
ਕਿਲ੍ਹਾ ਲੋਹਗੜ੍ਹ ਸਾਹਿਬ ਵਿਖੇ ਬਾਬਾ ਬੰਦਾ ਸਿੰਘ ਬਹਾਦਰ ਦਾ ਸ਼ਹੀਦੀ ਦਿਹਾੜਾ ਮਨਾਇਆ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 12 ਜੂਨ:
ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਕਿਲ੍ਹਾ ਲੋਹਗੜ੍ਹ ਸਾਹਿਬ ਵਿਖੇ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਪੰਥ ਰਤਨ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ 96 ਕਰੋੜ ਜਥੇਦਾਰ ਬੁੱਢਾ ਦਲ ਤੇ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀਆਂ ਭਰੀਆਂ। ਇਸ ਮੌਕੇ ਭਾਈ ਗੁਲਜ਼ਾਰ ਸਿੰਘ ਜਮੁਨਾ ਨਗਰ ਦੇ ਰਾਗੀ ਜੱਥੇ ਨੇ ਕੀਰਤਨ ਕੀਤਾ ਤੇ ਭਾਈ ਲਖਵਿੰਦਰ ਸਿੰਘ ਪਾਰਸ ਇੰਟਰਨੈਸ਼ਨਲ ਢਾਡੀ ਜਥੇ ਵਲੋੱ ਢਾਡੀ ਵਾਰਾਂ ਸੁਣਾਕੇ ਨਿਹਾਲ ਕੀਤਾ ਗਿਆ।
ਇਸ ਮੌਕੇ ਬੋਲਦਿਆਂ ਬਾਬਾ ਬਲਬੀਰ ਸਿੰਘ ਨੇ ਬਾਬਾ ਬੰਦਾ ਸਿੰਘ ਜੀ ਬਾਹਦਰ ਜੀ ਦੇ ਜੀਵਨ ’ਤੇ ਚਾਨਣਾ ਪਾਉਂਦਿਆਂ ਦੱਸਿਆ ਕਿ ਕਿਵੇਂ ਬਾਬਾ ਬੰਦਾ ਸਿੰਘ ਬਹਾਦਰ ਨੇ ਪੰਥ ਦੋਖੀਆਂ ਨੂੰ ਸੋਧਿਆ ਅਤੇ ਖਾਲਸੇ ਦਾ ਰਾਜ ਸਥਾਪਿਤ ਕੀਤਾ। ਉਨ੍ਹਾਂ ਦੱਸਿਆ ਕਿ ਨਿਹੰਗ ਸਿੰਘ ਫੌਜਾਂ ਕਿਸ ਤਰ੍ਹਾਂ ਬਾਬਾ ਇਨੋਕ ਸਿੰਘ ਦੀ ਅਗਵਾਈ ਵਿੱਚ ਲੜੀਆਂ ਸਨ ਅਤੇ ਜੁਲਮ ਦਾ ਨਾਸ਼ ਕੀਤਾ।
ਇਸ ਮੌਕੇ ਭਾਈ ਅਮਨਦੀਪ ਸਿੰਘ ਅਬਿਆਣਾ (ਜੋ ਪਿਛਲੇ ਕਈ ਸਾਲਾਂ ਤੋਂ ਬਾਬਾ ਬੰਦਾ ਸਿੰਘ ਬਹਾਦਰ ਦੇ ਜੀਵਨ ’ਤੇ ਖੋਜ ਕਰ ਰਹੇ ਹਨ) ਨੇ ਬਾਬਾ ਜੀ ਦੀ ਸ਼ਹੀਦੀ ਬਾਰੇ ਗੱਲ ਕਰਦਿਆਂ ਕਿਹਾ ਕਿ ਬਾਬਾ ਜੀ ਨੇ ਆਪਣੇ ਪਰਿਵਾਰ (ਸਾਢੇ 4 ਸਾਲ ਦੇ ਪੁੱਤਰ ਭਾਈ ਅਜੈ ਸਿੰਘ ਅਤੇ ਮਾਤਾ ਸੁਮੀਤ ਕੌਰ) ਸਮੇਤ ਸ਼ਹੀਦੀ ਦਿੱਤੀ ਪਰ ਧਰਮ ਤੋਂ ਨਹੀਂ ਡੋਲੇ। ਲੋਹਗੜ੍ਹ ਸਾਹਿਬ ਛਾਉਣੀ ਨਿਹੰਗ ਸਿੰਘਾਂ ਦੇ ਜਥੇਦਾਰ ਬਾਬਾ ਹਰਨੇਕ ਸਿੰਘ ਵੱਲੋਂ ਸੰਗਤਾਂ ਦਾ ਧੰਨਵਾਦ ਕੀਤਾ ਗਿਆ। ਮੁਹਾਲੀ ਦੀਆਂ ਸੰਗਤਾਂ ਵੱਲੋਂ ਲੰਗਰਾਂ ਦੀ ਸੇਵਾ ਕੀਤੀ ਗਈ। ਜਮੁਨਾਨਗਰ ਦੀਆਂ ਸੰਗਤਾਂ ਵੱਲੋਂ ਛਬੀਲ ਦੀ ਸੇਵਾ ਕੀਤੀ ਗਈ ਅਤੇ ਭਾਈ ਸਤਵਿੰਦਰ ਸਿੰਘ ਚਾਵਲਾ ਨੇ ਵੱਧ ਚੜ੍ਹ ਕੇ ਸੇਵਾ ਕੀਤੀ।
ਇਸ ਮੌਕੇ ਗੁਰਜੰਟ ਸਿੰਘ ਢਿੱਲੋਂ ਸਰਪੰਚ, ਪਰਵਿੰਦਰ ਸਿੰਘ ਤਸਿੰਬਲੀ, ਜੈਲਦਾਰ ਰਣਜੋਧ ਸਿੰਘ ਬੜੀ, ਕੁਲਦੀਪ ਸਿੰਘ ਖਹਿਰਾ ਸੋਧੀ, ਜਸਪ੍ਰੀਤ ਸਿੰਘ ਜੈਲਦਾਰ, ਚੈਚਲ ਸਿੰਘ ਮੱਕੜ, ਜਰਨੈਲ ਸਿੰਘ ਮਿਰਜਾਪੁਰ, ਨਵਜੋਤ ਸਿੰਘ, ਪ੍ਰਭਜੋਤ ਸਿੰਘ ਧਰਮਕੋਟ, ਮਨਪ੍ਰੀਤ ਸਿੰਘ ਸਿੱਧੂ, ਜਗਨਦੀਪ ਸਿੰਘ ਬੈਦਵਾਨ, ਸੁਖਵਿੰਦਰ ਸਿੰਘ ਬੈਦਵਾਨ, ਮਾਸਟਰ ਗੁਰਪਾਲ ਸਿੰਘ ਪਵਨੀ, ਮਹੰਤ ਭਾਈ ਮਲੂਕ ਸਿੰਘ, ਨਿਰਮੋਹਗੜ੍ਹ ਸਾਹਿਬ, ਮਹੰਤ ਭਾਈ ਰਣਜੋਧ ਸਿੰਘ, ਗੁਰਮੀਤ ਸਿੰਘ ਅੱਤਰੀ, ਗੁਰਤੇਜ ਸਿੰਘ ਤੇ ਸਤਵੀਰ ਸਿੰਘ ਸਢੋਰਾ ਆਦਿ ਹਾਜ਼ਰ ਸਨ।