ਰਾਜਪਾਲ ਨੇ ਆਰਮੀ ਲਾਅ ਇੰਸਟੀਚਿਊਟ ਦੇ ਵਿਦਿਆਰਥੀਆਂ ਨੂੰ ਡਿਗਰੀਆਂ ਵੰਡੀਆਂ

ਨਬਜ਼-ਏ-ਪੰਜਾਬ, ਮੁਹਾਲੀ, 2 ਦਸੰਬਰ:
ਪੰਜਾਬ ਦੇ ਰਾਜਪਾਲ ਅਤੇ ਯੂਟੀ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਨੇ ਅੱਜ ਆਰਮੀ ਇੰਸਟੀਚਿਊਟ ਆਫ਼ ਲਾਅ ਮੁਹਾਲੀ ਵਿਖੇ 9ਵੀਂ ਕਨਵੋਕੇਸ਼ਨ ਮੌਕੇ 100 ਬੀਏ-ਐਲਐਲਬੀ ਅਤੇ ਐਲਐਲਐਮ ਵਿਦਿਆਰਥੀਆਂ ਨੂੰ ਡਿਗਰੀਆਂ ਪ੍ਰਦਾਨ ਕੀਤੀਆਂ। ਰਾਜਪਾਲ ਨੇ ਆਪਣੇ ਸੰਬੋਧਨ ਵਿੱਚ ਵਿਦਿਆਰਥੀਆਂ ਵੱਲੋਂ ਕਾਲਜ ਲਈ ਕੀਤੀਆਂ ਪ੍ਰਾਪਤੀਆਂ ਲਈ ਸ਼ਲਾਘਾ ਕੀਤੀ ਅਤੇ ਉਨ੍ਹਾਂ ਨੂੰ ਹਮੇਸ਼ਾ ਲੋੜਵੰਦ ਲੋਕਾਂ ਲਈ ਆਸ ਦੀ ਕਿਰਨ ਵਜੋਂ ਕੰਮ ਕਰਨ ਅਤੇ ਸਾਧਨ ਵਿਹੂਣੇ ਲੋਕਾਂ ਨੂੰ ਇਨਸਾਫ਼ ਦਿਵਾਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਨਿਆਂਪਾਲਕਾਂ ਅਤੇ ਵਕੀਲਾਂ ’ਤੇ ਲੋਕਾਂ ਨੂੰ ਇਨਸਾਫ਼ ਮਿਲਣ ਦੀ ਆਸ ਹੁੰਦੀ ਹੈ। ਲਿਹਾਜ਼ਾ ਇਸ ਭਰੋਸੇਯੋਗਤਾ ਨੂੰ ਕਾਇਮ ਰੱਖਣ ਲਈ ਕੰਮ ਕੀਤਾ ਜਾਵੇ।
ਇਸ ਮੌਕੇ ਲੈਫ਼ਟੀਨੈਂਟ ਜਨਰਲ ਐਮ.ਕੇ. ਕਟਿਆਰ, ਏਵੀਐਸਐਮ, ਜੀਓਸੀ-ਇਨ-ਸੀ, ਪੱਛਮੀ ਕਮਾਂਡ ਅਤੇ ਪੈਟਰਨ-ਇਨ-ਚੀਫ਼ ਏਆਈਐਲ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ ਪ੍ਰੋ (ਡਾ.) ਅਰਵਿੰਦ ਵਾਈਸ ਚਾਂਸਲਰ ਨੇ ਗਰੈਜੂਏਟ ਵਿਦਿਆਰਥੀਆਂ ਨੂੰ ਉੱਤਮਤਾ ਪੁਰਸਕਾਰ ਪ੍ਰਦਾਨ ਕੀਤੇ। ਇਸ ਮੌਕੇ (2017-22 ਬੈਚ) ਦੇ ਨਿਸ਼ਾਂਤ ਤਿਵਾਰੀ ਨੂੰ ਸੀਐਮ ਐਵਾਰਡ ਅਤੇ (2017-22 ਬੈਚ) ਦੀ ਆਕ੍ਰਿਤੀ ਗੁਪਤਾ ਨੂੰ ਚੀਫ਼ ਆਫ਼ ਦਾ ਆਰਮੀ ਸਟਾਫ਼ ਟਰਾਫ਼ੀ ਨਾਲ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ (2018-23 ਬੈਚ) ਦੀ ਸੌਮਿਆ ਧਿਆਨੀ ਨੂੰ ਸੀਐੱਮ ਐਵਾਰਡ ਅਤੇ (2018-23 ਬੈਚ) ਦੇ ਦੇਵਯਾਂਗ ਬਾਹਰੀ ਨੂੰ ਚੀਫ਼ ਆਫ਼ ਦਾ ਆਰਮੀ ਸਟਾਫ਼ ਟਰਾਫ਼ੀ ਨਾਲ ਸਨਮਾਨਿਤ ਕੀਤਾ ਗਿਆ। ਇੰਜ ਹੀ ਸਾਲ 2019-20, 2020-21, 2021-22 ਬੈਂਚਾਂ ਦੇ ਐਲਐਲਐਮ ਟਾਪਰਾਂ ਨੂੰ ਵੀ ਨਗਦ ਇਨਾਮ ਦੇ ਕੇ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ।

Load More Related Articles
Load More By Nabaz-e-Punjab
Load More In General News

Check Also

Press Gallery Committee of Punjab Vidhan Sabha unequivocally condemns illegal detention of Punjab mediapersons by Delhi Police

Press Gallery Committee of Punjab Vidhan Sabha unequivocally condemns illegal detention of…