ਸਪੈਸ਼ਲ ਪਾਰਕ ’ਚੋਂ ਨਾਨੀ-ਦੋਹਤੀ ਰਸੋਈ ਤੇ ਹੋਰ ਸਮਾਨ ਚੁੱਕਣ ਦਾ ਮਾਮਲਾ ਭਖਿਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 2 ਮਾਰਚ:
ਮੁਹਾਲੀ ਨਗਰ ਨਿਗਮ ਵੱਲੋਂ ਇੱਥੋਂ ਦੇ ਸੈਕਟਰ-70 ਦੇ ਸਪੈਸ਼ਲ ਪਾਰਕ ’ਚੋਂ ਨਾਨੀ-ਦੋਹਤੀ ਰਸੋਈ ਦਾ ਸਮਾਨ, ਭਾਰ ਤੋਲਣ ਵਾਲੀ ਮਸ਼ੀਨ, ਬੱਚਿਆਂ ਲਈ ਲਗਾਈ ਜੰਪਿੰਗ ਮਸ਼ੀਨ ਚੁੱਕ ਲਏ ਜਾਣ ਦਾ ਮਾਮਲਾ ਕਾਫ਼ੀ ਭਖ ਗਿਆ ਹੈ। ਮੁਹਾਲੀ ਇਨਵਾਇਰਮੈਂਟ ਸੁਸਾਇਟੀ ਦੇ ਪ੍ਰਧਾਨ ਕੰਵਲਨੈਣ ਸਿੰਘ ਸੋਢੀ ਨੇ ਨਿਗਮ ਪ੍ਰਸ਼ਾਸਨ ’ਤੇ ਧੱਕੇਸ਼ਾਹੀ ਕਰਨ ਦਾ ਦੋਸ਼ ਲਾਇਆ ਹੈ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੰਵਲਨੈਣ ਸਿੰਘ ਸੋਢੀ ਨੇ ਕਿਹਾ ਕਿ ਉਨ੍ਹਾਂ ਵੱਲੋਂ ਸਮੇਂ-ਸਮੇਂ ’ਤੇ ਨਗਰ ਨਿਗਮ ਦੀਆਂ ਖ਼ਾਮੀਆਂ ਵਿਰੁੱਧ ਆਵਾਜ਼ ਚੁੱਕੀ ਜਾਂਦੀ ਹੈ। ਜਿਸ ਕਾਰਨ ਪ੍ਰਸ਼ਾਸਨ ਦੀਆਂ ਅੱਖਾਂ ’ਚ ਰੜਕਦੇ ਹਨ।
ਸ੍ਰੀ ਸੋਢੀ ਨੇ ਦੱਸਿਆ ਕਿ ਉਨ੍ਹਾਂ ਦੀ ਸੰਸਥਾ ਵੱਲੋਂ ਸੈਕਟਰ-70 ਦੇ ਸਪੈਸ਼ਲ ਪਾਰਕ ਦਾ ਰੱਖ-ਰਖਾਓ ਕੀਤਾ ਜਾਂਦਾ ਸੀ ਅਤੇ ਨਗਰ ਨਿਗਮ ਵੱਲੋਂ ਪਾਰਕਾਂ ਦੀ ਸੰਭਾਲ ਲਈ ਉਨ੍ਹਾਂ ਨੂੰ ਮਿਲੀ ਰਕਮ ’ਚੋਂ ਇਸ ਪਾਰਕ ਵਿੱਚ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਦੇ ਮੌਕੇ ਚਿਲਡਰਨ ਜ਼ੂਲਾਸ, ਵਨ ਟ੍ਰੈਂਪੋਲਿਨ ਲਗਾਏ ਗਏ ਸਨ। ਇਸ ਤੋਂ ਇਲਾਵਾ ਪਾਰਕ ਦੇ ਰੱਖ-ਰਖਾਓ ਫੰਡਾਂ ’ਚੋਂ ਵਾਟਰ ਕੂਲਰ, ਫ਼ਿਲਟਰ, ਵਜ਼ਨ ਕਰਨ ਦੀ ਮਸ਼ੀਨ, ਬੀਪੀ ਮਸ਼ੀਨ, ਲਿਆਂਦੀ ਗਈ ਸੀ ਅਤੇ ਐਕਯੂਪ੍ਰੈਸ਼ਰ ਟਰੈਕ, ਆਊਟ ਸਾਈਡ ਜੌਗਿੰਗ ਟਰੈਕ ਬਣਾਇਆ ਗਿਆ ਸੀ। ਉਨ੍ਹਾਂ ਦੱਸਿਆ ਕਿ ਪਿਛਲੇ ਤਿੰਨ ਸਾਲਾਂ ਤੋਂ 10 ਰੁਪਏ ਪ੍ਰਤੀ ਦਿਨ ਅਨੁਸਾਰ ਨਾਨੀ-ਦੋਹਤੀ ਰਸੋਈ ਚਲਾਈ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਅਮਰਜੀਤ ਸਿੰਘ ਜੀਤੀ ਸਿੱਧੂ ਦੇ ਮੇਅਰ ਬਣਨ ਤੋਂ ਬਾਅਦ ਉਨ੍ਹਾਂ ਵੱਲੋਂ ਸੰਭਾਲੇ ਜਾ ਰਹੇ ਪਾਰਕਾਂ ਦੀ ਰਾਸ਼ੀ ਬੰਦ ਕਰ ਦਿੱਤੀ ਗਈ ਅਤੇ ਪਿਛਲੇ ਇਹ ਪਾਰਕ ਉਨ੍ਹਾਂ ਤੋਂ ਵਾਪਸ ਲੈ ਲਏ ਗਏ। ਉਨ੍ਹਾਂ ਦੱਸਿਆ ਕਿ ਇਸ ਪਾਰਕ ਵਿੱਚ ਲੱਗੇ ਫੁਹਾਰੇ ਦੀ ਸਾਂਭ-ਸੰਭਾਲ ਸਬੰਧੀ ਉਨ੍ਹਾਂ ਵੱਲੋਂ ਸੂਚਨਾ ਦੇ ਅਧਿਕਾਰ ਤਹਿਤ ਮੰਗੀ ਜਾਣਕਾਰੀ ਮੁਹੱਈਆ ਨਾ ਕਰਵਾਏ ਜਾਣ ’ਤੇ ਸੂਚਨਾ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਬੀਤੇ ਦਿਨੀਂ ਨਗਰ ਨਿਗਮ ਦੀ ਟੀਮ ਪਾਰਕ ’ਚੋਂ ਨਾਨੀ-ਦੋਹਤੀ ਰਸੋਈ ਦਾ ਸਮਾਨ, ਤਿਰਪਾਲਾਂ ਅਤੇ ਹੋਰ ਕਾਫ਼ੀ ਸਮਾਨ ਚੁੱਕ ਲਿਆ ਗਿਆ ਹੈ। ਉਨ੍ਹਾਂ ਮੰਗ ਕੀਤੀ ਕਿ ਪਾਰਕ ’ਚੋਂ ਜ਼ਬਤ ਕੀਤਾ ਸਮਾਨ ਵਾਪਸ ਪਾਰਕ ਵਿੱਚ ਲਗਾਇਆ ਜਾਵੇ।
ਉਧਰ, ਨਗਰ ਨਿਗਮ ਦੇ ਇੰਸਪੈਕਟਰ ਵਰਿੰਦਰ ਕੁਮਾਰ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਹ ਕਾਰਵਾਈ ਉੱਚ ਅਧਿਕਾਰੀਆਂ ਦੇ ਦਿਸ਼ਾ-ਨਿਰਦੇਸ਼ਾਂ ’ਤੇ ਕੀਤੀ ਗਈ ਹੈ।

Load More Related Articles
Load More By Nabaz-e-Punjab
Load More In General News

Check Also

ਮੁਹਾਲੀ ਪੁਲੀਸ ਨੇ ਨਕਲੀ ਦਵਾਈਆਂ ਬਣਾਉਣ ਵਾਲੀ ਫੈਕਟਰੀ ਦਾ ਪਰਦਾਫਾਸ਼, 3 ਮੁਲਜ਼ਮ ਕਾਬੂ

ਮੁਹਾਲੀ ਪੁਲੀਸ ਨੇ ਨਕਲੀ ਦਵਾਈਆਂ ਬਣਾਉਣ ਵਾਲੀ ਫੈਕਟਰੀ ਦਾ ਪਰਦਾਫਾਸ਼, 3 ਮੁਲਜ਼ਮ ਕਾਬੂ ਮੁਲਜ਼ਮਾਂ ਕੋਲੋਂ ਵੱਡੀ …