ਪਿੰਡ ਪਾਪੜੀ ਦੇ ਲੋਕਾਂ ਵੱਲੋਂ ਸ਼ਾਮਲਾਟ ਜ਼ਮੀਨ ’ਤੇ ਕਬਜ਼ਾ ਕਰਨ ਦੋਸ਼, ਸਰਪੰਚ ਨੇ ਦੋਸ਼ ਨਕਾਰੇ

ਨਾਜਾਇਜ਼ ਕਬਜ਼ੇ ਨਾ ਹਟਾਉਣ ਵਾਲੇ ਮਾਲ ਵਿਭਾਗ ਦੇ ਅਧਿਕਾਰੀਆਂ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 20 ਸਤੰਬਰ:
ਪਿੰਡ ਪਾਪੜੀ ਦੇ ਕੁਝ ਵਸਨੀਕਾਂ ਨੇ ਅੱਜ ਡਿਪਟੀ ਕਮਿਸ਼ਨਰ ਮੁਹਾਲੀ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਪਿੰਡ ਪਾਪੜੀ ਵਿਚ ਸ਼ਾਮਲਾਟ ਜਮੀਨ ਤੋੱ ਨਾਜਾਇਜ਼ ਕਬਜ਼ਾ ਨਾ ਹਟਾਉਣ ਅਤੇ ਜ਼ਮੀਨ ਦੀ ਮਿਣਤੀ ਅੱਧ ਵਿਚਕਾਰ ਹੀ ਛੱਡ ਕੇ ਚਲੇ ਜਾਣ ਵਾਲੇ ਮਾਲ ਵਿਭਾਗ ਦੇ ਅਧਿਕਾਰੀਆਂ ਵਿਰੁੱਧ ਸਖ਼ਤ ਵਿਭਾਗੀ ਅਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ। ਆਪਣੇ ਪੱਤਰ ਵਿੱਚ ਪਾਪੜੀ ਦੇ ਵਸਨੀਕ ਬਚਨ ਸਿੰਘ, ਰਣਜੀਤ ਸਿੰਘ, ਮਹਿੰਦਰ ਸਿੰਘ, ਸੁਰਿੰਦਰ ਸਿੰਘ, ਅਮਰਜੀਤ ਸਿੰਘ, ਗੁਰਜੀਤ ਸਿੰਘ, ਕਮਲਜੀਤ ਸਿੰਘ, ਗੁਰਇੰਦਰ ਸਿੰਘ, ਜਸਮੇਰ ਸਿੰਘ ਨੇ ਲਿਖਿਆ ਹੈ ਕਿ ਉਹਨਾਂ ਨੇ ਰਿਟ ਨੰਬਰ 17366-2017 ਦੀ ਕਾਪੀ ਦੇ ਕੇ ਡਿਪਟੀ ਕਮਿਸ਼ਨਰ ਮੁਹਾਲੀ ਅਤੇ ਸਕੱਤਰ ਪੇਂਡੂ ਪੰਚਾਇਤ ਵਿਕਾਸ ਵਿਭਾਗ ਕੋਲੋੱ ਪਿੰਡ ਪਾਪੜੀ ਵਿਚ ਸ਼ਾਮਲਾਟ ਜ਼ਮੀਨ ਤੇ ਹੋਇਆ ਨਾਜਾਇਜ਼ ਕਬਜ਼ਾ ਹਟਾਉਣ ਦੀ ਮੰਗ ਕੀਤੀ ਸੀ। ਇਹਨਾਂ ਅਧਿਕਾਰੀਆਂ ਦੀਆਂ ਹਦਾਇਤਾਂ ਤੋਂ ਬਾਅਦ ਡੀਡੀਪੀਓ ਨੇ ਇੱਕ ਪੱਤਰ ਤਹਿਸੀਲਦਾਰ ਨੂੰ ਕਬਜਾ ਲੈਣ ਬਾਰੇ ਲਿਖਿਆ ਸੀ ਜਿਸ ਤੇ ਕਾਰਵਾਈ ਕਰਦੇ ਹੋਏ ਤਹਿਸੀਲਦਾਰ ਨੇ ਬੀਡੀਓ ਖਰੜ, ਹਲਕਾ ਕਾਨੂੰਗੋ, ਪਟਵਾਰੀ ਨੂੰ ਕਾਰਵਾਈ ਕਰਨ ਅਤੇ ਪਿੰਡ ਵਾਸੀਆਂ ਨੂੰ ਇਤਲਾਹ ਕਰਨ ਦੇ ਹੁਕਮ ਦਿਤੇ ਸਨ। ਉਹਨਾਂ ਨੂੰ ਵੀ ਉਸੇ ਕਾਰਵਾਈ ਵਿਚ 18 ਸਤੰਬਰ ਨੂੰ 11 ਵਜੇ ਪਿੰਡ ਵਿਚ ਰਹਿਣ ਦੀ ਇਤਲਾਹ ਆਈ ਸੀ ਪਰ ਮਾਲ ਵਿਭਾਗ ਦੇ ਅਧਿਕਾਰੀ ਢਾਈ ਵਜੇ ਪਿੰਡ ਪਹੁੰਚੇ ਅਤੇ ਕਾਰਵਾਈ ਰਜਿਸਟਰ ਤੇ ਉਹਨਾਂ ਦੀ ਮੌਜੂਦਗੀ ਵਿਚ ਮਿਣਤੀ ਕਰਨ ਦੀ ਗਲ ਲਿਖ ਕੇ ਉਹਨਾਂ ਤੋੱ ਹਸਤਾਖਰ ਕਰਵਾ ਲਏ।
ਵਸਨੀਕਾਂ ਨੇ ਇਲਜਾਮ ਲਗਾਇਆ ਕਿ ਉਕਤ ਅਧਿਕਾਰੀਆਂ ਨੇ ਸਭ ਤੋਂ ਪਹਿਲਾਂ ਖਸਰਾ ਨੰਬਰ 31 (0-07) ਦੀ ਮਿਣਤੀ ਸ਼ੁਰੂ ਕੀਤੀ। ਜਿਸ ਉਪਰ ਮੌਜੂਦਾ ਸਰਪੰਚ ਦਾ ਕਬਜ਼ਾ ਸੀ, ਉਸ ਦੀ ਬਾਹਰਲੀ ਬਗਲ ਵਾਲੀ ਦੀਵਾਰ ਤੁੜਵਾਈ ਜਾ ਰਹੀ ਸੀ ਪਰ ਉਸਦੀ ਮਿਣਤੀ ਗਲੀ ਵਾਲੀ ਸਾਈਡ ਤੋਂ 5 ਫੁੱਟ ਘਟ ਰਖੀ ਜਿਸ ਉਪਰ ਉਹਨਾਂ ਵਲੋੱ ਇਤਰਾਜ ਕਰਨ ਤੇਵੀ ਉਹਨਾਂ ਦੀ ਕੋਈ ਗਲ ਨਹੀਂ ਸੁਣੀ। ਇਸ ਤੋੱ ਬਾਅਦ ਟੀਮ ਨੇ ਖਸਰਾ ਨੰਬਰ 30(0-13) ਦੀ ਮਿਣਤੀ ਕੀਤੀ ਅਤੇ ਉਸ ਤੋੱ ਬਾਅਦ 19 ਸਤੰਬਰ ਨੂੰ ਮੁੜ ਆਉਣ ਦਾ ਕਹਿ ਕੇ ਚਲੇ ਗਏ। 19 ਸਤੰਬਰ ਨੂੰ ਵੀ ਉਪਰੋਕਤ ਟੀਮ ਨੇ ਖਸਰਾ ਨੰਬਰ 33 (5-4) ਦੀ ਮਿਣਤੀ ਕੀਤੀ ਅਤੇ ਉਸ ਤੋਂ ਬਾਅਦ ਲਾਲ ਲਕੀਰ ਵਾਲੀ ਫਿਰਨੀ ਦੀ ਇਕ ਸਾਈਡ ਦੀ ਮਿਣਤੀ ਕੀਤੀ। ਜਦੋੱ ਖਸਰਾ ਨੰਬਰ 34(3-0) ਦੀ ਮਿਣਤੀ ਕਰਨ ਲ ੱਗੇ ਜੋ ਕਿ ਮੌਜੂਦਾ ਸਰਪੰਚ ਅਤੇ ਸਾਬਕਾ ਸਰਪੰਚ ਦੇ ਘਰਾਂ ਵਿੱਚ ਆਉਂਦੀ ਸੀ, ਉਸ ਨੂੰ ਬਿਨਾ ਮਿਣੇ ਹੀ ਛੱਡ ਦਿੱਤਾ। ਵਸਨੀਕਾਂ ਨੇ ਇਹ ਵੀ ਇਲਜਾਮ ਲਗਾਇਆ ਕਿ ਮੌਕੇ ਤੇ ਪਹੁੰਚੇ ਕਾਨੂੰਗੋ ਨੇ ਕਿਹਾ ਕਿ ਉਹ ਇਹ ਮਿਣਤੀ ਨਹੀਂ ਕਰ ਸਕਦੇ, ਉਹਨਾਂ ਦੀ ਜਿਥੇ ਮਰਜੀ ਸ਼ਿਕਾਇਤ ਕਰ ਦਿਓ। ਜਦੋਂ ਉਹਨਾਂ ਕੋਲੋਂ ਕੀਤੀ ਗਈ ਮਿਣਤੀ ਦੀ ਰਿਪੋਰਟ ਮੰਗੀ ਗਈ ਤਾਂ ਉਹ ਮੌਕੇ ਤੋਂ ਭੱਜ ਗਏ। ਉਹਨਾਂ ਪੱਤਰ ਦੇ ਅੰਤ ਵਿਚ ਮੰਗ ਕੀਤੀ ਹੈ ਕਿ ਸ਼ਾਮਲਾਟ ਜਮੀਨ ਦੀ ਮਿਣਤੀ ਪੂਰੀ ਨਾ ਕਰਨ ਅਤੇ ਅੱਧ ਵਿਚਾਲੇ ਹੀ ਛੱਡ ਜਾਣ ਵਾਲੇ ਮਾਲ ਵਿਭਾਗ ਦੇ ਅਧਿਕਾਰੀਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ।
ਉਧਰ, ਦੂਜੇ ਪਾਸੇ ਸ੍ਰ. ਅਜਾਇਬ ਸਿੰਘ ਸਰਪੰਚ ਗਰਾਮ ਪੰਚਾਇਤ ਪਿੰਡ ਪਾਪੜੀ ਨੇ ਪਿੰਡ ਵਿੱਚ ਸ਼ਾਮਲਾਤ ਜ਼ਮੀਨ ’ਤੇ ਕਥਿਤ ਤੌਰ ’ਤੇ ਨਾਜਾਇਜ਼ ਕਬਜ਼ਾ ਕਰਨ ਦੇ ਲਗਾਏ ਸਾਰੇ ਦੋਸ਼ਾਂ ਨੂੰ ਝੂਠੇ ਅਤੇ ਬਿਲਕੁਲ ਬੇਬੁਨਿਆਦ ਦੱਸਿਆ ਹੈ। ਸਰਪੰਚ ਨੇ ਕਿਹਾ ਕਿ ਪੰਜਾਬ ਵਿੱਚ ਸੱਤਾ ਪਰਿਵਰਤਨ ਹੋਣ ਤੋਂ ਬਾਅਦ ਉਨ੍ਹਾਂ ਨੂੰ ਸਿਆਸੀ ਬਦਲਾਖੋਰੀ ਦੇ ਚੱਲਦਿਆਂ ਜਾਣਬੁੱਝ ਕੇ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਆਪਣੀ ਵਿਰੋਧੀ ਧਿਰ ਨੂੰ ਖੁੱਲ੍ਹੀ ਚੁਣੌਤੀ ਦਿੱਤੀ ਕਿ ਜੇਕਰ ਸ਼ਿਕਾਇਤ ਕਰਨ ਵਾਲੇ ਲੋਕ ਪਿੰਡ ਵਿੱਚ ਸ਼ਾਮਲਾਤ ਜ਼ਮੀਨ ’ਤੇ ਉਨ੍ਹਾਂ ਦਾ ਨਾਜਾਇਜ਼ ਕਬਜ਼ਾ ਕੀਤਾ ਹੋਇਆ ਸਾਬਤ ਕਰ ਦੇਣ ਤਾਂ ਉਹ ਤੁਰੰਤ ਆਪਣੀ ਸਰਪੰਚੀ ਤੋਂ ਅਸਤੀਫ਼ਾ ਦੇ ਲਾਂਭੇ ਹੋ ਜਾਵੇਗਾ। ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਵਿਰੋਧੀ ਧੜਾ ਉਨ੍ਹਾਂ ਵਿਰੁੱਧ ਲਗਾਏ ਦੋਸ਼ ਸਾਬਤ ਨਹੀਂ ਕਰ ਸਕਿਆ ਤਾਂ ਉਹ ਉਨ੍ਹਾਂ ਦੇ ਖ਼ਿਲਾਫ਼ ਅਦਾਲਤ ਵਿੱਚ ਮਾਣਹਾਨੀ ਦਾ ਕੇਸ ਦਾਇਰ ਕਰਨਗੇ। ਉਨ੍ਹਾਂ ਕਿਹਾ ਕਿ ਉਕਤ ਜ਼ਮੀਨ ’ਤੇ ਉਸ ਦਾ ਅਤੇ ਸਾਬਕਾ ਸਰਪੰਚ ਦਾ ਕਬਜ਼ਾ ਨਹੀਂ ਹੈ। ਉਨ੍ਹਾਂ ਕਿਹਾ ਕਿ ਪਿੱਛੇ ਜਿਹੇ ਉਨ੍ਹਾਂ ਨੇ ਉਕਤ ਜ਼ਮੀਨ ਅਦਾਲਤ ਦੇ ਹੁਕਮਾਂ ’ਤੇ ਕਬਜ਼ਾ ਵਾਰੰਟ ਰਾਹੀਂ ਛੁਡਾਈ ਗਈ ਹੈ। ਜਿਸ ’ਚੋਂ ਕੁੱਝ ਜ਼ਮੀਨ ਸਕੂਲ ਦੇ ਹਿੱਸੇ ਆਉਂਦੀ ਹੈ।

Load More Related Articles
Load More By Nabaz-e-Punjab
Load More In Issues

Check Also

ਰਾਖਵਾਂਕਰਨ ਬਾਰੇ ਡਾ. ਅੰਬੇਦਕਰ ਵੈੱਲਫੇਅਰ ਮਿਸ਼ਨ ਨੇ ਸਰਕਾਰ ਦੀ ਕਾਰਗੁਜ਼ਾਰੀ ’ਤੇ ਸਵਾਲ ਚੁੱਕੇ

ਰਾਖਵਾਂਕਰਨ ਬਾਰੇ ਡਾ. ਅੰਬੇਦਕਰ ਵੈੱਲਫੇਅਰ ਮਿਸ਼ਨ ਨੇ ਸਰਕਾਰ ਦੀ ਕਾਰਗੁਜ਼ਾਰੀ ’ਤੇ ਸਵਾਲ ਚੁੱਕੇ ਨਬਜ਼-ਏ-ਪੰਜਾਬ …