nabaz-e-punjab.com

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸਕੂਲ ਤੋਂ ਸਕੂਲ ਮਾਈਗਰੇਸ਼ਨ ਸਬੰਧੀ ਸ਼ਡਿਊਲ ਜਾਰੀ

ਸਕੂਲ ਜਾਂ ਵਿਦਿਆਰਥੀ ਨੂੰ ਕੋਈ ਹੋਰ ਮੌਕਾ ਨਹੀਂ ਦਿੱਤਾ ਜਾਵੇਗਾ: ਪੰਜਾਬ ਬੋਰਡ

ਅੰਤਿਮ ਮਿਤੀ ਤੋਂ ਬਾਅਦ ਕੋਈ ਵੀ ਕੇਸ ਵਿਚਾਰਿਆ ਨਹੀਂ ਜਾਵੇਗਾ

ਨਬਜ਼-ਏ-ਪੰਜਾਬ, ਮੁਹਾਲੀ, 24 ਅਗਸਤ:
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸੈਸ਼ਨ 2023-24 ਲਈ ਪੰਜਵੀਂ, ਅੱਠਵੀਂ, ਨੌਵੀਂ, ਦਸਵੀਂ, ਗਿਆਰ੍ਹਵੀਂ ਅਤੇ ਬਾਰ੍ਹਵੀਂ ਸ਼੍ਰੇਣੀਆਂ ਦੇ ਵਿਦਿਆਰਥੀਆਂ ਲਈ ਸਕੂਲ ਤੋਂ ਸਕੂਲ ਮਾਈਗਰੇਸ਼ਨ ਸਬੰਧੀ ਸ਼ਡਿਊਲ ਜਾਰੀ ਕੀਤਾ ਗਿਆ। ਅੱਜ ਇੱਥੇ ਬੋਰਡ ਦੇ ਬੁਲਾਰੇ ਨੇ ਦੱਸਿਆ ਕਿ ਪੰਜਾਬ ਬੋਰਡ ਨਾਲ ਸਬੰਧਤ ਸਮੂਹ ਸਕੂਲ ਮੁਖੀਆਂ ਨੂੰ ਸੂਚਿਤ ਕਰਦਿਆਂ ਕਿਹਾ ਕਿ ਪੰਜਵੀਂ, ਅੱਠਵੀਂ, ਨੌਵੀਂ, ਦਸਵੀਂ, ਗਿਆਰ੍ਹਵੀਂ ਅਤੇ ਬਾਰ੍ਹਵੀਂ ਸ਼੍ਰੇਣੀਆਂ ਦੇ ਵਿਦਿਆਰਥੀਆਂ ਲਈ ਸਕੂਲ ਤੋਂ ਸਕੂਲ ਮਾਈਗਰੇਸ਼ਨ 1000 ਰੁਪਏ ਫੀਸ ਨਾਲ ਅੰਤਿਮ ਮਿਤੀ 15 ਨਵੰਬਰ ਤੱਕ ਕਰਵਾਈ ਜਾ ਸਕਦੀ ਹੈ।
ਜਦੋਂਕਿ ਦੂਜੇ ਬੋਰਡਾਂ/ਰਾਜਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਲਈ ਇੰਟਰ ਬੋਰਡ ਮਾਈਗਰੇਸ਼ਨ ਕਰਵਾਉਣ ਲਈ 3000 ਰੁਪਏ ਫੀਸ ਨਿਰਧਾਰਿਤ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਸਕੂਲ ਤੋਂ ਸਕੂਲ ਮਾਈਗਰੇਸ਼ਨ ਅਤੇ ਇੰਟਰ ਬੋਰਡ ਮਾਈਗਰੇਸ਼ਨ ਕਰਵਾਉਣ ਲਈ ਨਿਰਧਾਰਿਤ ਮਿਤੀ ਤੋਂ ਬਾਅਦ ਕੋਈ ਹੋਰ ਵਾਧਾ ਨਹੀਂ ਕੀਤਾ ਜਾਵੇਗਾ। ਇਹ ਪ੍ਰੋਸੈੱਸ ਜਾਰੀ ਸ਼ਡਿਊਲ ਅਨੁਸਾਰ 15 ਨਵੰਬਰ ਦੇ ਅੰਦਰ-ਅੰਦਰ ਹੀ ਪੂਰਾ ਕਰਨਾ ਲਾਜ਼ਮੀ ਹੋਵੇਗਾ। ਬੋਰਡ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਅੰਤਿਮ ਮਿਤੀ ਤੋਂ ਬਾਅਦ ਕੋਈ ਵੀ ਕੇਸ ਵਿਚਾਰਿਆ ਨਹੀਂ ਜਾਵੇਗਾ।
ਬੋਰਡ ਨੇ ਸਕੂਲ ਮੁਖੀਆਂ ਨੂੰ ਹਦਾਇਤ ਕੀਤੀ ਕਿ ਸਕੂਲ ਤੋਂ ਸਕੂਲ ਮਾਈਗਰੇਸ਼ਨ ਅਤੇ ਇੰਟਰ ਬੋਰਡ ਮਾਈਗਰੇਸ਼ਨ ਦੇ ਕੰਮ ਨੂੰ ਤਵੱਜੋ ਦਿੰਦੇ ਹੋਏ ਵਿਦਿਆਰਥੀਆਂ ਦੀ ਨਿਰਧਾਰਿਤ ਸ਼ਡਿਊਲ ਅਨੁਸਾਰ ਆਨ-ਲਾਈਨ ਸਕੂਲ ਤੋਂ ਸਕੂਲ ਮਾਈਗਰੇਸ਼ਨ ਪ੍ਰਕਿਰਿਆ ਨੂੰ ਮੁਕੰਮਲ ਕਰਵਾਉਣਾ ਯਕੀਨੀ ਬਣਾਇਆ ਜਾਵੇ। ਜੇਕਰ ਕਿਸੇ ਕਾਰਨ ਕਿਸੇ ਵਿਦਿਆਰਥੀ ਦੀ ਸਕੂਲ ਤੋਂ ਸਕੂਲ ਮਾਈਗਰੇਸ਼ਨ ਅਤੇ ਬੋਰਡ ਮਾਈਗਰੇਸ਼ਨ ਕਰਨ ਤੋਂ ਰਹਿ ਜਾਂਦੀ ਹੈ ਤਾਂ ਉਸ ਦੀ ਜ਼ਿੰਮੇਵਾਰੀ ਸਬੰਧਤ ਸਕੂਲ ਮੁਖੀ/ਕਰਮਚਾਰੀ ਦੀ ਹੋਵੇਗੀ। ਇਸ ਸਬੰਧੀ ਸਕੂਲ ਜਾਂ ਵਿਦਿਆਰਥੀ ਨੂੰ ਕੋਈ ਹੋਰ ਮੌਕਾ ਵੀ ਨਹੀਂ ਦਿੱਤਾ ਜਾਵੇਗਾ। ਸਕੂਲ ਤੋਂ ਸਕੂਲ ਮਾਈਗਰੇਸ਼ਨ ਅਤੇ ਇੰਟਰ ਬੋਰਡ ਮਾਈਗਰੇਸ਼ਨ ਦੇ ਕੰਮ ਸਬੰਧੀ ਜ਼ਰੂਰੀ ਹਦਾਇਤਾਂ ਅਤੇ ਸ਼ਡਿਊਲ ਸਕੂਲਾਂ ਦੀ ਲਾਗਇਨ ਆਈਡੀ ਅਤੇ ਸਿੱਖਿਆ ਬੋਰਡ ਦੀ ਵੈੱਬਸਾਈਟ ’ਤੇ ਜਾਣਕਾਰੀ ਉਪਲਬਧ ਕਰਵਾਈ ਗਈ ਹੈ।

Load More Related Articles

Check Also

ਦਸਵੀਂ ਜਮਾਤ: ਸਰਕਾਰੀ ਗਰਲਜ਼ ਸਕੂਲ ਸੋਹਾਣਾ ਦੀਆਂ ਵਿਦਿਆਰਥਣਾਂ ਦਾ ਸਨਮਾਨ

ਦਸਵੀਂ ਜਮਾਤ: ਸਰਕਾਰੀ ਗਰਲਜ਼ ਸਕੂਲ ਸੋਹਾਣਾ ਦੀਆਂ ਵਿਦਿਆਰਥਣਾਂ ਦਾ ਸਨਮਾਨ ਨਬਜ਼-ਏ-ਪੰਜਾਬ, ਮੁਹਾਲੀ, 17 ਮਈ: ਸ…