ਪਿੰਡ ਚਿੱਲਾ ਦੀ ਐਂਟਰੀ ’ਤੇ ਖੱੁਲ੍ਹ ਰਿਹਾ ਸ਼ਰਾਬ ਦਾ ਠੇਕਾ ਵਿਧਾਇਕ ਦੇ ਦਖ਼ਲ ਮਗਰੋਂ ਹੋਇਆ ਬੰਦ

ਸੈਂਕੜੇ ਪਿੰਡ ਵਾਸੀਆਂ ਨੇ ਕੀਤਾ ਵਿਧਾਇਕ ਕੁਲਵੰਤ ਸਿੰਘ ਦਾ ਧੰਨਵਾਦ

ਪਿੰਡ ਦੀਆਂ ਹੋਰ ਮੁਸ਼ਕਲਾਂ ਦੇ ਹੱਲ ਲਈ ਵੀ ਸਬੰਧਤ ਅਧਿਕਾਰੀਆਂ ਨੂੰ ਦਿੱਤੇ ਨਿਰਦੇਸ਼

ਨਬਜ਼-ਏ-ਪੰਜਾਬ, ਮੁਹਾਲੀ, 9 ਜੁਲਾਈ:
ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਕੁਲਵੰਤ ਸਿੰਘ ਨੇ ਨਿੱਜੀ ਦਖ਼ਲ ਦੇ ਕੇ ਪਿੰਡ ਚਿੱਲਾ ਦੇ ਐਂਟਰੀ ਪੁਆਇੰਟ ’ਤੇ ਖੋਲ੍ਹਿਆ ਜਾ ਰਿਹਾ ਸ਼ਰਾਬ ਦਾ ਠੇਕਾ ਬੰਦ ਕਰਵਾਇਆ ਹੈ। ਇਸ ਮਗਰੋਂ ਪਿੰਡ ਵਾਸੀਆਂ ਨੇ ਸੁੱਖ ਦਾ ਸਾਹ ਲਿਆ ਅਤੇ ਵੱਡੀ ਗਿਣਤੀ ਲੋਕਾਂ ਅਤੇ ਬੀਬੀਆਂ ਨੇ ‘ਆਪ’ ਦੇ ਦਫ਼ਤਰ ਪਹੁੰਚ ਕੇ ਵਿਧਾਇਕ ਕੁਲਵੰਤ ਸਿੰਘ ਦਾ ਧੰਨਵਾਦ ਕੀਤਾ।
ਪਿੰਡ ਵਾਸੀ ਕਰਮਜੀਤ ਸਿੰਘ ਚਿੱਲਾ, ਪਰਵਿੰਦਰ ਸਿੰਘ ਗਿੱਲ, ਜਗਤਾਰ ਸਿੰਘ ਗਿੱਲ, ਨੰਬਰਦਾਰ ਸੰਤ ਸਿੰਘ ਤੇ ਭੁਪਿੰਦਰ ਸਿੰਘ, ਕਿਸਾਨ ਆਗੂ ਕੁਲਵੰਤ ਸਿੰਘ, ਭੁਪਿੰਦਰ ਸਿੰਘ, ਗੁਰਪ੍ਰੀਤ ਸਿੰਘ ਕਾਲਾ, ਤੇਜ਼ੀ ਚਿੱਲਾ, ਗੁਰਜੀਤ ਸਿੰਘ, ਬਹਾਦਰ ਸਿੰਘ, ਅਮਰੀਕ ਸਿੰਘ, ਗੁਰਦੀਪ ਸਿੰਘ, ਬਲਜੀਤ ਸਿੰਘ, ਨਛੱਤਰ ਸਿੰਘ, ਗੁਰਦੇਵ ਸਿੰਘ, ਭਜਨ ਸਿੰਘ, ਮਿਸਤਰੀ ਨਿਰਮਲ ਸਿੰਘ, ਨਸੀਬ ਸਿੰਘ, ਨੰਬਰਦਾਰ ਹਰਨੇਕ ਸਿੰਘ, ਮਿਸਤਰੀ ਬਲਦੀਪ ਸਿੰਘ, ਹੈਪੀ, ਨੰਬਰਦਾਰ ਗੁਰਮੀਤ ਸਿੰਘ ਬਾਵਾ, ਕਰਨੈਲ ਸਿੰਘ ਅਤੇ ਹੋਰਨਾਂ ਨੇ ਦੱਸਿਆ ਕਿ ਪਿਛਲੇ ਤਿੰਨ-ਚਾਰ ਦਿਨ ਤੋਂ ਸ਼ਰਾਬ ਠੇਕੇ ਦੀ ਉਸਾਰੀ ਦਾ ਕੰਮ ਚੱਲ ਰਿਹਾ ਸੀ। ਪਿੰਡ ਵਾਸੀ ਉਸੇ ਦਿਨ ਤੋਂ ਵਿਰੋਧ ਕਰ ਰਹੇ ਸਨ।
ਅੱਜ ਲੋਕਾਂ ਨੇ ਮਾਮਲਾ ਵਿਧਾਇਕ ਕੁਲਵੰਤ ਸਿੰਘ ਨੂੰ ਦੱਸਿਆ ਕਿ ਪਿੰਡ ਚਿੱਲਾ ਦੀ ਐਂਟਰੀ ’ਤੇ ਸ਼ਰਾਬ ਦਾ ਠੇਕਾ ਖੋਲ੍ਹਿਆ ਜਾ ਰਿਹਾ ਹੈ। ਇੱਥੇ ਸਕੂਲ, ਨੈਨੋ ਇੰਸਟੀਚਿਊਟ ਵੀ ਹੈ ਅਤੇ ਪਿੰਡ ਦੀਆਂ ਬੀਬੀਆਂ, ਬੱਚੇ ਤੇ ਬਜ਼ੁਰਗ ਇੱਥੇ ਸੈਰ ਕਰਦੇ ਹਨ। ਉਂਜ ਵੀ ਆਵਾਜਾਈ ਜ਼ਿਆਦਾ ਹੋਣ ਕਾਰਨ ਅਕਸਰ ਜਾਮ ਲੱਗਿਆ ਰਹਿੰਦਾ ਹੈ ਅਤੇ ਠੇਕਾ ਖੁੱਲ੍ਹਣ ਨਾਲ ਹੋਰ ਦਿੱਕਤਾਂ ਆਉਣਗੀਆਂ।
ਪਿੰਡ ਵਾਸੀਆਂ ਦੀ ਗੱਲ ਸੁਣਨ ਉਪਰੰਤ ਵਿਧਾਇਕ ਕੁਲਵੰਤ ਸਿੰਘ ਨੇ ਤੁਰੰਤ ਸਬੰਧਤ ਠੇਕੇਦਾਰ ਅਤੇ ਸੋਹਾਣਾ ਥਾਣਾ ਦੇ ਐਸਐਚਓ ਨੂੰ ਫੋਨ ਕਰਕੇ ਸ਼ਰਾਬ ਦਾ ਠੇਕੇ ਦਾ ਕੰਮ ਬੰਦ ਕਰਨ ਦੀ ਤਾਕੀਦ ਕੀਤੀ। ਇਸ ਤਰ੍ਹਾਂ ਵਿਧਾਇਕ ਦੇ ਨਿੱਜੀ ਦਖ਼ਲ ਮਗਰੋਂ ਠੇਕੇਦਾਰ ਵੱਲੋਂ ਠੇਕਾ ਖੋਲ੍ਹਣ ਲਈ ਬਣਾਇਆ ਜਾ ਰਿਹਾ ਸੈੱਡ ਅਤੇ ਉਸਾਰੀ ਮਟੀਰੀਅਲ ਚੁੱਕ ਲਿਆ। ਇਸੇ ਦੇ ਨਾਲ ਹੀ ਵਿਧਾਇਕ ਨੇ ਪਿੰਡ ਚਿੱਲਾ ਨੇੜਿਓਂ ਲੰਘਦੇ ਚੋਏ ਨੂੰ ਪੱਕਾ ਕਰਵਾਉਣ, ਸੀਵਰੇਜ ਤੇ ਗੰਦੇ ਪਾਣੀ ਦੀ ਨਿਕਾਸੀ ਨਾਲ ਸਬੰਧਤ ਹੋਰ ਸਮੱਸਿਆਵਾਂ ਨੂੰ ਹੱਲ ਕਰਨ ਲਈ ਵੀ ਸਬੰਧਤ ਅਧਿਕਾਰੀਆਂ ਨੂੰ ਫੋਨ ’ਤੇ ਆਦੇਸ਼ ਦਿੱਤੇ।

Load More Related Articles
Load More By Nabaz-e-Punjab
Load More In General News

Check Also

ਪਾਵਰਕੌਮ ਟੈਕਨੀਕਲ ਸਰਵਿਸਿਜ਼ ਯੂਨੀਅਨ ਵੱਲੋਂ ਮੁਲਾਜ਼ਮ ਮੰਗਾਂ ਸਬੰਧੀ ਕਨਵੈਂਨਸ਼ਨ

ਪਾਵਰਕੌਮ ਟੈਕਨੀਕਲ ਸਰਵਿਸਿਜ਼ ਯੂਨੀਅਨ ਵੱਲੋਂ ਮੁਲਾਜ਼ਮ ਮੰਗਾਂ ਸਬੰਧੀ ਕਨਵੈਂਨਸ਼ਨ ਨਬਜ਼-ਏ-ਪੰਜਾਬ, ਮੁਹਾਲੀ, 5 ਅਕ…