nabaz-e-punjab.com

ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਭਲਾਈ ਸਕੀਮਾਂ ਹੇਠ ਲੰਬਿਤ ਪਏ ਭੁਗਤਾਨ ਲਈ ਕਰੀਬ 1221 ਕਰੋੜ ਰੁਪਏ ਜਾਰੀ

ਮੁੱਖ ਮੰਤਰੀ ਨੇ ਸਾਰੇ ਬਕਾਇਆਂ ਦੇ ਨਿਪਟਾਰੇ ਲਈ ਵਿੱਤੀ ਪ੍ਰਬੰਧਨ ਰਾਹੀਂ ਵਸੀਲੇ ਜੁਟਾਉਣ ਲਈ ਵਿਭਾਗਾਂ ਨੂੰ ਆਖਿਆ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 21 ਮਾਰਚ:
ਕੇਂਦਰੀ ਸਪਾਂਸਰ ਸਕੀਮਾਂ ਸਣੇ ਵੱਖ-ਵੱਖ ਭਲਾਈ ਸਕੀਮਾਂ ਨੂੰ ਹੁਲਾਰਾ ਦੇਣ ਵਾਸਤੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਲੰਬਿਤ ਪਏ ਵੱਖ-ਵੱਖ ਭੁਗਤਾਨ ਦੇਣ ਲਈ ਹੋਰ ਫੰਡ ਜਾਰੀ ਕਰ ਦਿੱਤੇ ਹਨ ਅਤੇ ਇਹ ਭਰੋਸਾ ਦਿਵਾਇਆ ਹੈ ਕਿ ਵਿਕਾਸ ਕਾਰਜਾਂ ਵਿਚ ਫੰਡਾਂ ਦੀ ਘਾਟ ਨਹੀਂ ਆਉਣ ਦਿੱਤੀ ਜਾਵੇਗੀ। ਅੱਜ ਇੱਥੇੇ ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਮੁੱਖ ਮੰਤਰੀ ਵੱਲੋਂ ਦਿੱਤੇ ਗਏ ਨਿਰਦੇਸ਼ਾਂ ਦੇ ਆਧਾਰ ਤੇ ਸੂਬਾ ਸਰਕਾਰ ਨੇ 1220.99 ਕਰੋੜ ਰੁਪਏ ਜਾਰੀ ਕੀਤੇ ਹਨ। ਇਸੇ ਦੋਰਾਨ ਹੀ ਮੁੱਖ ਮੰਤਰੀ ਨੇ ਸਾਰੇ ਵਿਭਾਗ ਢੁੱਕਵੇਂ ਵਿੱਤੀ ਪ੍ਰਬੰਧਾ ਦੇ ਨਾਲ ਪ੍ਰਾਥਮਿਕਤਾ ਦੇ ਆਧਾਰ ’ਤੇ ਲੰਬਿਤ ਪਏ ਬਿੱਲਾਂ ਦੇ ਭੁਗਤਾਨ ਨੂੰ ਯਕੀਨੀ ਬਨਾਉਣ ਲਈ ਆਖਿਆ ਹੈ।
ਬੁਲਾਰੇ ਅਨੁਸਾਰ 413.17 ਕਰੋੜ ਰੁਪਏ ਜਾਰੀ ਕਰ ਕੇ 31 ਦਸੰਬਰ, 2017 ਤੱਕ ਦੇ ਸੇਵਾ ਮੁਕਤੀ ਭੁਗਤਾਨ ਦੀ ਅਦਾਇਗੀ ਕਰ ਦਿੱਤੀ ਗਈ ਹੈ। ਇਸੇ ਤਰ੍ਹਾਂ ਹੀ 20 ਮਾਰਚ, 2018 ਤੱਕ ਦੇ ਮੈਡੀਕਲ ਬਿੱਲਾਂ ਦੇ ਮੁੜ ਭੁਗਤਾਨ ਵਾਸਤੇ 43.73 ਕਰੋੜ ਰੁਪਏ ਜਾਰੀ ਕੀਤੇ ਹਨ। ਮੋਜੁਦਾ ਮੁਲਾਜ਼ਮਾਂ ਦੇ 31 ਮਾਰਚ, 2017 ਤੱਕ ਦੇ ਜੀ.ਪੀ.ਐਫ. ਐਡਵਾਂਸ ਦੇ ਭੁਗਤਾਨ ਲਈ 147.49 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ।
ਉਪਰੋਕਤ ਤੋਂ ਇਲਾਵਾ ਸੂਬਾ ਸਰਕਾਰ ਨੇ 31 ਦਸੰਬਰ 2017 ਤੱਕ ਕਿਰਾਏ, ਪੈਟਰੋਲ/ਡੀਜ਼ਲ ਦੇ ਬਿੱਲਾਂ, ਬਿਜਲੀ, ਦਫਤਰੀ ਖਰਚਿਆਂ ਆਦਿ ਲਈ ਲੰਬਿਤ ਪਏ ਭੁਗਤਾਨ ਵਾਸਤੇ 119.38 ਕਰੋੜ ਰੁਪਏ ਜਾਰੀ ਕੀਤੇ ਹਨ। 31 ਦਸੰਬਰ, 2017 ਤੱਕ ਆਸ਼ੀਰਵਾਦ ਸਕੀਮ ਹੇਠਾਂ 69 ਕਰੋੜ ਰੁਪਏ ਜਾਰੀ ਕਰ ਦਿੱਤੇ ਹਨ। ਬੁਲਾਰੇ ਨੇ ਅੱਗੇ ਦੱਸਿਆ ਸੂਬੇ ਭਰ ਵਿਚ ਚੱਲ ਰਹੀਆਂ ਵੱਖ-ਵੱਖ ਵਿਕਾਸ ਸਕੀਮਾਂ ਦੇ ਵਾਸਤੇ 20 ਮਾਰਚ, 2018 ਤੱਕ ਨਬਾਰਡ ਦੇ ਹੇਠ 46.98 ਕਰੋੜ ਰੁਪਏ ਦਾ ਭੁਗਤਾਨ ਕੀਤਾ ਗਿਆ ਹੈ। ਪੁਲਿਸ ਵਿਭਾਗ ਅਤੇ ਜੂਡੀਸ਼ਰੀ ਵਿਚ ਬੁਨਿਆਦੀ ਢਾਂਚੇ ਦੇ ਵਿਕਾਸ/ਮਜ਼ਬੂਤੀ ਵਾਸਤੇ ਕਰਮਵਾਰ 40 ਕਰੋੜ ਰੁਪਏ ਅਤੇ 22.23 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ।
ਇਸੇ ਤਰ੍ਹਾਂ ਹੀ ਅਦਾਲਤਾਂ ਵਿਚ ਵੀਡੀਓ ਕਾਨਫਰਾਂਸਿੰਗ ਲਈ 5.53 ਕਰੋੜ ਰੁਪਏ ਅਤੇ ਵਿਸ਼ਵ ਬੈਂਕ ਤੇ ਏਸ਼ੀਅਨ ਵਿਕਾਸ ਬੈਂਕ ਦੇ ਹੇਠ ਚੱਲ ਰਹੇ ਪ੍ਰਾਜੈਕਟਾਂ ਲਈ 7.34 ਕਰੋੜ ਰੁਪਏ ਜਾਰੀ ਕੀਤੇ ਗਏ ਹਨ। ਨੰਬਰਦਾਰਾਂ ਵਾਸਤੇ ਮਾਣਭੱਤੇ ਦੇ ਭੁਗਤਾਨ ਲਈ 20 ਮਾਰਚ, 2018 ਤੱਕ ਦੇ ਵਾਸਤੇ 6.57 ਕਰੋੜ ਰੁਪਏ ਜਾਰੀ ਕੀਤੇ ਗਏ ਹਨ।
ਬੁਲਾਰੇ ਅਨੁਸਾਰ ਕੇਂਦਰੀ ਸਪਾਂਸਰ ਸਕੀਮਾਂ ਹੇਠ ਕੇਂਦਰੀ ਸੜਕ ਫੰਡ (ਸੀ.ਆਰ.ਐਫ.) ਲਈ 52.62 ਕਰੋੜ ਰੁਪਏ, ਮੁੜ ਸੁਰਜੀਤੀ ਅਤੇ ਸ਼ਹਿਰੀ ਕਾਇਆਕਲਪ ਲਈ ਅਟਲ ਮਿਸ਼ਨ (ਅੰਮ੍ਰਿਤ) ਲਈ 50 ਕਰੋੜ ਰੁਪਏ ਅਤੇ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਲਈ ਵੀ 50 ਕਰੋੜ ਰੁਪਏ ਜਾਰੀ ਕੀਤੇ ਗਏ ਹਨ। ਰਾਸ਼ਟਰੀ ਸਿਹਤ ਮਿਸ਼ਨ (ਐਨ.ਐਚ.ਐਮ.) ਹੇਠ 32.64 ਕਰੋੜ ਰੁਪਏ, ਰਾਸ਼ਟਰੀ ਸਿਖਿਆ ਮਿਸ਼ਨ ਹੇਠ 25 ਕਰੋੜ ਰੁਪਏ ਅਤੇ ਸੰਗਠਿਤ ਬਾਲ ਵਿਕਾਸ ਸੇਵਾਵਾਂ ਲਈ 16.53 ਕਰੋੜ ਰੁਪਏ ਜਾਰੀ ਕੀਤੇ ਗਏ ਹਨ।
ਬੁਲਾਰੇ ਅਨੁਸਾਰ ਸਰਹੱਦੀ ਇਲਾਕਾ ਵਿਕਾਸ ਦੇ ਹੇਠ ਪ੍ਰਾਜੈਕਟਾਂ ਨੂੰ ਲਾਗੂ ਕਰਨ ਲਈ 8.11 ਕਰੋੜ ਰੁਪਏ, ਸਵੱਛ ਭਾਰਤ ਅਭਿਆਨ (ਸ਼ਹਿਰੀ) ਲਈ 3.20 ਕਰੋੜ ਰੁਪਏ, ਰਾਸ਼ਟਰੀ ਦਿਹਾਤੀ ਪੀਣ ਵਾਲੇ ਪਾਣੀ ਮਿਸ਼ਨ ਲਈ 1.56 ਕਰੋੜ ਰੁਪਏ, ਚਿੱਟੀ ਕ੍ਰਾਂਤੀ ਲਈ 1.22 ਕਰੋੜ ਰੁਪਏ, ਸ਼ਿਆਮਾ ਪ੍ਰਸ਼ਾਦ ਮੁਖਰਜੀ ਸ਼ਹਿਰੀ ਮਿਸ਼ਨ ਲਈ 1.01 ਕਰੋੜ ਰੁਪਏ ਅਤੇ ਰਾਸ਼ਟਰੀ ਸਮਾਜਿਕ ਸਹਾਇਤ ਪ੍ਰੋਗਰਾਮ ਵਾਸਤੇ 10 ਲੱਖ ਰੁਪਏ ਜਾਰੀ ਕੀਤੇ ਹਨ।
ਬੁਲਾਰੇ ਅਨੁਸਾਰ ਸੂਬਾਈ ਸਿਹਤ ਸੋਸਾਇਟੀ ਆਯੂਸ਼ ਨੂੰ ਗ੍ਰਾਂਟ-ਇਨ-ਏਡ, ਸੇਮ ਦੀ ਸਮੱਸਿਆ ਨਾਲ ਨਿਪਟਨ ਲਈ ਸੰਗਠਿਤ ਪ੍ਰੋਗਰਾਮ ਵਾਸਤੇ, ਤਕਨੀਕੀ ਸਿੱਖਿਆ ਮਿਆਰ ਸੁਧਾਰ ਪ੍ਰੋਗਰਾਮ ਨੂੰ ਲਾਗੂ ਕਰਨ ਲਈ ਭੁਗਤਾਨ ਵਾਸਤੇ 56.98 ਕਰੋੜ ਰੁਪਏ ਜਾਰੀ ਕੀਤੇ ਗਏ ਹਨ।

Load More Related Articles
Load More By Nabaz-e-Punjab
Load More In Government

Check Also

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ ਸਿੰ…