ਹਾਊਸ ਓਨਰਜ਼ ਵੈਲਫੇਅਰ ਐਸੋਸੀਏਸ਼ਨ ਨੇ ਵਣ ਮਹਾਂਉਤਸਵ ਮਨਾਇਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 2 ਸਤੰਬਰ:
ਹਾਊਸ ਓਨਰਜ਼ ਵੈਲਫੇਅਰ ਐਸੋਸੀਏਸ਼ਨ (ਰਜ਼ਿ.) ਫੇਜ਼ 1 ਐਸ.ਏ.ਐਸ. ਨਗਰ ਵੱਲੋਂ ਅੱਜ ਵਣ ਮਹਾਂਉਤਸਵ ਮਨਾਇਆ ਗਿਆ। ਹਲਕਾ ਵਿਧਾਇਕ ਬਲਬੀਰ ਸਿੰਘ ਸਿੱਧੂ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਜਿਨ੍ਹਾਂ ਨੇ ਆਪਣੇ ਹੱਥੀਂ ਕਮਿਊਨੀਟੀ ਸੈਂਟਰ ਵਿੱਚ ਤ੍ਰਿਵੈਣੀ ਪੌਦਾ ਲਗਾ ਕੇ ਉਦਘਾਟਨ ਕੀਤਾ। ਵਿਧਾਇਕ ਨੇ ਐਸੋਸੀਏਸ਼ਨ ਖਾਸ ਕਰਕੇ ਪੀਐਸ ਵਿਰਦੀ ਦੇ ਭਰਪੂਰ ਉਪਰਾਲਿਆਂ ਦੀ ਭਰਵੀਂ ਸ਼ਲਾਘਾ ਕਰਦਿਆਂ ਹੋਰਨਾਂ ਸੰਸਥਾਵਾਂ ਨੂੰ ਰੁੱਖਾਂ ਦੀ ਸੰਭਾਲ ਲਈ ਆਉਣ ਦਾ ਸੱਦਾ ਦਿੱਤਾ। ਇਸ ਦੌਰਾਨ ਅਯੁਰਵੈਦਿਕ ਪੌਦੇ ਟੈਂਪਰਟਰੀ, ਪਰੋਮੇਰੀਆ, ਚਕਰਾਫੀਆ, ਕਣਕਚੰਪਾ, ਅਲਕਟੋਕੀਆ, ਸੀਤਾ ਅਸ਼ੋਕ, ਸਿਲਵਰ ਅੋਕ, ਜਾਮਨ, ਵੇਲ ਪਤਰ ਵੀ ਲਗਾਏ ਗਏ। ਇਸ ਮੌਕੇ ਕੌਂਸਲਰ ਸ੍ਰੀਮਤੀ ਸੁਮਨ ਗਰਗ ਤੇ ਨਛੱਤਰ ਸਿੰਘ, ਧਰਮ ਸਿੰਘ ਸੈਣੀ, ਗੁਰਚਰਨ ਸਿੰਘ ਭੰਵਰਾ ਨੇ ਵੀ ਪੌਦੇ ਲਗਾ ਕੇ ਯੋਗਦਾਨ ਪਾਇਆ।
ਇਸ ਮੌਕੇ ਸੰਸਥਾ ਦੇ ਪ੍ਰਧਾਨ ਇੰਜ਼: ਪੀ.ਐਸ. ਵਿਰਦੀ ਨੇ ਵਿਧਾਇਕ ਸਿੱਧੂ ਨੂੰ ਬੁੱਕੇ ਦੇ ਕੇ ਉਨ੍ਹਾਂ ਨੂੰ ਜੀ ਆਇਆ ਨੂੰ ਆਖਿਆ ਅਤੇ ਐਸੋਸੀਏਸ਼ਨ ਦੀਆਂ ਪ੍ਰਾਪਤੀਆਂ ਅਤੇ ਭਵਿੱਖ ਦੀਆਂ ਯੋਜਨਾਵਾਂ ਬਾਰੇ ਦੱਸਿਆ। ਇਸ ਮੌਕੇ ਰਜਿੰਦਰ ਸਿੰਘ ਬੈਦਵਾਨ ਪ੍ਰਧਾਨ ਇੰਨਵਾਇਰਮੈਂਟ ਸੁਸਾਇਟੀ ਐਸ.ਏ.ਐਸ ਨਗਰ, ਐਮ.ਐਮ ਚੌਪੜਾ, ਡੀ.ਡੀ. ਜੈਨ, ਸਾਧੂ ਸਿੰਘ, ਫੂਲਾ ਸਿੰਘ, ਸੋਹਨ ਲਾਲ ਸ਼ਰਮਾ, ਚਰਨ ਕੰਵਲ ਸਿੰਘ, ਪ੍ਰਵੀਨ ਕੁਮਾਨ ਕਪੂਰ, ਜਸਵੰਤ ਸਿੰਘ ਸੋਹਲ, ਗੁਰਚਰਨ ਸਿੰਘ, ਰਜਿੰਦਰ ਕੁਮਾਰ ਸ਼ਰਮਾ, ਪਵਨ ਕੁਮਾਰ ਚੌਧਰੀ, ਗਿਆਨ ਸਿੰਘ, ਸਾਬਕਾ ਕੌਂਸਲਰ ਮਨਜੀਤ ਕੌਰ ਵੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…