nabaz-e-punjab.com

ਸੂਬੇ ਵਿੱਚੋਂ ਜਾਅਲੀ ਬਿਲਿੰਗ ਦੀ ਸਮੱਸਿਆ ਖ਼ਤਮ ਕੀਤੀ ਜਾਵੇਗੀ- ਆਸ਼ੂ

ਦੂਜੇ ਦਿਨ ਦੀਆਂ ਛਾਪੇਮਾਰੀਆਂ ਦੌਰਾਨ ਚੌਲਾਂ ਦੇ 23500 ਥੈਲੇ ਮਿਲੇ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ, 29 ਸਤੰਬਰ-
ਵਿਭਾਗ ਵੱਲੋਂ ਚਲਾਈਆਂ ਜਾ ਰਹੀ ਜਾਂਚ ਕਾਰਵਾਈਆਂ ਦੇ ਦੂਜੇ ਪੜ•ਾਅ ਤੋਂ ਬਾਅਦ ਖੁਰਾਕ ਅਤੇ ਸਿਵਲ ਸਪਲਾਈ ਮੰਤਰੀ, ਪੰਜਾਬ ਸ੍ਰੀ ਭਾਰਤ ਭੂਸ਼ਣ ਆਸ਼ੂ ਨੇ ਕਿਹਾ ਕਿ ਸੂਬੇ ਵਿੱਚ ਜਾਅਲੀ ਬਿਲਿੰਗ ਦਾ ਕੰਮ ਜ਼ੋਰਾਂ ‘ਤੇ ਹੈ ਜਿਸ ਨਾਲ ਸਰਕਾਰੀ ਖਜ਼ਾਨੇ ਨੂੰ ਲਗਾਤਾਰ ਘਾਟਾ ਪੈ ਰਿਹਾ ਹੈ ਅਤੇ ਨਿੱਜੀ ਖਜ਼ਾਨੇ ਭਰੇ ਜਾ ਰਹੇ ਹਨ। ਅਜਿਹੀਆਂ ਚਾਲਾਂ ਅਤੇ ਜਾਅਲੀ ਖਰੀਦ ਵੇਚ ਦੀਆਂ ਕਾਰਵਾਈਆਂ ਨਾ ਸਹਿਣਯੋਗ ਹਨ ਅਤੇ ਜਲਦ ਤੋਂ ਜਲਦ ਇਨ•ਾਂ ‘ਤੇ ਰੋਕ ਲਗਾਉਣ ਦੀ ਲੋੜ ਹੈ। ਸੂਬਾ ਸਰਕਾਰ ਇਸ ਬੁਰਾਈ ਨੂੰ ਜੜ•ੋਂ ਉਖਾੜਨ ਲਈ ਕੋਈ ਕਸਰ ਬਾਕੀ ਨਹੀਂ ਛੱਡੇਗੀ। ਉਨ•ਾਂ ਦੱਸਿਆ ਕਿ ਜਲਾਲਾਬਾਦ, ਜ਼ਿਲ•ਾ ਫਾਜ਼ਿਲਕਾ ਅਤੇ ਜ਼ੀਰਾ, ਜ਼ਿਲ•ਾ ਫਿਰੋਜ਼ਪੁਰ ਵਿੱਚ ਪੈਂਦੀਆਂ ਚੌਲ ਮਿੱਲਾਂ ਵਿਖੇ ਸ਼ਨੀਵਾਰ ਨੂੰ ਕੀਤੀ ਗਈ ਛਾਪੇਮਾਰੀ ਦੌਰਾਨ ਏਰੀਏ ਦੀਆਂ ਦੋ ਮਿੱਲਾਂ ਵਿੱਚੋਂ ਚੌਲਾਂ ਦੇ 23500 ਥੈਲਿਆਂ ਦਾ ਢੇਰ ਮਿਲਿਆ ਜਦਕਿ ਇਸ ਤੋਂ ਪਹਿਲਾਂ ਵਿਭਾਗ ਦੀਆਂ ਟੀਮਾਂ ਨੂੰ ਵੀਰਵਾਰ ਦੇ ਦਿਨ ਛਾਪੇਮਾਰੀ ਦੌਰਾਨ ਗੈਰ ਕਾਨੂੰਨੀ ਢੰਗ ਨਾਲ ਭੰਡਾਰ ਕੀਤੇ ਚੌਲਾਂ ‘ਤੇ 91000 ਬੈਗ ਮਿਲੇ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਇਹ ਦੱਸਿਆ ਗਿਆ ਕਿ ਵਿਭਾਗ ਦੀ ਮੁੱਖ ਵਿਜੀਲੈਂਸ ਅਧਿਕਾਰੀ ਵੱਲੋਂ ਆਪਣੀ ਟੀਮ ਨਾਲ ਜ਼ੀਰਾ ਵਿਖੇ ਸਥਿਤ ਟਾਟਾ ਰਾਈਸ ਮਿੱਲ ‘ਤੇ ਛਾਪੇਮਾਰੀ ਕੀਤੀ ਗਈ ਜਿੱਥੇ ਏ ਗਰੇਡ ਝੋਨੇ ਦੇ 15000 ਥੈਲੇ (ਹਰੇਕ 35 ਕਿਲੋ) ਜੋ 7000 ਚੌਲਾਂ ਦੇ ਥੈਲਿਆਂ ਦੇ ਬਰਾਬਰ ਹਨ ਅਤੇ ਪਿਛਲੇ ਸਾਲ ਦੇ ਗਰੇਡ ਏ ਦੇ 8500 ਥੈਲੇ (ਹਰੇਕ 50 ਕਿਲੋ) ਮਿੱਲ ਵਿੱਚ ਗੈਰ ਕਾਨੂੰਨੀ ਢੰਗ ਨਾਲ ਭੰਡਾਰ ਕੀਤੇ ਮਿਲੇ। ਮਾਲਕ ਕੋਲ ਖਰੀਦੇ ਗਏ ਝੋਨੇ ਅਤੇ ਚੌਲਾਂ ਦੀ ਪੁਸ਼ਟੀ ਸਬੰਧੀ ਲੋੜੀਂਦੇ ਦਸਤਾਵੇਜ਼ ਵੀ ਨਹੀਂ ਸਨ।
ਇਸੇ ਤਰ•ਾਂ, ਗੁਪਤ ਸੂਚਨਾ ਦੇ ਅਧਾਰ ‘ਤੇ ਕੀਤੀ ਗਈ ਛਾਪੇਮਾਰੀ ਦੌਰਾਨ ਟੀਮ ਨੂੰ ਐਸ.ਵੀ. ਪਲਾਈਵੁੱਡ ਫੈਕਟਰੀ ਵਿੱਚ ਭੰਡਾਰ ਕੀਤੇ ਚੌਲਾਂ ਦੇ 8000 ਥੈਲੇ ਮਿਲੇ। ਮਾਲਕ ਦੀ ਭਾਲ ਲਈ ਕੋਸ਼ਿਸ਼ਾਂ ਜਾਰੀ ਹਨ।
ਜ਼ੀਰਾ ਵਿਖੇ ਗੋਲਡਨ ਰਾਈਸ ਮਿੱਲ ‘ਤੇ ਵੀ ਛਾਪੇਮਾਰੀ ਕੀਤੀ ਗਈ ਜਿੱਥੇ ਮਿੱਲਰ ਵੱਲੋਂ ਮਿੱਲ ਨੂੰ ਤਾਲਾ ਲਗਾ ਕੇ ਭੱਜਣ ਦੀ ਸੂਚਨਾ ਮਿਲੀ ਹੈ।
ਇੱਕ ਹੋਰ ਛਾਪੇਮਾਰੀ ਜ਼ੀਰਾ ਵਿਖੇ ਅਨਿਲ ਨਰੂਲਾ ਰਾਈਸ ਮਿੱਲਜ਼ ਵਿਖੇ ਕੀਤੀ ਗਈ ਜਿੱਥੇ ਮਾਲਕ ਅਤੇ ਸਟਾਫ ਵੱਲੋਂ ਟੀਮ ਨੂੰ ਕੋਈ ਸਹਿਯੋਗ ਨਹੀਂ ਦਿੱਤਾ ਗਿਆ ਸਗੋਂ ਟੀਮ ਨਾਲ ਦੁਰਵਿਹਾਰ ਦੀਆਂ ਖ਼ਬਰਾਂ ਸਾਹਮਣੇ ਆਈਆਂ ਹਨ। ਇਸ ਸਮੱਸਿਆ ਕਾਰਨ ਸਟਾਫ ਇਨ•ਾਂ ਮਿੱਲਾਂ ਦੀ ਮੁਕੰਮਲ ਜਾਂਚ ਨਹੀਂ ਕਰ ਸਕਿਆ। ਹਾਲਾਂਕਿ, ਸਟਾਫ ਵੱਲੋਂ ਮਿੱਲ ‘ਤੇ ਡੂੰਘੀ ਨਜ਼ਰ ਰੱਖੀ ਜਾ ਰਹੀ ਹੈ ਕਿਉਂ ਕਿ ਮਿੱਲ ਵਿੱਚ ਝੋਨੇ/ਚੌਲਾਂ ਦੇ ਵੱਡੀ ਮਾਤਰਾ ਵਿੱਚ ਢੇਰ ਹੋਣ ਦੀ ਸੂਚਨਾ ਹੈ।
ਖੁਰਾਕ ਅਤੇ ਸਿਵਲ ਸਪਲਾਈ ਮੰਤਰੀ ਨੇ ਕਿਹਾ ਕਿ ਬਲੈਕ ਮਾਰਕੀਟ ਵਿੱਚੋਂ ਘੱਟ ਕੀਮਤ ‘ਤੇ ਖਰੀਦੇ ਹੋਏ ਪਿਛਲੇ ਸਾਲ ਦੇ ਚੌਲਾਂ ਦੇ ਗੈਰ ਕਾਨੂੰਨੀ ਭੰਡਾਰਨ ਨੂੰ ਮੌਜੂਦਾ ਸਾਉਣੀ ਦੇ ਸੀਜ਼ਨ ਵਿੱਚ ਵੇਚਣ ਦੇ ਇਰਾਦੇ ਤੋਂ ਇਹ ਗੱਲ ਸਪੱਸ਼ਟ ਹੁੰਦੀ ਹੈ ਕਿ ਸਿਸਟਮ ਵਿੱਚ ਮਾੜੇ ਅਨਸਰ ਨੇ ਆਪਣੀਆਂ ਡੂੰਘੀਆਂ ਜੜ•ਾਂ ਜਮਾ ਰੱਖੀਆਂ ਹਨ। ਉਨ•ਾਂ ਕਿਹਾ ਕਿ ਅਸੀਂ ਇਸ ਸਮੱਸਿਆ ਨਾਲ ਨਜਿੱਠਣ ਲਈ ਪੂਰਾ ਤਾਣ ਲਾ ਰਹੇ ਹਾਂ ਅਤੇ ਲੋੜ ਪਈ ਤਾਂ ਸਿਸਟਮ ਨੂੰ ਸੋਧਣ ਲਈ ਹੋਰ ਵੀ ਵੱਡੇ ਪੱਧਰ ‘ਤੇ ਕਾਰਵਾਈਆਂ ਕਰਕੇ ਇਸ ਸਮਾਜਿਕ ਬੁਰਾਈ ਨਾਲ ਨਜਿੱਠਿਆ ਜਾਵੇਗਾ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ ਮੀਟਿੰਗ ਵਿੱਚ…