nabaz-e-punjab.com

ਸਰਕਾਰੀ ਸਕੂਲ ਬਾਕਰਪੁਰ ਵਿੱਚ ਮੈਰਾਥਨ ਦੌੜ ਦਾ ਆਯੋਜਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 7 ਜੁਲਾਈ:
ਸਰਕਾਰੀ ਸੈਕੰਡਰੀ ਸਕੂਲ ਬਾਕਰਪੁਰ ਵਿਖੇ 280 ਵਿਦਿਆਰਥੀ ਅਤੇ 25 ਅਧਿਆਪਕਾਂ ਦੇ ਸਹਿਯੋਗ ਨਾਲ ‘ਖੇਡੋ ਪੰਜਾਬ ਤਹਿਤ ਮਿਸ਼ਨ ਤੰਦਰੁਸਤ ਪੰਜਾਬ’ ਸਕੂਲ ਮੈਰਾਥਨ ਦੌੜ ਕਰਵਾਈ ਗਈ। ਇਸ ਮੌਕੇ ਸੰਬੋਧਨ ਕਰਦਿਆਂ ਸਕੂਲ ਦੀ ਪ੍ਰਿੰਸੀਪਲ ਪਰਵੀਨ ਵਾਲੀਆ ਨੇ ਕਿਹਾ ਕਿ ਜੇਕਰ ਬੱਚੇ ਤੰਦਰਸੁਤ ਹੋਣਗੇ ਤਾਂ ਪੰਜਾਬ ਖੁਸ਼ਹਾਲ ਹੋਵੇਗਾ। ਸ੍ਰੀਮਤੀ ਰੀਤੂ ਦੀਵਾਨ ਲੈਕਚਰਾਰ ਅੰਗਰੇਜੀ ਨੇ ਲੜਕੀਆਂ ਅਤੇ ਕਮਲਦੀਪ ਸਿੰਘ ਨੇ ਲੜਕਿਆਂ ਦੀ ਵਰਾਸਤੀ ਖੇਡਾਂ ਕਰਾਉਣ ਲਈ ਅਗਵਾਈ ਕੀਤੀ। ਸਮੁਚੇ ਸਟਾਫ਼ ਮੈਂਬਰਾਂ ਅਤੇ ਨਿੱਜੀ ਸੁਰੱਖਿਆ ਦੇ ਵਿਦਿਆਰਥੀਆਂ ਅਤੇ ਗੁਰਜੀਤ ਸਿੰਘ ਦੇ ਸਹਿਯੋਗ ਨਾਲ ਪੂਰਾ ਈਵੈਂਟ ਸ਼ਾਂਤਮਈ ਢੰਗ ਨਾਲ ਸੰਪੰਨ ਹੋਇਆ। ਸਕੂਲ ਦੇ ਗਰਾਊੱਡ ਵਿੱਚ ਖਾਲੀ ਥਾਂ ’ਤੇ ਛਾਂਦਾਰ ਦਰਖਤ ਲਗਵਾਏ ਗਏ। ਇਸ ਮੌਕੇ ਜਸਵੀਰ ਸ਼ਿੰਘ ਚੇਅਰਮੈਨ, ਚਰਨਜੀਤ ਸਿੰਘ, ਰਵਿੰਦਰ ਕੌਰ ਮੈਂਬਰ ਪਸਵਕ, ਜਸਵੀਰ ਸਿੰਘ, ਸੁਰਜੀਤ ਸਿੰਘ, ਸਤਪਿੰਦਰ ਕੌਰ, ਹਰਵਿੰਦਰ ਕੌਰ, ਸੁਧਾ ਧਮੀਜਾ, ਉਮਿੰਦਰ ਕੌਰ, ਅਜੀਤਪਾਲ, ਅਮਰਜੀਤ, ਸ਼ਿਲਪਾ, ਵਿਨੋਦ ਬਾਲਾ ਪਰਮਜੀਤ ਕੌਰ, ਸਰੋਜ ਰਾਣੀ, ਰਣਜੀਤ, ਕਰਨਦੀਪ, ਕੁਲਪ੍ਰੀਤ, ਮੋਨਿਕਾ, ਸੋਨੀਆ ਗੁਪਤਾ ਅਤੇ ਬਲਬੀਰ ਕੌਰ ਨੇ ਦੌੜ ਵਿੱਚ ਭਾਗ ਲਿਆ ਅਤੇ ਖੇਡਾਂ ਕਰਾਉਣ ਵਿੱਚ ਸਹਿਯੋਗ ਦਿੱਤਾ।

Load More Related Articles
Load More By Nabaz-e-Punjab
Load More In School & College

Check Also

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ ਨਬਜ਼-ਏ-ਪੰਜਾਬ, ਮੁਹ…