ਕੂੜਾ ਪ੍ਰਬੰਧਨ ਦੀ ਫਾਈਲ ਕਲੀਅਰ ਕਰਨ ’ਤੇ ਡਿਪਟੀ ਮੇਅਰ ਵੱਲੋਂ ਧਰਨਾ ਮੁਲਤਵੀ

ਗਮਾਡਾ ਆਪਣੇ ਖੇਤਰ ਵਿਚਲੇ ਕੂੜੇ ਲਈ ਵੱਖਰਾ ਪ੍ਰਬੰਧ ਕਰੇ: ਕੁਲਜੀਤ ਬੇਦੀ

ਨਬਜ਼-ਏ-ਪੰਜਾਬ, ਮੁਹਾਲੀ, 11 ਨਵੰਬਰ:
ਮੁਹਾਲੀ ਨਗਰ ਨਿਗਮ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਸ਼ਹਿਰ ਦਾ ਕੂੜਾ ਪ੍ਰਬੰਧਨ ਸਬੰਧੀ ਫਾਈਲ ਕਲੀਅਰ ਹੋਣ ਉੱਤੇ ਸਥਾਨਕ ਸਰਕਾਰ ਵਿਭਾਗ ਦੇ ਅਧਿਕਾਰੀਆਂ ਦਾ ਧੰਨਵਾਦ ਕਰਦਿਆਂ ਧਰਨਾ ਦੇਣ ਦਾ ਪ੍ਰੋਗਰਾਮ ਮੁਲਤਵੀ ਕਰਨ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਮੁਹਾਲੀ ਵਿੱਚ ਕੂੜੇ ਦਾ ਸਹੀ ਢੰਗ ਨਾਲ ਪ੍ਰਬੰਧ ਨਹੀਂ ਹੋ ਰਿਹਾ ਸੀ ਕਿਉਂਕਿ ਜਿੰਨਾ ਕੂੜਾ ਠੇਕੇਦਾਰ ਕੰਪਨੀ ਵੱਲੋਂ ਚੁੱਕਿਆ ਜਾ ਰਿਹਾ ਸੀ ਉਸ ਤੋਂ ਦੁਗਣਾ ਕੂੜਾ ਮਹਾਲੀ ਵਿੱਚ ਰੋਜ਼ਾਨਾ ਪੈਦਾ ਹੋ ਰਿਹਾ ਹੈ। ਖਾਸ ਤੌਰ ’ਤੇ ਦੀਵਾਲੀ ਦੇ ਤਿਉਹਾਰੀ ਸੀਜ਼ਨ ਦੌਰਾਨ ਇਸ ਤੋਂ ਵੀ ਦੁਗਣਾ ਕੂੜਾ ਪੈਦਾ ਹੁੰਦਾ ਰਿਹਾ ਹੈ। ਇਸ ਕਰਕੇ ਨਗਰ ਨਿਗਮ ਵੱਲੋਂ ਅਗਾਊਂ 100 ਟਨ ਕੂੜੇ ਦਾ ਪ੍ਰਬੰਧ ਕਰਨ ਵਾਲੀ ਕੰਪਨੀ ਨੂੰ ਠੇਕਾ ਦੇਣ ਸਬੰਧੀ ਫਾਈਲ ਸਥਾਨਕ ਸਰਕਾਰ ਵਿਭਾਗ ਨੂੰ ਭੇਜੀ ਗਈ ਸੀ ਪਰ ਵਿਭਾਗ ਨੇ ਫਾਈਲ ਨੂੰ ਸਮੇਂ ਸਿਰ ਕਲੀਅਰ ਨਹੀਂ ਕੀਤਾ। ਜਿਸ ਕਾਰਨ ਸ਼ਹਿਰ ਵਿੱਚ ਕੂੜੇ ਦੇ ਢੇਰ ਲੱਗ ਗਏ।
ਡਿਪਟੀ ਮੇਅਰ ਕੁਲਜੀਤ ਬੇਦੀ ਨੇ ਕਿਹਾ ਕਿ ਉਨ੍ਹਾਂ ਨੇ ਸਥਾਨਕ ਸਰਕਾਰ ਵਿਭਾਗ ਦੇ ਅਧਿਕਾਰੀਆਂ ਨੂੰ ਬੇਨਤੀ ਕੀਤੀ ਸੀ ਕਿ ਇਸ ਫਾਈਲ ਨੂੰ ਫੌਰੀ ਤੌਰ ’ਤੇ ਕਲੀਅਰ ਕੀਤਾ ਜਾਵੇ ਨਹੀਂ ਤਾਂ ਉਹ ਸਥਾਨਕ ਸਰਕਾਰ ਵਿਭਾਗ ਦੇ ਦਫ਼ਤਰ ਅੱਗੇ ਧਰਨਾ ਦੇਣਗੇ। ਅੱਜ ਉਨ੍ਹਾਂ ਨੂੰ ਪਤਾ ਲੱਗਾ ਹੈ ਕਿ ਇਹ ਫਾਈਲ ਹੁਣ ਕਲੀਅਰ ਹੋ ਗਈ ਹੈ। ਇਸ ਲਈ ਉਨ੍ਹਾਂ ਨੇ ਧਰਨਾ ਮੁਲਤਵੀ ਕਰ ਦਿੱਤਾ ਹੈ। ਬੇਦੀ ਨੇ ਗਮਾਡਾ ਦੇ ਅਧਿਕਾਰੀਆਂ ਨੂੰ ਬੇਨਤੀ ਕੀਤੀ ਹੈ ਕਿ ਉਹ ਆਪਣੇ ਖੇਤਰ ਵਿੱਚ ਪੈਦਾ ਹੋ ਰਹੇ ਕੂੜੇ ਦਾ ਵੱਖਰਾ ਪ੍ਰਬੰਧ ਕਰਨ। ਇਸ ਸਬੰਧੀ ਨਗਰ ਨਿਗਮ ਵਾਂਗ ਪ੍ਰਾਈਵੇਟ ਕੰਪਨੀ ਨਾਲ ਠੇਕਾ ਕੀਤਾ ਜਾ ਸਕਦਾ ਹੈ। ਕੁਲਜੀਤ ਬੇਦੀ ਨੇ ਕਿਹਾ ਕਿ ਉਹ ਸਥਾਨਕ ਸਰਕਾਰਾਂ ਵਿਭਾਗ ਦੀ ਇਸ ਕਾਰਵਾਈ ਤੋਂ ਸੰਤੁਸ਼ਟ ਹਨ ਪਰ ਜੇਕਰ ਮੁਹਾਲੀ ਵਿੱਚ ਅੱਗੇ ਕੂੜੇ ਦੇ ਪ੍ਰਬੰਧ ਵਿੱਚ ਕੋਈ ਸਮੱਸਿਆ ਆਈ ਤਾਂ ਉਹ ਸਥਾਨਕ ਸਰਕਾਰ ਵਿਭਾਗ ਦੇ ਦਫ਼ਤਰ ਅੱਗੇ ਧਰਨਾ ਦੇਣ ਲਈ ਮੁੜ ਫ਼ੈਸਲਾ ਲੈਣ ਲਈ ਮਜਬੂਰ ਹੋਣਗੇ।

Load More Related Articles
Load More By Nabaz-e-Punjab
Load More In General News

Check Also

ਏਡਿਡ ਸਕੂਲਾਂ ਦੀਆਂ ਮੰਗਾਂ ਨਾ ਮੰਨਣ ’ਤੇ ਡੀਪੀਆਈ ਦਫ਼ਤਰ ਦਾ ਘਿਰਾਓ ਕਰਨ ਦਾ ਐਲਾਨ

ਏਡਿਡ ਸਕੂਲਾਂ ਦੀਆਂ ਮੰਗਾਂ ਨਾ ਮੰਨਣ ’ਤੇ ਡੀਪੀਆਈ ਦਫ਼ਤਰ ਦਾ ਘਿਰਾਓ ਕਰਨ ਦਾ ਐਲਾਨ ਅਧਿਆਪਕ ਤੇ ਕਰਮਚਾਰੀ ਯੂਨੀ…