ਮੁਹਾਲੀ ਦੀਆਂ ਵਿੱਦਿਅਕ ਸੰਸਥਾਵਾਂ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕੀਤਾ ਜਾਵੇਗਾ: ਸਿੱਧੂ

ਲੜਕੀਆਂ ਨੂੰ ਮਿਆਰੀ ਸਿੱਖਿਆ ਦੇਣ ਲਈ ਸਾਰਥਿਕ ਉਪਰਾਲੇ ਜਾਰੀ ਰੱਖਾਂਗੇ: ਪੁਰਖਾਲਵੀ

ਸਰਕਾਰੀ ਆਈਟੀਆਈ ਦੇ ਸਟਾਫ਼ ਵੱਲੋਂ ਸਿਹਤ ਮੰਤਰੀ ਨੂੰ ਮਿਲ ਕੇ ਕੀਤਾ ਧੰਨਵਾਦ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 13 ਸਤੰਬਰ:
ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਵੱਲੋਂ ਸਰਕਾਰੀ ਆਈਟੀਆਈ (ਲੜਕੀਆਂ) ਵਿੱਚ ਪਖਾਨਿਆਂ ਦੇ ਨਵੀਨੀਕਰਨ ਲਈ ਐਲਾਨੀ ਗਈ 17 ਲੱਖ ਰੁਪਏ ਦੀ ਗਰਾਂਟ ਵਿੱਚੋਂ 10 ਲੱਖ ਰੁਪਏ ਦੀ ਪਹਿਲੀ ਕਿਸ਼ਤ ਵੱਜੋਂ ਜਾਰੀ ਕਰਨ ਬਦਲੇ ਅੱਜ ਸੰਸਥਾ ਦੇ ਪ੍ਰਿੰਸੀਪਲ ਸ਼ਮਸ਼ੇਰ ਪੁਰਖਾਲਵੀ ਦੀ ਅਗਵਾਈ ਵਿੱਚ ਸਮੁੱਚੇ ਸਟਾਫ਼ ਨੇ ਸਿਹਤ ਮੰਤਰੀ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ। ਇਸ ਮੌਕੇ ਵੱਡੀ ਗਿਣਤੀ ਵਿੱਚ ਜੁੜੇ ਸੰਸਥਾ ਦੇ ਸਟਾਫ ਤੇ ਇਲਾਕਾ ਨਿਵਾਸੀਆਂ ਨੂੰ ਸੰਬੋਧਨ ਕਰਦਿਆਂ ਸ਼੍ਰੀ ਸਿੱਧੂ ਨੇ ਕਿਹਾ ਕਿ ਹਲਕੇ ਵਿੱਚ ਪੈਂਦੀਆਂ ਤਮਾਮ ਵਿੱਦਿਅਕ ਸੰਸਥਾਵਾਂ ਦੇ ਬੁਨਿਆਦੀ ਢਾਂਚੇ ਨੂੰ ਮਜਬੂਤ ਕਰਨ ਲਈ ਪੰਜਾਬ ਸਰਕਾਰ ਵਚਨਬੱਧ ਹੈ। ਉਨ੍ਹਾਂ ਸਟਾਫ਼ ਨੂੰ ਵਿਸ਼ਵਾਸ ਦਿਵਾਇਆ ਕਿ ਬਕਾਇਆ 7 ਲੱਖ ਰੁਪਏ ਦੀ ਗਰਾਂਟ ਵੀ ਜਲਦੀ ਜਾਰੀ ਕਰ ਦਿੱਤੀ ਜਾਵੇਗੀ ਤਾਂ ਜੋ ਆਈ.ਟੀ.ਆਈ ਵਿੱਚ ਸਿੱਖਿਆ ਹਾਸਲ ਕਰ ਰਹੀਆਂ ਲੜਕੀਆਂ ਨੂੰ ਕਿਸੇ ਕਿਸਮ ਦੀ ਕੋਈ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।
ਪ੍ਰਿੰਸੀਪਲ ਸ਼ਮਸ਼ੇਰ ਪੁਰਖਾਲਵੀ ਨੇ ਸਿਹਤ ਮੰਤਰੀ ਦਾ ਧੰਨਵਾਦ ਕਰਦਿਆਂ ਵਾਅਦਾ ਕੀਤਾ ਕਿ ਉਹ ਲੜਕੀਆਂ ਨੂੰ ਮਿਆਰੀ ਟਰੇਨਿੰਗ ਦੇਣ ਦੇ ਨਾਲ-ਨਾਲ ਸਮਾਜਿਤ ਕੁਰੀਤੀਆਂ ਦੇ ਖ਼ਾਤਮੇ ਲਈ ਸੰਸਥਾ ਵੱਲੋਂ ਆਪਣਾ ਭਰਪੂਰ ਯੋਗਦਾਨ ਪਾਉਂਦੇ ਰਹਿਣਗੇ। ਇਸ ਮੌਕੇ ਸੰਸਥਾ ਦੇ ਗਰੁੱਪ ਇੰਸਟਰਕਟਰ ਸਤਨਾਮ ਸਿੰਘ, ਰਾਕੇਸ਼ ਕੁਮਾਰ ਡੱਲਾ, ਗੁਰਵਿੰਦਰ ਸਿੰਘ, ਅਮਨਦੀਪ ਸ਼ਰਮਾ, ਸ੍ਰੀਮਤੀ ਉਪਾਸਨਾ ਅੱਤਰੀ, ਸ੍ਰੀਮਤੀ ਪਰਮਿੰਦਰ ਕੌਰ, ਸ਼੍ਰੀਮਤੀ ਰਮਨਦੀਪ ਕੌਰ, ਸ੍ਰੀਮਤੀ ਹਰਮਨਪ੍ਰੀਤ ਕੌਰ ਅਤੇ ਕੁਮਾਰੀ ਅਰਸ਼ਦੀਪ ਕੌਰ ਹਾਜ਼ਰ ਸਨ।

Load More Related Articles

Check Also

ਮਾਨਸਿਕ ਤੌਰ ’ਤੇ ਤਣਾਅ ਮੁਕਤ ਰਹਿਣ ਲਈ ਨਿਰੰਤਰ ਯੋਗ ਅਭਿਆਸ ਜ਼ਰੂਰੀ: ਐਸਡੀਐਮ

ਮਾਨਸਿਕ ਤੌਰ ’ਤੇ ਤਣਾਅ ਮੁਕਤ ਰਹਿਣ ਲਈ ਨਿਰੰਤਰ ਯੋਗ ਅਭਿਆਸ ਜ਼ਰੂਰੀ: ਐਸਡੀਐਮ ਟਰੇਨਰ ਸ਼ਿਵਨੇਤਰ ਸਿੰਘ ਵੱਲੋਂ ਮ…