ਸ਼ਿਵਾਲਿਕ ਸਕੂਲ ਵਿੱਚ ਰਾਜਪਾਲ ਕਰਨਗੇ ‘ਲਰਨ ਟੂ ਲਿਵ ਟੂਗੈਦਰ’ ਕੈਂਪ ਦਾ ਉਦਘਾਟਨ

ਨਬਜ਼-ਏ-ਪੰਜਾਬ, ਮੁਹਾਲੀ, 22 ਜੂਨ:
ਇੱਥੋਂ ਦੇ ਸ਼ਿਵਾਲਿਕ ਪਬਲਿਕ ਸਕੂਲ ਫੇਜ਼-6 ਵਿਖੇ ਛੇ ਰੋਜ਼ਾ ‘‘ਲਰਨ ਟੂ ਲਿਵ ਗੈਦਰ’’ ਕੈਂਪ ਲਗਾਇਆ ਜਾਵੇਗਾ। ਜਿਸ ਦਾ ਉਦਘਾਟਨ ਪੰਜਾਬ ਦੇ ਰਾਜਪਾਲ ਅਤੇ ਬਾਲ ਵਿਕਾਸ ਕੌਂਸਲ (ਚਾਈਲਡ ਵੈੱਲਫੇਅਰ ਕੌਂਸਲ) ਦੇ ਪ੍ਰਧਾਨ ਬਨਵਾਰੀ ਲਾਲ ਪੁਰੋਹਿਤ ਕਰਨਗੇ। ਅੱਜ ਇੱਥੇ ਇਹ ਜਾਣਕਾਰੀ ਦਿੰਦਿਆਂ ਬਾਲ ਭਲਾਈ ਕੌਂਸਲ ਦੀ ਚੇਅਰਪਰਸਨ ਸ੍ਰੀਮਤੀ ਡਾ. ਪ੍ਰਾਜਕਤਾ ਨੀਲਕੰਠ ਨੇ ਕਿਹਾ ਕਿ ‘‘ਲਰਨ ਟੂ ਲਿਵ ਟੂਗੈਦਰ ਕੈਂਪ’’ ਹਰ ਸਾਲ ਭਾਰਤ ਦੇ ਵੱਖ-ਵੱਖ ਰਾਜਾਂ ਵਿੱਚ ਲਗਾਇਆ ਜਾਂਦਾ ਹੈ। ਇਸ ਸਾਲ ਪੰਜਾਬ ਕੌਂਸਲ 24 ਜੂਨ ਤੋਂ 29 ਜੂਨ ਤੱਕ ਸ਼ਿਵਾਲਿਕ ਪਬਲਿਕ ਸਕੂਲ ਫੇਜ਼-6 ਵਿਖੇ ਲੱਗਣ ਵਾਲੇ ਇਸ ਕੈਂਪ ਦੀ ਮੇਜ਼ਬਾਨੀ ਕਰ ਰਹੀ ਹੈ। ਕੈਂਪ ਦੌਰਾਨ ਵੱਖ-ਵੱਖ ਗਤੀਵਿਧੀਆਂ ਜਿਵੇਂ ਕਿ ਆਰਟ ਐਂਡ ਕਰਾਫ਼ਟ ਸੈਸ਼ਨ, ਥੀਏਟਰ ਵਰਕਸ਼ਾਪ, ਸਿਟੀ ਟੂਰ, ਬਾਲ ਅਧਿਕਾਰ, ਬਾਲ ਦੁਰਵਿਵਹਾਰ, ਵਾਤਾਵਰਨ ਸੁਰੱਖਿਆ, ਫਸਟ-ਏਡ ਵਰਗੇ ਵੱਖ-ਵੱਖ ਵਿਸ਼ਿਆਂ ’ਤੇ ਕੁੱਝ ਲੈਕਚਰ/ਵਰਕਸ਼ਾਪਾਂ ਲਗਾਈਆਂ ਜਾਣਗੀਆਂ।
ਕੌਂਸਲ ਦੀ ਸਕੱਤਰ ਡਾ. ਪ੍ਰੀਤਮ ਸੰਧੂ ਨੇ ਦੱਸਿਆ ਕਿ ਕੈਂਪ ਦਾ ਉਦੇਸ਼ ਵੱਖ-ਵੱਖ ਸਭਿਆਚਾਰਕ ਅਤੇ ਭਾਸ਼ਾਈ ਪਿਛੋਕੜ ਵਾਲੇ ਬੱਚਿਆਂ ਨੂੰ ਇਕੱਠੇ ਰਹਿਣ ਅਤੇ ਦੇਸ਼ ਦੀ ਵਿਭਿੰਨਤਾ ਬਾਰੇ ਜਾਣਨ ਦੇ ਮੌਕੇ ਪ੍ਰਦਾਨ ਕਰਨਾ ਹੈ। ਕੈਂਪ ਦੌਰਾਨ ਬੱਚਿਆਂ ਨੂੰ ਰਚਨਾਤਮਿਕ ਗਤੀਵਿਧੀਆਂ, ਖੇਡਾਂ, ਮਨੋਰੰਜਕ ਅਤੇ ਸਭਿਆਚਾਰਕ ਪ੍ਰੋਗਰਾਮਾਂ ਵਿੱਚ ਸ਼ਾਮਲ ਕੀਤਾ ਜਾਵੇਗਾ। ਬੱਚਿਆਂ ਨੂੰ ਚੰਡੀਗੜ੍ਹ ਅਤੇ ਆਲੇ-ਦੁਆਲੇ ਦੀਆਂ ਮਹੱਤਵਪੂਰਨ ਥਾਵਾਂ ’ਤੇ ਜਾਣ ਦਾ ਮੌਕਾ ਵੀ ਮਿਲੇਗਾ। ਇਸ ਨਾਲ ਬੱਚਿਆਂ ਵਿੱਚ ਅਗਵਾਈ ਦੇ ਗੁਣ ਵਿਕਸਤ ਕਰਨਾ, ਏਕਤਾ ਅਤੇ ਅਨੇਕਤਾ ਦੀ ਭਾਵਨਾ ਪੈਦਾ ਕਰਨ ਲਈ ਅਨੁਕੂਲ ਮਾਹੌਲ ਪੈਦਾ ਹੋਵੇਗਾ।
ਕੌਂਸਲ ਦੀ ਕੈਸ਼ੀਅਰ ਰਤਿੰਦਰ ਬਰਾੜ ਨੇ ਦੱਸਿਆ ਕਿ ਚਾਈਲਡ ਵੈੱਲਫੇਅਰ ਕੌਂਸਲ 1962 ਤੋਂ ਪੰਜਾਬ ਵਿੱਚ ਵੱਖ-ਵੱਖ ਗਤੀਵਿਧੀਆਂ ਜਿਵੇਂ ਕਿ ਕਰੈਚ, ਕੰਪਿਊਟਰ ਸੈਂਟਰ, ਈਵਨਿੰਗ ਕਲਾਸਾਂ, ਬਾਲ ਭਵਨ ਰਾਹੀਂ ਬੱਚਿਆਂ ਦੀ ਭਲਾਈ ਲਈ ਕੰਮ ਕਰ ਰਹੀ ਹੈ। ਕੌਂਸਲ ਦੀਆਂ ਪੂਰੇ ਪੰਜਾਬ ਵਿੱਚ ਜ਼ਿਲ੍ਹਾ ਪੱਧਰੀ ਸ਼ਾਖਾਵਾਂ ਦੇ ਪ੍ਰਧਾਨ ਡਿਪਟੀ ਕਮਿਸ਼ਨਰ ਅਤੇ ਸਕੱਤਰ ਜ਼ਿਲ੍ਹਾ ਰੈੱਡ ਕਰਾਸ ਦੇ ਆਨਰੇਰੀ ਸਕੱਤਰ ਹਨ। ਬੀ.ਐੱਡ. ਕਾਲਜ, ਸ਼ਿਵਾਲਿਕ ਦੇ ਵਲੰਟੀਅਰ ਵਿਦਿਆਰਥੀਆਂ ਦੀ ਟੀਮ ਅਤੇ ਅਨਹਦ ਫਾਉਂਡੇਸ਼ਨ ਵਲੰਟੀਅਰ ਵਰਕਰ ਸਮਾਗਮ ਲਈ ਆਪਣੀਆਂ ਸੇਵਾਵਾਂ ਦੇ ਰਹੇ ਹਨ।

Load More Related Articles
Load More By Nabaz-e-Punjab
Load More In General News

Check Also

ਵੈਟਰਨਰੀ ਡਾਕਟਰਾਂ ਨੇ ਓਪੀਡੀ ਸੇਵਾਵਾਂ ਠੱਪ ਕਰਕੇ ਪੰਜਾਬ ਭਰ ’ਚ ਕੀਤੇ ਰੋਸ ਮੁਜ਼ਾਹਰੇ

ਵੈਟਰਨਰੀ ਡਾਕਟਰਾਂ ਨੇ ਓਪੀਡੀ ਸੇਵਾਵਾਂ ਠੱਪ ਕਰਕੇ ਪੰਜਾਬ ਭਰ ’ਚ ਕੀਤੇ ਰੋਸ ਮੁਜ਼ਾਹਰੇ ਸਰਕਾਰ ’ਤੇ ਵਾਰ-ਵਾਰ ਮ…