nabaz-e-punjab.com

ਸਿੱਖਿਆ ਬੋਰਡ ਕਰਮਚਾਰੀ ਐਸੋਸੀਏਸ਼ਨ ਚੋਣਾਂ 27 ਜੁਲਾਈ ਨੂੰ ਕਰਵਾਉਣ ਲਈ ਆਪਸੀ ਸਹਿਮਤੀ ਬਣੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 14 ਜੂਨ:
ਪੰਜਾਬ ਸਕੂਲ ਸਿੱਖਿਆ ਬੋਰਡ ਕਰਮਚਾਰੀ ਐਸੋਸੀਏਸ਼ਨ ਅਤੇ ਬੋਰਡ ਦੇ ਹੋਰ ਮੁਲਾਜ਼ਮ ਆਗੂਆਂ ਨੇ ਅੱਜ ਮਿਤੀ 14-06-2018 ਨੂੰ ਸਵੇਰੇ 11 ਵਜੇ ਚੋਣਾਂ ਸਬੰਧੀ ਜਨਰਲ ਬਾਡੀ ਮੀਟਿੰਗ ਕੀਤੀ। ਜਿਸ ਵਿੱਚ ਐਸੋਸੀਏਸ਼ਨ ਬਨਾਮ ਬੋਰਡ ਮੈਨੇਜਮੈਂਟ ਵੱਲੋਂ ਚੱਲ ਰਹੇ ਮਾਨਯੋਗ ਕੋਰਟ ਵਿੱਚ ਕੋਰਟ ਕੇਸ ਬਾਰੇ ਵਿਚਾਰ ਵਟਾਂਦਰਾ ਹੋਇਆ। ਜਿਸ ਅਨੁਸਾਰ ਮਾਨਯੋਗ ਕੋਰਟ ਵੱਲੋਂ ਰੋਸ ਰੈਲੀਆਂ, ਮੁਜ਼ਾਹਰੇ ਅਤੇ ਧਰਨੇ ਆਦਿ ਉੱਤੇ ਰੋਕ ਲਗਾਈ ਗਈ ਹੈ। ਇਸ ਕੇਸ ਦੇ ਚਲਦੇ ਜਥੇਬੰਦੀ ਵੱਲੋਂ ਪੁਰਾਣੀ ਪ੍ਰਥਾ ਅਨੁਸਾਰ ਬੋਰਡ ਮੁਲਾਜਮਾਂ ਦੀਆਂ ਸਾਲਾਨਾਂ ਚੋਣਾਂ ਸਮੇਂ ਸਟੇਜਾਂ ਲਗਾ ਕੇ ਪ੍ਰਚਾਰ ਕਰਨ ਲਈ ਕੋਰਟ ਵਿੱਚ ਐਪਲੀਕੇਸ਼ਨ ਦਾਇਰ ਕੀਤੀ ਗਈ ਹੈ। ਜਿਸ ਸਬੰਧੀ ਕੋਰਟ ਵੱਲੋਂ ਬੋਰਡ ਨੂੰ ਜਵਾਬ ਦੇਣ ਲਈ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ। ਜਿਸ ਦੀ ਅਗਲੀ ਮਿਤੀ 17-07-2018 ਨੂੰ ਹੈ।
ਸਿੱਖਿਆ ਬੋਰਡ ਦੇ ਵੱਖ-ਵੱਖ ਮੁਲਾਜ਼ਮ ਆਗੂਆਂ ਵੱਲੋਂ ਅੱਜ ਚੋਣਾਂ ਸਬੰਧੀ ਜਰਨਲ ਬਾਡੀ ਦੀ ਮੀਟਿੰਗ ਬੁਲਾਈ ਗਈ ਸੀ। ਜਰਨਲ ਬਾਡੀ ਦੀ ਮੀਟਿੰਗ ਤੋਂ ਪਹਿਲਾ ਜਥੇਬੰਦੀ ਅਤੇ ਮੁਲਾਜਮ ਆਗੂਆਂ ਨੇ ਸਰਬਸੰਮਤੀ ਨਾਲ ਫੈਸਲਾ ਹੋਇਆ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਕਰਮਚਾਰੀ ਐਸੋਸੀਏਸ਼ਨ ਦੀਆਂ ਸਾਲਾਨਾ ਚੋਣਾਂ ਮਿਤੀ 27-07-2018 ਨੂੰ ਹੋਣਗੀਆਂ ਅਤੇ ਮਿਤੀ 17-07-2018 ਨੂੰ ਕੋੋਰਟ ਕੇਸ ਦੇ ਫੈਸਲੇ ਤੋੱ ਬਾਅਦ ਮਿਤੀ: 18-07-2018 ਨੂੰ ਜਥੇਬੰਦੀ ਅਤੇ ਹੋਰ ਮੁਲਾਜਮ ਆਗੂਆਂ ਦੀ ਮੀਟਿੰਗ ਹੋਵੇਗੀ ਅਤੇ ਜਿਸ ਵਿੱਚ ਅਗਲਾ ਨਿਰਣਾ ਲਿਆ ਜਾਵੇਗਾ।
ਜਰਨਲ ਬਾਡੀ ਦੀ ਮੀਟਿੰਗ ਨੂੰ ਜਥੇਬੰਦੀ ਦੇ ਜਰਨਲ ਸਕੱਤਰ ਪਰਵਿੰਦਰ ਸਿੰਘ ਖੰਗੂੜਾ ਨੇ ਸੰਬੋਧਨ ਕਰਦਿਆ ਦੱਸਿਆ ਕਿ ਜਥੇਬੰਦੀ ਚੋਣਾਂ ਕਰਵਾਉਣ ਲਈ ਵਚਨਬੱਧ ਹੈ। ਪ੍ਰੰਤੂ ਮਾਨਯੋਗ ਕੋਰਟ ਵਿੱਚ ਜਥੇਬੰਦੀ ਦੇ ਪ੍ਰਧਾਨ, ਜਰਨਲ ਸਕੱਤਰ, ਸੀਨੀਅਰ ਮੀਤ ਪ੍ਰਧਾਨ ਅਤੇ ਮੀਤ ਪ੍ਰਧਾਨ ਨੂੰ ਪਾਰਟੀ ਬਣਾਇਆ ਹੈ। ਕੁੱਝ ਮੁਲਾਜਮ ਵਿਰੋਧੀ ਤਾਕਤਾਂ ਇਨ੍ਹਾਂ ਚਾਰ ਅਗੂਆਂ ਨੂੰ ਚੋਣਾਂ ਨਾ ਲੜਨ ਦੇਣ ਦੀ ਸਾਜਿਸ਼ ਰੱਚ ਰਹੀਆਂ ਹਨ। ਇਸ ਕਰਕੇ ਮਾਨਯੋੋਗ ਸੈਸ਼ਨ ਕੋਰਟ ਵਿੱਚੋਂ ਚੋਣਾਂ ਦੌਰਾਨ ਚੋਣ ਰੈਲੀਆਂ ਕਰਨ ਅਤੇ ਸਾਂਝੀ ਸਟੇਜ ਲਗਾਉਣ ਲਈ ਪ੍ਰਵਾਨਗੀ ਮੰਗੀ ਹੈ। ਪ੍ਰਧਾਨ ਸੁਖਚੈਨ ਸਿੰਘ ਸੈਣੀ ਨੇ ਮੁਲਾਜਮ ਆਗੂਆਂ ਵੱਲੋੱ ਸਰਬਸੰਮਤੀ ਨਾਲ ਕੀਤਾ ਲਿਖਤੀ ਫੈਸਲਾਂ ਮੁਲਾਜ਼ਮਾਂ ਨੂੰ ਪੜ ਕੇ ਸੁਣਾਇਆ। ਪ੍ਰਧਾਨ ਨੇ ਇਹ ਵੀ ਦੱਸਿਆ ਕਿ 18-07-2018 ਨੂੰ ਸਰਬਸਾਂਝੀ ਮੀਟਿੰਗ ਵਿੱਚ ਲਏ ਗਏ ਫੈਸਲੇ ਤੋੱ ਬਾਅਦ ਹੀ ਜਥੇਬੰਦੀ ਭੰਗ ਕੀਤੀ ਜਾਵੇਗੀ। ਇਸ ਸਮੇਂ ਜਥੇਬੰਦੀ ਦੇ ਸੀਨੀ ਮੀਤ ਪ੍ਰਧਾਨ ਸਤਨਾਮ ਸਿੰਘ ਸੱਤਾ, ਮੀਤ ਪ੍ਰਧਾਨ ਪਰਮਜੀਤ ਸਿੰਘ ਬੈਨੀਪਾਲ, ਰਾਜ ਕੁਮਾਰ ਭਗਤ, ਸਤਵੀਰ ਸਿੰਘ ਬਸਾਤੀ, ਪਰਮਜੀਤ ਸਿੰਘ ਰੰਧਾਵਾ, ਸੁਨੀਲ ਕੁਮਾਰ, ਗੁਰਚਰਨ ਸਿੰਘ ਤਰਮਾਲਾ, ਬਲਜਿੰਦਰ ਸਿੰਘ ਬਰਾੜ ਅਤੇ ਪ੍ਰਭਦੀਪ ਸਿੰਘ ਬੋਪਾਰਾਏ ਨੇ ਵੀ ਸੰਬੋਧਨ ਕੀਤਾ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…