ਗਾਇਕ ਹਰਦੀਪ ਦੇ ਨਵੇਂ ਗੀਤ ਕੋਕਾ ਦੇ ਪੋਸਟਰ ਦਾ ਲੋਕ ਅਰਪਣ ਸਮਾਰੋਹ ਵਿੱਚ ਲੱਗੀਆਂ ਖੂਬ ਰੌਣਕਾਂ

ਫਿਲਮ ਨਿਰਦੇਸ਼ਕ, ਸੰਗੀਤਕਾਰ, ਗੀਤਕਾਰ, ਪੱਤਰਕਾਰ ਅਤੇ ਹੋਰ ਸ਼ਖ਼ਸੀਅਤਾਂ ਨੇ ਹਾਜ਼ਰੀ ਭਰੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 5 ਮਈ:
ਪੰਜਾਬੀ ਲੋਕ ਮੰਚ ਦੇ ਚੇਅਰਮੈਨ ਅਤੇ ਪ੍ਰਸਿੱਧ ਗਾਇਕ ਹਰਦੀਪ ਦੇ ਨਵੇਂ ਗੀਤ ਕੋਕਾ ਦੇ ਪੋਸਟਰ ਦਾ ਲੋਕ ਅਰਪਣ ਸਮਾਰੋਹ ਵਿੱਚ ਖੂਬ ਰੌਣਕਾਂ ਲੱਗੀਆਂ। ਇਸ ਸਮਾਰੋਹ ਦੀ ਇਹ ਵਿਸ਼ੇਸ਼ਤਾ ਹੋ ਨਿਬੜੀ ਕਿ ਇਸ ਸਮਾਰੋਹ ‘ਚ ਫਿਲਮ ਅਤੇ ਸੰਗੀਤ ਖੇਤਰ ਨਾਲ ਜੁੜੀਆਂ ਸ਼ਖਸ਼ੀਅਤਾਂ ਨੇ ਵੀ ਸਮੂਲੀਅਤ ਕੀਤੀ। ਇਸੇ ਦੌਰਾਨ ਵਾਈਟ ਹਿੱਲ ਰਿਕਾਰਡਜ਼ਰ ਹੈਪੀ ਨਾਗਰਾ ਦੀ ਇਸ ਪੇਸ਼ਕਸ਼ ਨੂੰ ਭੁਪਿੰਦਰ ਸਿੰਘ ਆਈਏਐਸ, ਨਿਰਮਾਤਾ ਰਣਜੀਤ ਰਾਣਾ ਜਗਤਪੁਰਾ, ਗੀਤ ਦੇ ਸੰਗੀਤ ਨਿਰਦੇਸ਼ਕ ਕੇ. ਬੀਟ ਸੰਤੋਸ਼ ਕਟਾਰੀਆ, ਨਾਮੀ ਲੇਖਕ ਹਰਪ੍ਰੀਤ ਸਿੰਘ ਸੇਖੋ, ਦਰਸ਼ਨ ਅੌਲਖ, ਜਸਵਿੰਦਰ ਜੱਸੀ ਅਤੇ ਬੌਬੀ ਬਾਜਵਾ ਵਲੋਂ ਸਾਂਝੇ ਤੌਰ ’ਤੇ ਲੋਕ ਅਰਪਣ ਕੀਤਾ ਗਿਆ। ਇਸ ਸਮਾਰੋਹ ਵਿਚ ਗਾਇਕ ਹਰਦੀਪ ਨੇ ਕਿਹਾ ਕਿ ਉਹ ਪੰਜਾਬੀ ਗਾਇਕੀ ਖੇਤਰ ਵਿਚ ਸਾਫ ਸੁਥਰੇ ਤੇ ਪਰਿਵਾਰਕ ਗੀਤ ਨੂੰ ਗਾਇਕ ਹੈ ਅਤੇ ਇਹੋ ਲੜੀ ਅੱਗੇ ਵੀ ਜਾਰੀ ਰੱਖੀ ਜਾਵੇਗੀ।
ਇਸ ਮੋਕੇ ਉਨ੍ਹਾਂ ਆਪਣੇ ਨਵੇਂ ਗੀਤ ਕੋਕਾ ਨੂੰ ਬਾਖ਼ੂਬੀ ਗਾ ਕੇ ਮਾਹੌਲ ਹੋਰ ਵੀ ਰੰਗੀਨ ਬਣਾਇਆ। ਪੱਤਰਕਾਰਾਂ ਵੱਲੋਂ ਪੁੱਛੇ ਸੁਆਲ ਕਿ ਤੁਸੀਂ ਸਿਰਫ਼ ਪੁਰਾਣੇ ਕਲਾਕਾਰ ਇਕਜੁੱਟ ਹੋ ਕੇ ਪੰਜਾਬ ਲਈ ਨਵਾਂ ਗੀਤ ਗਾਉਣ ਦੇ ਜਵਾਬ ਵਿੱਚ ਬਾਈ ਹਰਦੀਪ ਨੇ ਕਿਹਾ ਕਿ ਉਹ ਜਲਦੀ ਹੀ ਗੁਰਦਾਸ ਮਾਨ ਅਤੇ ਹੋਰ ਪੁਰਾਣੇ ਕਲਾਕਾਰਾਂ ਨਾਲ ਗੱਲ ਕਰਕੇ ਪੰਜਾਬ ਲਈ ਇਕ ਵਧੀਆ ਗੀਤ ਲੋਕਾਂ ਦੀ ਕਚਹਿਰੀ ਵਿੱਚ ਲੈ ਕੇ ਆਉਣਗੇ। ਇਸ ਸਮਾਰੋਹ ਵਿੱਚ ਗਾਇਕ ਸਤਵੀਰ ਸੱਤੀ, ਫਿਲਮ ਅਦਾਕਾਰ ਬਾਲ ਮੁਕੰਦ ਸ਼ਰਮਾ, ਗਾਇਕ ਬਲਵੀਰ ਸੂਫੀ, ਸੰਗੀਤਕਾਰ ਸੰਤੋਸ਼ ਕਟਾਰੀਆ, ਦਰਸ਼ਨ ਜਿੰਦਲ, ਰਣਜੀਤ ਰਾਣਾ ਅਤੇ ਜਸਪਾਲ ਸਿੰਘ, ਗੁਰਮੀਤ ਸਿੰਘ, ਵੀਡੀਓ ਨਿਰਦੇਸ਼ਕ ਅਤੇ ਸੱਤ ਰੰਗ ਦੇ ਜੱਸੀ ਤੋਂ ਇਲਾਵਾ ਸੀਨੀਅਰ ਪੱਤਰਕਾਰ ਤਰਲੋਚਨ ਸਿੰਘ, ਜਗਤਾਰ ਭੁੱਲਰ, ਰਣਜੀਤ ਿੰਘ ਰਾਣਾ, ਸਤਬੀਰ ਸਿੰਘ ਬਿੰਮਰਾ ਆਦਿ ਸ਼ਖ਼ਸੀਅਤਾਂ ਨੇ ਵੀ ਸ਼ਿਕਰਤ ਕੀਤੀ।
ਇਸੇ ਦੌਰਾਨ ਬਾਲ ਮੁਕੰਦ ਸ਼ਰਮਾ ਨੇ ਹਰਦੀਪ ਦੇ ਜਿਥੇ ਲੰਮੇ ਸੰਗੀਤਕ ਸਫ਼ਰ ਨੂੰ ਸਲਾਹਿਆ ਉਥੇ ਉਨ੍ਹਾਂ ਅਮਰੀਕਾ ਰਹਿੰਦੇ ਗੀਤਕਾਰ ਦੇਵ ਦੀ ਚੰਗੀ ਕਲਮ ਦੀ ਵੀ ਸ਼ਲਾਘਾ ਕੀਤੀ। ਜਿਸ ਦੇ ਗੀਤ ਨੂੰ ਹਰਦੀਪ ਨੇ ਆਪਣੀ ਸੁਰੀਲੀ ਆਵਾਜ਼ ਤੇ ਵਧੀਆ ਗਾਇਕੀ ਦੇ ਸੁਪਨੇ ਵਿਚ ਗਾਇਆ ਹੈ ਜੋ ਸਹਿਜੇ ਹੀ ਸਰੋਤਿਆਂ ਦੀ ਪਸੰਦ ਬਣੇਗਾ।

Load More Related Articles
Load More By Nabaz-e-Punjab
Load More In General News

Check Also

ਬਾਬਾ ਮੋਤੀ ਰਾਮ ਮਹਿਰਾ ਤੇ ਦੀਵਾਨ ਟੋਡਰ ਮੱਲ ਦੀ ਯਾਦ ਵਿੱਚ ਵਿਸ਼ਾਲ ਗੁਰਮਤਿ ਸਮਾਗਮ

ਬਾਬਾ ਮੋਤੀ ਰਾਮ ਮਹਿਰਾ ਤੇ ਦੀਵਾਨ ਟੋਡਰ ਮੱਲ ਦੀ ਯਾਦ ਵਿੱਚ ਵਿਸ਼ਾਲ ਗੁਰਮਤਿ ਸਮਾਗਮ ਨਬਜ਼-ਏ-ਪੰਜਾਬ, ਮੁਹਾਲੀ, …