nabaz-e-punjab.com

ਰਾਜਪਾਲ ਨੇ ਨਸ਼ਿਆਂ ਖ਼ਿਲਾਫ਼ ਰੈਲੀ ਨੂੰ ਝੰਡੀ ਦਿਖਾਈ

ਆਰੀਅਨਜ਼ ਗਰੁੱਪ ਆਫ਼ ਕਾਲਜਿਜ਼ ਨੇ ਕੀਤਾ ਪ੍ਰਬੰਧ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ, 3 ਅਕਤੂਬਰ-
ਨਸ਼ਿਆਂ ਖ਼ਿਲਾਫ਼ ਚੱਲ ਰਹੀ ਜੰਗ ਅਤੇ ਇਸ ਬੁਰਾਈ ਦੇ ਮੁਕੰਮਲ ਖ਼ਾਤਮੇ ਲਈ ਸੂਬਾ ਸਰਕਾਰ ਵੱਲੋਂ ਕੀਤੀ ਪਹਿਲਕਦਮੀ ਨੂੰ ਅੱਗੇ ਵਧਾਉਂਦਿਆਂ ਪੰਜਾਬ ਦੇ ਰਾਜਪਾਲ ਅਤੇ ਯੂ.ਟੀ. ਚੰਡੀਗੜ ਦੇ ਪ੍ਰਸ਼ਾਸਕ ਸ੍ਰੀ ਵੀ.ਪੀ. ਸਿੰਘ ਬਦਨੌਰ ਨੇ ਅੱਜ ਪੰਜਾਬ ਰਾਜ ਭਵਨ ਦੇ ਬਾਹਰੋਂ ‘ਰਨ ਫੌਰ ਏ ਕੌਜ਼’ ਦੇ ਨਾਂ ਹੇਠ ਨਸ਼ਿਆਂ ਵਿਰੋਧੀ ਰੈਲੀ ਨੂੰ ਹਰੀ ਝੰਡੀ ਦਿਖਾਈ। ਰੈਲੀ ਦਾ ਪ੍ਰਬੰਧ ਆਰੀਅਨ ਗਰੁੱਪ ਆਫ਼ ਕਾਲਜਿਜ਼ ਨੇ ਕੀਤਾ ਸੀ। ਇਸ ਵਿੱਚ ਇੰਜਨੀਅਰਿੰਗ, ਲਾਅ, ਖੇਤੀਬਾੜੀ, ਫਾਰਮੇਸੀ, ਐਜੂਕੇਸ਼ਨ, ਨਰਸਿੰਗ, ਮੈਨੇਜਮੈਂਟ ਤੇ ਪੋਲੀਟੈਕਨਿਕ ਵਿਸ਼ਿਆਂ ਨਾਲ ਸਬੰਧਤ ਹਜ਼ਾਰਾਂ ਵਿਦਿਆਰਥੀਆਂ ਨੇ ਭਾਗ ਲਿਆ।
ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਰਾਜਪਾਲ ਨੇ ਸੁਚੇਤ ਕੀਤਾ ਕਿ ਇਹ ਮਾਰੂ ਲਾਹਨਤ ਸਾਡੀ ਨੌਜਵਾਨ ਪੀੜ•ੀ ਨੂੰ ਹੌਲੀ-ਹੌਲੀ ਆਪਣੀ ਪਕੜ ਵਿੱਚ ਲੈ ਰਹੀ ਹੈ ਅਤੇ ਇਸ ਖ਼ਤਰੇ ਖ਼ਿਲਾਫ਼ ਫੈਸਲਾਕੁਨ ਤੇ ਪ੍ਰਭਾਵਸ਼ਾਲੀ ਲੜਾਈ ਫੌਰੀ ਸ਼ੁਰੂ ਕਰਨ ਦੀ ਲੋੜ ਹੈ। ਉਨ•ਾਂ ਕਿਹਾ ਕਿ ਨਸ਼ਿਆਂ ਨੂੰ ਜੜ•ੋਂ ਖ਼ਤਮ ਕਰਨ ਨੂੰ ਇਕ ਮਿਸ਼ਨ ਵਜੋਂ ਲਿਆ ਗਿਆ ਹੈ। ਉਨ•ਾਂ ਹਾਲ ਹੀ ਵਿੱਚ ਫ਼ਰੀਦਕੋਟ ਵਿੱਚ ਨਸ਼ਿਆਂ ਖ਼ਿਲਾਫ਼ ਇਕ ਸੈਮੀਨਾਰ ਦੀ ਪ੍ਰਧਾਨਗੀ ਕੀਤੀ ਸੀ, ਜਿੱਥੇ ਯੂਨੀਵਰਸਿਟੀਆਂ ਤੇ ਕਾਲਜਾਂ ਦੇ ਵਿਦਿਆਰਥੀਆਂ ਦੇ ਨਾਲ ਨਾਲ ਸਥਾਨਕ ਪੁਲੀਸ ਪ੍ਰਸ਼ਾਸਨ ਨੇ ਇਸ ਬੇਹੱਦ ਅਹਿਮ ਮਸਲੇ ਬਾਰੇ ਆਪਣੇ ਵਿਚਾਰ ਪ੍ਰਗਟਾਏ। ਉਨ•ਾਂ ਕਿਹਾ ਕਿ ਨਸ਼ਿਆਂ ਖ਼ਿਲਾਫ਼ ਨੌਜਵਾਨਾਂ ਵਿੱਚ ਜਾਗਰੂਕਤਾ ਦਾ ਪੱਧਰ ਮਿਸਾਲੀ ਹੈ। ਇਸ ਲਾਹਨਤ ਖ਼ਿਲਾਫ਼ ਜੰਗ ਲਈ ਇਕਜੁੱਟ ਹੋਣ ਲਈ ਇਹ ਸਹੀ ਸਮਾਂ ਹੈ।
ਸ੍ਰੀ ਬਦਨੌਰ ਨੇ ਸਾਰੀਆਂ ਪਾਰਟੀਆਂ, ਜ਼ਿਲ•ਾ ਪੁਲੀਸ ਤੇ ਸਿਵਲ ਪ੍ਰਸ਼ਾਸਨ, ਸਿੱਖਿਆ ਸੰਸਥਾਵਾਂ ਤੇ ਮਾਪਿਆਂ ਨੂੰ ਸਾਂਝੇ ਪਲੇਟਫਾਰਮ ਉਤੇ ਆਉਣ ਅਤੇ ਸਮਾਜ ਵਿੱਚੋਂ ਨਸ਼ਿਆਂ ਨੂੰ ਹੂੰਝ ਸੁੱਟਣ ਦੇ ਟੀਚੇ ਨੂੰ ਪ੍ਰਭਾਵਸ਼ਾਲੀ ਤਰੀਕੇ ਨਾਲ ਲਾਗੂ ਕਰਨ ਦਾ ਸੱਦਾ ਦਿੱਤਾ। ਉਨ•ਾਂ ਕਿਹਾ ਕਿ ਉਹ ਖ਼ੁਦ ਵੀ ਇਸ ਟੀਚੇ ਦੀ ਪੂਰਤੀ ਲਈ ਰਾਜ ਦੇ ਹਰੇਕ ਕੋਨੇ ਵਿੱਚ ਜਾਣਗੇ। ਉਨ•ਾਂ ਕਿਹਾ ਕਿ ਇਸ ਮਾਰੂ ਖ਼ਤਰੇ ਤੋਂ ਨੌਜਵਾਨ ਪੀੜ•ੀ ਨੂੰ ਬਚਾਉਣ ਲਈ ਸਾਨੂੰ ਸਮਾਜ ਦੇ ਹਰੇਕ ਵਰਗ ਦੇ ਸਮਰਥਨ ਦੀ ਲੋੜ ਹੈ।
ਇਸ ਮੌਕੇ ਹਲਕਾ ਘਨੌਰ ਦੇ ਵਿਧਾਇਕ ਸ੍ਰੀ ਮਦਨ ਲਾਲ ਜਲਾਲਪੁਰ ਮੁੱਖ ਮਹਿਮਾਨ ਸਨ, ਜਦੋਂ ਕਿ ਸਮਾਰੋਹ ਦੀ ਪ੍ਰਧਾਨਗੀ ਆਰੀਅਨਜ਼ ਗਰੁੱਪ ਦੇ ਚੇਅਰਮੈਨ ਡਾ. ਅੰਸ਼ੂ ਕਟਾਰੀਆ ਨੇ ਕੀਤੀ। ਇਸ ਦੌਰਾਨ ਵਿਦਿਆਰਥੀਆਂ ਨੇ ਨਾ ਸਿਰਫ਼ ਪੰਜਾਬ ਰਾਜ ਭਵਨ ਤੋਂ ਸੁਖਨਾ ਝੀਲ ਤੱਕ ਦੌੜ ਲਗਾਈ, ਸਗੋਂ ਨਸ਼ਿਆਂ ਖ਼ਿਲਾਫ਼ ਮੁਹਿੰਮ ਦੇ ਸਮਰਥਨ ਵਿੱਚ ਨ੍ਰਿਤ ਵੀ ਕੀਤਾ।
ਵਿਦਿਆਰਥੀਆਂ ਨੂੰ ਵਧਾਈ ਤੇ ਹੱਲਾਸ਼ੇਰੀ ਦਿੰਦਿਆਂ ਡਾ. ਅੰਸ਼ੂ ਕਟਾਰੀਆ ਨੇ ਕਿਹਾ ਕਿ ਸਾਨੂੰ ਨੌਜਵਾਨਾਂ ਦੀ ਸੋਚ ਨੂੰ ਨਸ਼ਿਆਂ ਤੋਂ ਹਟਾ ਕੇ ਹੋਰ ਮਨੋਰੰਜਕ ਗਤੀਵਿਧੀਆਂ ਵੱਲ ਲਾਉਣ ਦੀ ਲੋੜ ਹੈ। ਉਨ•ਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੀ ਇਸ ਮੁਹਿੰਮ ਵਿੱਚ ਸ਼ਾਮਲ ਹੋਣ।
ਇਸ ਮੌਕੇ ਸ੍ਰੀ ਅਵਿਨਾਸ਼ ਰਾਏ ਖੰਨਾ, ਸ੍ਰੀ ਵਿਨੀਤ ਜੋਸ਼ੀ, ਰਾਜਪਾਲ ਦੇ ਸਕੱਤਰ ਸ੍ਰੀ ਜੇ.ਐਮ. ਬਾਲਾਮੁਰਗਨ, ਡੀ.ਆਈ.ਜੀ., ਏਡੀਸੀ ਸ੍ਰੀ ਕੇ.ਬੀ. ਸਿੰਘ, ਏ.ਡੀ.ਸੀ. ਮੇਜਰ ਐਮ. ਜੈਯੰਤ ਕੁਮਾਰ, ਡਾਇਰੈਕਟਰ ਆਰੀਅਨਜ਼ ਗਰੁੱਪ ਪ੍ਰੋ. ਬੀ.ਐਸ. ਸਿੱਧੂ, ਡੀਨ ਆਰੀਅਨਜ਼ ਗਰੁੱਪ ਪ੍ਰੋ. ਏ.ਪੀ. ਜੈਨ, ਪ੍ਰਿੰਸੀਪਲ ਆਰੀਅਨਜ਼ ਗਰੁੱਪ ਡਾ. ਰਮਨ ਰਾਣੀ ਗੁਪਤਾ, ਡੀਨ ਅਕੈਡਮਿਕਸ ਆਰੀਅਨਜ਼ ਗਰੁੱਪ ਸ੍ਰੀ ਸਟੀਵਨ ਵੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਮੁਹਾਲੀ: ਫੇਜ਼-3ਏ ਵਿੱਚ ਬਣਾਏ ਗਏ ਆਰਐਮਸੀ ਪੁਆਇੰਟ ਨੂੰ ਖ਼ਤਮ ਕਰਨ ਦੀ ਗੁਹਾਰ

ਮੁਹਾਲੀ: ਫੇਜ਼-3ਏ ਵਿੱਚ ਬਣਾਏ ਗਏ ਆਰਐਮਸੀ ਪੁਆਇੰਟ ਨੂੰ ਖ਼ਤਮ ਕਰਨ ਦੀ ਗੁਹਾਰ ਫੇਜ਼-2 ਅਤੇ ਫੇਜ਼-3ਏ ਦੇ ਵਸਨੀਕਾਂ…