Share on Facebook Share on Twitter Share on Google+ Share on Pinterest Share on Linkedin ਪੰਜਾਬ ਦੇ ਰਾਜਪਾਲ ਵੱਲੋਂ ਡਾ. ਰਿੰਮੀ ਸਿੰਗਲਾ ਦਾ ਵਿਸ਼ੇਸ਼ ਸਨਮਾਨ ਬੇ-ਅੌਲਾਦ ਜੋੜਿਆ ਨੂੰ ਸੰਤਾਨ ਪ੍ਰਾਪਤੀ ਕਰਵਾਉਂਣਾ ਮੇਰਾ ਮੁੱਢਲਾ ਫਰਜ਼: ਡਾ. ਰਿੰਮੀ ਸਿੰਗਲਾ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 6 ਅਕਤੂਬਰ: ਇੱਥੋਂ ਦੇ ਸੁਪਰ ਸਪੈਸ਼ਲਿਟੀ ਆਈ.ਵੀ.ਆਈ ਹਸਪਤਾਲ ਦੇ ਟੈਸਟ ਟਿਊਬ ਬੇਬੀ ਕੇਂਦਰ ਦੀ ਡਾਇਰੈਕਟਰ ਕਮ ਇੰਚਾਰਜ ਡਾ. ਰਿੰਮੀ ਸਿੰਗਲਾ ਨੂੰ ਗਾਂਧੀ ਜੈਅੰਤੀ ਦੇ ਮੌਕੇ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਮਹਿਲਾ ਡਾਕਟਰ ਨੂੰ ਇਹ ਐਵਾਰਡ ਪੰਜਾਬ ਦੇ ਰਾਜਪਾਲ ਵੀਪੀ ਸਿੰਘ ਬਦਨੌਰ ਵੱਲੋਂ ਬੇ-ਅੌਲਾਦ ਜੋੜਿਆਂ ਨੂੰ ਸੰਤਾਨ ਪ੍ਰਾਪਤੀ ਦਾ ਸੁੱਖ ਦੇਣ ਵਿੱਚ ਮੋਹਰੀ ਭੂਮਿਕਾ ਨਿਭਾਉਣ ਬਦਲੇ ਦਿੱਤਾ ਗਿਆ। ਇਸ ਦੋਰਾਨ ਜੀਵਨ ਸੰਚਾਰ ਵੈਲਫੇਅਰ ਸੋਸਾੲਟੀ ਦੇ ਪ੍ਰਧਾਨ ਸ਼੍ਰੀ ਸ਼ੁਭਾਸ਼ ਗੋਇਲ ਵਿਸ਼ੇਸ਼ ਤੋਰ ਤੇ ਹਾਜਰ ਸਨ। ਦੱਸਣਯੋਗ ਹੈ ਕਿ ਡਾ. ਰਿੰਮੀ ਸਿੰਗਲਾ ਨੇ ਬਾਂਝਪਨ ਦੇ ਖੇਤਰ ਵਿੱਚ ਬੇ ਅੌਲਾਦ ਜੋੜਿਆ ਨੂੰ ਸੰਤਾਨ ਪ੍ਰਾਪਤ ਕਰਵਾਉਣ ਦੇ ਲਈ ਨੋਰਥ ਇੰਡੀਆ ਵਿਚ ਬਹੁਤ ਪ੍ਰਸਿੱਧੀ ਖੱਟੀ ਹੈ ਅਤੇ ਇਹੀ ਕਾਰਨ ਹੈ ਕਿ ਉਨ੍ਹਾਂ ਦੀ ਐਵਾਰਡ ਸੰਖਿਆ ਵਿੱਚ ਵਾਧਾ ਹੋਣਾ ਦੱਸਿਆ ਜਾ ਰਿਹਾ ਹੈ। ਇਸ ਤੋਂ ਪਹਿਲਾਂ ਡਾ. ਰਿੰਮੀ ਸਿੰਗਲਾ ਨੂੰ ਜੰਗਲਾਤ ਅਤੇ ਪਛੜੀਆਂ ਜਾਤੀਆਂ ਦੇ ਮੰਤਰੀ ਸਾਧੂ ਸਿੰਘ ਧਰਮਸੋਤ ਅਤੇ ਪਸ਼ੂ ਪਾਲਣÎ ਮੰਤਰੀ ਬਲਬੀਰ ਸਿੰਘ ਸਿੱਧੂ ਵੱਲੋਂ ਅੰਤਰਰਾਸ਼ਟਰੀ ਮਹਿਲਾ ਦਿਵਸ ਤੇ ਦਿਸ਼ਾ ਇੰਡੀਅਨ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ। ਇਸ ਦੌਰਾਨ ਸਨਮਾਨ ਮਿਲਣ ਦੀ ਖੁਸ਼ੀ ਨੂੰ ਸਾਂਝਾ ਕਰਦੇ ਹੋਏ ਡਾ. ਰਿੰਮੀ ਸਿੰਗਲਾ ਕਿਹਾ ਕਿ ਉਹ ਖੁਦ ਇੱਕ ਅੌਰਤ ਹੈ ਅਤੇ ਖਾਸ ਕਰਕੇ ਇੱਕ ਮਹਿਲਾ ਡਾਕਟਰ। ਇਸ ਲਈ ਉਨ੍ਹਾਂ ਨੂੰ ਕਿਸੇ ਵੀ ਮਹਿਲਾ ਦਾ ਇਲਾਜ ਕਰਦੇ ਹੋਏ ਉਸਦੇ ਦਰਦ ਅਤੇ ਬੇ-ਅੌਲਾਦ ਹੋਣ ਦੇ ਦੁੱਖ ਨੂੰ ਮਹਿਸੂਸ ਕਰਦੇ ਹਨ। ਇਸ ਕਾਰਨ ਉਨ੍ਹਾਂ ਦੀ ਕੋਸ਼ਿਸ਼ ਰਹਿੰਦੀ ਹੈ ਕਿ ਉਨ੍ਹਾਂ ਦੇ ਕੋਲੋਂ ਕੋਈ ਵੀ ਬੇ-ਅੌਲਾਦ ਜੋੜਾ ਖਾਲੀ ਨਾ ਜਾਵੇ। ਬੇਸ਼ੱਕ ਇਸ ਦੇ ਲਈ ਉਨ੍ਹਾਂ ਨੂੰ ਕਦੇ-ਕਦੇ ਆਰਥਿਕ ਤੋਰ ਤੇ ਵੀ ਸਮਝੋਤਾ ਕਰਨਾ ਪੈਂਦਾ ਹੈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ