
ਕੌਮੀ ਐਸਸੀ ਕਮਿਸ਼ਨ ਨੇ ਏਡੀਸੀ ਅਤੇ ਐਸਪੀ ਤੋਂ ਦਿੱਲੀ ਵਿੱਚ ਪੂਰਾ ਦਿਨ ਭਰਵਾਈ ਚੌਕੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 27 ਅਪਰੈਲ:
ਅੱਤਿਆਚਾਰ ਤੇ ਭ੍ਰਿਸ਼ਟਾਚਾਰ ਵਿਰੋਧੀ ਫਰੰਟ ਦੇ ਸੂਬਾ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਮੁਹਾਲੀ ਦੇ ਇੱਕ ਏਡੀਸੀ ਅਤੇ ਐਸਪੀ ਰੈਂਕ ਦੇ ਅਧਿਕਾਰੀਆਂ ਤੋਂ ਅਨੁਸੂਚਿਤ ਜਾਤੀ ਕੌਮੀ ਕਮਿਸ਼ਨ ਦਿੱਲੀ ਨੇ ਸਾਰਾ ਦਿਨ ਚੌਂਕੀ ਭਰਾਈ ਅਤੇ ਉਨ੍ਹਾਂ ਨੂੰ ਐਸਸੀ ਐਕਟ ਕਾਨੂੰਨ ਦਾ ਪਾਠ ਪੜ੍ਹਾਇਆ। ਕਿ ਕਿਸ ਕੇਸ ਵਿੱਚ ਐਸ ਸੀ ਐਕਟ ਲੱਗਦਾ ਤੇ ਪੜਤਾਲ ਕਿਵੇਂ ਹੁੰਦੀ ਹੈ ਕੌਮੀ ਕਮਿਸ਼ਨਰ ਜੀ ਨੇ ਜਲਦ ਤੋਂ ਜਲਦ ਐਫ ਆਈ ਆਰ ਸਾਲ 2014 ਨੰਬਰ 72 ਵਿੱਚ ਏ ਐਸ ਆਈ ਰਕੇਸ਼ ਕੁਮਾਰ ਖ਼ਿਲਾਫ਼ ਕਾਰਵਾਈ ਕਰਕੇ ਰਿਪੋਰਟ ਪੇਸ਼ ਕਰਨ ਲਈ ਕਿਹਾ
ਐਸਪੀ ਅਤੇ ਏਡੀਸੀ ਦੀਆਂ ਰਿਪੋਰਟਾਂ ਨੂੰ ਦੇਖਦੇ ਹੋਏ ਕੌਮੀ ਕਮਿਸ਼ਨਰ ਨੇ ਪੁਲੀਸ ਦੀ ਝਾੜ-ਝੰਬ ਕੀਤੀ ਅਤੇ ਐਸਸੀ ਐਕਟ ਪੜ੍ਹਨ ਦੀ ਸਲਾਹ ਦਿੱਤੀ। ਕੌਮੀ ਕਮਿਸ਼ਨਰ ਨੇ ਉਪਰੋਕਤ ਕੇਸ ਵਿੱਚ ਏਡੀਜੀਪੀ ਕ੍ਰਾਈਮ ਨੂੰ ਨੋਟਿਸ ਭੇਜਿਆ ਅਤੇ 19 ਜੂਨ 2023 ਨੂੰ ਕਾਰਵਾਈ ਕਰਕੇ ਆਪਣੀ ਰਿਪੋਰਟ ਕਮਿਸ਼ਨਰ ਨੂੰ ਪੇਸ਼ ਕਰਨ ਦੇ ਆਦੇਸ਼ ਦਿੱਤੇ।
ਇਸ ਮੌਕੇ ਬਲਵਿੰਦਰ ਸਿੰਘ ਕੁੰਭੜਾ ਦੇ ਸਖ਼ਤ ਇਤਰਾਜ਼ ਜਤਾਉਂਦਿਆਂ ਕੌਮੀ ਕਮਿਸ਼ਨਰ ਨੂੰ ਕਿਹਾ ਕਿ ਜ਼ਿੰਮੇਵਾਰ ਪੁਲੀਸ ਮੁਲਾਜ਼ਮ ਨੂੰ ਨਾਲ ਲੈ ਕੇ ਪੇਸ਼ ਹੋਈ ਹੈ। ਮੁਹਾਲੀ ਪੁਲੀਸ ਨੂੰ ਸਨਮਾਨਿਤ ਕਰਨਾ ਚਾਹੀਦਾ ਹੈ ਤਾਂ ਥਾਣੇਦਾਰ ਰਕੇਸ਼ ਕੁਮਾਰ ਨੂੰ ਕਮਰੇ ’ਚੋਂ ਬਾਹਰ ਕੱਢਿਆ ਗਿਆ। ਕੁੰਭੜਾ ਨੇ ਕੌਮੀ ਕਮਿਸ਼ਨਰ ਦਾ ਧੰਨਵਾਦ ਕਰਦਿਆਂ ਮੰਗ ਕੀਤੀ ਕਿ ਕਸੂਰਵਾਰ ਥਾਣੇਦਾਰ ਨੂੰ ਪਨਾਹ ਦੇਣ ਵਾਲੇ ਅਫ਼ਸਰਾਂ ਖ਼ਿਲਾਫ਼ ਵੀ ਬਣਦੀ ਕਾਰਵਾਈ ਕੀਤੀ ਜਾਵੇ।