nabaz-e-punjab.com

ਨਿਰੰਕਾਰ ਦਾ ਅਹਿਸਾਸ ਹੀ ਪਰਮ ਆਨੰਦ ਹੈ: ਨਿਰੰਕਾਰੀ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ

ਮੁਹਾਲੀ ਵਿੱਚ ਨਿਰੰਕਾਰੀ ਸੰਤ ਸਮਾਗਮ ਸਫਲਤਾ ਪੂਰਵਕ ਸਮਾਪਤ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 21 ਅਕਤੂਬਰ:
ਮੁਹਾਲੀ ਦੇ ਵਾਈਪੀਐਸ ਚੌਂਕ ਨੇੜਲੇ ਖੁੱਲ੍ਹੇ ਮੈਦਾਨ ਵਿੱਚ ਵਿਸ਼ਾਲ ਨਿਰੰਕਾਰੀ ਸੰਤ ਸਮਾਗਮ ਹੋਇਆ। ਜਿਸ ਵਿੱਚ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਜੰਮੂ ਕਸ਼ਮੀਰ ਤੋਂ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਨੇ ਸ਼ਮੂਲੀਅਤ ਕੀਤੀ। ਇਸ ਸਮਾਗਮ ਵਿੱਚ ਪੰਜਾਬ ਦੇ ਪਸ਼ੂ ਪਾਲਣ, ਡੇਅਰੀ ਵਿਕਾਸ ਤੇ ਕਿਰਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਵੀ ਹਾਜ਼ਰੀ ਭਰੀ ਅਤੇ ਨਿਰੰਕਾਰੀ ਮਾਤਾ ਸਤਿਗੁਰੂ ਸੁਦੀਕਸ਼ਾ ਦਾ ਅਸੀਰਵਾਦ ਲਿਆ।
ਇਸ ਮੌਕੇ ਆਪਣੇ ਪ੍ਰਵਚਨਾਂ ਰਾਹੀਂ ਸਤਿਗੁਰੂ ਮਾਤਾ ਸੁਦੀਕਸ਼ਾ ਨੇ ਫਰਮਾਇਆ ਕਿ ਅੱਜ ਇੱਥੇ ਜੋ ਵਿਸ਼ਾਲ ਰੂਪ ਨਜ਼ਰ ਆ ਰਿਹਾ ਹੈ, ਜਿਥੇ ਸਾਰਿਆਂ ਇਕ ਸਾਹ ਵਿਚ ਪਾ ਕੇ ਇਸ ਨਿਰੰਕਾਰ ਦਾ ਅਹਿਸਾਸ ਕਰਕੇ ਇਸ ਪਰਮ ਆਨੰਦ ਨੂੰ ਪ੍ਰਾਪਤ ਕਰ ਰਹੇ ਹਨ ਅਤੇ ਇਸ ਪ੍ਰਕਾਰ ਦਾ ਪਰਮ ਆਨੰਦ ਲੰਮੇ ਸਮੇਂ ਤੱਕ ਕਾਇਮ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਹਾਲ ਹੀ ਵਿਚ ਦੁਸ਼ਿਹਰੇ ਦਾ ਤਿਉਹਾਰ ਸਾਰਿਆਂ ਨੇ ਮਨਾਇਆ ਹੈ। ਉਨਢਾਂ ਕਿਹਾ ਕਿ ਸਾਰਿਆਂ ਨੇ ਰਾਵਣ ਦੇ ਕਿਰਦਾਰ ਦੀ ਗੱਲ ਕੀਤੀ। ਰਾਵਣ ਦੀ ਜਦੋਂ ਗੱਲ ਆਉਂਦੀ ਹੈ ਤਾਂ ਹੰਕਾਰ ਦੀ ਗੱਲ ਆਉਂਦੀ ਹੈ। ਦੂਜੇ ਪਾਸੇ ਨਿਮਰਤਾ ਦੀ ਗੱਲ ਆਉਂਦੀ ਹੈ। ਉਨ੍ਹਾਂ ਹੈ ਕਿ ਜ਼ਰੂਰਤ ਹੈ ਮੰਨ ਨੂੰ ਸੁੰਦਰ ਰੱਖਣ ਅਤੇ ਚੰਗੇ ਗੁਣਾਂ ਨੂੰ ਧਾਰਨ ਕਰੀਏ ਤਾਂ ਕਿ ਬੁਰਾਈਆਂ ਤੋਂ ਬਚੇ ਰਹਿ ਸਕੀਏ। ਉਨ੍ਹਾਂ ਅੱਗੇ ਫਰਮਾਇਆ ਕਿ ਅਸੀਂ ਅਜਿਹਾ ਜੀਵਨ ਜਿਉਂਣਾ ਹੈ, ਜਿਸ ਨਾਲ ਨਿਰੰਕਾਰੀ ਮਿਸ਼ਨ ਨਾਲ ਜੁੜਨ ਦਾ ਸਬੂਤ ਨਾ ਦੇਣਾ ਪਵੇ ਬਲਕਿ ਅਜਿਹਾ ਜੀਵਨ ਜੀਓ ਕਿ ਜੀਵਨ ਹੀ ਸਬੂਤ ਬਣ ਜਾਵੇ।
ਇਸ ਮੌਕੇ ਭਾਈ ਸਾਹਿਬ ਗੋਬਿੰਦ ਸਿੰਘ ਪ੍ਰਧਾਨ ਸੰਤ ਨਿਰੰਕਾਰੀ ਮੰਡਲ ਨੇ ਕਿਹਾ ਕਿ ਸਤਿਗੁਰੂ ਸੰਸਾਰ ਵਿੱਚ ਮਾਨਵਤਾ ਦੇ ਕਲਿਆਣ ਲਈ ਆਉਂਦਾ ਹੈ। ਜ਼ੋਨਲ ਇੰਚਾਰਜ ਕੇ.ਕੇ. ਕਸ਼ਯਪ ਨੇ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਦਾ ਮੁਹਾਲੀ ਪਹੁੰਚਣ ’ਤੇ ਸਵਾਗਤ ਅਤੇ ਧੰਨਵਾਦ ਕੀਤਾ। ਉਨ੍ਹਾਂ ਮੁਹਾਲੀ ਪ੍ਰਸ਼ਾਸਨ ਅਤੇ ਹੋਰ ਸਾਰੇ ਵਿਭਾਗਾਂ ਦਾ ਸਮਾਗਮ ਨੂੰ ਸਫਲ ਬਣਾਉਣ ਲਈ ਵੀ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ, ਹਿਮਾਚਲ ਪ੍ਰਦੇਸ਼ ਅਤੇ ਜੰਮੂ ਕਸ਼ਮੀਰ ਦੇ ਸ਼ਰਧਾਲੂਆਂ ਲਈ ਬਹੁਤ ਹੀ ਭਾਗਾਂ ਵਾਲਾ ਮੌਕਾ ਹੈ ਕਿ ਸਾਰਿਆਂ ਨੂੰ ਦਰਸ਼ਨ ਦੇਣ ਲਈ ਸਤਿਗੁਰੂ ਦਾ ਮੁਹਾਲੀ ਦੀ ਧਰਤੀ ’ਤੇ ਆਗਮਨ ਹੋਇਆ ਹੈ। ਜੋਗਿੰਦਰ ਜੋਗੀ ਮੈਂਬਰ ਇੰਚਾਰਜ਼, ਬ੍ਰਾਂਚ ਪ੍ਰਸ਼ਾਸਨ ਵਿਭਾਗ, ਸੰਤ ਨਿਰੰਕਾਰੀ ਮੰਡਲ ਦਿੱਲੀ ਅਤੇ ਸਕਾਨਕ ਸੰਯੋਜਕ ਡਾ. ਸ੍ਰੀਮਤੀ ਜੇ.ਕੇ. ਚੀਮਾ ਨੇ ਨਿਰੰਕਾਰੀ ਮਾਤਾ ਦਾ ਇੱਥੇ ਪਹੁੰਚ ’ਤੇ ਸਵਾਗਤ ਕੀਤਾ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…