nabaz-e-punjab.com

ਪੰਜਾਬ ਸਰਕਾਰ ਨੌਜਵਾਨਾਂ ਦਾ ਨੌਕਰੀ ਪ੍ਰਾਪਤੀ ਲਈ ਪੇਸ਼ੇਵਾਰਨਾਂ ਹੁਨਰ ਨਿਖਾਰੇਗੀ

ਰਿਜ਼ਨਲ ਇੰਸਟੀਚਿਊਟ ਆਫ਼ ਇੰਗਲਿਸ਼ ਦੇ ਸਹਿਯੋਗ ਨਾਲ ਜ਼ਿਲ੍ਹਾ ਪੱਧਰੀ ਪ੍ਰਾਜੈਕਟ ਸ਼ੁਰੂ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 12 ਅਪਰੈਲ:
ਪੰਜਾਬ ਹੁਨਰ ਵਿਕਾਸ ਮਿਸ਼ਨ ਵੱਲੋਂ ਜ਼ਿਲ੍ਹਾ ਰੁਜ਼ਗਾਰ ਬਿਓਰੋ ਐਂਡ ਇੰਟਰਪ੍ਰਾਇਜ਼ਿਜ਼ (ਡੀ.ਬੀ.ਈ.ਈ) ਅਤੇ ਰਿਜ਼ਨਲ ਇੰਸਟੀਚਿਊਟ ਆਫ਼ ਇੰਗਲਿਸ਼ (ਆਰ.ਆਈ.ਈ) ਦੇ ਸਹਿਯੋਗ ਨਾਲ ਸੂਬੇ ਦੇ ਨੌਜਵਾਨਾਂ ਨੂੰ ਨੌਕਰੀਆਂ ਪ੍ਰਾਪਤ ਕਰਨ ਦੇ ਮੰਤਵ ਨਾਲ ਪੇਸ਼ੇਵਰ ਤੌਰ ’ਤੇ ਹੁਨਰ ਦਾ ਵਿਕਾਸ ਕਰਨ ਲਈ ਜ਼ਿਲ੍ਹਾ ਪੱਧਰੀ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਹੈ। ਇਸ ਪ੍ਰੋਜੈਕਟ ਲਈ ਪੇਸ਼ੇਵਰ ਤੌਰ ‘ਤੇ ਯੋਗ ਆਰ.ਆਈ.ਈ. ਅਧਿਆਪਕਾਂ ਵੱਲੋਂ 120 ਘੰਟਿਆਂ ਦਾ ਵਿਸ਼ੇਸ ਕੋਰਸ ਤਿਆਰ ਕੀਤਾ ਗਿਆ ਹੈ।
ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਹ ਪ੍ਰੋਜੈਕਟ ਪੰਜਾਬ ਦੇ ਸਾਰੇ 22 ਜ਼ਿਲ੍ਹਿਆਂ ਵਿੱਚ ਲਾਗੂ ਕਰ ਦਿੱਤਾ ਗਿਆ ਹੈ ਅਤੇ ਇਸ ਕੋਰਸ ਲਈ ਦਾਖਲੇ ਸ਼ੁਰੂ ਹਨ। ਕੋਰਸ ਦੇ ਦੋ ਲੈਵਲ ਹੋਣਗੇ। ਲੈਵਲ 1 ਬੇਸਿਕ ਕੋਰਸ ਹੈ ਜੋ ਕਿ ਦਸਵੀਂ ਤੱਕ ਦੀ ਵਿਦਿਅਕ ਯੋਗਤਾ ਰੱਖਣ ਵਾਲੇ ਵਿਦਿਆਰਥੀਆਂ ਲਈ ਹੈ। ਲੈਵਲ 2 ਇੱਕ ਐਡਵਾਂਸ ਕੋਰਸ ਹੈ ਜੋ ਉਨ੍ਹਾਂ ਵਿਦਿਆਰਥੀਆਂ ਲਈ ਹੈ ਜਿਨ੍ਹਾਂ ਨੇ ਦਸਵੀਂ ਤੋਂ ਬਾਅਦ ਡਿਪਲੋਮਾ ਜਾਂ ਗ੍ਰੈਜੂਏਸ਼ਨ ਕੀਤੀ ਹੋਈ ਹੈ। ਕੋਰਸ ਦਾ ਮੁੱਖ ਮੰਤਵ ਇਕ ਸਫਲ ਭਵਿੱਖ ਦੀ ਸ਼ੁਰੂਆਤ ਲਈ ਜ਼ਰੂਰੀ ਹੁਨਰ ਜਿਵੇਂ ਕਿ ਆਪਸੀ ਸੰਚਾਰ ਕੁਸ਼ਲਤਾ, ਪੇਸ਼ਕਾਰੀ ਦਾ ਹੁਨਰ ਅਤੇ ਹੋਰ ਪੇਸ਼ੇਵਰ ਹੁਨਰਾਂ ਨੂੰ ਨਿਖਾਰਨਾ ਹੈ।
ਉਨ੍ਹਾਂ ਦੱਸਿਆ ਕਿ ਅਜਿਹੇ ਇੱਕ ਕੇਂਦਰ ਦਾ ਉਦਘਾਟਨ ਆਈ.ਟੀ.ਆਈ. (ਲੜਕੇ), ਨਾਭਾ ਰੋਡ ਪਟਿਆਲਾ ਵਿਖੇ ਸ੍ਰੀਮਤੀ ਭਾਵਨਾ ਗਰਗ, ਸਕੱਤਰ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ-ਕਮ-ਮਿਸ਼ਨ ਡਾਇਰੈਕਟਰ, ਪੰਜਾਬ ਹੁਨਰ ਵਿਕਾਸ ਮਿਸ਼ਨ ਵੱਲੋਂ ਕੀਤਾ ਗਿਆ ਜਿਸਦਾ ਟੀਚਾ ਪੇਸ਼ੇਵਰ ਯੋਗਤਾ ਪ੍ਰਾਪਤੀ ਅਤੇ ਨੌਕਰੀ ਦੀ ਭਾਲ ਕਰ ਰਹੇ ਨੌਜਵਾਨਾਂ ਦੇ ਹੁਨਰ ਵਿਚ ਨਿਖਾਰ ਲਿਆਉਣਾ ਹੈ। ਇਸ ਕੋਰਸ ਲਈ ਦਾਖਲਾ ਵਿਧੀ ਬਾਰੇ ਜਾਣਕਾਰੀ ਦਿੰਦਿਆਂ ਬੁਲਾਰੇ ਨੇ ਦੱਸਿਆ ਕਿ ਸਾਰੇ ਚਾਹਵਾਨ ਵਿਦਿਆਰਥੀ ਵੈੱਬਸਾਈਟ ’ਤੇ ਆਨਲਾਇਨ ਅਪਲਾਈ ਕਰਕੇ ਜਾਂ ਜ਼ਿਲ੍ਹਾ ਬਿਓਰੋ ਜਾ ਕੇ ਇਸ ਕੋਰਸ ਵਿੱਚ ਦਾਖਲਾ ਲੈ ਸਕਦੇ ਹਨ। ਉਨ੍ਹਾਂ ਕਿਹਾ ਕਿ ਇਹ ਕੋਰਸ ਪੰਜਾਬ ਸਰਕਾਰ ਵੱਲੋਂ ਸਪਾਂਸਰ ਇੱਕ ਕਿੱਤਾ ਮੁੱਖੀ ਕੋਰਸ ਹੈ ਜੋ ਕਿ ਬਹੁਤ ਵਾਜਬ ਫੀਸ ‘ਤੇ ਕਰਵਾਇਆ ਜਾ ਹੈ।

Load More Related Articles
Load More By Nabaz-e-Punjab
Load More In Government

Check Also

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ ਸਿੰ…