰ ਵੱਲੋਂ ਖਰੀਦੀ ਗਈ ਵੈਕਸੀਨ ਉੱਤੇ ਵੀ ਸਵਾਲ ਖੜੇ ਹੁੰਦੇ ਹਨ। ਅੰਤ ਵਿੱਚ ਵਿਧਾਇਕ ਸੰਧੂ ਨੇ ਇੱਕ ਫੈਸਲਾ ਲੈਂਦੇ ਕਿਹਾ ਕਿ ਉਹ ਜਲਦ ਹੀ ਸਿਹਤ ਅਤੇ ਪੁਲੀਸ ਵਿਭਾਗ ਨੂੰ ਇੱਕ ਚਿੱਠੀ ਲਿਖ ਕੇ ਉਨ੍ਹਾਂ ਕੈਮਿਸਟਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਜਾਵੇਗੀ ਜੋ ਪਸ਼ੂਆਂ ਲਈ ਲੋੜੀਂਦਾ ਦਵਾਈ ਸ਼ਡੂਲ ‘ਐਚ’ ਵੈਟਰਨਰੀ ਡਾਕਟਰ ਦੀ ਪਰਚੀ ਤੋਂ ਬਿਨਾਂ ਪਸ਼ੂ ਪਾਲਕਾਂ ਨੂੰ ਵੇਚ ਰਹੇ ਹਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ