nabaz-e-punjab.com

ਮੁਹਾਲੀ ਨਗਰ ਨਿਗਮ ਦਾ 12 ਮਾਰਚ ਨੂੰ ਪੇਸ਼ ਹੋਵੇਗਾ 15 ਕਰੋੜੀ ਘਾਟੇ ਵਾਲਾ ਬਜਟ

113 ਕਰੋੜ ਦੀ ਆਮਦਨ ਦੇ ਮੁਕਾਬਲੇ 128 ਕਰੋੜ ਦੇ ਖਰਚੇ ਜਾਣ ਦਾ ਹੈ ਅਨੁਮਾਨ: ਮੇਅਰ ਕੁਲਵੰਤ ਸਿੰਘ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 10 ਮਾਰਚ:
ਮੁਹਾਲੀ ਨਗਰ ਨਿਗਮ ਦਾ ਅਗਲੇ ਸਾਲ ਦਾ ਬਜਟ 15 ਕਰੋੜ 23 ਲੱਖ 50 ਹਜ਼ਾਰ ਰੁਪਏ ਦੇ ਘਾਟੇ ਵਾਲਾ ਹੋਵੇਗਾ। ਜਿਸ ਨੂੰ 12 ਮਾਰਚ ਨੂੰ ਮੇਅਰ ਕੁਲਵੰਤ ਸਿੰਘ ਦੀ ਪ੍ਰਧਾਨਗੀ ਹੇਠ ਹੋਣ ਵਾਲੀ ਵਿਸ਼ੇਸ਼ ਮੀਟਿੰਗ ਵਿੱਚ ਪੇਸ਼ ਕੀਤਾ ਜਾਵੇਗਾ। ਨਿਗਮ ਅਧਿਕਾਰੀਆਂ ਵੱਲੋਂ ਸਾਲ 2018-19 ਲਈ ਤਿਆਰ ਕੀਤੇ ਗਏ ਬਜਟ ਵਿੱਚ ਨਗਰ ਨਿਗਮ ਦੀ ਕੁਲ ਆਮਦਨ 11293.50 ਲੱਖ ਦੇ ਮੁਕਾਬਲੇ ਅਗਲੇ ਵਿੱਤੀ ਵਰ੍ਹੇ ਵਿਚ ਖਰਚਾ 12817 ਲੱਖ ਹੋਣ ਦਾ ਅਨੁਮਾਨ ਲਗਾਇਆ ਗਿਆ ਹੈ।
ਜੇਕਰ ਆਮਦਨ ਅਤੇ ਖਰਚੇ ਦਾ ਹਿਸਾਬ ਵੇਖਿਆ ਜਾਵੇ ਤਾਂ ਨਗਰ ਨਿਗਮ ਨੂੰ ਹੋਣ ਵਾਲੀ ਆਮਦਨ ਵਿੱਚ ਮੁੱਖ ਹਿੱਸਾ ਜੀਐਸਟੀ (ਚੁੰਗੀ ਰਾਹੀਂ) 60 ਕਰੋੜ ਦਾ ਹੈ। ਇਸ ਤੋਂ ਇਲਾਵਾ ਪ੍ਰਾਪਰਟੀ ਟੈਕਸ ਅਤੇ ਫਾਇਰ ਸੈਸ ਦੇ 19 ਕਰੋੜ, ਇਸ਼ਤਿਹਾਰਾਂ ਦੇ ਟੈਕਸ ਦੇ ਰੂਪ ਵਿਚ 10 ਕਰੋੜਬਿਜਲੀ ਦੀ ਚੁੰਗੀ ਦੇ ਰੂਪ ਵਿਚ 6 ਕਰੋੜ ਰੁਪਏ ਦੀ ਆਮਦਨ ਦਾ ਅਨੁਮਾਨ ਹੈ। ਬਾਕੀ ਦੀ ਰਕਮ ਤਹਿਬਾਜ਼ਾਰੀ, ਪਾਣੀ ਅਤੇ ਸੀਵਰੇਜ ਸੈਸ, ਬਿਲਡਿੰਗ ਐਪਲੀਕੇਸ਼ਨ ਫੀਸ, ਲਾਇਸੈਂਸ ਫੀਸ, ਕੈਟਲ ਪੌਂਡ, ਸਲਾਟਰ ਫੀਸ ਆਦਿ ਦੇ ਹਨ ਜਦੋਂਕਿ 10 ਕਰੋੜ ਰੁਪਏ ਐਡੀਸ਼ਨਲ ਐਕਸਾਈਜ਼ ਡਿਊਟੀ ਦੇ ਆਉਣਗੇ। ਇਸ ਵਾਰ ਦੇ ਬਜਟ ਵਿੱਚ ਪਿਛਲੇ ਵਰ੍ਹੇ ਤੋੱ ਲਗਭਗ 13 ਕਰੋੜ ਰੁਪਏ ਦੀ ਆਮਦਨ ਵੱਧ ਕਰਨ ਦਾ ਟੀਚਾ ਰਖਿਆ ਹੈ। ਸਾਲ 2017-18 ਦੀ ਆਮਦਨ ਦਾ ਟੀਚਾ 100.40 ਕਰੋੜ ਰੱਖਿਆ ਗਿਆ ਸੀ।
ਮੇਅਰ ਕੁਲਵੰਤ ਸਿੰਘ ਨੇ ਦੱਸਿਆ ਕਿ ਨਗਰ ਨਿਗਮ ਵੱਲੋਂ ਕੀਤੇ ਜਾਣ ਵਾਲੇ ਖਰਚੇ ਵਿੱਚ ਸਭ ਤੋਂ ਵੱਡਾ ਹਿੱਸਾ ਕਰਮਚਾਰੀਆਂ ਦੀਆਂ ਤਨਖਾਹਾਂ ਅਤੇ ਪੈਂਸ਼ਨਾ ਦਾ ਹੀ ਹੈ। ਬਜਟ ਅਨੁਸਾਰ ਵੱਖ ਵੱਖ ਕਰਮਚਾਰੀਆਂ (ਰੈਗੂਲਰ ਅਤੇ ਕੰਟਰੈਕਟ) ਦੀਆਂ ਤਨਖਾਹਾਂ ਅਤੇ ਪੈਨਸ਼ਨ ਦੇ ਰੂਪ ਵਿੱਚ 40 ਕਰੋੜ ਰੁਪਏ ਖਰਚ ਹੋਣਗੇ। ਜਿਸ ’ਚੋਂ 12.50 ਕਰੋੜ ਰੁਪਏ ਪੈਨਸ਼ਨ ਦੇ ਹਨ। ਇਸ ਤੋਂ ਇਲਾਵਾ ਅਚਨਚੇਤ ਖਰਚਿਆਂ ਦੇ ਰੂਪ ਵਿੱਚ 4.50 ਕਰੋੜ ਰੁਪਏ ਖਰਚ ਹੋਣਗੇ ਜਿਸ ਵਿਚ ਬਿਜਲੀ ਦੇ ਬਿਲ, ਸਟੇਸ਼ਟਰੀ, ਵਾਹਨਾਂ ਦੀ ਮੁਰੰਮਤ, ਟੈਲੀਫੋਨ ਬਿਲ, ਕੰਪਿਊਟਰਾਂ ਅਤੇ ਸਾਫਟਵੇਅਰ, ਹਾਰਡਵੇਅਰ ਦੀ ਖਰੀਦ ਆਦਿ ਮੁੱਖ ਹਨ। 1 ਕਰੋੜ ਰੁਪਏ ਫੁਟਕਲ ਖਰਚਿਆਂ ਵਾਸਤੇ ਰੱਖੇ ਗਏ ਹਨ।
ਮੇਅਰ ਨੇ ਦੱਸਿਆ ਕਿ ਨਗਰ ਨਿਗਮ ਵੱਲੋਂ ਸ਼ਹਿਰ ਦੇ ਪ੍ਰਮੁੱਖ ਕਾਰਜਾਂ ਉੱਤੇ 47.97 ਕਰੋੜ ਰੁਪਏ ਖਰਚ ਕਰਨ ਦੀ ਤਜਵੀਜ ਹੈ। ਇਨ੍ਹਾਂ ’ਚ ਪੁਰਾਣੀਆਂ ਸੜਕਾਂ ਦੀ ਮੁਰੰਮਤ ਲਈ 7 ਕਰੋੜ, ਫੁਟਪਾਥਾਂ ਲਈ 4.5 ਕਰੋੜ, ਵਾਟਰ ਸਪਲਾਈ ਅਤੇ ਸੀਵਰੇਜ ਲਈ 2 ਕਰੋੜ, ਵਾਹਨਾਂ ਅਤੇ ਮਸ਼ੀਨਰੀ ਦੀ ਖਰੀਦ ਲਈ 3 ਕਰੋੜ, ਪਾਰਕਾਂ ਦੀ ਸਾਂਭ ਸੰਭਾਲ ਲਈ 3.50 ਕਰੋੜ, ਸਾਲਿਡ ਵੇਸਟ ਮੈਨੇਜਮੈਂਟ ਲਈ 21 ਕਰੋੜ, ਸਲਾਟਰ ਹਾਉਸ ਨੂੰ ਆਧੁਨਿਕ ਬਣਾਉਣ ਲਈ 3 ਕਰੋੜ, ਸਿਟੀ ਬਸ ਸਰਵਿਸ ਲਈ ਇਕ ਕਰੋੜ ਅਤੇ ਫੁਟਕਲ ਵਿਕਾਸ ਕਾਰਜਾਂ ਲਈ 2 ਕਰੋੜ ਰੁਪਏ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਤੋਂ ਇਲਾਵਾ ਜ਼ਰੂਰੀ ਖਰਚਿਆਂ ਵਿੱਚ ਸਟ੍ਰੀਟ ਲਾਈਟ ਅਤੇ ਟਿਊਬਵੈਲਾਂ ਦੇ ਬਿੱਲਾਂ ਦੇ 12.5 ਕਰੋੜ, ਸਟਰੀਟ ਲਾਈਟਾਂ ਦੀ ਸਾਂਭ ਸੰਭਾਲ ਉੱਤੇ 10 ਕਰੋੜ, ਵਾਟਰ ਸਪਲਾਈ ਅਤੇ ਸੀਵਰੇਜ ਦੀ ਸਾਂਭ ਸੰਭਾਲ ਉਤੇ 5 ਕਰੋੜ, ਡਾਇਰੈਕਟੋਰੇਟ ਅਤੇ ਚੋਣਾਂ ਦੇ ਖਰਚਿਆਂ ਲਈ ਡੇਢ ਕਰੋੜ, ਮਿਉੱਸਪਲ ਭਵਨ ਅਤੇ ਕੰਪਲੈਕਸ ਦੀ ਸਾਂਭ ਸੰਭਾਲ ਅਤੇ ਉਸਾਰੀ ਲਈ ਇਕ ਕਰੋੜ ਤੋਂ ਇਲਾਵਾ ਹੋਰ ਖਰਚੇ ਮਿਲਾ ਕੇ ਕੁਲ 35 ਕਰੋੜ 20 ਲੱਖ ਰੁਪਏ ਖਰਚ ਕੀਤੇ ਜਾਣਗੇ।

Load More Related Articles
Load More By Nabaz-e-Punjab
Load More In General News

Check Also

ਮੁਹਾਲੀ ਪੁਲੀਸ ਨੇ ਨਕਲੀ ਦਵਾਈਆਂ ਬਣਾਉਣ ਵਾਲੀ ਫੈਕਟਰੀ ਦਾ ਪਰਦਾਫਾਸ਼, 3 ਮੁਲਜ਼ਮ ਕਾਬੂ

ਮੁਹਾਲੀ ਪੁਲੀਸ ਨੇ ਨਕਲੀ ਦਵਾਈਆਂ ਬਣਾਉਣ ਵਾਲੀ ਫੈਕਟਰੀ ਦਾ ਪਰਦਾਫਾਸ਼, 3 ਮੁਲਜ਼ਮ ਕਾਬੂ ਮੁਲਜ਼ਮਾਂ ਕੋਲੋਂ ਵੱਡੀ …