ਗੁਣਾਤਮਿਕ ਕਿੱਤਾ ਮੁਖੀ ਸਿੱਖਿਆ ਪ੍ਰਦਾਨ ਕਰਨਾ ਸਿੱਖਿਆ ਵਿਭਾਗ ਦਾ ਮੁੱਖ ਨਿਸ਼ਾਨਾ: ਕ੍ਰਿਸ਼ਨ ਕੁਮਾਰ

ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਤੋਂ ਵੋਕੇਸ਼ਨਲ ਅਧਿਆਪਕਾਂ ਨੇ ਮੀਟਿੰਗ ਵਿੱਚ ਦਿੱਤੇ ਮਹੱਤਵ ਪੂਰਨ ਸੁਝਾਅ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 21 ਜੂਨ:
ਸਿੱਖਿਆ ਮੰਤਰੀ ਓ ਪੀ ਸੋਨੀ ਦੀ ਰਹਿਨੁਮਾਈ ਹੇਠ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਵੋਕੇਸ਼ਨਲ ਸਿੱਖਿਆ ਦਾ ਪੱਧਰ ਮਿਆਰੀ ਬਣਾਉਣ ਲਈ ਸਕੂ ਸਿੱਖਿਆ ਵਿਭਾਗ ਦੇ ਸਕੱਤਰ ਕ੍ਰਿਸ਼ਨ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡਾਇਰੈਕਟਰ ਜਨਰਲ ਸਕੂਲ ਸਿੱਖਿਆ-ਕਮ-ਸਟੇਟ ਪ੍ਰੋਜੈਕਟ ਡਾਇਰੈਕਟਰ ਪ੍ਰਸ਼ਾਂਤ ਕੁਮਾਰ ਗੋਇਲ ਦੀ ਦੇਖ-ਰੇਖ ਹੇਠ ਅੱਜ ਵਰਕਸ਼ਾਪ ਲਗਾਈ ਗਈ। ਜਿਸ ਵਿੱਚ ਪੰਜਾਬ ਦੇ ਸਮੂਹ ਜ਼ਿਲ਼੍ਹਿਆਂ ਤੋਂ ਵੋਕੇਸ਼ਨਲ ਲੈਕਚਰਾਰਾਂ ਅਤੇ ਅਧਿਆਪਕਾਂ ਨੇ ਭਾਗ ਲਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਸਟੇਟ ਪ੍ਰੋਜੈਕਟ ਡਾਇਰੈਕਟਰ ਸੁਭਾਸ਼ ਮਹਾਜਨ ਨੇ ਦੱਸਿਆ ਕਿ ਪੰਜਾਬ ਦੇ ਸਕੂਲਾਂ ਵਿੱਚ ਬੱਚਿਆਂ ਨੂੰ ਵੋਕੇਸ਼ਨਲ ਸਿੱਖਿਆ ਪ੍ਰਦਾਨ ਕੀਤੀ ਜਾ ਰਹੀ ਹੈ ਤਾਂ ਜੋ ਉਹ ਕਿਰਤ ਕੌਸ਼ਲ ਵਿੱਚ ਸਿੱਖਿਅਤ ਹੋ ਕੇ ਭਵਿੱਖ ਵਿੱਚ ਕੰਮ ਕਰ ਸਕਣ। ਇਸ ਲਈ ਸਕੂਲਾਂ ਵਿੱਚ ਵੋਕੇਸ਼ਨਲ ਸਿੱਖਿਆ ਨੂੰ ਪ੍ਰਫੁੱਲਤ ਕਰਨ ਲਈ ਸਿੱਖਿਆ ਵਿਭਾਗ ਵੱਲੋਂ ਵੱਖ ਵੱਖ ਜ਼ਿਲ੍ਹਿਆਂ ਤੋਂ ਅਧਿਆਪਕਾਂ ਨੂੰ ਬੁਲਾ ਕੇ ਉਨ੍ਹਾਂ ਦੇ ਸੁਝਾਅ ਪ੍ਰਾਪਤ ਕੀਤੇ ਗਏ ਹਨ।
ਵੋਕੇਸ਼ਨਲ ਅਧਿਆਪਕਾਂ ਨੇ ਕਿਹਾ ਕਿ ਸਿੱਖਿਆ ਵਿਭਾਗ ਵੋਕੇਸ਼ਨਲ ਸਿੱਖਿਆ ਲਈ ਉਪਲਭਧ ਸ੍ਰੋਤਾਂ ਦੀ ਅਨੁਕੂਲ ਵੰਡ ਉਪਰੰਤ ਸਕੂਲਾਂ ਵਿੱਚ ਵਰਕਸ਼ਾਪ ਲਈ ਲੋੜੀਂਦੀ ਮਸ਼ੀਨਰੀ ਦੀ ਵਰਤੋਂ ਯਕੀਨੀ ਬਣਾਉਣ ਦੇ ਉਪਰਾਲਿਆਂ ’ਤੇ ਜ਼ੋਰ ਦੇਵੇ। ਜਿੱਥੇ ਵਰਕਸ਼ਾਪ ਦੀ ਮਸ਼ੀਨਰੀ ਜਾਂ ਸਮਾਨ ਨਾਨ-ਫੰਕਸ਼ਨਿੰਗ ਸਥਿਤੀ ਵਿੱਚ ਹੈ। ਉੱਥੋਂ ਲੋੜੀਂਦੇ ਸਕੂਲਾਂ ਵਿੱਚ ਸ਼ਿਫਟ ਕਰਵਾ ਕੇ ਵਰਤੋਂ ਵਿੱਚ ਲਿਆਇਆ ਜਾ ਸਕਦਾ ਹੈ। ਬੱਚਿਆਂ ਦੀ ਵੋਕੇਸ਼ਨਲ ਸਿੱਖਿਆ ਸਬੰਧੀ ਚੁਣੀਆਂ ਜਾ ਸਕਣ ਵਾਲੀਆਂ ਟਰੇਡਾਂ ਲਈ ਕੌਂਸਲਿੰਗ ਕੀਤੀ ਜਾਵੇ ਤਾਂ ਜੋ ਵੱਧ ਤੋਂ ਵੱਧ ਐਨਰੋਲਮੈਂਟ ਕੀਤੀ ਜਾ ਸਕੇ।
ਇਸ ਮੌਕੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੇ ਵੋਕੇਸ਼ਨਲ ਅਧਿਆਪਕਾਂ ਨੂੰ ਕਿਹਾ ਕਿ ਉਹ ਸਮੇਂ ਦੇ ਹਾਣ ਦਾ ਪਾਠਕ੍ਰਮ ਤਿਆਰ ਕਰਨ ਲਈ ਆਪਣੇ ਸੁਝਾਅ ਦੇਣ। ਇਸ ਸਬੰਧੀ ਹਰੇਕ ਜ਼ਿਲ੍ਹੇ ਨੂੰ ਵੱਖ-ਵੱਖ ਟਰੇਡਾਂ ਸਬੰਧੀ ਪਾਠਕ੍ਰਮ ਦਾ ਰਿਵਿਊ ਕਰਕੇ ਰਿਪੋਰਟ ਤਿਆਰ ਕਰਨ ਲਈ ਕਿਹਾ ਗਿਆ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਸਿੱਖਿਆ ਦੇ ਨਾਲ-ਨਾਲ ਕਿੱਤਾ-ਮੁਖੀ ਸਿੱਖਿਆ ਬਾਰੇ ਵੀ ਉਤਸ਼ਾਹਿਤ ਕਰਕੇ ਭਵਿੱਖ ਵਿੱਚ ਬੇਰੁਜ਼ਗਾਰੀ ਵਰਗੀ ਸਮੱਸਿਆ ਦੇ ਹੱਲ ਲਈ ਵੋਕੇਸ਼ਨਲ ਅਧਿਆਪਕ ਵਡਮੁੱਲਾ ਯੋਗਦਾਨ ਪਾ ਸਕਦੇ ਹਨ।
ਇਸ ਮੌਕੇ ਸਿੱਖਿਆ ਬੋਰਡ ਤੋਂ ਡਿਪਟੀ ਡਾਇਰੈਕਟਰ ਫੀਲਡ ਪ੍ਰੋਗਰਾਮ ਰਾਮ ਲੁਭਾਇਆ, ਮੁੱਖ ਦਫ਼ਤਰ ਵੱਲੋਂ ਸੰਜਮ ਧਵਨ ਏ.ਐਸ.ਪੀ.ਡੀ., ਪਰਵਿੰਦਰ ਕੌਰ, ਰਮਨ ਕਾਲੀਆ ਸੁਪਰਡੈਂਟ, ਇੰਦਰਜੀਤ ਸਿੰਘ, ਅਸ਼ੀਸ਼ ਜੇਤਲੀ, ਜ਼ਿਲ੍ਹਿਆਂ ਤੋਂ ਸੁਖਵਿੰਦਰ ਸਿੰਘ ਉਪ ਜ਼ਿਲ਼੍ਹਾ ਸਿੱਖਿਆ ਅਫ਼ਸਰ ਹੁਸ਼ਿਆਰਪੁਰ, ਹਰਵਿੰਦਰ ਪਾਲ ਸਿੰਘ ਸਹਾਇਕ ਜ਼ਿਲ੍ਹਾ ਸਿੱਖਿਆ ਅਫ਼ਸਰ ਖੇਡਾਂ, ਜਸਬੀਰ ਸਿੰਘ ਅੰਮ੍ਰਿਤਸਰ, ਹਰਵਿੰਦਰ ਸਿੰਘ ਮੁਹਾਲੀ, ਪਰਮਿੰਦਰ ਸਿੰਘ ਬਰਨਾਲਾ, ਸੁਰਿੰਦਰ ਸਿੰਘ ਫਤਿਹਗੜ੍ਹ ਸਾਹਿਬ, ਜਸਬੀਰ ਸਿੰਘ ਜੱਸੀ ਫਰੀਦਕੋਟ, ਗੁਰਕ੍ਰਿਪਾਲ ਸਿੰਘ ਬਰਾੜ ਲੁਧਿਆਣਾ, ਰਣਜੀਤ ਸਿੰਘ ਧਾਲੀਵਾਲ ਪਟਿਆਲਾ, ਸੁਖਬੀਰ ਸਿੰਘ ਤਰਨਤਾਰਨ (ਸਾਰੇ ਜ਼ਿਲ੍ਹਾ ਗਾਇਡੈਂਸ ਕੌਂਸਲਰ), ਬਲਰਾਜ ਸਿੰਘ ਬਠਿੰਡਾ, ਲਖਵਿੰਦਰ ਸਿੰਘ ਫਿਰੋਜ਼ਪੁਰ, ਪੰਮੀ ਸਿੰਘ ਫਾਜ਼ਿਲਕਾ, ਪਰਦੀਪ ਕੁਮਾਰ, ਗੁਰਦਾਸਪੁਰ, ਪ੍ਰੀਤੀ ਅਰੋੜਾ ਕਪੂਰਥਲਾ, ਨਰਿੰਦਰ ਸਿੰਘ ਮਾਨਸਾ, ਹਰਪ੍ਰੀਤ ਸਿੰਘ ਰੂਪਨਗਰ, ਸੁਖਜੀਤ ਸਿੰਘ ਮੋਗਾ, ਗੁਰਮੁਖ ਸਿੰਘ ਸ੍ਰੀ ਮੁਕਤਸਰ ਸਾਹਿਬ, ਰਾਕੇਸ਼ ਕੁਮਾਰ ਸਭਸ ਨਗਰ, ਅਮਰੀਕ ਸਿੰਘ ਪਠਾਨਕੋਟ ਤੇ ਵਿਜੇ ਸਿੰਗਲਾ ਸੰਗਰੂਰ ਨੇ ਆਪਣੇ ਵਿਚਾਰ ਰੱਖੇ।

Load More Related Articles
Load More By Nabaz-e-Punjab
Load More In Education and Board

Check Also

ਬਾਰ੍ਹਵੀਂ ਦਾ ਨਤੀਜਾ: ਵੀਆਈਪੀ ਸਿਟੀ ਦੀਆਂ ਕੁੜੀਆਂ ਨੇ ਬਾਜੀ ਮਾਰੀ, 13 ਬੱਚੇ ਮੈਰਿਟ ’ਚ ਆਏ

ਬਾਰ੍ਹਵੀਂ ਦਾ ਨਤੀਜਾ: ਵੀਆਈਪੀ ਸਿਟੀ ਦੀਆਂ ਕੁੜੀਆਂ ਨੇ ਬਾਜੀ ਮਾਰੀ, 13 ਬੱਚੇ ਮੈਰਿਟ ’ਚ ਆਏ ਸਰਕਾਰੀ ਮੈਰੀਟੋ…