
ਨਵ-ਚੇਤਨਾ ਵੈੱਲਫੇਅਰ ਟਰੱਸਟ ਨੇ ਚਰਚ ਦੇ ਬਾਹਰ ਪੌਦੇ ਲਾਏ
ਨਬਜ਼-ਏ-ਪੰਜਾਬ ਬਿਊਰੋ, ਖਰੜ 21 ਜੂਨ:
ਨਵ-ਚੇਤਨਾ ਵੈੱਲਫੇਅਰ ਟਰੱਸਟ ਵੱਲੋਂ ਖਰੜ ਦੀ ਕ੍ਰਿਸ਼ਨ ਚਰਚ ਦੇ ਪੌਦੇ ਲਗਾਏ ਗਏ। ਇਹ ਜਾਣਕਾਰੀ ਮੀਡੀਆ ਨਾਲ ਸਾਂਝੀ ਕਰਦਿਆਂ ਟਰੱਸਟ ਦੇ ਚੇਅਰਮੈਨ ਡਾ ਰਘੁਬੀਰ ਸਿੰਘ ਬੰਗੜ ਨੇ ਦੱਸਿਆ ਕਿ ਉਹਨਾਂ ਦੀ ਸੰਸਥਾ ਸਿਰਫ਼ ਬੂਟੇ ਉਸ ਸਥਾਨ ‘ਤੇ ਹੀ ਲਗਾਉਂਦੇ ਹਾਂ ਜਿੱਥੇ ਕੋਈ ਦੇਖ ਭਾਲ ਕਰਨ ਵਾਲਾ ਹੋਵੇ, ਉਨ੍ਹਾਂ ਨੂੰ ਪਾਣੀ ਪਾਉਣ ਵਾਲਾ ਵੀ ਹੋਵੇ ਕਿਉਂਕਿ ਰੁੱਖ ਲਗਾਉਣਾ ਹੀ ਜ਼ਰੂਰੀ ਨਹੀਂ ਹੈ ਰੁੱਖ ਨੂੰ ਪਾਲਣਾ ਬਹੁਤ ਜ਼ਰੂਰੀ ਹੈ। ਟਰੱਸਟ ਦੇ ਟਰੱਸਟੀ ਮੈਂਬਰ ਦਰਸ਼ਨ ਸਿੰਘ ਬਿਰਦੀ ਨੇ ਕਿਹਾ ਕਿ ਟਰੱਸਟ ਹਰ ਸਾਲ ਜੂਨ ਜੁਲਾਈ ਮਹੀਨੇ ਖਰੜ ਦੀ ਸੁੰਦਰਤਾ ਲਈ ਅਤੇ ਵਾਤਾਵਰਨ ਨੂੰ ਸਾਫ ਸੁਥਰਾ ਰੱਖਣ ਲਈ ਬੂਟੇ ਲਗਾਉਂਦਾ ਹੈ।

ਇਸ ਮੌਕੇ ਟਰੱਸਟੀ ਮੈਂਬਰ ਗੁਰਪ੍ਰੀਤ ਸਿੰਘ ਲਖਵੀਰ ਸਿੰਘ ਬਲਵਿੰਦਰ ਸਿੰਘ ਸਰਕਾਰੀ ਮੈਡਮ ਪਰਮਜੀਤ ਕੌਰ ਵੀ ਹਾਜ਼ਰ ਸਨ।