ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਦਾ ਵਫ਼ਦ ਡੀਪੀਆਈ ਨੂੰ ਮਿਲਿਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 11 ਅਪਰੈਲ:
ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੁਹਾਲੀ ਦੇ ਸਾਇੰਸ ਅਤੇ ਕਾਮਰਸ ਵਿਸ਼ੇ ਦੇ ਲੈਕਚਰਾਰਾਂ ਦਾ ਇੱਕ ਵਫਦ ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਹਾਕਮ ਸਿੰਘ ਅਤੇ ਵਿੱਤ ਸਕੱਤਰ ਜਸਵੀਰ ਸਿੰਘ ਗੋਸਲ ਦੀ ਅਗਵਾਈ ਵਿੱਚ ਡੀਪੀਆਈ (ਸੈ.ਸਿ) ਪੰਜਾਬ ਪਰਮਜੀਤ ਸਿੰਘ ਨੂੰ ਸਾਇੰਸ/ਕਾਮਰਸ ਵਿਸ਼ੇ ਦੇ ਪੀਰੀਅਡਾਂ ਦੀ ਵੰਡ ਬਾਰੇ ਮਿਲਿਆ। ਇਸ ਸਬੰਧੀ ਜਾਣਕਾਰੀ ਦਿਦਿਆਂ ਯੂਨੀਅਨ ਦੇ ਜਰਨਲ ਸਕੱਤਰ ਸੁਖਦੇਵ ਲਾਲ ਬੱਬਰ ਨੇ ਦੱਸਿਆ ਕਿ ਇਸ ਮੌਕੇ ਡੀ.ਪੀ.ਆਈ ਨਾਲ ਐਨ.ਸੀ.ਐਫ.2005 ਦੇ ਪੰਨਾ ਨੰ.98 ਤੇ ਅਨੁਸਾਰ ਪੀਰੀਅਡ ਦਾ ਸਮਾਂ 30 ਤੱੋ 35 ਮਿੰਟ ਕਰਨ ਬਾਰੇ, ਸਾਇੰਸ ਵਿਸ਼ੇ ਦੇ ਸਿਲੇਬਸ ਲੰਬਾ ਹੋਣ ਕਾਰਨ ਹਰੇਕ ਚੋਣਵੇੱ ਵਿਸ਼ੇ ਲਈ 9 ਪੀਰੀਅਡ ਦੀ ਬਜਾਏ 10 ਕਰਨ ਸਬੰਧੀ ਵਿਚਾਰ ਕੀਤਾ ਗਿਆ। ਉਹਨਾਂ ਦੱਸਿਆ ਕਿ ਇਸ ਮੌਕੇ ਡੀ.ਪੀ.ਆਈ ਨੇ ਸਹਿਮਤੀ ਪ੍ਰਗਟਾਈ ਕਿ ਸਕੂਲ ਵਿੱਚ ਜੇਕਰ ਸਬੰਧਿਤ ਵਿਸ਼ੇ ਦਾ ਮਾਸਟਰ ਕੰਮ ਕਰਦਾ ਹੈ ਤਾਂ ਮਾਸਟਰ ਨੂੰ ਬੋਰਡ ਦੀ ਕਲਾਸ ਲੈਣ ਬਾਰੇ ਜਲਦੀ ਪੱਤਰ ਜਾਰੀ ਕੀਤਾ ਜਾਵੇਗਾ।
ਇਸ ਮੌਕੇ ਕਮਲਜੀਤ ਕੌਰ ਅਤੇ ਗੁਰਜੀਤ ਸਿੰਘ ਦੋਵੇੱ ਸਹਾਇਕ ਡਾਇਰੈਕਟਰ, ਜਸਜੀਤ ਸਿੰਘ, ਸੱਤਪਿੰਦਰ ਕੌਰ, ਰੁਪਿੰਦਰ ਕੌਰ, ਅੰਨੂ ਰੋਲੀ, ਕਮਲਦੀਪ ਕੌਰ, ਗੁਰਪ੍ਰੀਤ ਸ਼ਰਮਾ, ਕਮਲਜੀਤ ਕੌਰ, ਰੀਤੂ ਸੋਨੀ, ਸੰਨੂ ਸ਼ਰਮਾ, ਭੁਪਿੰਦਰ ਕੌਰ, ਇੰਦੂ ਬਾਲਾ, ਜਸਮੀਨ ਕੌਰ, ਆਕ੍ਰਿਤੀ ਅਤੇ ਇੰਦਰਜੀਤ ਕੌਰ ਮੁਹਾਲੀ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਮਿਲਕਫੈੱਡ ਤੇ ਮਿਲਕ ਪਲਾਂਟ ਵਰਕਰ ਯੂਨੀਅਨ ਵੱਲੋਂ ਨਿੱਜੀਕਰਨ ਖ਼ਿਲਾਫ਼ ਰੋਸ ਮੁਜ਼ਾਹਰਾ

ਮਿਲਕਫੈੱਡ ਤੇ ਮਿਲਕ ਪਲਾਂਟ ਵਰਕਰ ਯੂਨੀਅਨ ਵੱਲੋਂ ਨਿੱਜੀਕਰਨ ਖ਼ਿਲਾਫ਼ ਰੋਸ ਮੁਜ਼ਾਹਰਾ ਵੇਰਕਾ ਮਿਲਕ ਪਲਾਂਟ ਮੁਹਾਲ…