Share on Facebook Share on Twitter Share on Google+ Share on Pinterest Share on Linkedin ਪੰਜਾਬ ਸਕੂਲ ਸਿੱਖਿਆ ਬੋਰਡ ਦੇ ਤਿੰਨ ਰੋਜ਼ਾ ਰਾਜ ਪੱਧਰੀ ਵਿੱਦਿਅਕ ਮੁਕਾਬਲੇ ਸ਼ੁਰੂ ਸ਼ਬਦ ਗਾਇਨ ਮੁਕਾਬਲੇ ਵਿੱਚ ਹਰਮੇਲ ਕੌਰ ਤੇ ਭਾਸ਼ਣ ਮੁਕਾਬਲੇ ਵਿੱਚ ਕੁਸ਼ਪ੍ਰੀਤ ਕੌਰ ਅੱਵਲ ਸਕੂਲ ਬੋਰਡ ਦੇ ਚੇਅਰਮੈਨ ਮਨੋਹਰ ਕਾਂਤ ਕਲੋਹੀਆ, ਵਾਈਸ ਚੇਅਰਮੈਨ ਸਚਦੇਵਾ ਤੇ ਸਕੱਤਰ ਗੋਇਲ ਨੇ ਕੀਤਾ ਉਦਘਾਟਨ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 7 ਦਸੰਬਰ: ਪੰਜਾਬ ਸਕੂਲ ਸਿੱਖਿਆ ਬੋਰਡ ਦੀ 50ਵੀਂ ਵਰੇ੍ਹਗੰਢ ਨੂੰ ਸਮਰਪਿਤ ਤਿੰਨ ਰੋਜ਼ਾ ਰਾਜ ਪੱਧਰੀ ਵਿੱਦਿਅਕ ਮੁਕਾਬਲੇ ਅੱਜ ਇੱਥੋਂ ਦੇ ਫੇਜ਼-8 ਸਥਿਤ ਸਕੂਲ ਬੋਰਡ ਕੰਪਲੈਕਸ ਵਿੱਚ ਸ਼ੁਰੂ ਹੋ ਗਏ। ਬੋਰਡ ਦੇ ਚੇਅਰਮੈਨ ਮਨੋਹਰ ਕਾਂਤ ਕਲੋਹੀਆ, ਵਾਈਸ ਚੇਅਰਮੈਨ ਬਲਦੇਵ ਸਚਦੇਵਾ ਅਤੇ ਸਕੱਤਰ ਪ੍ਰਸ਼ਾਂਤ ਗੋਇਲ ਨੇ ਸਾਂਝੇ ਤੌਰ ’ਤੇ ਸਮਾਂ ਰੋਸ਼ਨ ਕਰਕੇ ਉਦਘਾਟਨ ਕੀਤਾ। ਅੱਜ ਸ਼ਾਮੀ ਸਿੱਖਿਆ ਬੋਰਡ ਦੇ ਬੁਲਾਰੇ ਨੇ ਦੱਸਿਆ ਕਿ ਪਹਿਲੇ ਦਿਨ ਪ੍ਰਾਇਮਰੀ ਵਰਗ ਦੇ ਸ਼ਬਦ ਗਾਇਨ ਮੁਕਾਬਲਿਆਂ ਵਿੱਚ ਹਰਮੇਲ ਕੌਰ ਨੇ ਪਹਿਲਾ, ਚਿਤੇਸ਼ ਪਟਿਆਰ ਨੇ ਦੂਜਾ ਅਤੇ ਸਤਵਿੰਦਰ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ। ਭਾਸ਼ਣ ਮੁਕਾਬਲਿਆਂ ਵਿੱਚ ਕੁਸ਼ਪ੍ਰੀਤ ਕੌਰ ਨੇ ਪਹਿਲਾ, ਈਸ਼ਾ ਨੇ ਦੂਜਾ ਅਤੇ ਭਵਨੀਸ਼ ਕੁਮਾਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਸੋਲੋ ਡਾਂਸ ਮੁਕਾਬਲਿਆਂ ਵਿੱਚ ਸ਼ੈਰੀ ਪਹਿਲਾ, ਹਰਕੀਰਤ ਕੌਰ ਨੇ ਦੂਜਾ ਅਤੇ ਨਿਸ਼ਾ ਰਾਣੀ ਨੇ ਤੀਜਾ ਸਥਾਨ ਹਾਸਲ ਕੀਤਾ ਜਦੋਂਕਿ ਲੋਕ ਗੀਤ ਮੁਕਾਬਲੇ ਵਿੱਚ ਨਵਾਬ ਸਿੰਘ ਨੇ ਪਹਿਲਾ, ਨਿਤਿਨ ਕੁਮਾਰ ਨੇ ਦੂਜਾ ਅਤੇ ਹਰਸ਼ਦੀਪ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ। ਸੁੰਦਰ ਲਿਖਾਈ ਮੁਕਾਬਲੇ ਵਿੱਚ ਅੰਮ੍ਰਿਤਪਾਲ ਸਿੰਘ ਪਹਿਲਾ, ਯਸ਼ਮੀਤ ਕੌਰ ਨੇ ਦੂਜਾ ਅਤੇ ਰੋਹਿਤ ਕੁਮਾਰ ਨੇ ਤੀਜਾ ਸਥਾਨ ਹਾਸਲ ਕੀਤਾ। ਚਿੱਤਰਕਲਾ ਮੁਕਾਬਲਿਆਂ ਵਿੱਚ ਮਾਨਵ ਚੌਹਾਨ ਪਹਿਲਾ, ਸ਼ਬਨੂਰ ਨੇ ਦੂਜਾ ਅਤੇ ਗੁਰਸ਼ੀਰ ਨੇ ਤੀਜਾ ਸਥਾਨ ਹਾਸਲ ਕੀਤਾ। ਸਹੀ ਸ਼ਬਦ ਜੋੜ ਮੁਕਾਬਲਿਆਂ ਵਿੱਚ ਪ੍ਰਭਨੂਰ ਕੌਰ ਪਹਿਲਾ, ਦੀਕਸ਼ਾ ਨੇ ਦੂਜਾ ਅਤੇ ਨੇਹਾ ਕੁਮਾਰੀ ਨੇ ਤੀਜਾ ਸਥਾਨ ਹਾਸਲ ਕੀਤਾ। ਇੰਝ ਹੀ ਸੈਕੰਡਰੀ ਵਰਗ ਦੇ ਲੜਕਿਆਂ ਦੇ ਗਤਕਾ ਮੁਕਾਬਲੇ ਵਿੱਚ ਗੁਰਸੇਵਕ ਸਿੰਘ ਅਤੇ ਸਾਥੀ ਪਹਿਲਾ, ਗੁਰਪਾਲ ਸਿੰਘ ਅਤੇ ਸਾਥੀ ਨੇ ਦੂਜਾ ਅਤੇ ਨੇ ਤੀਜਾ ਸਥਾਨ ਹਾਸਲ ਕੀਤਾ। ਲੜਕੀਆਂ ਦੇ ਗਤਕਾ ਮੁਕਾਬਲੇ ਵਿੱਚ ਜੂਹੀ ਕੁਮਾਰੀ ਅਤੇ ਸਾਥੀ ਪਹਿਲਾ, ਕਿਰਨਜੋਤ ਕੌਰ ਅਤੇ ਸਾਥੀ ਨੇ ਦੂਜਾ ਅਤੇ ਮਨਜੋਤ ਕੌਰ ਅਤੇ ਸਾਥੀ ਨੇ ਤੀਜਾ ਸਥਾਨ ਹਾਸਲ ਕੀਤਾ। ਇਕਾਂਗੀ ਦੇ ਮੁਕਾਬਲੇ ਵਿੱਚ ਸਿਮਰਨਪ੍ਰੀਤ ਕੌਰ ਅਤੇ ਸਾਥੀ ਪਹਿਲਾ, ਜਸਲੀਨ ਕੌਰ ਅਤੇ ਸਾਥੀ ਨੇ ਦੂਜਾ ਅਤੇ ਜਸ਼ਨਦੀਪ ਸਿੰਘ ਅਤੇ ਸਾਥੀ ਨੇ ਤੀਜਾ ਸਥਾਨ ਹਾਸਲ ਕੀਤਾ। ਮੁਕਾਬਲਿਆਂ ਦੀ ਸਮਾਪਤੀ ਮਗਰੋਂ ਜੇਤੂ ਵਿਦਿਆਰਥੀਆਂ ਨੂੰ ਇਨਾਮ ਵੰਡੇ ਗਏ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ