ਜੰਗਲਾਤ ਤੇ ਜੰਗਲੀ ਜੀਵ ਵਿਭਾਗ ਦੇ ਕੱਚੇ ਕਾਮਿਆਂ ਨੂੰ ਪੱਕਾ ਹੋਣ ਦੀ ਆਸ ਬੱਝੀ, ਮੰਤਰੀ ਨੇ ਦਿੱਤਾ ਭਰੋਸਾ

ਜੰਗਲਾਤ ਵਰਕਰਜ਼ ਯੂਨੀਅਨ ਪੰਜਾਬ ਦੀ ਵਣ ਮੰਤਰੀ ਕਟਾਰੂਚੱਕ ਨਾਲ ਹੋਈ ਮੀਟਿੰਗ

ਨਬਜ਼-ਏ-ਪੰਜਾਬ, ਮੁਹਾਲੀ, 18 ਫਰਵਰੀ:
ਪੰਜਾਬ ਦੇ ਵਣ ਅਤੇ ਜੰਗਲੀ ਜੀਵ ਵਿਭਾਗ ਵਿੱਚ ਪਿਛਲੇ ਕਰੀਬ ਢਾਈ ਦਹਾਕਿਆਂ ਤੋਂ ਨਿਗੂਣੀਆਂ ਤਨਖ਼ਾਹਾਂ ’ਤੇ ਕੰਮ ਕਰਦੇ ਡੇਲੀਵੇਜ ਕਾਮਿਆਂ ਨੂੰ ਨੇੜ ਭਵਿੱਖ ਵਿੱਚ ਪੱਕੇ ਹੋਣ ਦੀ ਆਸ ਬੱਝ ਗਈ ਹੈ। ਇਹ ਭਰੋਸਾ ਜੰਗਲਾਤ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਅੱਜ ਜੰਗਲਾਤ ਵਰਕਰਜ਼ ਯੂਨੀਅਨ ਸਬੰਧਤ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੇ ਆਗੂਆਂ ਅਤੇ ਵਿਭਾਗ ਦੇ ਉੱਚ ਅਧਿਕਾਰੀਆਂ ਦੀ ਸਾਂਝੀ ਮੀਟਿੰਗ ਵਿੱਚ ਦਿੱਤਾ। ਮੀਟਿੰਗ ਵਿੱਚ ਵਣ ਵਿਭਾਗ ਦੇ ਸਕੱਤਰ ਪ੍ਰਿਅੰਕਾ ਭਾਰਤੀ, ਪ੍ਰਧਾਨ ਮੁੱਖ ਵਣਪਾਲ ਧਰਮਿੰਦਰ ਸ਼ਰਮਾ, ਰਾਜ ਕੁਮਾਰ, ਨਿਰਮਲ ਸਿੰਘ ਰੰਧਾਵਾ, ਸ਼ੌਰਵ ਗੁਪਤਾ ਮੁੱਖ ਵਣ ਪਾਲ, ਇੰਦਰਜੀਤ ਸਿੰਘ ਸੁਪਰਡੈਂਟ ਵੀ ਹਾਜ਼ਰ ਸਨ।
ਜਥੇਬੰਦੀ ਦੇ ਸੂਬਾ ਪ੍ਰਧਾਨ ਅਮਰੀਕ ਸਿੰਘ ਗੜ੍ਹਸ਼ੰਕਰ, ਜਨਰਲ ਸਕੱਤਰ ਜਸਵੀਰ ਸਿੰਘ ਸੀਰਾ ਅਤੇ ਜਸਵਿੰਦਰ ਸਿੰਘ ਸੌਜਾ ਨੇ ਦੱਸਿਆ ਕਿ ਮੀਟਿੰਗ ਵਿਚ ਵਣ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਜੰਗਲਾਤ ਅਤੇ ਜੰਗਲੀ ਜੀਵ ਵਿਭਾਗ ਦੇ ਕੱਚੇ ਕਾਮਿਆਂ ਨੂੰ ਕੁੱਝ ਸਮੇਂ ਵਿੱਚ ਹੀ ਬਿਨਾਂ ਸ਼ਰਤ ਪੱਕੇ ਕੀਤਾ ਜਾਵੇਗਾ ਅਤੇ ਸਾਰੇ ਵਰਕਰਾਂ ਨੂੰ ਹਰੇਕ ਮਹੀਨੇ 10 ਤਾਰੀਕ ਤੱਕ ਤਨਖ਼ਾਹਾਂ ਦਿੱਤੀਆਂ ਜਾਣਗੀਆਂ। ਮਨਰੇਗਾ ਵਰਕਰਾਂ ਤੋਂ ਵਿਭਾਗੀ ਸਟਰਿਪਾ ਉੱਪਰ ਕੰਮ ਨਹੀਂ ਕਰਵਾਇਆ ਜਾਵੇਗਾ। ਅਪਰੈਲ ਮਹੀਨੇ ਤੋਂ ਨਵੇਂ ਪ੍ਰਾਜੈਕਟ ਲਿਆ ਕੇ ਨਵੇਂ ਕੰਮਾਂ ਵਿੱਚ ਵਾਧਾ ਕੀਤਾ ਜਾਵੇਗਾ। ਜਿਨ੍ਹਾਂ ਕਲਰਕਾਂ ਨੂੰ ਬਿਨਾਂ ਵਜ੍ਹਾ ਬੇਲਦਾਰ ਬਣਾਇਆ ਗਿਆ ਸੀ, ਉਨ੍ਹਾਂ ਨੂੰ ਹੁਣ ਟਰੇਨਿੰਗ ਦੇ ਕੇ ਜਲਦੀ ਕਲਰਕ ਬਣਾਇਆ ਜਾਵੇਗਾ।
ਮੀਟਿੰਗ ਵਿੱਚ ਜਥੇਬੰਦੀ ਦੇ ਆਗੂ ਗੁਰਵਿੰਦਰ ਸਿੰਘ ਖਮਾਣੋਂ, ਬਲਵੀਰ ਤਰਨਤਾਰਨ, ਅਮਨਦੀਪ ਸਿੰਘ ਛੱਤਬੀੜ, ਰਵੀਕਾਂਤ ਰੂਪਨਗਰ, ਸਤਨਾਮ ਸੰਗਰੂਰ, ਸੁਲੱਖਣ ਸਿੰਘ ਸਿਸਵਾਂ, ਰਵੀ ਕੁਮਾਰ ਲੁਧਿਆਣਾ, ਸ਼ੇਰ ਸਿੰਘ ਸਰਹਿੰਦ, ਸੁਰਿੰਦਰ ਗੁਰਦਾਸਪੁਰ, ਕੇਵਲ ਗੜ੍ਹਸ਼ੰਕਰ, ਬੱਬੂ ਮਾਨਸਾ, ਜਸਪਾਲ ਸਿੰਘ, ਮਨਜੀਤ ਸਿੰਘ ਹਰੀਕੇ ਪੱਤਣ, ਬਚਿੱਤਰ ਸਿੰਘ ਅਤੇ ਮਨਜੀਤ ਸਿੰਘ ਵੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

Special DGP Law and Order holds Crime Review with DIG and SSPs of Ropar Range at Mohali

Special DGP Law and Order holds Crime Review with DIG and SSPs of Ropar Range at Mohali Na…