nabaz-e-punjab.com

ਪੰਜਾਬ ਸਰਕਾਰ ਵੱਲੋਂ ਗਰਾਮ ਪੰਚਾਇਤ ਮਿਲਖ ਦੀ ਮਹਿਲਾ ਸਰਪੰਚ ਤੇ ਪੰਚ ਮੁਅੱਤਲ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 8 ਮਾਰਚ:
ਪੰਜਾਬ ਸਰਕਾਰ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਵੱਲੋਂ ਗਰਾਮ ਪੰਚਾਇਤ ਮਿਲਖ ਬਲਾਕ ਖਰੜ ਜ਼ਿਲ੍ਹਾ ਐਸਏਐਸ ਨਗਰ (ਮੁਹਾਲੀ) ਦੀ ਮਹਿਲਾ ਸਰਪੰਚ ਸਤਨਾਮ ਕੌਰ ਅਤੇ ਪੰਚ ਮੇਵਾ ਸਿੰਘ ਨੂੰ ਉਹਨਾਂ ਦੇ ਅਹੁਦਿਆਂ ਤੋਂ ਮੁਅੱਤਲ ਕਰ ਦਿੱਤਾ ਹੈ। ਇਸ ਸਬੰਧੀ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਡਾਇਰੈਕਟਰ ਸਿਬਿਨ ਸੀ ਵੱਲੋਂ ਜਾਰੀ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਗ੍ਰਾਮ ਪੰਚਾਇਤ ਪਿੰਡ ਮਿਲਖ ਦੀ ਜਲ ਸਪਲਾਈ ਅਤੇ ਸੈਨੀਟੇਸ਼ਨ ਕਮੇਟੀ ਦੀ ਆਮਦਨ ਖਰਚ ਹਿਸਾਬ ਨੂੰ ਵਾਚਣ ਤੋਂ ਪਤਾ ਚਲਦਾ ਹੈ ਕਿ ਅਗਸਤ 2013 ਤੋਂ ਲੈ ਕੇ ਜੁਲਾਈ 2017 ਤੱਕ ਦੇ ਸਮੇਂ ਦੌਰਾਨ ਪੇੱਡੂ ਵਾਟਰ ਸਪਲਾਈ ਮਿਲਖ ਵੱਲੋਂ 7000 ਰੁਪਏ ਤੋਂ ਲੈ ਕੇ 42000 ਰੁਪਏ ਪ੍ਰਤੀ ਮਹੀਨਾਂ ਦੀ ਦਰ ਨਾਲ ਪਾਣੀ ਦੇ ਬਿਲ ਇਕੱਠੇ ਕੀਤੇ ਗਏ ਹਨ। ਇਸ ਤੋਂ ਪਤਾ ਚਲਦਾ ਹੈ ਕਿ ਪੇਂਡੂ ਜਲ ਸਪਲਾਈ ਕਮੇਟੀ ਵੱਲੋਂ ਅੌਸਤਨ 125-130 ਘਰਾਂ ਤੋਂ ਹੀ ਜਿਆਦਾਤਰ ਵਸੂਲੀ ਕੀਤੀ ਗਈ ਹੈ ਅਤੇ ਪਿੰਡ ਦੇ 100-110 ਘਰਾਂ ਤੋਂ ਬਿਲ ਦੀ ਵਸੂਲੀ ਨਹੀਂ ਕੀਤੀ ਗਈ।
ਜੇਕਰ 240 ਘਰਾਂ ਤੋਂ ਹਰ ਮਹੀਨੇ ਵਸੂਲੀ ਕੀਤੀ ਜਾਵੇ ਤਾਂ ਹਰ ਮਹੀਨੇ ਜਲ ਸਪਲਾਈ ਕਮੇਟੀ ਨੂੰ 100 ਰੁਪਏ ਪ੍ਰਤੀ ਕੁਨੈਕਸਨ ਦੀ ਦਰ ਨਾਲ 24 ਹਜਾਰ ਰੁਪਏ ਮਹੀਨਾ ਦੀ ਆਮਦਨ ਹੋਣੀ ਸੀ ਅਤੇ ਕੁਲ ਅਗਸਤ 2013 ਤੋਂ ਜੁਲਾਈ 2017 ਤਕ 1152000 ਰੁਪਏ ਦੀ ਆਮਦਨ ਹੋ ਜਾਣੀ ਸੀ ਪਰ ਜਲ ਸਪਲਾਈ ਕਮੇਟੀ ਵੱਲੋਂ ਕਦੇ ਵੀ ਪੂਰੇ ਘਰਾਂ ਤੋਂ ਬਿਲ ਇਕੱਠੇ ਕਰਨ ਦਾ ਕੋਈ ਉਪਰਾਲਾ ਨਹੀਂ ਕੀਤਾ ਗਿਆ। ਇਹਨਾਂ ਵੱਲੋਂ ਬਿਲਾ ਨਾ ਅਦਾ ਕਰਨ ਵਾਲੇ ਵਿਅਕਤੀਆਂ ਖ਼ਿਲਾਫ਼ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ। ਕਮੇਟੀ ਵੱਲੋਂ ਪੰਪ ਆਪਰੇਟਰ ਨੂੰ ਪੰਜ ਹਜਾਰ ਰੁਪਏ ਮਹੀਨੇ ਦੇ ਹਿਸਾਬ ਨਾਲ 240000 ਰੁਪਏ ਦੀ ਅਦਾਇਗੀ ਕੀਤੀ ਗਈ ਹੈ। ਇਹ ਇਕ ਪਾਰਟ ਟਾਈਮ ਕੰਮ ਸੀ ਜਿਸ ਲਈ ਐਨੀ ਜਿਆਦਾ ਤਨਖਾਹ ਵਾਜਬ ਨਹੀਂ ਸੀ। ਇਸ ਸਮੇੱ ਪਾਣੀ ਦੇ ਬਿਲ ਦਾ ਬਕਾਇਆ ਜੁਲਾਈ 2017 ਤਕ ਦਾ 1228110 ਰੁਪਏ ਹੈ। ਇਸ ਵਿੱਚ ਜਿਆਦਾਤਰ ਹਿੱਸਾ ਸਮੇਂ ਸਿਰ ਅਦਾਇਗੀ ਨਾ ਕਰਨ ਕਾਰਨ ਜਮਾ ਹੋਏ ਬਕਾਏ ਅਤੇ ਇਸ ਉਪਰ ਪਏ ਜੁਰਮਾਨੇ ਦਾ ਹੈ। ਇਸ ਲਈ ਸਰਪੰਚ ਸਤਨਾਮ ਕੌਰ ਬਤੌਰ ਚੇਅਰਮੈਨ ਅਤੇ ਮੇਵਾ ਸਿੰਘ ਪੰਚ ਬਤੌਰ ਮੈਂਬਰ ਜਲ ਸਪਲਾਈ ਕਮੇਟੀ ਪਿੰਡ ਮਿਲਖ ਜ਼ਿੰਮੇਵਾਰ ਹਨ। ਜਿਹਨਾਂ ਉਪਰ ਜਾਂਚ ਤੋਂ ਬਾਅਦ ਦੋਸ਼ ਸਿੱਧ ਹੋ ਗਏ ਹਨ ਇਸ ਕਾਰਨ ਇਹਨਾ ਦੋਵਾਂ ਨੂੰ ਅਹੁਦੇ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ।

Load More Related Articles
Load More By Nabaz-e-Punjab
Load More In Government

Check Also

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ ਸਿੰ…