nabaz-e-punjab.com

ਡਾਕਘਰ ਫੇਜ਼-5, ਮੁਹਾਲੀ ਵਿੱਚ ਇੰਡੀਆ ਪੋਸਟ ਪੇਮੈਂਟਸ ਬੈਂਕ ਦੀ ਹੋਈ ਸ਼ੁਰੂਆਤ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 1 ਸਤੰਬਰ:
ਸਥਾਨਕ ਫੇਜ਼-5 ਦੇ ਡਾਕਘਰ ਵਿੱਚ ਇੰਡੀਆ ਪੋਸਟ ਪੇਮੈਂਟਸ ਬੈਂਕ (ਆਈਪੀਪੀਬੀ) ਦੀ ਸ਼ੁਰੂਆਤ ਕੀਤੀ ਗਈ। ਜਿਸ ਦਾ ਉਦਘਾਟਨ ਰੋਜ਼ਾਨਾ ਅਜੀਤ ਅਖ਼ਬਾਰ ਦੇ ਜ਼ਿਲ੍ਹਾ ਇੰਚਾਰਜ ਅਤੇ ਉੱਘੇ ਲੇਖਕ ਤੇ ਸਮਾਜ ਸੇਵੀ ਸ੍ਰੀ ਕੇਵਲ ਸਿੰਘ ਰਾਣਾ ਨੇ ਕੀਤਾ। ਇਸ ਮੌਕੇ ਉਨ੍ਹਾਂ ਨੇ ਫੇਜ਼-5 ਦੇ ਡਾਕ ਘਰ ਵਿੱਚ ਇੰਡੀਆ ਪੋਸਟ ਪੇਮੈਂਟਸ ਬੈਂਕ ਤਹਿਤ ਦਿੱਤੀਆਂ ਜਾ ਰਹੀਆਂ ਸੇਵਾਵਾਂ ਦਾ ਸ਼ਹਿਰ ਵਾਸੀਆਂ ਨੂੰ ਵੱਧ ਤੋਂ ਵੱਧ ਲਾਭ ਲੈਣ ਲਈ ਕਿਹਾ।
ਇਸ ਸਮਾਗਮ ਵਿਚ ਵਿਸ਼ੇਸ਼ ਤੌਰ ਤੇ ਪਹੁੰਚੇ ਪੋਸਟ ਮਾਸਟਰ ਮੋਨਿਕਾ ਮਹਾਜਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੋਸਟ ਪੇਮੈਂਟਸ ਬੈਂਕ ਦਾ ਉਦੇਸ਼ ਦੇਸ਼ ਵਿਚ ਪੋਸਟ ਆਫਿਸ ਰਾਹੀ ਲੋਕਾਂ ਨੂੰ ਵਿੱਤੀ ਸਹੂਲਤਾਂ ਦਾ ਲਾਭ ਦੇਣਾ ਹੈ। ਇਹ ਯੋਜਨਾ ਕੇਂਦਰ ਸਰਕਾਰ ਨੇ ਆਮ ਆਦਮੀ ਨੂੰ, ਸਸਤਾ ਭਰੋਸੇਯੋਗ ਅਤੇ ਆਸਾਨ ਪਹੁੰਚ ਵਾਲੇ ਇੱਕ ਬੈਕ ਦੇ ਤੌਰ ਤੇ ਕੀਤੀ ਗਈ ਹੈ। ਇਸ ਭੁਗਤਾਨ ਬੈਂਕ ਵਿਚ ਭਾਰਤ ਸਰਕਾਰ ਦੀ 100 ਫੀਸਦੀ ਹਿੱਸੇਦਾਰੀ ਹੈ, ਉਨ੍ਹਾਂ ਦੱਸਿਆਂ ਕਿ ਆਈਪੀਪੀਬੀ ਆਪਣੇ ਖਾਤਾ ਧਾਰਕਾਂ ਨੂੰ ਪੇਮੈਂਟ ਬੈਕ ਦੇ ਨਾਲ ਨਾਲ ਚਾਲੂ ਖਾਤਾ, ਮਨੀ ਟਰਾਂਸਫਰ ਅਤੇ ਬਿੱਲਾਂ ਦੇ ਭੁਗਤਾਨ ਦੀਆਂ ਸੇਵਾਵਾਂ ਉਪਲਬਧ ਕਰਵਾਏਗਾ। ਉਨ੍ਹਾਂ ਦੱਸਿਆ ਕਿ ਦੇਸ ਭਰ ਵਿਚ ਇਸ ਦੇ ਏਟੀਐਮ ਅਤੇ ਮਾਈਕਰੋ ਏਟੀਐਮ ਵੀ ਕੰਮ ਕਰਨਗੇ। ਇਸ ਤੋਂ ਇਲਾਵਾ ਮੋਬਾਇਲ ਬੈਕਿੰਗ ਐਪ, ਐਸਐਮਐਸ, ਆਈਵੀਆਰ ਵਰਗੀਆਂ ਸੁਵਿਧਾਵਾਂ ਨਾਲ ਬੈਕਿੰਗ ਸੇਵਾਵਾਂ ਲੋਕਾਂ ਤੱਕ ਪਹੁੰਚਾਏਗਾ।
ਜ਼ਿਕਰਯੋਗ ਹੈ ਕਿ ਇਹ ਸੇਵਾਂਵਾਂ ਫੇਜ਼-5 ਅਤੇ ਫੇਜ਼-1 ਵਿੱਚ ਹੀ ਉਪਲਬਧ ਹਨ। ਇਸ ਮੌਕੇ ਬਲਜਿੰਦਰ ਸਿੰਘ ਰਾਏਪੁਰ ਨੈਸ਼ਨਲ ਯੂਨੀਅਨ ਆਗੂ, ਮਨਦੀਪ ਕੌਰ, ਦਲਜੀਤ ਕੌਰ, ਰਜੇਸ ਸ਼ਰਮਾ, ਅੰਜਨਾ, ਸੁਮਨ ਦੱਤਾ, ਪੀਆਰਓ ਸੁਸ਼ੀਲ ਕੁਮਾਰ, ਧਰਮਪਾਲ, ਹਰਸ਼ ਵਰਧਨ, ਹਰਵਿੰਦਰ ਸਿੰਘ, ਨਿਰਮਲ ਸਿੰਘ, ਮਲਕੀਤ ਸਿੰਘ ਅਤੇ ਹਰਦੀਪ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸ਼ਹਿਰ ਵਾਸੀ ਹਾਜਰ ਹਨ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ ਮੀਟਿੰਗ ਵਿੱਚ…