ਕੋਲੰਬੀਆ ਸ਼ਾਂਤੀ ਸਮਝੌਤੇ ਤਹਿਤ ਵਿਦਰੋਹੀਆਂ ਨੇ 140 ਹਥਿਆਰ ਸੌਂਪੇ

ਨਬਜ਼-ਏ-ਪੰਜਾਬ ਬਿਊਰੋ, ਬੋਗੋਟਾ, 19 ਮਾਰਚ:
ਕੋਲੰਬੀਆ ਦੇ ਸਭ ਤੋਂ ਵੱਡੇ ਵਿਦਰੋਹੀ ਸਮੂਹ ਨੇ ਇਕ ਇਤਿਹਾਸਕ ਸਮਝੌਤੇ ਤਹਿਤ ਸੰਯੁਕਤ ਰਾਸ਼ਟਰ ਅਧਿਕਾਰੀਆਂ ਨੂੰ 140 ਤੋੱ ਜਿਆਦਾ ਹਥਿਆਰ ਸੌਪ ਦਿੱਤੇ ਹਨ। ਸਮਝੌਤੇ ਤਹਿਤ ਕੋਲੰਬੀਆ ਦੀ ਇਨਕਲਾਬੀ ਆਰਮਡ ਫੋਰਸਿਜ਼ ਨੇ ਆਪਣੇ ਅਸਲ੍ਹੇਖਾਨੇ ਦੇ 30 ਫੀਸਦੀ ਹਥਿਆਰ 1 ਮਾਰਚ ਤੱਕ ਯੂ.ਐਨ ਅਧਕਾਰੀਆਂ ਨੂੰ ਸੌਪਣ ਲਈ ਸਹਿਮਤੀ ਜਤਾਈ ਸੀ। ਜਿਨ੍ਹਾਂ 26 ਪੇੱਡੂ ਕੈਂਪਾਂ ਵਿੱਚ ਲਗਭਗ 7000 ਵਿਦਰੋਹੀ ਇਕੱਠੇ ਹੋਏ ਹਨ, ਉਨ੍ਹਾਂ ਦੀ ਸਥਾਪਨਾ ਵਿੱਚ ਦੇਰੀ ਦਾ ਮਤਲਬ ਹੈ ਕਿ ਹਥਿਆਰਾਂ ਨੂੰ ਰੱਖਣ ਲਈ ਬਣਾਏ ਗਏ ਸਾਰੇ ਕੰਟੇਨਰ ਤਿਆਰ ਨਹੀਂ ਸਨ। ਇਸ ਦੀ ਬਜਾਏ ਵਿਦਰੋਹੀਆਂ ਨੇ ਆਪਣੇ ਹਥਿਆਰਾਂ ਦੀ ਰਜਿਸਟਰੇਸ਼ਨ ਕਰਾਉਣੀ ਸ਼ੁਰੂ ਕਰ ਦਿੱਤੀ ਸੀ ਜਦਕਿ ਅਧਿਕਾਰੀਆਂ ਨੇ ਹਥਿਆਰਾਂ ਲਈ ਅਸਲ੍ਹਾ-ਖਾਨਿਆਂ ਦੀ ਇਕ ਸੂਚੀ ਤਿਆਰ ਕੀਤੀ। ਕੋਲੰਬੀਆ ਵਿੱਚ ਸੰਯੁਕਤ ਰਾਸ਼ਟਰ ਸ਼ਾਂਤੀ ਮਿਸ਼ਨ ਨੇ ਐਲਾਨ ਕੀਤਾ ਕਿ ਨਿੱਜੀ ਹਥਿਆਰ ਅਧਿਕਾਰਕ ਤੌਰ ਉੱਤੇ ਸੌਪੇ ਗਏ ਹਨ। ਫੌਜ ਦੇ ਜਨਰਲ ਜੇਵੀਅਰ ਫਲੋਰੇਜ਼ ਨੇ ਕਿਹਾ ਕਿ ਮੌਜੂਦਾ ਹਥਿਆਰਾਂ ਦੀ ਸੂਚੀ ਵਿੱਚ 11,000 ਰਾਈਫਲਜ਼ ਸਮੇਤ 14,000 ਹਥਿਆਰ ਹਨ। ਰਾਸ਼ਟਰਪਤੀ ਜੁਆਨ ਮੈਨੁਅਲ ਸਾਂਟੋਸ ਨੇ ਕਿਹਾ ਕਿ ਹਥਿਆਰ ਸੌਪਣ ਨਾਲ ਸਥਾਈ ਸ਼ਾਂਤੀ ਨੂੰ ਯਕੀਨੀ ਬਣਾਉਣ ਵਿੱਚ ਮਦਦ ਮਿਲੇਗੀ।

Load More Related Articles
Load More By Nabaz-e-Punjab
Load More In International

Check Also

ਵਿਵਾਦਿਤ ਕਿਤਾਬਾਂ ਦਾ ਮਾਮਲਾ: ਪੰਜਾਬ ਪੁਲੀਸ ਦੇ ਸਟੇਟ ਕਰਾਈਮ ਥਾਣੇ ’ਚ ਤਿੰਨ ਲੇਖਕਾਂ ਖ਼ਿਲਾਫ਼ ਕੇਸ ਦਰਜ

ਵਿਵਾਦਿਤ ਕਿਤਾਬਾਂ ਦਾ ਮਾਮਲਾ: ਪੰਜਾਬ ਪੁਲੀਸ ਦੇ ਸਟੇਟ ਕਰਾਈਮ ਥਾਣੇ ’ਚ ਤਿੰਨ ਲੇਖਕਾਂ ਖ਼ਿਲਾਫ਼ ਕੇਸ ਦਰਜ ਮੁੱਖ…