
ਸ਼ਹੀਦ ਭਗਤ ਸਿੰਘ ਅਤੇ ਡਾ. ਅੰਬੇਡਕਰ ਦੇ ਵਿਚਾਰਾਂ ’ਤੇ ਅਮਲ ਕਰਨ ਦੀ ਲੋੜ
ਸ਼ਹੀਦ ਭਗਤ ਸਿੰਘ ਦਾ ਸ਼ਹੀਦੀ ਦਿਵਸ ਅਤੇ ਡਾ. ਅੰਬੇਡਕਰ ਦਾ ਜਨਮ ਦਿਨ ਮਨਾਇਆ
ਨਬਜ਼-ਏ-ਪੰਜਾਬ, ਮੁਹਾਲੀ, 8 ਅਪਰੈਲ:
ਰੈਜ਼ੀਡੈਂਟ ਵੈੱਲਫੇਅਰ ਤੇ ਡਿਵੈਲਪਮੈਂਟ ਕਮੇਟੀ ਸੈਕਟਰ-78 ਵੱਲੋਂ ਪ੍ਰਧਾਨ ਕ੍ਰਿਸ਼ਨਾ ਮਿੱਤੂ ਦੀ ਅਗਵਾਈ ਹੇਠ ਅੱਜ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦਾ ਸ਼ਹੀਦੀ ਦਿਵਸ ਅਤੇ ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾ. ਬੀਆਰ ਅੰਬੇਡਕਰ ਦਾ ਜਨਮ ਦਿਨ ਮਨਾਇਆ ਗਿਆ। ਮੁੱਖ ਬੁਲਾਰੇ ਡਾ. ਹਰੀਸ਼ ਪੁਰੀ ਨੇ ਸ਼ਹੀਦ ਭਗਤ ਸਿੰਘ ਅਤੇ ਡਾ. ਅੰਬੇਦਕਰ ਬਾਰੇ ਬੋਲਦਿਆਂ ਕਿਹਾ ਕਿ ਘਰਾਂ ਅਤੇ ਦਫ਼ਤਰਾਂ ਵਿੱਚ ਇਨ੍ਹਾਂ ਮਹਾਨ ਸ਼ਖ਼ਸੀਅਤਾਂ ਫੋਟੋਆਂ ਲਗਾਉਣ, ਹਾਰ ਪਾਉਣ ਤੱਕ ਹੀ ਸੀਮਤ ਨਹੀਂ ਰਹਿਣਾ ਚਾਹੀਦਾ ਸਗੋਂ ਸਾਨੂੰ ਉਨ੍ਹਾਂ ਦੇ ਵਿਚਾਰਾਂ ’ਤੇ ਅਮਲ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਬੁਰਾਈਆਂ ਖ਼ਿਲਾਫ਼ ਉਹ ਲੜਦੇ ਰਹੇ, ਉਨ੍ਹਾਂ ਨੂੰ ਅੱਗੇ ਤੋਰਦੇ ਹੋਏ ਸਮਾਜ ਵਿੱਚ ਵਿਚਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਆਰਥਿਕ ਆਜ਼ਾਦੀ ਦੇ ਨਾਲ-ਨਾਲ ਸਮਾਜਿਕ ਨਿਆਂ/ਆਜ਼ਾਦੀ ਵੀ ਜ਼ਰੂਰੀ ਹੈ।
ਭੁਪਿੰਦਰ ਮਟੋਰੀਆ, ਜੋਗਾ ਸਿੰਘ ਤਰਕਸ਼ੀਲ, ਗੁਰਮੇਲ ਸਿੰਘ ਮੌਜੋਵਾਲ, ਕ੍ਰਿਸ਼ਨ ਰਾਹੀ, ਗੁਰਿੰਦਰ ਗੁਰੀ, ਕਮਲਜੀਤ ਕੌਰ, ਰਮਨ ਗੋਇਲ ਨੇ ਇਨਕਲਾਬੀ ਗੀਤ ਪੇਸ਼ ਕੀਤੇ। ਨਾਲ ਹੀ ਛੋਟੇ-ਛੋਟੇ ਬੱਚਿਆਂ ਸੁਖਮਨ ਸਿੰਘ, ਕੀਰਤ ਸਿੰਘ, ਚਹਿਲਜੋਤ ਸਿੰਘ, ਅਮਰੀਨ ਕੌਰ, ਹਿਆਨਬੀਰ ਨੇ ਵੀ ਗੀਤ ਅਤੇ ਸਕਿੱਟ ਪੇਸ਼ ਕੀਤੇ। ਸਟੇਜ ਦੀ ਜ਼ਿੰਮੇਵਾਰੀ ਪ੍ਰਿੰਸੀਪਲ ਜਗਦੇਵ ਸਿੰਘ ਮਾਵੀ ਨੇ ਨਿਭਾਈ।
ਇਸ ਮੌਕੇ ਜਨਰਲ ਸਕੱਤਰ ਇੰਦਰਜੀਤ ਸਿੰਘ, ਮੁੱਖ ਸਲਾਹਕਾਰ ਮੇਜਰ ਸਿੰਘ, ਵਿੱਤ ਸਕੱਤਰ ਰਮਣੀਕ ਸਿੰਘ, ਸਹਾਇਕ ਸਕੱਤਰ ਦਰਸ਼ਨ ਸਿੰਘ, ਉੱਘੇ ਟਰੇਡ ਯੂਨੀਅਨ ਆਗੂ ਸੱਜਣ ਸਿੰਘ, ਕੌਂਸਲਰ ਹਰਜੀਤ ਸਿੰਘ ਭੋਲੂ, ਸਾਬਕਾ ਕੌਂਸਲਰ ਸਤਬੀਰ ਸਿੰਘ ਧਨੋਆ, ਸੈਕਟਰ-80 ਦੇ ਪ੍ਰਧਾਨ ਲਾਭ ਸਿੰਘ, ਸੈਕਟਰ-79 ਦੇ ਪ੍ਰਧਾਨ ਐਮਪੀ ਸਿੰਘ ਤੇ ਹਰਦਿਆਲ ਚੰਦ ਬਡਵਰ, ਸੈਕਟਰ-77 ਦੇ ਜਨਰਲ ਸਕੱਤਰ ਜਰਨੈਲ ਸਿੰਘ, ਜਸਪਾਲ ਢਿੱਲੋਂ, ਸੁਰੇਸ਼ ਕੁਮਾਰ, ਸਰਦੂਲ ਸਿੰਘ ਪੂਨੀਆ, ਸਤਪਾਲ ਸਿੰਘ, ਗੁਰਮੀਤ ਸਿੰਘ, ਗੁਰਜੀਤ ਸਿੰਘ, ਨਰੈਣ ਸਿੰਘ, ਗੁਰਮੁਖ ਸਿੰਘ, ਰਘੁਬੀਰ ਭੱੁਲਰ, ਸੰਤੋਖ ਸਿੰਘ, ਮਦਨ ਲਾਲ, ਅਸ਼ੋਕ ਕੁਮਾਰ, ਮੁਰਲੀ ਮਨੋਹਰ, ਜਗਜੀਤ ਸਿੰਘ, ਬਲਦੀਪ ਬਰਾੜ, ਕੁਲਦੀਪ ਸਿੰਘ, ਹਾਕਮ ਸਿੰਘ ਰਾਏ, ਜਸਵਿੰਦਰ ਸਿੰਘ, ਕੇਐਸ ਸੰਧੂ, ਜੋਗਾ ਸਿੰਘ ਪਰਮਾਰ, ਗੁਰਦੇਵ ਸਿੰਘ ਸਰਾਂ, ਅਮਰੀਕ ਸਿੰਘ, ਬਲਵੰਤ ਸਿੰਘ, ਸੁਰਿੰਦਰ ਕੌਰ, ਗੁਰਜੀਤ ਕੌਰ, ਅੰਮ੍ਰਿਤਪਾਲ ਕੌਰ, ਗੁਰਜੀਤ ਕੌਰ, ਸੁਰਜੀਤ ਕੌਰ, ਸੁਖਵੀਰ ਕੌਰ ਸੁਖਵਿੰਦਰ ਕੌਰ, ਸੀਤਾ ਰਾਨੀ, ਸੁਨੀਤਾ, ਰਾਜਪਾਲ ਕੌਰ, ਕੁਲਵੰਤ ਕੌਰ ਹਾਜ਼ਰ ਸਨ।