ਪੰਜਾਬ ਦੇ ਲੋਕ ਕਿਸੇ ਵੀ ਕੀਮਤ ’ਤੇ ਗ਼ੈਰ ਪੰਜਾਬੀ ਆਗੂ ਦੀ ਅਗਵਾਈ ਕਬੂਲ ਨਹੀਂ ਕਰਨਗੇ: ਢੀਂਡਸਾ

‘ਮੇਰਾ ਪ੍ਰਸ਼ਾਸਕੀ ਕੰਮ ਦਾ ਲੰਮਾ ਤਜ਼ਰਬਾ ਮੁਹਾਲੀ ਦੇ ਵਿਕਾਸ ਲਈ ਕੰਮ ਆਵੇਗਾ’: ਕੈਪਟਨ ਸਿੱਧੂ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 12 ਜਨਵਰੀ:
ਪੰਜਾਬ ਦੇ ਲੋਕ ਸਵੈਮਾਨ ਨਾਲ ਜਿਉਣ ਵਾਲੇ ਬਹਾਦਰ ਲੋਕ ਹਨ ਜੋ ਕਿਸੇ ਬਾਹਰਲੇ ਨੂੰ ਆਪਣਾ ਸਰਦਾਰ ਨਹੀਂ ਮੰਨਦੇ। ਸ਼ਹੀਦਾਂ ਦੀ ਇਸ ਧਰਤੀ ਦੇ ਲੋਕ ਕਿਸੇ ਦੇ ਪਿਛਲਗੂ ਨਹੀਂ ਸਗੋਂ ਆਪਣੇ ਲੋਕਾਂ ਦੀ ਖ਼ੁਦ ਅਗਵਾਈ ਕਰਦੇ ਹਨ। ਇਹ ਵਿਚਾਰ ਬੀਤੀ ਦੇਰ ਸ਼ਾਮ ਇੱਥੋਂ ਦੇ ਫੇਜ਼-7 ਅਤੇ ਸੈਕਟਰ-70 ਸਮੇਤ ਹੋਰਨਾਂ ਕਈ ਥਾਵਾਂ ’ਤੇ ਚੋਣ ਜਲਸਿਆਂ ਨੂੰ ਸੰਬੋਧਨ ਕਰਦਿਆਂ ਅਕਾਲੀ ਦਲ ਦੇ ਸਕੱਤਰ ਜਨਰਲ ਤੇ ਰਾਜ ਸਭਾ ਦੇ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਪ੍ਰਗਟ ਕੀਤੇ। ਜ਼ਿਲ੍ਹਾ ਅਕਾਲੀ ਦਲ ਸ਼ਹਿਰੀ ਦੇ ਪ੍ਰਧਾਨ ਪਰਮਜੀਤ ਸਿੰਘ ਕਾਹਲੋਂ ਅਤੇ ਅਕਾਲੀ ਕੌਂਸਲਰ ਫੂਲਰਾਜ ਸਿੰਘ ਵੱਲੋਂ ਫੇਜ਼-7 ਵਿੱਚ ਅਤੇ ਅਕਾਲੀ ਕੌਂਸਲਰ ਸੁਖਦੇਵ ਸਿੰਘ ਪਟਵਾਰੀ ਅਤੇ ਸਰਕਲ ਪ੍ਰਧਾਨ ਗੁਰਮੀਤ ਸਿੰਘ ਸ਼ਾਮਪੁਰ ਦੀ ਅਗਵਾਈ ਹੇਠ ਸੈਕਟਰ-70 ਵਿੱਚ ਅਕਾਲੀ-ਭਾਜਪਾ ਦੇ ਸਾਂਝੇ ਉਮੀਦਵਾਰ ਕੈਪਟਨ ਤੇਜਿੰਦਰਪਾਲ ਸਿੰਘ ਸਿੱਧੂ ਦੇ ਹੱਕ ਵਿੱਚ ਚੋਣ ਮੀਟਿੰਗਾਂ ਕੀਤੀਆਂ ਗਈਆਂ।
ਸ੍ਰੀ ਢੀਂਡਸਾ ਨੇ ਕਿਹਾ ਕਿ ਅਕਾਲੀ ਦਲ ਤੇ ਭਾਜਪਾ ਦੀ ਸਰਕਾਰ ਨੇ ਪੰਜਾਬ ਨੂੰ ਬੁਲੰਦੀਆਂ ’ਤੇ ਪਹੁੰਚਾਇਆ ਹੈ ਅਤੇ ਪੰਜਾਬ ਹਵਾਈ ਤੇ ਸੜਕੀ ਆਵਾਜਾਈ ਵਿੱਚ ਭਾਰਤ ਵਿੱਚ ਪਹਿਲੇ ਨੰਬਰ ’ਤੇ ਹੈ। ਉਨ੍ਹਾ ਕਾਂਗਰਸ ਨੂੰ ਪੰਜਾਬੀਆਂ ਦੀ ਦੁਸ਼ਮਣ ਜਮਾਤ ਦੱਸਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਬਾਹਰਲੇ ਲੋਕਾਂ ਦੀ ਅਗਵਾਈ ਪੰਜਾਬੀਆਂ ’ਤੇ ਠੋਸਣਾ ਚਾਹੁੰਦੀ ਹੈ। ਜਿਸ ਨੂੰ ਪੰਜਾਬੀ ਕਿਸੇ ਵੀ ਕੀਮਤ ’ਤੇ ਪ੍ਰਵਾਨ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਹਿੰਦੁਸਤਾਨ ਦੇ ਦਰਵੇਸ਼ ਸਿਆਸਤਦਾਨ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਜਿਸ ਦੀ ਵਿਰੋਧੀ ਵੀ ਇੱਜ਼ਤ ਕਰਦੇ ਹਨ, ਅਜਿਹੇ ਬਜ਼ੁਰਗ ਆਗੂ ’ਤੇ ਜੁੱਤੀਆਂ ਵਗਾਹਉਣੀਆਂ ਆਪ ਦੀ ਭੜਕਾਊ ਨੀਤੀ ਦਾ ਹਿੱਸਾ ਹਨ। ਉਨ੍ਹਾਂ ਕਿਹਾ ਕਿ ਸੂਬੇ ਦੇ ਪਹਿਲਾਂ ਹੀ ਬਹੁਤ ਸੰਤਾਪ ਹੰਢਾ ਚੁੱਕੇ ਹਨ ਲੇਕਿਨ ਹੁਣ ਅਜਿਹੀ ਸੋਚ ਦੇ ਧਾਰਨੀਆਂ ਨੂੰ ਮੂੰਹ ਨਹੀਂ ਲਗਾਊਣਗੇ।
ਇਸ ਮੌਕੇ ਬੋਲਦਿਆਂ ਕੈਪਟਨ ਤੇਜਿੰਦਰਪਾਲ ਸਿੰਘ ਸਿੱਧੂ ਨੇ ਕਿਹਾ ਕਿ ਉਨ੍ਹਾਂ ਨੂੰ ਪ੍ਰਸ਼ਾਸਕੀ ਕੰਮ ਦਾ ਬਹੁਤ ਤਜ਼ਰਬਾ ਹੈ ਜੋ ਮੁਹਾਲੀ ਦੇ ਵਿਕਾਸ ਲਈ ਕੰਮ ਆਵੇਗਾ। ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਵਿੱਚ ਡਿਪਟੀ ਕਮਿਸ਼ਨਰ ਦੇ ਅਹੁਦਿਆਂ ਰਹਿੰਦਿਆਂ ਉਨ੍ਹਾਂ ਨੇ ਮੁਹਾਲੀ ਲਈ ਬਹੁਤ ਪ੍ਰਾਜੈਕਟ ਦਾ ਕੰਮ ਸਿਰੇ ਚਾੜ੍ਹਨ ਲਈ ਪੂਰੀ ਲਗਨ ਤੇ ਇਮਾਨਦਾਰੀ ਨਾਲ ਕੰਮ ਕੀਤਾ ਹੈ। ਬਾਦਲ ਸਰਕਾਰ ਵੱਲੋਂ ਕੀਤੇ ਵਿਕਾਸ ਸਦਕਾ ਅੱਜ ਮੁਹਾਲੀ ਸ਼ਹਿਰ ਚੰਡੀਗੜ੍ਹ ਨਾਲੋਂ ਵੀ ਕਿਤੇ ਅੱਗੇ ਨਿਕਲ ਗਿਆ ਹੈ। ਉਨ੍ਹਾਂ ਆਪਣੇ ਵਿਰੋਧੀ ਕਾਂਗਰਸ ਉਮੀਦਵਾਰ ਬਲਵੀਰ ਸਿੰਘ ਸਿੱਧੂ ਨੂੰ ਚੁਣੌਤੀ ਦਿੰਦਿਆਂ ਕਿਹਾ ਕਿ ਉਹ ਇੱਕ ਵੀ ਕੰਮ ਦੱਸਣ ਜੋ ਮੁਹਾਲੀ ਲਈ ਕੀਤਾ ਹੋਵੇ।
ਇਸ ਮੌਕੇ ਮੇਅਰ ਕੁਲਵੰਤ ਸਿੰਘ, ਮਾਰਕੀਟ ਕਮੇਟੀ ਦੇ ਚੇਅਰਮੈਨ ਜਥੇਦਾਰ ਬਲਜੀਤ ਸਿੰਘ ਕੁੰਭੜਾ, ਲੇਬਫੈੱਡ ਪੰਜਾਬ ਦੇ ਚੇਅਰਮੈਨ ਪਰਮਿੰਦਰ ਸਿੰਘ ਸੋਹਾਣਾ, ਆਰ.ਪੀ. ਸ਼ਰਮਾ, ਕਮਲਜੀਤ ਸਿੰਘ ਰੂਬੀ, ਸੈਹਬੀ ਆਨੰਦ, ਗੁਰਮੇਲ ਸਿੰਘ ਮੋਜੋਵਾਲ, ਆਰ.ਪੀ.ਕੰਬੋਜ, ਅਰੁਣ ਸ਼ਰਮਾ, ਗਿਆਨ ਸਿੰਘ ਗੋਤਰਾ ਨੇ ਵੀ ਰੈਲੀ ਨੂੰ ਸੰਬੋਧਨ ਕੀਤਾ। ਇਸ ਮੌਕੇ ਆਰ.ਕੇ. ਗੁਪਤਾ, ਅਮਰੀਕ ਸਿੰਘ ਗਿੱਲ, ਮਦਨ ਮੋਹਨ, ਨੀਟੂ, ਸ਼ੋਭਾ ਗੋਰੀਆ, ਨੀਲਮ ਚੋਪੜਾ, ਨਰਿੰਦਰ ਕੌਰ, ਸੁਖਵਿੰਦਰ ਕੌਰ, ਮੈਡਮ ਧਾਲੀਵਾਲ ਤੇ ਹੋਰ ਬਹੁਤ ਸਾਰੇ ਲੋਕ ਹਾਜ਼ਰ ਸਨ। ਇਸ ਦੌਰਾਨ ਕੈਪਟਨ ਸਿੱਧੂ ਨੂੰ ਲੱਡੂਆਂ ਨਾਲ ਤੋਲਿਆ ਗਿਆ।

Load More Related Articles
Load More By Nabaz-e-Punjab
Load More In Politics

Check Also

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਮ…