nabaz-e-punjab.com

ਪੰਜਾਬ ਪੁਲੀਸ ਵੱਲੋ ਸਰਹੱਦ ਪਾਰ ਤੋਂ ਨਸ਼ਾ ਤਸਕਰੀ ਕਰਨ ਵਾਲੇ ਗਰੋਹ ਦਾ ਪਰਦਾਫਾਸ਼, 3 ਗ੍ਰਿਫ਼ਤਾਰ

ਤਿੰਨ ਕਿੱਲੋ ਹੈਰੋਇਨ ਬਰਾਮਦ, 24 ਘੰਟਿਆਂ ਵਿੱਚ ਕੁੱਲ 17.8 ਕਿੱਲੋਂ ਨਸ਼ੀਲੇ ਪਦਾਰਥਾਂ ਦੀ ਖੇਪ ਨੂੰ ਕਬਜ਼ੇ ’ਚ ਲਿਆ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 4 ਜੁਲਾਈ:
ਪੰਜਾਬ ਪੁਲਿਸ ਦੇ ਖੁਫ਼ੀਆ ਵਿੰਗ ਨੂੰ ਸਰਹੱਦ ਪਾਰ ਤੋਂ ਚੱਲ ਰਹੀ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਅੰਮ੍ਰਿਤਸਰ ਜ਼ਿਲ੍ਹੇ ਦੇ ਤਸਕਰਾਂ ਦਾ ਪਰਦਾਫ਼ਾਸ਼ ਕਰਨ ਸਬੰਧੀ ਇੱਕ ਹੋਰ ਸਫਲਤਾ ਹੱਥ ਲੱਗੀ ਹੈ। ਇਸ ਤਸਕਰੀ ਨਾਲ ਸਬੰਧਿਤ ਤਿੰਨ ਵਿਅਕਤੀਆਂ ਦੇ ਗਿਰੋਹ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਵੱਲੋਂ ਸ਼ੱਕੀਆਂ ਪਾਸੋਂ 3 ਕਿੱਲੋ ਹੈਰੋਇਨ ਬਰਾਮਦ ਕੀਤੀ ਗਈ, ਜਿਸਦੀ ਕੀਮਤ ਅੰਤਰਰਾਸ਼ਟਰੀ ਬਜ਼ਾਰ ਵਿੱਚ 15 ਕਰੋੜ ਦੱਸੀ ਜਾਂਦੀ ਹੈ। ਇਸ ਗ੍ਰਿਫ਼ਤਾਰੀ ਨਾਲ ਪੰਜਾਬ ਪੁਲਿਸ ਪਿਛਲੇ 24 ਘੰਟਿਆਂ ਵਿੱਚ ਅੰਮ੍ਰਿਤਸਰ ਜ਼ਿਲ੍ਹੇ ਨਾਲ ਲਗਦੇ ਸਰਹੱਦੀ ਇਲਾਕੇ ’ਚੋਂ 17.8 ਕਿੱਲੋ ਹੈਰੋਇਨ ਬਰਾਮਦ ਕਰਨ ਵਿੱਚ ਸਫਲ ਹੋਈ ਹੈ ,ਜਿਸਦੀ ਕੀਮਤ ਅੰਤਰਰਾਸ਼ਟਰੀ ਬਾਜ਼ਾਰ ਵਿੱਚ 89 ਕਰੋੜ ਦੇ ਕਰੀਬ ਹੈ।
ਪੰਜਾਬ ਪੁਲੀਸ ਦੇ ਬਲਾਰੇ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਦੋਸ਼ੀਆਂ ਦੀ ਸ਼ਨਾਖਤ ਧੀਰ ਸਿੰਘ ਪੱੁਤਰ ਜਰਨੈਲ ਸਿੰਘ, ਹਰਜਿੰਦਰ ਸਿੰਘ ਪੱੁਤਰ ਗਰਮੀਤ ਸਿੰਘ ਤੇ ਗਗਨਦੀਪ ਸਿੰਘ ਪੱੁਤਰ ਕੁਲਵਿੰਦਰਪਾਲ ਸਿੰਘ ਸਾਰੇ ਹੀ ਵਾਸੀ ਪਿੰਡ ਲੋਪੋਕੇ, ਅੰਮ੍ਰਿਤਸਰ ਵਜੋਂ ਕੀਤੀ ਗਈ ਹੈ। ਇਸ ਸਬੰਧੀ ਦੋਸ਼ੀਆਂ ‘ਤੇ ਧਾਰਾ 21, 25, 29, 61,85 ਐਨ.ਡੀ.ਪੀ.ਐਸ. ਐਕਟ ਤਹਿਤ ਮੁਕੱਦਮਾ ਵੀ ਦਰਜ ਕਰ ਲਿਆ ਗਿਆ ਹੈ।ਮੁੱਢਲੀ ਤਫਤੀਸ਼ ਦੌਰਾਨ ਿÎੲਹ ਪਤਾ ਲੱਗਾ ਹੈ ਕਿ ਧੀਰ ਸਿੰਘ ਪਾਕਿਸਤਾਨੀ ਨਾਗਰਿਕ ਫੈਜ਼ਲ ਵਾਸੀ ਪਿੰਡ ਦੌਦ ਭੈਣੀ ਦੇ ਸੰਪਰਕ ਵਿੱਚ ਸੀ। ਉਹ ਦੋਵੇਂ ਫੇਸਬੁੱਕ ਤੇ ਕਬੂਤਰਬਾਜ਼ੀ ਨਾਲ ਸਬੰਧਤ ਗੱਲਬਾਤ ਕਰਦੇ ਸਨ ਤੇ ਸੁਨੇਹੇ ਸਾਂਝੇ ਕਰਦੇ ਸਨ । ਧੀਰ ਸਿੰਘ ਨੇ ਕਬੂਲਿਆ ਕਿ ਫੈਜ਼ਲ ਨੇ ਉਸਨੂੰ ਬਹਿਕਾਕੇ ਤਸਕਰੀ ਨੂੰ ਆਸਾਨੀ ਨਾਲ ਵੱਧ ਪੈਸੇ ਬਨਾਉਣ ਦਾ ਧੰਦੇ ਦੱਸਕੇ, ਇਸ ਗੋਰਖ-ਧੰਦੇ ਵਿੱਚ ਲੈ ਆਂਦਾ ਤੇ ਹੌਲੀ ਹਰਜਿੰਦਰ ਸਿੰਘ ਤੇ ਗਗਨਦੀਪ ਵੀ ਇਸ ਗਿਰੋਹ ਦਾ ਹਿੱਸਾ ਬਣ ਗਏ।
ਇਸ ਤਿਕੜੀ ਨੇ ਇਹ ਵੀ ਕਬੂਲਿਆ ਕਿ ਉਹ ਪਿਛਲੇ ਕੁਝ ਮਹੀਨਿਆਂ ਤੋਂ ਹੈਰੋਇਨ ਦੀ ਤਸਕਰੀ ਕਰਨ ਦੀ ਕੋਸ਼ਿਸ਼ ਕਰ ਰਹੇ ਸਨ ਅਤੇ ਬੀਤੀ 2-3 ਜੁਲਾਈ ਦੀ ਰਾਤ ਉਹ ਇਹ ਨਸ਼ੀਲੇ ਪਦਾਰਥ ਸਰਹੱਦ ਪਾਰ ਤੋਂ ਇੱਧਰ ਲਿਆਉਣ ਵਿੱਚ ਸਫਲ ਹੋ ਗਏ ਸਨ। ਉਹਨਾਂ ਦੱਸਿਆ ਬੀਤੀ ਰਾਤ ਭਾਰੀ ਮੀਂਹ ਕਾਰਨ ਤੇ ਗੰਦਲੇ ਪਾਣੀ ਵਾਲਾ ਇਲਾਕਾ ਹੋਣ ਕਾਰਨ ਉਨਾਂ ਨੇ ਫਾਇਦਾ ਲਿਆ ਤੇ ਖੇਪ ਸਰਹੱਦ ਪਾਰ ਤੋਂ ਇਸ ਪਾਸੇ ਪਹੁੰਚਾ ਦਿੱਤੀ। ਇਸ ਗ੍ਰਿਫਤਾਰੀ ਅਤੇ ਤਸਕਰੀ ਵਿੱਚ ਵਰਤੇ ਗਏ ਵਸੀਲਿਆਂ ਦੇ ਸਬੰਧ ਵਿੱਚ ਜਾਣਕਾਰੀ ਬੀ.ਐਸ.ਐਫ ਨੂੰ ਦਿੱਤੀ ਜਾ ਚੁੱਕੀ ਹੈ ਤਾਂ ਨਸ਼ੇ ਦੇ ਿÎੲਸ ਕੋਹੜ੍ਹ ਨੂੰ ਨੱਥ ਪਾਾਂਉਣ ਲਈ ਤੁਰੰਤ ਹੀ ਯੋਗ ਕਕਮ ਚੱਕੇ ਜਾ ਸਕਣ।
ਬੁਲਾਰੇ ਨੇ ਕਿਹਾ ਕਿ ਲਗਾਤਾਰ ਪਿਛਲੇ ਦੋ ਦਿਨਾਂ ਵਿੱਚ ਨਸ਼ੀਲੇ ਪਦਾਰਥਾਂ ਦਾ ਵੱਡੀ ਮਾਤਰਾ ਵਿੱਚ ਬਰਾਮਦ ਹੋਣਾ ਇਹ ਸਿੱਧ ਕਰਦਾ ਹੈ ਕਿ ਪਾਕਿ-ਸਰਹੱਦ ‘ਤੇ ਨਸ਼ੇ ਦੀ ਤਸਕਰੀ ਹਾਲੇ ਵੀ ਪ ੂਰੀ ਤਰ੍ਹਾਂ ਚੱਲ ਰਹੀ, ਜੋ ਕਿ ਇਕ ਚਿੰਤਾ ਦਾ ਵਿਸ਼ਾ ਹੈ। ਬੀਤੇ ਮੰਗਲਵਾਰ ਨੂੰ ਪੁਲਿਸ ਦੇ ਇੰਟੈਲੀਜੈਂਸ ਵਿੰਗ ਨੇ ਚਾਰ ਸ਼ੱਕੀ ਜਿੰਨਾ ਵਿੱਚ ਇੱਕ ਸਾਬਕਾ ਫੌਜੀ ਵੀ ਸੀ ਪਾਸੋਂ 14.8 ਕਿੱਲੋ ਹੈਰੋਇਨ ਕਬਜ਼ੇ ਵਿੱਚ ਲਈ ਅਤੇ ਜਿਸਦੀ ਕੀਮਤ ਅੰਤਰਰਾਸ਼ਟਰੀ ਬਾਜਾਰ ਵਿੱਚ ਲਗਭਗ 74 ਕਰੋੜ ਹੋਣ ਦਾ ਅਨੁਮਾਨ ਹÎੈ। ਨਸ਼ੀਲੇ ਪਦਾਰਥਾਂ ਦੀ ਇਸ ਤਸਕਰੀ ਵਿੱਚ ਬੀ.ਐਸ.ਐਫ ਦੇ ਇਕ ਸਿਪਾਹੀ ਦੀ ਮਿਲੀ ਭੁਗਤ ਦੀ ਗੱਲ ਵੀ ਸਾਹਮਣੇ ਆਈ ਹੈ।

Load More Related Articles
Load More By Nabaz-e-Punjab
Load More In Crime & Police

Check Also

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ ਵਿਦੇਸ਼ੀ ਮੂਲ ਦੇ …