ਪਿਸਤੌਲ ਦੀ ਨੋਕ ’ਤੇ ਕਾਰ ਖੋਹ ਕਰਨ ਵਾਲੇ ਗਰੋਹ ਦਾ ਸਰਗਨਾ ਨਾਜਾਇਜ ਅਸਲੇ ਸਣੇ ਗ੍ਰਿਫ਼ਤਾਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 14 ਫਰਵਰੀ:
ਮੁਹਾਲੀ ਦੇ ਐੱਸਐੱਸਪੀ ਡਾ. ਸੰਦੀਪ ਗਰਗ ਨੇ ਦੱਸਿਆ ਕਿ ਮੁਹਾਲੀ ਪੁਲੀਸ ਵੱਲੋਂ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮਾੜੇ ਅਨਸਰਾਂ ਵਿਰੁੱਧ ਚਲਾਈ ਮੁੰਹਿਮ ਦੌਰਾਨ ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ), ਐਸ.ਏ.ਐਸ ਨਗਰ ਸ੍ਰੀ ਅਮਨਦੀਪ ਸਿੰਘ ਬਰਾੜ ਅਤੇ ਉਪ ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ) ਗੁਰਸ਼ੇਰ ਸਿੰਘ ਸੰਧੂ ਦੀ ਰਹਿਨੁਮਾਈ ਹੇਠ ਇੰਸਪੈਕਟਰ ਸ਼ਿਵ ਕੁਮਾਰ ਇੰਚਾਰਜ ਜ਼ਿਲ੍ਹਾ ਸੀਆਈਏ ਸਟਾਫ਼ ਮੁਹਾਲੀ ਦੀ ਪੁਲਿਸ ਪਾਰਟੀ ਵੱਲੋਂ ਥਾਣਾ ਸਿਟੀ ਖਰੜ ਵਿਖੇ ਮੁੱਕਦਮਾ ਨੰਬਰ 45 ਮਿਤੀ 12-02-2023 ਅ/ਧ 25-54-59 ਆਰਮ ਐਕਟ ਦਰਜ ਰਜਿਸਟਰ ਕਰਵਾ ਕੇ ਮੁਲਜ਼ਮ ਅਰਵਿੰਦ ਸੋਢੀ ਉਰਫ ਬੋਦੀ ਵਾਸੀ ਪਿੰਡ ਟਿਲੂ ਅਰਾਈ ਥਾਣਾ ਗੁਰੂ ਹਰਸਹਾਏ ਜਿਲ੍ਹਾ ਫਿਰੋਜਪੁਰ ਨੂੰ ਨਾਜਾਇਜ਼ ਅਸਲੇ ਸਮੇਤ ਉਕਤ ਮਾਮਲੇ ਵਿੱਚ ਗ੍ਰਿਫ਼ਤਾਰ ਕਰਨ ’ਚ ਸਫਲਤਾ ਹਾਸਲ ਕੀਤੀ ਹੈ।
ਐਸਐਸਪੀ ਨੇ ਦੱਸਿਆ ਕਿ ਦੋਸ਼ੀ ਅਰਵਿਦ ਸੋਢੀ ਉਕਤ ਪਹਿਲਾ ਵੀ ਮੁਹਾਲੀ ਵਿੱਚ ਮਿਤੀ 24-11-2022, 25-11-2022 ਅਤੇ 18-12-2022 ਨੂੰ ਕਾਰ ਖੋਹ ਗਿਰੋਹ ਦੇ ਨਾਲ ਪਿਸੇਲ ਪੁਆਇੰਟ ਤੇ ਕਾਰ ਖੋਹ ਕਰਨ ਦੀਆਂ ਵਾਰਦਾਤਾ ਕਰ ਚੁੱਕਾ ਹੈ ਅਤੇ ਕਾਰ ਖੋਹ ਦੀਆ ਵਾਰਦਾਤਾ ਵਿੱਚ ਭਗੌੜਾ ਚੱਲ ਰਿਹਾ ਸੀ। ਜੋ ਦੋਸੀ ਅਰਵਿੰਦ ਸੋਢੀ ਉਰਫ ਬਦੀ ਦੇ ਬਰਖਿਲਾਫ ਮੁਕਦਮੇ ਦਰਜ ਰਜਿਸਟਰ ਹਨ।
ਬ੍ਰਾਮਦਗੀ ਦੌਰਾਨ ਤਿੰਨ ਪਿਸਟਲ .32 ਬੋਰ ਸਮੇਤ 10 ਜਿੰਦਾ ਕਾਰਤੂਸ, ਇੱਕ ਦੇਸੀ ਕੱਟਾ .315 ਬੋਰ ਸਮੇਤ 05 ਜਿੰਦਾ ਕਾਰਤੂਸ ਮਿਲੇ ਹਨ। ਅਰਵਿੰਦ ਸੋਢੀ ਉਰਫ ਬੋਦੀ ਖ਼ਿਲਾਫ਼ ਮੁੱਕਦਮਾ ਨੰਬਰ 197 ਮਿਤੀ 29-11-2022 ਅ/ਧ 323,324,336,148,149 ਆਈਪੀਸੀ ਅਤੇ 25/27- 54-59 ਆਰਮ ਐਕਟ, ਥਾਣਾ ਸਿਟੀ ਜਲਾਲਾਬਾਦ, ਜ਼ਿਲ੍ਹਾ ਫਾਜਿਲਕਾ, ਮੁੱਕਦਮਾ ਨੰਬਰ 493 ਮਿਤੀ 24-11-2022 ਅ/ਧ 379ਬੀ,336 ਆਈ.ਪੀ.ਸੀ ਅਤੇ 25-54-59 ਆਰਮ ਐਕਟ ਥਾਣਾ ਸੋਹਾਣਾ ਜਿਲ੍ਹਾ ਐਸ ਏ ਐਸ ਨਗਰ, ਮੁੱਕਦਮਾ ਨੰਬਰ 129 ਮਿਤੀ 25-11-2022 ਅ/ਧ 379ਬੀ ਆਈ.ਪੀ.ਸੀ ਥਾਣਾ ਫੇਜ਼-11 ਮੁਹਾਲੀ ਜਿਲ੍ਹਾ ਐਸ ਏ ਐਸ ਨਗਰ ਅਤੇ ਮੁੱਕਦਮਾ ਨੰਬਰ 142 ਮਿਤੀ 8-12-2022 ਅ/ਧ 379ਬੀ,341 ਆਈਪੀਸੀ ਅਤੇ 25-54-59 ਆਰਮ ਐਕਟ ਥਾਣਾ ਮਟੌਰ ਜ਼ਿਲ੍ਹਾ ਐਸ ਏ ਐਸ ਨਗਰ ਦਰਜ ਹਨ।

Load More Related Articles
Load More By Nabaz-e-Punjab
Load More In General News

Check Also

ਬਾਬਾ ਮੋਤੀ ਰਾਮ ਮਹਿਰਾ ਤੇ ਦੀਵਾਨ ਟੋਡਰ ਮੱਲ ਦੀ ਯਾਦ ਵਿੱਚ ਵਿਸ਼ਾਲ ਗੁਰਮਤਿ ਸਮਾਗਮ

ਬਾਬਾ ਮੋਤੀ ਰਾਮ ਮਹਿਰਾ ਤੇ ਦੀਵਾਨ ਟੋਡਰ ਮੱਲ ਦੀ ਯਾਦ ਵਿੱਚ ਵਿਸ਼ਾਲ ਗੁਰਮਤਿ ਸਮਾਗਮ ਨਬਜ਼-ਏ-ਪੰਜਾਬ, ਮੁਹਾਲੀ, …