ਸੂਫ਼ੀਆਨਾ ਗਾਇਕਾ ਕੌਰ ਗਿੱਲ ਦਾ ਗੀਤ ‘ਚੂੜਾ’ ਦਾ ਪੋਸਟਰ ਰਿਲੀਜ਼

ਹੋਣਹਾਰ ਅਤੇ ਉਭਰਦੇ ਗਾਇਕਾ ਨੂੰ ਅੱਗੇ ਲਿਆਉਣਾ ਸਾਡਾ ਮੁੱਖ ਮਕਸਦ: ਪ੍ਰਿਤਪਾਲ ਸਿੰਘ

ਨਬਜ਼-ਏ-ਪੰਜਾਬ, ਮੁਹਾਲੀ, 18 ਅਕਤੂਬਰ:
ਪੰਜਾਬੀ ਵਿਰਸੇ, ਸੱਭਿਆਚਾਰ ਅਤੇ ਸੂਫੀ ਗਾਇਕੀ ਨੂੰ ਪ੍ਰਫੁੱਲਤ ਕਰਨ ਦੀ ਚੇਟਕ ਲਾਈ ਉਭਰਦੀ ਗਾਇਕਾ ਕੌਰ ਗਿੱਲ ਦਾ ਪਲੇਠਾ ਗੀਤ ‘ਚੂੜਾ‘ ਦਾ ਪੋਸਟਰ ਰਿਲੀਜ਼ ਕੀਤਾ ਗਿਆ। ਅੱਜ ਇੱਥੇ ਮੁਹਾਲੀ ਪ੍ਰੈਸ ਕਲੱਬ ਵਿਖੇ ਪੱਤਰਕਾਰ ਸੰਮੇਲਨ ਦੌਰਾਨ ‘ਸੈਪ ਐਂਟਰਟੇਂਮੈਂਟ ਅਤੇ ਪ੍ਰੋਡਕਸ਼ਨ ਕੰਪਨੀ ਯੂਕੇ ਦੇ ਬੈਨਰ ਹੇਠ ਇਹ ਗੀਤ ਰਿਲੀਜ਼ ਕਰਦਿਆਂ ਕੰਪਨੀ ਦੇ ਮਾਲਕ ਅਤੇ ਪ੍ਰੋਡਿਊਸਰ ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਮੁੱਖ ਮੰਤਵ ਨਵੀਂ ਪੀੜ੍ਹੀ ਨੂੰ ਅੱਗੇ ਲਿਆਉਣਾ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਹੋਣਹਾਰ ਅਤੇ ਉਭਰਦੇ ਗਾਇਕਾ ਨੂੰ ਆਰਥਿਕ ਤੰਗੀ ਅਤੇ ਹੋਰ ਕਾਰਨਾਂ ਕਰਕੇ ਅੱਗੇ ਆਉਣ ਦਾ ਮੌਕਾ ਨਹੀਂ ਮਿਲਦਾ, ਅਸੀਂ ਉਨ੍ਹਾਂ ਦੀ ਬਾਂਹ ਫੜ ਕੇ ਬਿਹਤਰ ਭਵਿੱਖ ਪ੍ਰਦਾਨ ਕਰਨਾ ਚਾਹੁੰਦੇ ਹਾਂ। ਉਹਨਾਂ ਦੱਸਿਆ ਕਿ ਇਸ ਗੀਤ ਦਾ ਮਿਊਜ਼ਿਕ ਵਿਨੋਦ ਰੱਤੀ ‘ਦੇਸੀ ਹੇਕ’ ਨੇ ਦਿੱਤਾ ਹੈ ਅਤੇ ਗੀਤ ਦੀ ਵੀਡੀਓਗ੍ਰਾਫੀ ਮਨਜੀਤ ਥਿੰਦ ਫਿਲਮਜ਼ ਵੱਲੋਂ ਕੀਤੀ ਗਈ ਹੈ, ਜਦਕਿ ਇਹ ਗੀਤ ਮਾਡਲ ਵਿੱਕ ਚੀਮਾ ਅਤੇ ਮੁਗੁਧਾ ਆਹਲੂਵਾਲੀਆ ’ਤੇ ਫਿਲਮਾਇਆ ਗਿਆ ਹੈ।
ਇਸ ਮੌਕੇ ਗੀਤਕਾਰ ਅਤੇ ਗਾਇਕਾ ਕੌਰ ਗਿੱਲ ਨੇ ਦੱਸਿਆ ਕਿ ਹਰੇਕ ਲੜਕੀ ਦਾ ਚੂੜਾ ਪਾਉਣਾ ਇੱਕ ਸੁਪਨਾ ਹੁੰਦਾ ਹੈ ਅਤੇ ਇਸੇ ਮਕਸਦ ਨੂੰ ਲੈ ਕੇ ਮੈਂ ਇਸ ਗੀਤ ਦੀ ਚੋਣ ਕੀਤੀ ਹੈ। ਉਨ੍ਹਾਂ ਦੱਸਿਆ ਕਿ ਉਹ ਗਰੀਬ ਪਰਿਵਾਰ ਦੀ ਧੀ ਹੈ ਅਤੇ ਪ੍ਰੋਡਿਊਸਰ ਪ੍ਰਿਤਪਾਲ ਸਿੰਘ ਮੇਰੇ ਲਈ ਰੱਬ ਬਣ ਕੇ ਬਹੁੜੇ ਹਨ, ਜਿਨ੍ਹਾਂ ਨੇ ਮੈਨੂੰ ਪੰਜਾਬੀ ਸਭਿਆਚਾਰਕ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਹੈ। ਮੈਂ ਇਸ ਲਈ ਉਨ੍ਹਾਂ ਦੀ ਸਦਾ ਹੀ ਰਿਣੀ ਰਹਾਂਗੀ।
ਕੌਰ ਗਿੱਲ ਨੇ ਅੱਗੇ ਦੱਸਿਆ ਕਿ ਉਸ ਨੂੰ ਬਚਪਨ ਤੋਂ ਹੀ ਗਾਇਕੀ ਦੀ ਚੇਟਕ ਸੀ ਪਰ ਗਰੀਬੀ ਕਾਰਨ ਉਸ ਨੂੰ ਅੱਗੇ ਵਧਣ ਦਾ ਅਵਸਰ ਪ੍ਰਾਪਤ ਨਹੀਂ ਹੋਇਆ। ਉਸ ਦਾ ਕਹਿਣਾ ਹੈ ਕਿ ਗਾਇਕੀ ਦੇ ਨਾਲ ਨਾਲ ਉਸ ਨੂੰ ਸੂਫੀਆਨਾ ਗਾਇਕੀ ਦਾ ਵੀ ਸ਼ੌਕ ਪੈਦਾ ਹੋਇਆ, ਜਿਸ ਲਈ ਉਹ ਕਾਫੀ ਰਿਆਜ਼ ਵੀ ਕਰਦੀ ਹੈ। ਉਸ ਨੇ ਨੌਜਵਾਨ ਅਤੇ ਉਭਰਦੇ ਗਾਇਕਾ ਨੂੰ ਅਪੀਲ ਕੀਤੀ ਕਿ ਉਹ ਆਪਣੀ ਮਿਹਨਤ ਕਰਨਾ ਨਾ ਛੱਡਣ, ਰੱਬ ਇੱਕ ਨਾ ਇੱਕ ਦਿਨ ਤੁਹਾਡੀ ਮਿਹਨਤ ਦਾ ਫਲ ਜ਼ਰੂਰ ਬਖ਼ਸ਼ਦਾ ਹੈ।
ਇਸ ਦੌਰਾਨ ਸਪੈਸ਼ਲ ਸੱਦੇ ’ਤੇ ਪੁੱਜੇ ਪ੍ਰਸਿੱਧ ਗਾਇਕ ਅਮਰਿੰਦਰ ਬੌਬੀ ਨੇ ਕਿਹਾ ਕਿ ਮੇਰਾ ਪ੍ਰੋਡਿਊਸਰ ਪ੍ਰਿਤਪਾਲ ਸਿੰਘ ਨਾਲ 20-25 ਸਾਲਾਂ ਦੀ ਭਾਈਵਾਲੀ ਹੈ ਅਤੇ ਭਵਿੱਖ ਵਿੱਚ ਉਹ ਮਿਲ ਕੇ ਨਵੀਂ ਐਲਬਮ ਵੀ ਤਿਆਰ ਕਰ ਰਹੇ ਹਨ। ਇਸ ਮੌਕੇ ਗਾਇਕੀ ਵਿਚ ਪੈਰ ਰੱਖਣ ਜਾ ਰਹੀ ਉਭਰਦੀ ਗਾਇਕਾ ਰੀਤ ਰੰਧਾਵਾ ਨੇ ਵੀ ਆਪਣੇ ਅੰਦਾਜ਼ ਵਿੱਚ ਹੀ ਇੱਕ ਗੀਤ ਸੁਣਾਇਆ ਅਤੇ ਦੱਸਿਆ ਕਿ ਉਹ ਵੀ ਭਵਿੱਖ ਵਿਚ ਆਪਣਾ ਗੀਤ ਲੈ ਕੇ ਆ ਰਹੀ ਹੈ।

Load More Related Articles
Load More By Nabaz-e-Punjab
Load More In General News

Check Also

ਮੈਗਾ ਪੀਟੀਐਮ: ਸਰਕਾਰੀ ਸਕੂਲਾਂ ਵਿੱਚ 5 ਕੈਬਨਿਟ ਮੰਤਰੀਆਂ ਨੇ ਕੀਤੀ ਬੱਚਿਆਂ ਤੇ ਮਾਪਿਆਂ ਨਾਲ ਗੱਲ

ਮੈਗਾ ਪੀਟੀਐਮ: ਸਰਕਾਰੀ ਸਕੂਲਾਂ ਵਿੱਚ 5 ਕੈਬਨਿਟ ਮੰਤਰੀਆਂ ਨੇ ਕੀਤੀ ਬੱਚਿਆਂ ਤੇ ਮਾਪਿਆਂ ਨਾਲ ਗੱਲ ਸਕੂਲੀ ਸਿ…