ਅਨਾਜ ਮੰਡੀਆਂ ਵਿੱਚ ਖੱਜਲ-ਖੁਆਰ ਹੋ ਰਹੇ ਕਿਸਾਨਾਂ ਦੀ ਸਾਰ ਲਵੇ ਸਰਕਾਰ: ਧਨੋਆ

ਜ਼ਿੰਮੇਵਾਰ ਅਧਿਕਾਰੀਆਂ ਦੀ ਜਵਾਬਤਲਬੀ ਕਰਕੇ ਫੌਰੀ ਵਿਭਾਗੀ ਕਾਰਵਾਈ ਕਰਨ ਦੀ ਮੰਗ

ਨਬਜ਼-ਏ-ਪੰਜਾਬ, ਮੁਹਾਲੀ, 26 ਅਕਤੂਬਰ:
ਪੰਜਾਬੀ ਵਿਰਸਾ ਸਭਿਆਚਾਰ ਸੁਸਾਇਟੀ ਮੁਹਾਲੀ ਦੇ ਪ੍ਰਧਾਨ ਸਤਬੀਰ ਸਿੰਘ ਧਨੋਆ ਨੇ ਮੰਗ ਕੀਤੀ ਹੈ ਕਿ ਪੰਜਾਬ ਸਰਕਾਰ ਮੰਡੀਆਂ ਵਿੱਚ ਰੁਲਦੇ ਕਿਸਾਨਾਂ ਦੀ ਸਾਰ ਲਵੇ ਅਤੇ ਕਸੂਰਵਾਰ ਅਧਿਕਾਰੀਆਂ ਦੀ ਜਵਾਬਤਲਬੀ ਕਰਕੇ ਉਨ੍ਹਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ। ਸੁਸਾਇਟੀ ਵਲੋੱ ਕਿਸਾਨਾਂ ਦੀ ਹੋ ਰਹੀ ਖੱਜਲ-ਖੁਆਰੀ ਦਾ ਨੋਟਿਸ ਲੈਂਦੇ ਹੋਈ ਭਾਗੋਮਾਜਰਾ ਅਨਾਜ ਮੰਡੀ ਦਾ ਦੌਰਾ ਕਰਨ ਮੌਕੇ ਉਨ੍ਹਾਂ ਦੱਸਿਆ ਕਿ ਪਿਛਲੇ ਲਗਭਗ 10-12 ਦਿਨਾਂ ਤੋਂ ਆਪੋ-ਆਪਣੀਆਂ ਢੇਰੀਆਂ ਦੀ ਰਾਖੀ ਬੈਠੇ ਕਿਸਾਨ ਬੇਹੱਦ ਮਾਯੂਸੀ ਅਤੇ ਮਜਬੂਰੀ ਦੀ ਹਾਲਤ ਵਿੱਚ ਹਨ। ਮੰਡੀ ਵਿੱਚ ਨਾ ਮਾਤਰ ਸਹੂਲਤਾਂ ਨਾਲ ਜੂਝਦੇ ਹੋਏ ਕਿਸਾਨਾਂ ਚੋਰੀ ਹੋ ਰਹੇ ਝੋਨੇ ਪ੍ਰਤੀ ਵੀ ਫਿਕਰਮੰਦ ਹਨ ਅਤੇ ਇਸ ਦੌਰਾਨ ਗੈਰ ਸਮਾਜੀ ਅਨਸਰ, ਨਸ਼ੇੜੀ, ਚੋਰੀ ਕਰਨ ਵਾਲੇ ਸਥਿਤੀ ਦਾ ਪੂਰਾ ਫਾਇਦਾ ਲੈ ਰਹੇ ਹਨ।
ਉਨ੍ਹਾਂ ਕਿਹਾ ਕਿ ਮੰਡੀ ਵਿੱਚ ਜਿੱਥੇ ਕਿਸਾਨ ਬਹਿੰਦੇ ਅਤੇ ਸੌਂਦੇ ਹਨ ਉਸ ਦੇ ਨਾਲ ਗੰਦਾ ਪਾਣੀ ਪੱਕੇ ਤੌਰ ਤੇ ਖੜਾ ਹੈ ਜਿੱਥੇ ਮੱਛਰ, ਮੱਖੀਆਂ ਮਜਬੂਰ ਅਤੇ ਬੇਕਸੂਰ ਕਿਸਾਨਾਂ ਨੂੰ ਵੱਖਰਾ ਪ੍ਰੇਸ਼ਾਨ ਕਰ ਰਹੀਆਂ ਹਨ। ਸੈਂਕੜੇ ਦੀ ਗਿਣਤੀ ਵਿੱਚ ਕਿਸਾਨ ਅਤੇ ਮਜ਼ਦੂਰ ਹਨ। ਪਰ ਫੌਗਿਗ ਦਾ ਕੋਈ ਇੰਤਜਾਮ ਨਹੀਂ ਹੈ ਅਤੇ ਮੰਡੀ ਵਿੱਚ ਸੁਰੱਖਿਆ ਦਾ ਵੀ ਕੋਈ ਪ੍ਰਬੰਧ ਨਹੀਂ ਹੈ।
ਉਨ੍ਹਾਂ ਕਿਹਾ ਕਿ ਪੂਰੀ ਮੰਡੀ ਝੋਨੇ ਦੀਆਂ ਬੋਰੀਆਂ ਨਾਲ ਭਰੀ ਹੋਈ ਹੈ। ਬਚਦੀ ਜਗ੍ਹਾ ਤੇ ਢੇਰੀਆਂ ਖਿਲਰੀਆਂ ਪਈਆਂ ਹਨ ਅਤੇ ਕਿਸਾਨਾਂ ਨੂੰ ਪੰਜਾਬ ਵਿੱਚ ਹੀ ਬੇਗਾਨਮੀ ਦਾ ਅਹਿਸਾਸ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਾਪਦਾ ਹੈ ਕਿ ਪੰਜਾਬ ਵਿਰੋਧੀ ਅਧਿਕਾਰੀਆਂ ਵੱਲੋੱ ਜਾਣ ਬੁਝ ਕੇ ਕਿਸਾਨਾਂ ਨੂੰ ਰੋਲਿਆ ਜਾ ਰਿਹਾ ਹੈ।
ਇਸ ਮੌਕੇ ਕਰਮ ਸਿੰਘ ਮਾਵੀ, ਰਾਜਿੰਦਰ ਸਿੰਘ, ਲਖਵਿੰਦਰ ਸਿੰਘ ਸੰਧੂ, ਅਮਨ ਧਾਲੀਵਾਲ ਅਤੇ ਹੋਰਨਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਬਿਨਾਂ ਹੋਰ ਸਮਾਂ ਗੁਆਏ ਸਮੱਸਿਆ ਦਾ ਹੱਲ ਕੀਤਾ ਜਾਵੇ ਤਾਂ ਜੋ ਮੰਡੀਆਂ ਵਿੱਚ ਰੁਲ ਰਹੇ ਕਿਸਾਨ ਵੀ ਘਰ ਬੈਠ ਕੇ ਆਪਣੇ ਪਰਿਵਾਰ ਨਾਲ ਦੀਵਾਲੀ ਦਾ ਤਿਉਹਾਰ ਮਨਾ ਸਕਣ।

Load More Related Articles
Load More By Nabaz-e-Punjab
Load More In General News

Check Also

ਸੀਐਮ ਦੀ ਯੋਗਸ਼ਾਲਾ: ਯੋਗਾ ਕਲਾਸਾਂ ਲੋਕਾਂ ਦੇ ਜੀਵਨ ਨੂੰ ਬਣਾ ਰਹੀਆ ਨੇ ਰੋਗ ਮੁਕਤ

ਸੀਐਮ ਦੀ ਯੋਗਸ਼ਾਲਾ: ਯੋਗਾ ਕਲਾਸਾਂ ਲੋਕਾਂ ਦੇ ਜੀਵਨ ਨੂੰ ਬਣਾ ਰਹੀਆ ਨੇ ਰੋਗ ਮੁਕਤ ਯੋਗਾ ਕਲਾਸਾਂ ਵੱਧ ਭਾਰ, ਪ…