nabaz-e-punjab.com

ਪਿੰਡ ਕੁੰਭੜਾ ਦੀ ਫਿਰਨੀ ਵਿੱਚ ਖੜ੍ਹੇ ਬਾਰਸ਼ ਦੇ ਪਾਣੀ ਵਿੱਚ ਪਿੰਡ ਵਾਸੀਆਂ ਨੇ ਝੋਨਾ ਲਾਇਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 22 ਅਗਸਤ:
ਮੁਹਾਲੀ ਨਗਰ ਨਿਗਮ ਵੱਲੋਂ ਪਿੰਡ ਕੁੰਭੜਾ ਦੀ ਫਿਰਨੀ ਨਾ ਬਣਾਉਣ ਕਾਰਨ ਹਾਲਾਤ ਕੁਝ ਅਜਿਹੇ ਹੋ ਚੁੱਕੇ ਹਨ ਕਿ ਪਿੰਡ ਦੀ ਫਿਰਨੀ ਦੇ ਖੱਡਿਆਂ ਵਿੱਚ ਬਾਰਸ਼ ਦਾ ਪਾਣੀ ਜਮ੍ਹਾ ਹੋ ਜਾਂਦਾ ਹੈ। ਸਰਕਾਰੀ ਅੱਤਿਆਚਾਰ ਤੇ ਭ੍ਰਿਸ਼ਟਾਚਾਰ ਵਿਰੋਧੀ ਫਰੰਟ ਪ੍ਰਧਾਨ ਬਲਵਿੰਦਰ ਕੁੰਭੜਾ ਪ੍ਰਧਾਨ ਦੀ ਅਗਵਾਈ ਵਿਚ ਅੱਜ ਲੋਕਾਂ ਨੇ ਇਸ ਫਿਰਨੀ ਵਿਚ ਧਾਨ ਦੀ ਫਸਲ ਬੀਜ ਕੇ ਆਪਣਾ ਰੋਸ਼ ਪ੍ਰਦਰਸ਼ਨ ਕੀਤਾ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਲਵਿੰਦਰ ਸਿੰਘ ਕੁੰਭੜਾ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਕੁੰਭੜਾ ਦੀਆਂ ਗਲੀਆਂ ਦੀ ਬਹੁਤ ਬੁਰੀ ਹਾਲਤ ਹੈ ਤੇ ਪਿੰਡ ਦੀ ਮੇਨ ਫਿਰਨੀ ਚਾਰੇ ਪਾਸੇ ਸੜਕ ਦੀ ਕਈ ਸਾਲਾਂ ਤੋਂ ਬਹੁਤ ਬੁਰੀ ਹਾਲਤ ਹੈ ਜਿਸ ਕਰਕੇ ਅੱਜ ਲੋਕਾਂ ਨੇ ਝੋਨੇ ਲਗਾ ਕੇ ਰੋਸ ਪ੍ਰਗਟ ਕੀਤਾ।
ਸ੍ਰੀ ਕੁੰਭੜਾ ਨੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਜਾਂ ਮੋਹਾਲੀ ਕਾਰਪੋਰੇਸ਼ਨ ਪੱਕੀ ਸੜਕ ਨਹੀਂ ਬਣਾ ਸਕਦੀ ਤਾਂ ਲੋਕਾਂ ਦੀ ਰਾਏ ਲੈ ਕੇ ਅੱਜ ਤੇਜ਼ ਬਾਰਸ਼ ਵਿੱਚ ਸੜਕ ਉੱਤੇ ਝੋਨਾ ਲਗਾ ਕੇ ਸਰਕਾਰ ਨੂੰ ਇਹ ਸੁਨੇਹਾ ਭੇਜਿਆ ਹੈ ਕਿ ਇਸ ਫਿਰਨੀ ਵਿਚ ਖੇਤੀ ਹੀ ਸ਼ੁਰੂ ਕਰ ਦਿੱਤੀ ਜਾਵੇ। ਧਾਨ ਦੀ ਫ਼ਸਲ ਹੋਣ ਉਪਰੰਤ ਜੇਕਰ ਸਰਕਾਰ ਦੇ ਖਜ਼ਾਨੇ ਵਿੱਚ ਪੈਸੇ ਨਹੀਂ ਹੈ ਤਾਂ ਇਹ ਸਾਰਾ ਝੋਨਾ ਵੇਚ ਕੇ ਸਰਕਾਰ ਦਾ ਖਜ਼ਾਨਾ ਭਰ ਦਿੱਤਾ ਜਾਵੇਗਾ ਦੱਸਣਯੋਗ ਹੈ ਕਿ ਮੋਦੀ ਸਰਕਾਰ ਨੇ ਝੋਨੇ ਦਾ ਮੁੱਲ 200 ਰੁਪਏ ਪ੍ਰਤੀ ਕੁਇੰਟਲ ਕਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਦਿਨੀਂ ਮੇਅਰ ਕੁਲਵੰਤ ਸਿੰਘ ਨੇ ਕਮਨਿਊਟੀ ਸੈਂਟਰ ਦੀ ਥਾਂ ’ਤੇ ਪਾਰਕ ਬਣਾਉਣ ਦੀ ਦਾਅਵਾ ਕਰਦਿਆਂ ਐਲਾਨ ਕੀਤਾ ਕਿ ਵਿਕਾਸ ਵਿੱਚ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ।
ਇਸੇ ਤਰ੍ਹਾਂ ਪਿਛਲੇ ਦਿਨੀਂ ਪਸ਼ੂ ਪਾਲਣ ਮੰਤਰੀ ਬਲਬੀਰ ਸਿੰਘ ਸਿੱਧੂ ਲੋਕਾਂ ਨੂੰ ਵਿਕਾਸ ਦੇ ਨਾਂ ਉੱਤੇ ਵੱਡੇ ਵੱਡੇ ਵਾਅਦੇ ਕਰਕੇ ਲੋਕਾਂ ਨੂੰ ਮੁਰਖ਼ ਬਣਾ ਰਹੇ ਹਨ। ਪਿੰਡ ਵਿੱਚ ਕਦੇ ਸੀਵਰੇਜ ਓਵਰਫਲੋ ਅਤੇ ਕਦੇ ਗੰਦੇ ਪੀਣ ਵਾਲੇ ਪਾਣੀ ਦੀ ਸਮੱਸਿਆ ਤੇ ਲੋਕ ਨਰਕ ਭਰੀ ਜ਼ਿੰਦਗੀ ਜਿਊਣ ਲਈ ਮਜ਼ਬੂਰ ਹੋ ਰਹੇ ਹਨ ਜਿਸ ਕਰਕੇ ਅੱਜ ਸਰਕਾਰ ਵਿਰੁੱਧ ਲੋਕਾਂ ਦੇ ਮਨ ਵਿੱਚ ਗੁੱਸਾ ਬਹੁਤ ਵੱਧ ਰਿਹਾ ਹੈ। ਜਿਸ ਦਾ ਨਤੀਜਾ ਆਉਣ ਵਾਲੀਆਂ ਬਲਾਕ ਸੰਮਤੀ, ਜ਼ਿਲ੍ਹਾ ਪ੍ਰੀਸ਼ਦ ਤੇ ਲੋਕ ਸਭਾ ਚੋਣਾਂ ਵਿੱਚ ਭੁਗਤਣਾ ਪੈ ਸਕਦਾ ਹੈ। ਇਸ ਮੌਕੇ ਲਖਮੀਰ ਸਿੰਘ ਬਡਾਲਾ, ਬਲਵਿੰਦਰ ਸਿੰਘ ਮਾਣਕਪੁਰ ਕੱਲਰ, ਅਵਤਾਰ ਸਿੰਘ ਮੱਕੜਿਆਂ, ਮਨਦੀਪ ਸਿੰਘ ਕੁੰਭੜਾ, ਕਮਲਪ੍ਰੀਤ ਸਿੰਘ ਕੁੰਭੜਾ, ਬਲਜਿੰਦਰ ਸਿੰਘ, ਜਗਦੀਪ ਸਿੰਘ, ਉਮਾ ਸ਼ੰਕਰ, ਅਮਰਜੀਤ ਸਿੰਘ, ਨਛੱਤਰ ਸਿੰਘ ਨੀਟਾ, ਬਲਦੇਵ ਸਿੰਘ ਰੋਡਾ, ਸੰਤ ਸਿੰਘ, ਗੁਰਿੰਦਰ ਸਿੰਘ ਹਰਵਿੰਦਰ ਸਿੰਘ, ਅਸੀਮ ਖਾਨ, ਹਰਜਿੰਦਰ ਸਿੰਘ ਬਿੱਲਾ, ਜਗਦੀਸ਼ ਸਿੰਘ ਤੇ ਬਚਨ ਸਿੰਘ ਆਦਿ ਹਾਜਰ ਸਨ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…