ਦੀ ਪੰਜਾਬ ਸਟੇਟ ਡਿਸਟ੍ਰਿਕ (ਡੀਸੀ) ਆਫ਼ਿਸ ਇੰਪਲਾਈਜ ਯੂਨੀਅਨ ਦੇ ਵਫ਼ਦ ਨੇ ਕੀਤੀ ਵਿੱਤ ਮੰਤਰੀ ਮਨਪ੍ਰੀਤ ਬਾਦਲ ਨਾਲ ਮੀਟਿੰਗ

ਵਿੱਤ ਮੰਤਰੀ ਮਨਪ੍ਰੀਤ ਬਾਦਲ ਵੱਲੋਂ ਮੁਲਾਜ਼ਮਾਂ ਨੂੰ ਹਮਦਰਦੀ ਨਾਲ ਵਿਚਾਰਨ ਦਾ ਭਰੋਸਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 22 ਨਵੰਬਰ:
ਦੀ ਪੰਜਾਬ ਸਟੇਟ ਡਿਸਟ੍ਰਿਕ (ਡੀਸੀ) ਆਫ਼ਿਸ ਇੰਪਲਾਈਜ ਯੂਨੀਅਨ ਦੇ ਇੱਕ ਵਫ਼ਦ ਨੇ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਦੀ ਅਗਵਾਈ ਵਿੱਚ ਪੰਜਾਬ ਦੇ ਵਿੱਤ ਮੰਤਰੀ ਸ੍ਰ. ਮਨਪ੍ਰੀਤ ਸਿੰਘ ਬਾਦਲ ਨਾਲ ਚੰਡੀਗੜ੍ਹ ਵਿੱਚ ਮੀਟਿੰਗ ਕੀਤੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਯੂਨੀਅਨ ਦੇ ਚੇਅਰਮੈਨ ਓਮ ਪ੍ਰਕਾਸ਼ ਮੁਹਾਲੀ ਨੇ ਦੱਸਿਆ ਕਿ ਇਸ ਮੌਕੇ ਵਫਦ ਨੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਦੇ ਧਿਆਨ ਵਿੱਚ ਲਿਆਂਦਾ ਕਿ ਪੰਜਾਬ ਸਰਕਾਰ ਦੇ ਡਿਪਟੀ ਕਮਿਸ਼ਨਰਾਂ ਲਈ ਸਟਾਫ ਸਬੰਧੀ ਨਿਰਧਾਰਤ ਨਾਰਮ ਅਧਿਸੂਚਨਾ ਨੰਬਰ 2-12-95 ਆਰ ਈ ਆਈ ਆਈ 6 7596 ਮਿਤੀ 14-8-1995 ਮੁਤਾਬਿਕ ਕਰੀਬ 2100 ਕਲਰਕਾਂ ਦੀ ਲੋੜ ਹੈ ਪ੍ਰੰਤੁੂ ਮਾਲ ਵਿਭਾਗ ਪੰਜਾਬ ਵਲੋੱ ਐਸ ਐਸ ਬੋਰਡ ਨੂੰ ਭੇਜੀ ਗਈ ਮੰਗ 460 ਕਲਰਕ, ਫਿਰ 293 ਅਤੇ ਉਸ ਬਾਅਦ 86 ਕਲਰਕਾਂ ਦੀਆਂ ਅਸਾਮੀਆਂ ਤੇ ਸਟਾਫ ਕਰੀਬ 223 ਕਲਰਕ ਹੀ ਮਿਲੇ ਹਨ ਜਦ ਕਿ ਬਾਕੀ ਅਸਾਮੀਆਂ ਦੀ ਐਡਵਰਟਾਈਜਮੈਟ ਹੋਣ ਬਾਅਦ ਵੀ ਸਟਾਫ ਨਹੀਂ ਮਿਲਿਆ ਹੈ, ਇਹਨਾਂ 616 ਅਸਾਮੀਆਂ ਤੇ ਤੁਰੰਤ ਸਟਾਫ ਦਿਵਾਇਆ ਜਾਵੇ।
ਇਸ ਮੌਕੇ ਵਫਦ ਨੇ ਮੰਗ ਕੀਤੀ ਕਿ ਡਿਪਟੀ ਕਮਿਸ਼ਨਰਾਂ ਨੂੰ ਕਾਨੂੰਨੀ ਸਲਾਹ ਦੇਣ ਲਈ ਨਿਯੁਕਤ ਜ਼ਿਲ੍ਹਾ ਅਟਾਰਨੀ ਪ੍ਰਸ਼ਾਸਨ ਨਾਲ ਸਪੋਰਟਿੰਗ ਸਟਾਫ਼ ਦਿਤਾ ਜਾਵੇ, ਆਰਟੀਆਈ, ਆਰਟੀਐਸਈ ਗਵਰਨੈਸ ਅਤੇ ਚੋਣਾਂ ਨਾਲ ਸੰਬਧਿਤ ਬਰਾਂਚਾਂ ਬਣਾ ਕੇ ਅਸਾਮੀਆਂ ਦੀ ਰਚਨਾ ਕਰਕੇ ਸਟਾਫ ਦਿਤਾ ਜਾਵੇ, ਡੀਸੀ ਦਫ਼ਤਰਾਂ ਵਿੱਚ ਸੁਪਰਡੈਂਟ ਗ੍ਰੇਡ 1 ਦੀ ਅਸਾਮੀ ਦਾ ਨਾਮ ਪ੍ਰਬੰਧ ਅਫਸਰ ਕੀਤਾ ਜਾਵੇ, ਡੀ ਸੀ ਦਫਤਰ ਦੇ ਸੁਪਰਡੈਂਟ ਗ੍ਰੈਡ 2 ਅਤੇ ਨਿਜੀ ਸਹਾਇਕ ਦੀ ਪਦਉਨਤੀ ਅਤੇ ਫਾਇਨਲ ਅਦਾਇਗੀਆਂ ਦੇ ਅਧਿਕਾਰ ਡੀ ਸੀ ਨੂੰ ਦਿਤੇ ਜਾਣ, ਡੀ ਆਰ ਏ ਦੀ ਅਸਾਮੀ ਤੇ ਕਲਰਕਾਂ ਸਟੈਨੋ ਦੀ ਪਦਉਨਤੀ ਕਰਨ ਦੀ ਰਹਿਬਰੀ ਜਾਰੀ ਕਰਨ ਅਤੇ ਰੂਲ ਦੀ ਕੋਈ ਉਚਿਚਤਾ ਨਾ ਬਣਦੀ ਹੋਣ ਕਾਰਨ ਰੱਦ ਕਰਨ ਸਬੰਧੀ ਹੁਕਮ ਕੀਤੇ ਜਾਣ, ਡੀ ਸੀ ਦਫਤਰਾਂ ਵਿਚ 107 ਦੇ ਕਰੀਬ ਪਿਛਲੇ ਸਮੇਂ ਤੋਂ ਕੰਮ ਕਰਦੇ ਆਊਟ ਸੋਰਸ ਕਰਮਚਾਰੀਆਂ ਨੂੰ ਪੱਕਾ ਕੀਤਾ ਜਾਵੇ। ਇਸ ਮੌਕੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਯੂਨੀਅਨ ਆਗੂਆਂ ਨੂੰ ਭਰੋਸਾ ਦਿੱਤਾ ਕਿ ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ ਨੂੰ ਹਮਦਰਦੀ ਨਾਲ ਵਿਚਾਰਿਆ ਜਾਵੇਗਾ। ਇਸ ਮੌਕੇ ਯੂਨੀਅਨ ਦੇ ਪ੍ਰਧਾਨ ਗੁਰਨਾਮ ਸਿੰਘ, ਜਨਰਲ ਸਕੱਤਰ ਜੋਗਿੰਦਰ ਕੁਮਾਰ ਜੀਰਾ, ਸੰਦੀਪ ਫਿਰੋਜਪੁਰ, ਬਲਬੀਰ ਫਰੀਦਕੋਟ ਵੀ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…