ਆਟੋ ਵਿੱਚ ਬੈਗ ਛੱਡ ਗਈਆਂ ਸਵਾਰੀਆਂ, ਬੈਗ ਵਿੱਚੋੱ ਨਿਕਲੀ 20 ਹਜ਼ਾਰ ਦੀ ਨਕਦੀ ਅਤੇ ਗਹਿਣੇ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 28 ਅਪਰੈਲ:
ਪਿੰਡ ਸੋਹਾਣਾ ਤੋਂ ਚੰਡੀਗੜ੍ਹ ਬੱਸ ਅੱਡੇ ਦੇ ਰੂਟ ਤੇ ਆਟੋ ਚਲਾਉਣ ਵਾਲੇ ਅਮਰਜੀਤ ਸਿੰਘ ਦੇ ਆਟੋ ਵਿੱਚ ਅੱਜ ਕੁੱਝ ਸਵਾਰੀਆਂ ਆਪਣਾ ਬੈਗ ਭੁੱਲ ਗਈਆਂ ਜਿਸ ਵਿੱਚ ਨਕਦੀ ਅਤੇ ਗਹਿਣੇ ਸੀ। ਅਮਰਜੀਤ ਸਿੰਘ ਵੱਲੋੱ ਹੁਣ ਇਹਨਾਂ ਸਵਾਰੀਆਂ ਦੀ ਉਡੀਕ ਕੀਤੀ ਜਾ ਰਹੀ ਹੈ ਉਹ ਆ ਕੇ ਆਪਣੇ ਸਾਮਾਨ ਦੀ ਪਹਿਚਾਣ ਦਸ ਕੇ ਵਾਪਸ ਲੈ ਜਾਣ।
ਅਮਰਜੀਤ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ 8.30 ਵਜੇ ਦੇ ਕਰੀਬ ਸੈਕਟਰ-70 (ਮਟੌਰ ਜਾਣ ਵਾਲੀ ਸੜਕ ਦੇ ਮੋੜ ਤੋਂ) ਵਿੱਚ ਉਹਨਾਂ ਦੇ ਆਟੋ ਵਿੱਚ ਕੁਝ ਸਵਾਰੀਆਂ ਬੈਠੀਆਂ ਹਨ ਜਿਨ੍ਹਾਂ ਵਿੱਚ ਇੱਕ ਅੌਰਤ ਅਤੇ ਬਾਕੀ ਮਰਦ ਸਨ। ਇਹ ਸਾਰੇ ਵੇਖਣ ਵਿੱਚ ਗਰੀਬ ਜਿਹੇ ਲੱਗਦੇ ਸਨ ਅਤੇ ਇਹ ਲੋਕ ਸੈਕਟਰ-43 ਵਿੱਚ ਉਹਨਾਂ ਦੇ ਆਟੋ ਤੋੱ ਉਤਰ ਗਏ ਸਨ। ਉਹਨਾਂ ਦੱਸਿਆ ਕਿ ਬਾਅਦ ਵਿੱਚ ਉੁਹਨਾਂ ਵੇਖਿਆ ਕਿ ਇਹ ਸਵਾਰੀਆਂ ਆਪਣਾ ਇੱਕ ਪੁਰਾਣਾ ਜਿਹਾ ਬੈਗ ਆਟੋ ਵਿੱਚ ਹੀ ਛੱਡ ਗਏ ਸਨ। ਉਹਨਾਂ ਕਿਹਾ ਕਿ ਉਹ ਆਟੋ ਲੈ ਕੇ ਸੈਕਟਰ-43 ਦੇ ਅੱਡੇ ਤੇ ਚਲੇ ਗਏ ਕਿ ਸ਼ਾਇਦ ਉਹ ਸਵਾਰੀਆਂ ਆਪਣਾ ਬੈਗ ਲੱਭਦੀਆਂ ਉਹਨਾਂ ਨੂੰ ਮਿਲ ਜਾਣ ਪਰੰਤੂ ਕੋਈ ਨਹੀਂ ਮਿਲਿਆ। ਉਹਨਾਂ ਦੱਸਿਆ ਕਿ ਬਾਅਦ ਵਿੱਚ ਜਦੋਂ ਉਹਨਾਂ ਨੇ ਬੈਗ ਨੂੰ ਖੋਲ੍ਹਿਆ ਤਾਂ ਉਸ ਵਿੱਚ ਲੇਡੀਜ ਪਰਸ ਪਿਆ ਮਿਲਿਆ ਅਤੇ ਉਹਨਾਂ ਨੇ ਇਹ ਸੋਚ ਕੇ ਪਰਸ ਖੋਲ੍ਹਿਆ ਕਿ ਸ਼ਾਇਦ ਇਸ ਵਿੱਚ ਸਵਾਰੀ ਦੇ ਨਾਮ ਪਤੇ ਦੀ ਕੋਈ ਜਾਣਕਾਰੀ ਮਿਲ ਜਾਵੇ ਪਰੰਤੂ ਉਸ ਪਰਸ ਵਿੱਚ ਲਗਭਗ 20 ਹਜਾਰ ਰੁਪਏ ਨਕਦ ਅਤੇ ਕੁਝ ਸੋਨੇ ਚਾਂਦੀ ਦੇ ਗਹਿਣੇ ਪਏ ਸੀ। ਉਹਨਾਂ ਕਿਹਾ ਕਿ ਉਹ ਹੁਣੇ ਵੀ ਸਵਾਰੀ ਦੀ ਉਡੀਕ ਕਰ ਰਹੇ ਹਨ ਕਿ ਉਹ ਆਪਣਾ ਸਾਮਾਨ ਪਹਿਚਾਨ ਕੇ ਵਾਪਿਸ ਲੈ ਜਾ ਸਕਦਾ ਹੈ।

Load More Related Articles
Load More By Nabaz-e-Punjab
Load More In General News

Check Also

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਨਬਜ਼-ਏ-ਪੰਜਾਬ, ਮੁਹਾਲੀ, 15 ਨਵੰਬਰ…