Share on Facebook Share on Twitter Share on Google+ Share on Pinterest Share on Linkedin ‘ਪ੍ਰਭ ਆਸਰਾ’ ਦੇ ਪ੍ਰਬੰਧਕਾਂ ਨੇ ਲਵਾਰਿਸ ਮਿਲੀ ਬੱਚੀ ਨੂੰ ਅਡਾਪਸ਼ਨ ਸੈਂਟਰ ਭੇਜਿਆ ਰਜਨੀਕਾਂਤ ਗਰੋਵਰ ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 8 ਮਈ: ਸਥਾਨਕ ਨਗਰ ਕੌਂਸਲ ਦੀ ਹੱਦ ਵਿੱਚ ਪੈਂਦੇ ਪਿੰਡ ਪਡਿਆਲਾ ਵਿਖੇ ਲਵਾਰਿਸ ਲੋਕਾਂਦੀ ਸੇਵਾ ਸੰਭਾਲ ਕਰ ਰਹੀ ‘ਪ੍ਰਭ ਆਸਰਾ’ ਸੰਸਥਾ ਵੱਲੋਂ ਭਰੂਣ ਹੱਤਿਆ ਰੋਕਣ ਦੇ ਮਨੋਰਥ ਨਾਲ ਸੰਸਥਾ ਦੇ ਗੇਟ ‘ਤੇ ਲਗਾਏ ਪੰਘੂੜੇ ਵਿੱਚੋਂ ਬੀਤੀ ਕੁਝ ਦਿਨਾਂ ਦੀ ਬੱਚੀ ਮਿਲੀ ਸੀ ਜਿਸ ਨੂੰ ਬੀਬੀ ਰਜਿੰਦਰ ਕੌਰ ਪਡਿਆਲਾ ਦੀ ਅਗਵਾਈ ਵਿਚ ਅਤੇ ਚਾਈਲਡ ਵੈਲਫੇਅਰ ਅਫਸਰ ਯਾਦਵਿੰਦਰ ਕੌਰ ਦੀ ਦੇਖ ਰੇਖ ਵਿਚ ਪ੍ਰਬੰਧਕਾਂ ਨੇ ਸੁਆਮੀ ਗੰਗਾ ਨੰਦ ਭੂਰੀ ਵਾਲੇ ਇੰਟਰਨੈਸ਼ਨਲ ਫਾਊਡੇਸ਼ਨ ਧਾਮ ਤਲਵੰਡੀ ਖੁਰਦ ਲੁਧਿਆਣਾ ਦੇ ਪ੍ਰਬੰਧਕਾਂ ਨੂੰ ਸਪੁਰਦ ਕਰ ਦਿੱਤਾ। ਸੰਸਥਾ ਦੇ ਮੁੱਖ ਪ੍ਰਬੰਧਕ ਬੀਬੀ ਰਜਿੰਦਰ ਕੌਰ ਪਡਿਆਲਾ ਨੇ ਦੱਸਿਆ ਕਿ ਕਾਨੂੰਨੀ ਪ੍ਰੀਕਿਰਿਆ ਅਨੁਸਾਰ ਮਾਨਯੋਗ ਚਾਈਲਡ ਵੈਲਫੇਅਰ ਅਫਸਰ ਦੇ ਨਿਰਦੇਸ਼ਾਂ ਤੇ ਸੰਸਥਾ ਦੇ ਭੰਗੂੜੇ ਵਿਚ ਮਿਲੀ ਬੱਚੀ ਨੂੰ ਅਡਾਪਸ਼ਨ ਸੈਂਟਰ ਸੁਆਮੀ ਗੰਗਾ ਨੰਦ ਭੂਰੀ ਵਾਲੇ ਇੰਟਰਨੈਸ਼ਨਲ ਫਾਊਡੇਸ਼ਨ ਧਾਮ ਤਲਵੰਡੀ ਖੁਰਦ ਲੁਧਿਆਣਾ ਭੇਜਿਆ ਗਿਆ। ਉਨ੍ਹਾਂ ਬੱਚੀ ਦੇ ਉਜਵਲ ਭਵਿੱਖ ਦੀ ਕਾਮਨਾ ਕਰਦਿਆਂਨੰਨ੍ਹੀ ਬੱਚੀ ਜਿਸਦਾ ‘ਪ੍ਰਭ ਆਸਰਾ’ ਵਿਖੇ ਪ੍ਰਭਕੀਰਤ ਨਾਮ ਰੱਖਿਆ ਗਿਆ ਸੀ ਨੂੰ ਭਾਵੁਕਤਾ ਭਰੇ ਮਹੌਲ ਦੌਰਾਨ ਸੰਸਥਾ ਤੋਂ ਅਡਾਪਸ਼ਨ ਸੈਂਟਰ ਸੁਆਮੀ ਗੰਗਾ ਨੰਦ ਭੂਰੀ ਵਾਲੇ ਇੰਟਰਨੈਸ਼ਨਲ ਫਾਊਡੇਸ਼ਨ ਧਾਮ ਤਲਵੰਡੀ ਖੁਰਦ ਲੁਧਿਆਣਾ ਲਈ ਰਵਾਨਾ ਕੀਤਾ। ਜਿਕਰਯੋਗ ਹੈ ਕਿ ਜਿਸ ਦਿਨ ਤੋਂ ਬੱਚੀ ਸੰਸਥਾ ਦੇ ਪ੍ਰਬੰਧਕਾਂ ਨੂੰ ਮਿਲੀ ਸੀ ਉਸੇ ਦਿਨ ਤੋਂ ਬੀਬੀ ਰਜਿੰਦਰ ਕੌਰ ਪਡਿਆਲਾ ਦੀ ਦੇਖ ਰੇਖ ਵਿਚ ਵੱਲੋਂ ਤਿੰਨ-ਚਾਰ ਸੇਵਾਦਾਰਾਂ ਵੱਲੋਂ ਡਾਕਟਰੀ ਨਿਗਰਾਨੀ ਹੇਠ ਬੱਚੀ ਦੀ ਸੇਵਾ ਸੰਭਾਲ ਵਧੀਆ ਢੰਗ ਨਾਲ ਕੀਤੀ ਗਈ। ਜਿਸ ਨੂੰ ਅੱਜ ਤੰਦਰੁਸਤ ਹਾਲਤ ਵਿਚ ਅਡਾਪਸ਼ਨ ਸੈਂਟਰ ਸੁਆਮੀ ਗੰਗਾ ਨੰਦ ਭੂਰੀ ਵਾਲੇ ਇੰਟਰਨੈਸ਼ਨਲ ਫਾਊਡੇਸ਼ਨ ਧਾਮ ਤਲਵੰਡੀ ਖੁਰਦ ਲੁਧਿਆਣਾ ਦੇ ਫਾਊਡਰ ਅਰਵਿੰਦ ਕੁਮਾਰ ਦੇ ਸਪੁਰਦ ਕਰ ਦਿੱਤਾ ਗਿਆ । ਇਸ ਦੌਰਾਨ ਬੀਬੀ ਰਜਿੰਦਰ ਕੌਰ ਪਡਿਆਲਾ ਅਤੇ ਹਾਜ਼ਰ ਸੇਵਾਦਾਰਾਂ ਨੇ ਅਰਦਾਸ ਕੀਤੀ ਕਿ ਬੱਚੀ ਨੂੰ ਆਉਣ ਵਾਲੇ ਜੀਵਨ ਵਿਚ ਖੁਸ਼ੀਆਂ ਮਿਲੇ ਤੇ ਉਸਦਾ ਵਧੀਆ ਪਰਿਵਾਰ ਵਿਚ ਪਾਲਣ ਪੋਸ਼ਣ ਹੋਵੇ। ਇਸ ਮੌਕੇ ਜਸਪਾਲ ਸਿੰਘ ਖਰੜ, ਮਾਤਾ ਸੁਰਿੰਦਰ ਕੌਰ, ਗੁਰਪ੍ਰੀਤ ਸਿੰਘ ਮਲੇਸ਼ੀਆ, ਗੁਰਵਿੰਦਰ ਕੌਰ ਕੌਰ, ਕਿਰਨਪਾਲ ਕੌਰ ਸਪੈਸ਼ਲ ਕੌਂਸਲਰ, ਅੰਮ੍ਰਿਤ ਸਿੰਘ, ਸੁਖਵਿੰਦਰ ਸਿੰਘ ਸੁੱਖੀ ਆਦਿ ਹਾਜ਼ਰ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ