ਝੂਠੀਆਂ ਸ਼ਿਕਾਇਤਾਂ ਦੇਣ ਵਾਲਿਆਂ ਵਿਰੁੱਧ ਬਾਕਰਪੁਰ ਦੇ ਬਾਸ਼ਿੰਦਿਆਂ ਨੇ ਹਮਲਾਵਰ ਰੁੱਖ ਅਪਣਾਇਆ

ਸਰਪੰਚ ਜਗਤਾਰ ਸਿੰਘ ਨੇ ਸ਼ਰਾਰਤੀ ਅਨਸਰਾਂ ਵਿਰੁੱਧ ਅਦਾਲਤ ’ਚ ਜਾਣ ਦੀ ਗੱਲ ਕਹੀ

ਨਬਜ਼-ਏ-ਪੰਜਾਬ, ਮੁਹਾਲੀ, 6 ਅਗਸਤ:
ਸ਼ਹੀਦ-ਏ-ਆਜ਼ਮ ਸ੍ਰ. ਭਗਤ ਸਿੰਘ ਕੌਮਾਂਤਰੀ ਏਅਰਪੋਰਟ ਮੁਹਾਲੀ ਦੀ ਜੂਹ ਵਿੱਚ ਵੱਸਦੇ ਪਿੰਡ ਬਾਕਰਪੁਰ ਅਤੇ ਹੋਰ ਨੇੜਲੇ ਪਿੰਡਾਂ ਦੇ ਵਸਨੀਕਾਂ ਦੀ ਮੀਟਿੰਗ ਐਰੋਸਿਟੀ ਵਿੱਚ ਜਗਤਾਰ ਸਿੰਘ ਸਰਪੰਚ ਪਿੰਡ ਬਾਕਰਪੁਰ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਵੱਡੀ ਗਿਣਤੀ ਵਿੱਚ ਪੁੱਜੇ ਮੋਹਤਬਰ ਵਿਅਕਤੀਆਂ ਨੇ ਬਾਕਰਪੁਰ ਅਤੇ ਨੇੜਲੇ ਇਲਾਕੇ ਦੀਆਂ ਜ਼ਮੀਨਾਂ ਸਬੰਧੀ ਲੋਕਾਂ ਨੂੰ ਗੁੰਮਰਾਹ ਕਰਨ ਅਤੇ ਸਰਕਾਰ ਕੋਲ ਬਿਨਾਂ ਵਜ੍ਹਾ ਝੂਠੀਆਂ ਸ਼ਿਕਾਇਤਾਂ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਰੁਖ਼ ਅਪਣਾਉਣ ਦਾ ਫੈਸਲਾ ਲਿਆ ਗਿਆ।
ਮੀਟਿੰਗ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਬਾਕਰਪੁਰ ਦੇ ਸਰਪੰਚ ਜਗਤਾਰ ਸਿੰਘ ਨੇ ਕਿਹਾ ਕਿ ਪਿੰਡ ਵਿੱਚ 45 ਤੋਂ 50 ਸਾਲ ਪੁਰਾਣੇ ਹੋਣ ਦੇ ਕਾਰਨ ਗਮਾਡਾ ਦੀ ਤਰਫ਼ੋਂ ਐਕਵਾਇਰ ਨਹੀਂ ਕੀਤਾ ਗਿਆ, ਜਦੋਂਕਿ ਜਿਹੜੀ ਜ਼ਮੀਨ ਖਾਲੀ ਪਈ ਸੀ, ਉਸ ਨੂੰ ਗਮਾਡਾ ਦੀ ਤਰਫ਼ੋਂ ਐਕਵਾਇਰ ਕਰ ਲਿਆ ਗਿਆ ਹੈ। ਸਰਪੰਚ ਜਗਤਾਰ ਸਿੰਘ ਨੇ ਕਿਹਾ ਕਿ ਪਿੰਡ ਵਿੱਚ ਕਰੀਬ 600 ਲੋਕ ਬਾਹਰਲੇ ਮਕਾਨਾਂ ਵਿੱਚ ਵੱਸ ਰਹੇ ਹਨ ਅਤੇ ਆਪਣਾ ਜੀਵਨ ਨਿਰਬਾਹ ਕਰ ਰਹੇ ਹਨ ਅਤੇ ਪਿੰਡ ਦੀ ਆਬਾਦੀ 3000 ਦੇ ਕਰੀਬ ਵਧਣ ਕਾਰਨ ਲੋਕਾਂ ਵੱਲੋਂ ਆਪਣੇ ਵਾੜਿਆਂ ਵਿੱਚ ਅਤੇ ਨਾਲ ਲੱਗਦੀ ਜ਼ਮੀਨ ਦੇ ਵਿੱਚ ਮਕਾਨ ਬਣਾ ਲਏ ਸਨ।
ਸਰਪੰਚ ਜਗਤਾਰ ਸਿੰਘ ਬਾਕਰਪੁਰ ਨੇ ਕਿਹਾ ਕਿ ਪਿੰਡ ਦੇ ਹੀ 2-ਕੁ ਸ਼ਰਾਰਤੀ ਅਨਸਰਾਂ ਦੇ ਤਰਫੋ ਆਪਣੇ ਨਿੱਜੀ ਲਾਭ ਦੇ ਲਈ ਇੱਕ ਵਸੇ-ਵਸਾਏ ਪਿੰਡ ਦੇ ਲੋਕਾਂ ਨੂੰ ਉਜਾੜਨ ਦਾ ਰਾਹ ਅਖ਼ਤਿਆਰ ਕੀਤਾ ਹੋਇਆ ਹੈ ਅਤੇ ਇਸ ਦੇ ਵਿੱਚ ਕਿਸੇ ਅਫਸਰ ਜਾਂ ਸਰਕਾਰ ਨੂੰ ਦੋਸ਼ੀ ਠਹਿਰਾਉਣਾ ਕੋਈ ਚੰਗੀ ਗੱਲ ਨਹੀਂ ਹੈ। ਇੱਥੇ ਇਹ ਗੱਲ ਜ਼ਿਕਰਯੋਗ ਹੈ ਕਿ ਗਮਾਡਾ ਦੀ ਤਰਫ਼ੋਂ ਪਿੰਡ ਬਾਕਰਪੁਰ ਤੋਂ ਇਲਾਵਾ ਪਿੰਡ ਚਾਚੂਮਾਜਰਾ, ਮਨੌਲੀ, ਨਰਾਇਣਗੜ੍ਹ, ਝੁੰਗੀਆਂ ਵਿਚਲੇ ਪੁਰਾਣੇ ਮਕਾਨਾਂ ਨੂੰ ਵੀ ਗਮਾਡਾ ਵੱਲੋਂ ਛੱਡ ਦਿੱਤਾ ਗਿਆ ਹੈ, ਪ੍ਰੰਤੂ ਸ਼ਰਾਰਤੀ ਅਨਸਰਾਂ ਨੂੰ ਪਤਾ ਨਹੀਂ ਵਸੇ-ਵਸਾਏ ਪਿੰਡਾਂ ਨੂੰ ਕਿਉਂ ਉਜਾੜਨ ਵੱਲ ਆਪਣਾ ਸਾਰਾ ਧਿਆਨ ਕੇਂਦਰਿਤ ਕਰੀ ਬੈਠੇ ਹਨ। ਪ੍ਰੰਤੂ ਹੁਣ ਇਲਾਕੇ ਦੇ ਲੋਕ ਅਜਿਹੀਆਂ ਮੋਮੋਂਠੱਗਣੀਆਂ ਗੱਲਾਂ ਕਰਨ ਵਾਲਿਆਂ ਵਿਰੁੱਧ ਇੱਕ ਪਲੇਟਫਾਰਮ ’ਤੇ ਇਕੱਠੇ ਹੋ ਕੇ ਐਕਸ਼ਨ ਕਰਨ ਦੇ ਰੋਅ ਵਿੱਚ ਹਨ। ਜਿਸ ਬਾਰੇ ਵਿੱਚ ਰੂਪ-ਰੇਖਾ ਉਲੀਕੀ ਗਈ ਹੈ।
ਮੀਟਿੰਗ ਵਿੱਚ ਨੰਬਰਦਾਰ ਪਵਿੱਤਰ ਸਿੰਘ, ਨੰਬਰਦਾਰ ਗੁਰਮੇਲ ਸਿੰਘ, ਰਣਜੀਤ ਸਿੰਘ ਮੈਂਬਰ ਪੰਚਾਇਤ, ਸਤਨਾਮ ਸਿੰਘ ਮੈਂਬਰ ਪੰਚਾਇਤ, ਬਲਵਿੰਦਰ ਸਿੰਘ ਮੈਂਬਰ ਪੰਚਾਇਤ, ਭਜਨ ਸਿੰਘ, ਕਰਮ ਸਿੰਘ, ਜਤਿੰਦਰ ਸਿੰਘ, ਬਲਦੇਵ ਸਿੰਘ, ਹਰਸ਼ਵੀਰ ਸਿੰਘ ਬੈਦਵਾਨ, ਦਲਜਿੰਦਰ ਸਿੰਘ ਬੈਦਵਾਨ ਵੀ ਮੌਜੂਦ ਸਨ।

Load More Related Articles

Check Also

Punjab Police Thwarts Possible Terror Attack with Arrest of Two Operatives of Pak-ISI Backed Terror Module; 2.8kg IED Recovered

Punjab Police Thwarts Possible Terror Attack with Arrest of Two Operatives of Pak-ISI Back…