ਸੀਜੀਸੀ ਝੰਜੇੜੀ ਵਿੱਚ ਨਵ-ਨਿਯੁਕਤ ਜੱਜਾਂ ਨੇ ਭਵਿੱਖ ਦੇ ਵਕੀਲਾਂ ਦੀ ਕਲਾਸ ਲਈ

ਚੰਡੀਗੜ੍ਹ ਲਾਅ ਕਾਲਜ ਵਿੱਚ ਨਵ-ਨਿਯੁਕਤ ਅੱਠ ਜੱਜਾਂ ਦਾ ਵਿਸ਼ੇਸ਼ ਸਨਮਾਨ

ਨਬਜ਼-ਏ-ਪੰਜਾਬ, ਮੁਹਾਲੀ, 26 ਨਵੰਬਰ:
ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ ਦੇ ਝੰਜੇੜੀ ਕੈਂਪਸ ਦੇ ਚੰਡੀਗੜ੍ਹ ਲਾਅ ਕਾਲਜ ਦੇ ਵਿਦਿਆਰਥੀਆਂ ਨੂੰ ਕਾਨੂੰਨੀ ਸਿੱਖਿਆਂ ਦੇ ਅਹਿਮ ਨੁਕਤੇ ਸਾਂਝੇ ਕਰਦੇ ਹੋਏ ਰਾਈਜ਼ਿੰਗ ਜੁਡੀਸ਼ੀਅਲ ਸਟਾਰ ਜਾਗਰੂਕਤਾ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਸਾਬਕਾ ਜੱਜ ਜਸਟਿਸ (ਸੇਵਾਮੁਕਤ) ਐੱਸਡੀ ਆਨੰਦ ਮੁੱਖ ਮਹਿਮਾਨ ਸਨ। ਜਦੋਂਕਿ ਹੁਣੇ ਨਿਯੁਕਤ ਹੋਏ ਅੱਠ ਜੱਜਾਂ ਨੇ ਵੀ ਸਮਾਗਮ ਦੀ ਸ਼ੋਭਾ ਵਧਾਉਂਦੇ ਹੋਏ ਵਿਦਿਆਰਥੀਆਂ ਨਾਲ ਕਾਨੂੰਨ ਸਬੰਧੀ ਅਹਿਮ ਨੁਕਤੇ ਸਾਂਝੇ ਕੀਤੇ। ਇਨ੍ਹਾਂ ਅੱਠ ਨਵੇਂ ਜੱਜਾਂ ਵਿੱਚ ਅਮਨਪ੍ਰੀਤ ਕੌਰ, ਕਾਮਿਨੀ ਚੌਧਰੀ, ਨੰਦਿਤਾ, ਪ੍ਰਿਅੰਕਾ ਸੌਂਧੀ, ਹਰਵਿੰਦਰ ਸਿੰਘ, ਗੌਰਵ ਮਿੱਤਲ, ਪ੍ਰਿਅੰਕਾ ਖੀਵਾ, ਅਤੇ ਕਰਮ ਸਨ। ਜਿਨ੍ਹਾਂ ਨੂੰ ਸੀਜੀਸੀ ਝੰਜੇੜੀ ਦੇ ਐਮਡੀ ਅਰਸ਼ ਧਾਲੀਵਾਲ ਵੱਲੋਂ ਸਨਮਾਨਿਤ ਕੀਤਾ ਗਿਆ। ਸੀਜੀਸੀ ਝੰਜੇੜੀ ਦੇ ਐਗਜ਼ੀਕਿਊਟਿਵ ਡਾਇਰੈਕਟਰ ਡਾ. ਨੀਰਜ ਸ਼ਰਮਾ ਨੇ ਉੱਘੀਆਂ ਸ਼ਖ਼ਸੀਅਤਾਂ ਦਾ ਸਵਾਗਤ ਕੀਤਾ।
ਜਸਟਿਸ ਐੱਸ.ਡੀ. ਆਨੰਦ ਨੇ ਲਾਅ ਕਾਲਜ ਦੇ ਵਿਦਿਆਰਥੀਆਂ ਨਾਲ ਕਾਨੂੰਨੀ ਤਜਰਬੇ ਦੀ ਅਣਮੁੱਲੀ ਦੌਲਤ ਅਤੇ ਕਾਨੂੰਨੀ ਡੂੰਘਾਈ ਦੇ ਅਹਿਮ ਨੁਕਤੇ ਸਾਂਝੇ ਕਰਦਿਆਂ ਨੌਜਵਾਨਾਂ ਨੂੰ ਹੁਣੇ ਤੋਂ ਹੀ ਕਾਨੂੰਨੀ ਸਿੱਖਿਆਂ ਦੀਆਂ ਵੱਖ ਵੱਖ ਕੈਟਾਗਰੀਆਂ ਨੂੰ ਚੁਣਦੇ ਹੋਏ ਕੇਸ ਸਟੱਡੀ ਨੂੰ ਸਮਝਣ ਲਈ ਪ੍ਰੇਰਿਤ ਕੀਤਾ। ਜਦੋਂਕਿ ਅੱਠ ਨਵੇਂ ਨਿਯੁਕਤ ਜੱਜਾਂ ਨੇ ਵਿਦਿਆਰਥੀਆਂ ਨਾਲ ਆਪਣੀ ਜ਼ਿੰਦਗੀ ਦੇ ਹੁਣ ਤੱਕ ਦੇ ਸੰਘਰਸ਼ ਨੂੰ ਸਾਂਝਾ ਕਰਦੇ ਹੋਏ ਜੁਡੀਸ਼ਲ ਪ੍ਰੀਖਿਆ ਪਾਸ ਕਰਨ ਦੇ ਤਰੀਕੇ ਦੱਸੇ।
ਇਸ ਮੌਕੇ ਸੀਜੀਸੀ ਝੰਜੇੜੀ ਦੇ ਐਮਡੀ ਅਰਸ਼ ਧਾਲੀਵਾਲ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਅਕਾਦਮਿਕ ਸਿੱਖਿਆ ਦੇ ਨਾਲ ਨਾਲ ਅਜਿਹੇ ਸੈਸ਼ਨ ਨਾ ਸਿਰਫ਼ ਵਿਦਿਆਰਥੀਆਂ ਦੇ ਗਿਆਨ ਵਿੱਚ ਵਾਧਾ ਕਰਦੇ ਹਨ। ਬਲਕਿ ਵਿਦਿਆਰਥੀਆਂ ਅੰਦਰ ਨਵੀਆਂ ਮੰਜ਼ਲਾਂ ਤੈਅ ਕਰਦੇ ਹੋਏ ਉਨ੍ਹਾਂ ਨੂੰ ਸਫਲਤਾ ਦੇ ਸਿਖਰ ’ਤੇ ਪਹੁੰਚਣ ਦਾ ਰਾਹ ਵੀ ਦਿਖਾਉਂਦੇ ਹਨ। ਇਸ ਸੈਸ਼ਨ ਦੌਰਾਨ ਲਾਅ ਦੇ ਵਿਦਿਆਰਥੀਆਂ ਨੂੰ ਸਿੱਖਿਆ ਪੂਰੀ ਕਰਦੇ ਹੋਏ ਅਤੇ ਸਿੱਖਿਆ ਪੂਰੀ ਕਰਨ ਤੋਂ ਬਾਅਦ ਨਵੀਆਂ ਮੰਜ਼ਲਾਂ ਤੈਅ ਕਰਨ ਦਾ ਰਸਤਾ ਮਿਲਿਆਂ ਹੈ। ਜੋ ਕਿ ਉਨ੍ਹਾਂ ਦੇ ਭਵਿੱਖ ਵਿੱਚ ਅਹਿਮ ਮੋੜ ਸਾਬਤ ਹੋ ਸਕਦਾ ਹੈ। ਸੀਜੀਸੀ ਦੇ ਪ੍ਰਧਾਨ ਰਛਪਾਲ ਸਿੰਘ ਧਾਲੀਵਾਲ ਨੇ ਮਹਿਮਾਨਾਂ ਦਾ ਧੰਨਵਾਦ ਕਰਦੇ ਹੋਏ ਵਿਦਿਆਰਥੀਆਂ ਨੂੰ ਕਾਨੂੰਨ ਦੇ ਇਨ੍ਹਾਂ ਚਾਨਣ ਮੁਨਾਰਿਆਂ ਦੀ ਰੌਸ਼ਨੀ ਤੋਂ ਆਪਣੇ ਜੀਵਨ ਵਿੱਚ ਨਵੀਂ ਰੌਸ਼ਨੀ ਲੈਣ ਲਈ ਪ੍ਰੇਰਨਾ ਦਿੱਤੀ।

Load More Related Articles
Load More By Nabaz-e-Punjab
Load More In General News

Check Also

ਕੰਪਿਊਟਰ ਅਧਿਆਪਕਾਂ ਨੂੰ ਹੱਕੀ ਮੰਗਾਂ ਪੂਰੀਆਂ ਹੋਣ ਦੀ ਆਸ ਬੱਝੀ, ਸਿੱਖਿਆ ਮੰਤਰੀ ਨੇ ਵਫ਼ਦ ਨੂੰ ਦਿੱਤਾ ਭਰੋਸਾ

ਕੰਪਿਊਟਰ ਅਧਿਆਪਕਾਂ ਨੂੰ ਹੱਕੀ ਮੰਗਾਂ ਪੂਰੀਆਂ ਹੋਣ ਦੀ ਆਸ ਬੱਝੀ, ਸਿੱਖਿਆ ਮੰਤਰੀ ਨੇ ਵਫ਼ਦ ਨੂੰ ਦਿੱਤਾ ਭਰੋਸਾ…