ਸਾਂਝਾ ਅਧਿਆਪਕ ਮੋਰਚਾ ਨੇ ਪੰਜਾਬ ਸਰਕਾਰ ਦਾ ਪੁਤਲਾ ਸਾੜਿਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 14 ਮਾਰਚ:
ਅੱਜ ਸਾਂਝਾ ਅਧਿਆਪਕ ਮੋਰਚਾ ਪੰਜਾਬ ਦੇ ਸੱਦੇ ਤੇ ਸਾਂਝਾ ਅਧਿਆਪਕ ਇਕਾਈ ਮੁਹਾਲੀ ਵੱਲੋ ਜ਼ਿਲ੍ਹਾ ਪ੍ਰਬੰਧਕੀ ਕੰਪੈਕਲਸ ਅੱਗੇ ਪੰਜਾਬ ਸਰਕਾਰ ਦੀ ਅਰਥੀ ਫੂਕਦਿਆਂ ਸੂਬਾ ਸਰਕਾਰ ਵਿਰੁਧ ਜੋਰਦਾਰ ਨਾਅਰੇਬਾਜੀ ਵੀ ਕੀਤੀ।ਪੰਜਾਬ ਸਰਕਾਰ ਵਲੋਂ ਪਿਛਲੇ ਕੁਝ ਮਹੀਨਿਆਂ ਦੌਰਾਨ ਲਏ ਗਏ ਫੈਸਲਿਆਂ ਵਿਰੱੁਧ ਸਮੁਚੇ ਅਧਿਆਪਕਾਂ ਵਿਚ ਭਾਰੀ ਨਿਰਾਸ਼ਾ ਪਾਈ ਜਾ ਰਹੀ ਹੈ। ਜਿਸ ਸਬੰਧੀ ਸਾਂਝੇ ਅਧਿਆਪਕ ਮੋਰਚੇ ਦੇ ਆਗੂ ਸੁਰਜੀਤ ਸਿੰਘ ਨੇ ਕਿਹਾ ਕਿ ਅਧਿਆਪਕਾਂ ਲਈ ਬਣਾਈ ਗਈ ਬਦਲੀਆਂ ਦੀ ਨੀਤੀ ਅਤੇ ਤਰਕਸੰਗਤੀਕਰਨ ਦੀ ਨੀਤੀ ਲਾਗੂ ਕਰਨ ਦਾ ਸਰਕਾਰ ਦਾ ਅਸਲ ਮਨੋਰਥ 7 ਸਾਲ ਠਹਿਰ ਦੀ ਸ਼ਰਤ ਲਾਕੇ ਅਧਿਆਪਕਾਂ ਨੂੰ ਅਤੇ ਸਰਕਾਰੀ ਸਕੂਲਾਂ ਨੂੰ ਉਜਾੜੇ ਵੱਲ ਧੱਕਣਾ ਹੈ ਜੋ ਕਿ ਇਕ ਬਹੁਤ ਹੀ ਘਟੀਆ ਕਾਰਜ ਹੈ, ਜਿਸ ਨੂੰ ਬਿਲਕੁਲ ਵੀ ਲਾਗੂ ਨਹੀ ਹੋਣ ਦਿਤਾ ਜਾਵੇਗਾ।
ਆਗੂ ਹਰਪ੍ਰੀਤ ਸਿੰਘ ਤੇ ਗੁਰਵਿੰਦਰ ਸਿੰਘ ਨੇ ਪੂਰੇ ਵਿਤੀ ਲਾਭਾਂ ਸਮੇਤ ਸਿਖਿਆ ਵਿਭਾਗ ਵਿਚ ਸ਼ਿਫਟ ਹੋਣ ਦੀ ਮੰਗ ਰਖੀ।ਅਧਿਆਪਕਾਂ ਨੂੰ ਸੰਬੋਧਨ ਹੁੰਦਿਆਂ ਹਰਜੀਤ ਬਸੋਤਾ ਅਤੇ ਨਰਾਇਣ ਦੱਤ ਤਿਵਾੜੀ ਨੇ ਕਿਹਾ ਕਿ ਪ੍ਰਾਇਮਰੀ ਸਿੱਖਿਆਂ ਵਿਚ ਪਹਿਲਾਂ ਤੋਂ ਲਾਗੂ 30 ਵਿਦਿਆਰਥੀਆਂ ਪਿਛੇ 60 ਵਿਦਿਆਰਥੀਆਂ ਲਈ ਇਕ ਮੁਖ ਅਧਿਆਪਕ ਲਾਉਣ ਦੀ ਸ਼ਰਤ ਲਾਕੇ ਸਰਕਾਰ ਮਿਆਰੀ ਸਿੱਖਿਆ ਨਾਲ ਖਿਲਵਾੜ ਕਰ ਰਹੀ ਹੈ ਜਿਸਦਾ ਖਮਿਆਜਾ ਸੂਬਾ ਸਰਕਾਰ ਨੂੰ ਭੁਗਤਨਾ ਹੀ ਪਵੇਗਾ।ਅਧਿਆਪਕ ਆਗੂ ਬਲਜੀਤ ਚੁੰਬਰ ਨੇ ਕਿਹਾ ਕਿ ਸਰਕਾਰ ਐਸ.ਐਸ.ਏ./ਰਮਸਾ ਅਧਿਆਪਕਾਂ ਅਤੇ ਨੂੰ 10 ਸਾਲਾਂ ਦੀ ਸੇਵਾ ਬਦਲੇ 10300 ਦੇਣ ਦੀ ਬਜਾਏ ਪੂਰੇ ਗਰੇਡ ਤੇ ਸਿਖਿਆ ਵਿਭਾਗ ਵਿਚ ਰੈਗੁਲਰ ਕਰੇ।
ਸੁਖਵਿੰਦਰਜੀਤ ਸਿੰਘ ਗਿੱਲ ਨੈ ਕਿਹਾ ਕਿ ਸਕੂਲ਼ਾਂ ਦੇ 9 ਪੀਰੀਅਡ ਰਖਦਿਆਂ 2011 ਵਾਲੀ ਨੀਤੀ ਅਨੁਸਾਰ ਹੀ ਰੈਸ਼ਨੇਲਾਈਜੇਸ਼ਨ ਕਰੇ, ਬਦਲੀਆਂ ਦੀ ਨੀਤੀ ਵਿਚ ਸਕੂਲ਼ ਅਤੇ ਅਧਿਆਪਕਾਂ ਨੂੰ ਉਜਾੜਨ ਵਾਲੀਆਂ ਮੱਦਾਂ ਰੱਦ ਕਰਕੇ ਸਕੂਲ਼, ਸਿਖਿਆ, ਵਿਦਿਆਰਥੀ ਅਤੇ ਅਧਿਆਪਕ ਪੱਖੀ ਸੋਧਾਂ ਕੀਤੀਆਂ ਜਾਣ।ਸਮਾਜਿਕ ਸਿਖਿਆ ਅਤੇ ਹਿੰਦੀ ਨੂੰ ਚੋਣਵੇਂ ਵਿਸ਼ੇ ਬਣਾਉਣ ਦਾ ਫੈਸਲਾ ਵਾਪਸ ਲਿਆ ਜਾਵੇ। ਹਰ ਪ੍ਰਾਇਮਰੀ ਸਕੂਲ਼ ਵਿਚ ਹੈਡ ਟੀਚਰ, ਨਰਸਰੀ ਟੀਚਰ, ਜਮਾਤਵਾਰ ਟੀਚਰ ਅਤੇ ਅੱਪਰ ਪ੍ਰਾਇਮਰੀ ਵਿਚ ਵਿਸ਼ਾਵਾਰ ਅਧਿਆਪਕਾਂ ਦੀਆਂ ਪੋਸਟਾਂ ਦਿੱਤੀਆਂ ਜਾਣ।ਹਰ ਵਰਗ ਦੀਆਂ ਖਾਲੀ ਪੋਸਟਾਂ, ਦਹਾਕਿਆਂ ਤੋ ਖਾਲੀ ਸਿੱਧੀ ਭਰਤੀ ਦੀਆਂ ਪੋਸਟਾਂ ਤੁਰੰਤ ਭਰੀਆ ਜਾਣ ਅਤੇ ਹਰ ਵਰਗ ਦੀਆਂ ਰਹਿੰਦੀਆਂ ਪਦਉਨਤੀਆਂ ਕੀਤੀਆਂ ਜਾਣ।ਬਾਰਡਰ ਕਾਡਰ ਬਣਾਉਣ ਦੀ ਤਜਵੀਜ ਵਾਪਸ ਲਈ ਜਾਵੇ।
ਵਿਭਾਗ ਤੋਂ ਬਾਹਰੀ ਵਿਆਕਤੀਆਂ (ਸਾਬਕਾ ਫੌਜੀਆਂ) ਤੋਂ ਕਰਵਾਈ ਜਾਂਦੀ ਸਕੂਲਾਂ ਦੀ ਚੈਕਿੰਗ ਬੰਦ ਕਰਕੇ ਸਮਰੱਥ ਅਧਿਕਾਰੀਆਂ ਵਲੋ ਹੀ ਕਰਵਾਈ ਜਾਵੇ। ਅਧਿਆਪਕਾਂ ਤੇ ਪਾਏ ਝੂਠੇ ਕੇਸ ਅਤੇ ਵਿਭਾਗੀ ਨੋਟਿਸ ਰੱਦ ਕੀਤੇ ਜਾਣ। ਸਮੂਹ ਅਧਿਆਪਕ ਆਗੁਆਂ ਨੇ 25 ਮਾਰਚ ਨੂੰ ਹੋਣ ਵਾਲ਼ੀ ਸਾਂਝੇ ਅਧਿਆਪਕ ਮੋਰਚੇ ਦੀ ਲੁਧਿਆਣਾ ਰੈਲੀ ਪੂਰੀ ਸ਼ਮੂਲੀਅਤ ਦਾ ਅਹਿਦ ਲਿਆ। ਇਸ ਮੌਕੇ ਜਨਰਲ ਕੈਟਾਗਰੀ ਵੈਲਫੇਅਰ ਫੈੱਡਰੇਸ਼ਨ ਦੇ ਜ਼ਿਲ੍ਹਾ ਪ੍ਰਧਾਨ ਜਸਵੀਰ ਸਿੰਘ ਗੜਾਂਗ, ਲੈਕਚਰਾਰ ਯੂਨੀਅਨ ਦੇ ਆਗੂ ਹਾਕਮ ਸਿੰਘ, ਜਸਵੀਰ ਗੋਸਲ, ਸ੍ਰੀਮਤੀ ਵੀਨਾ ਜੰਮੂ, ਹਰਨੇਕ ਸਿੰਘ ਮਾਵੀ, ਰਮੇਸ਼ ਅੱਤਰੀ, ਜਸਵਿੰਦਰ ਸਿੰਘ ਢਿੱਲੋਂ, ਰਵਿੰਦਰ ਪੱਪੀ, ਗੁਰਪ੍ਰੀਤ ਬਾਠ, ਰਾਜੇਸ਼ ਡੇਰਾਬਸੀ, ਨਰਿੰਦਰ ਕੁਮਾਰ ਨੇ ਵੀ ਸੰਬੋਧਨ ਕੀਤਾ।

Load More Related Articles
Load More By Nabaz-e-Punjab
Load More In Protest

Check Also

ਡੀਸੀ ਦਫ਼ਤਰ ਬਾਹਰ ਪੰਜਾਬ ਦੀ ‘ਆਪ’ ਸਰਕਾਰ ਖ਼ਿਲਾਫ਼ ਗਰਜ਼ੇ ਪੈਨਸ਼ਨਰ ਬਾਬੇ

ਡੀਸੀ ਦਫ਼ਤਰ ਬਾਹਰ ਪੰਜਾਬ ਦੀ ‘ਆਪ’ ਸਰਕਾਰ ਖ਼ਿਲਾਫ਼ ਗਰਜ਼ੇ ਪੈਨਸ਼ਨਰ ਬਾਬੇ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਜੂ…