ਮੁਹਾਲੀ ਫੇਜ਼-10 ਦੇ ਵਸਨੀਕਾਂ ਨੇ ਮੁਹੱਲੇ ਦੀ ਅੌਰਤ ’ਤੇ ਲਾਇਆ ਤੰਗ ਪ੍ਰੇਸ਼ਾਨ ਕਰਨ ਦਾ ਦੋਸ਼

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 14 ਫਰਵਰੀ:
ਫੇਜ਼-10 ਦੇ ਕੁਝ ਵਸਨੀਕਾਂ ਨੇ ਫੇਜ਼-10 ਦੀ ਹੀ ਇਕ ਅੌਰਤ ਉਪਰ ਉਹਨਾਂ ਨੂੰ ਤੰਗ ਪ੍ਰੇਸ਼ਾਨ ਕਰਨ ਦਾ ਦੋਸ਼ ਲਗਾਇਆ ਹੈ ਅਤੇ ਪੁਲੀਸ ਤੋੱ ਇਸ ਅੌਰਤ ਵਿਰੁੱਧ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਅੱਜ ਇਕ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਐਮਆਈਜੀ ਅਤੇ ਐਲਆਈਜੀ ਵੈਲਫੇਅਰ ਐਸੋਸੀਏਸ਼ਨ (1724 ਤੋਂ 1764) ਦੇ ਪ੍ਰਧਾਨ ਹਰਕੇਸ਼ ਰਾਣਾ ਨੇ ਕਿਹਾ ਕਿ ਇਹ ਮਹਿਲਾ ਇਸ ਇਲਾਕੇ ਵਿੱਚ ਪਿਛਲੇ 20 ਸਾਲਾਂ ਤੋਂ ਰਹਿ ਰਹੀ ਹੈ, ਇਸ ਅੌਰਤ ਬਾਰੇ ਮੁਹੱਲਾ ਵਾਸੀਆਂ ਨੂੰ ਹੋਰ ਕੋਈ ਜਾਣਕਾਰੀ ਨਹੀਂ ਹੈ। ਇਹ ਅੌਰਤ ਇਸ ਮੁਹੱਲੇ ਦੇ ਦੂਸਰੇ ਵਸਨੀਕਾਂ ਨਾਲ ਦੁਰਵਿਵਹਾਰ ਕਰਦੀ ਰਹਿੰਦੀ ਹੈ। ਇਹ ਅੌਰਤ ਦੇਰ ਰਾਤ ਤਕ ਉੱਚੀ ਆਵਾਜ਼ ਵਿੱਚ ਅਸ਼ਲੀਲ ਗਾਣੇ ਸੁਣਦੀ ਹੈ। ਮੁਹੱਲਾ ਨਿਵਾਸੀਆ ਨਾਲ ਅਕਸਰ ਹੀ ਲੜਾਈ ਵੇਲੇ ਗੰਦੀਆਂ ਗਾਲਾਂ ਕੱਢਦੀ ਹੈ।
ਉਹਨਾਂ ਦਸਿਆ ਕਿ ਇਸ ਅੌਰਤ ਨੇ ਅਨੇਕਾਂ ਲੋਕਾਂ ਉਪਰ ਬਲਾਤਕਾਰ ਦੇ ਮਾਮਲੇ ਦਰਜ ਕਰਵਾ ਰੱਖੇ ਹਨ, ਜੋ ਕੋਈ ਵੀ ਵਿਅਕਤੀ ਇਸ ਮਹਿਲਾ ਖਿਲਾਫ ਬੋਲਦਾ ਹੈ ਤਾਂ ਇਹ ਅੌਰਤ ਉਸ ਵਿਰੁੱਧ ਹੀ ਬਲਾਤਕਾਰ ਦਾ ਮਾਮਲਾ ਦਰਜ ਕਰਵਾ ਦਿੰਦੀ ਹੈ। ਲੋਕਾਂ ਦੀ ਸ਼ਿਕਾਇਤ ਉਪਰ ਜਦੋਂ ਇੱਕ ਐਸਐਚਓ ਨੇ ਇਸ ਮਹਿਲਾ ਖ਼ਿਲਾਫ਼ ਕਰਨੀ ਚਾਹੀ ਤਾਂ ਇਸ ਮਹਿਲਾ ਨੇ ਸਬੰਧਤ ਐਸਐਚਓ ਖ਼ਿਲਾਫ਼ ਹੀ ਬਲਾਤਕਾਰ ਦਾ ਮਾਮਲਾ ਦਰਜ ਕਰਵਾ ਦਿੱਤਾ। ਜਿਸ ਕਾਰਨ ਹੁਣ ਪੁਲੀਸ ਵਾਲੇ ਮਹਿਲਾ ਵਿਰੁੱਧ ਕਾਰਵਾਈ ਤੋਂ ਹੱਥ ਪਿੱਛੇ ਖਿੱਚਣ ਲੱਗ ਪਏ ਹਨ।
ਇਸ ਮੌਕੇ ਮੌਜੂਦ ਫੇਜ਼-10 ਦੀ ਵਸਨੀਕ ਮੀਨਾ ਸ਼ਰਮਾ ਨੇ ਦੱਸਿਆ ਕਿ ਉਸਦੇ ਪਤੀ ਅਤੇ ਪੁੱਤਰ ਵਿਰੁੱਧ ਵੀ ਇਸ ਅੌਰਤ ਨੇ ਬਲਾਤਕਾਰ ਦਾ ਮਾਮਲਾ ਦਰਜ ਕਰਵਾ ਰੱਖਿਆ ਹੈ। ਉਹਨਾਂ ਕਿਹਾ ਕਿ ਇਹ ਮਹਿਲਾ ਇਕ ਵਾਰੀ ਜੇਲ੍ਹ ਵੀ ਜਾ ਚੁੱਕੀ ਹੈ। ਇਸ ਮੌਕੇ ਮੌਜੂਦ ਮੁਹੱਲਾ ਨਿਵਾਸੀਆਂ ਨੇ ਇਸ ਅੌਰਤ ਵਿਰੁੱਧ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ।
ਇਸ ਮੌਕੇ ਮੌਜੂਦ ਭਾਜਪਾ ਦੇ ਕੌਂਸਲਰ ਹਰਦੀਪ ਸਿੰਘ ਸਰਾਓ ਅਤੇ ਅਮਨ ਲੂਥਰਾ ਨੇ ਵੀ ਮੁਹੱਲਾ ਨਿਵਾਸੀਆਂ ਦੀ ਹਮਾਇਤ ਕਰਦਿਆਂ ਇਸ ਅੌਰਤ ਵਿਰੁੱਧ ਕਾਰਵਾਈ ਕਰਨ ਦੀ ਮੰਗ ਕੀਤੀ। ਉਹਨਾਂ ਕਿਹਾ ਕਿ ਉਕਤ ਅੌਰਤ ਦੀਆਂ ਵਧੀਕੀਆਂ ਤੋਂ ਲੋਕ ਕਾਫੀ ਤੰਗ ਪ੍ਰੇਸ਼ਾਨ ਹਨ ਅਤੇ ਮੁਹੱਲੇ ਵਿੱਚ ਅਮਨ ਸ਼ਾਂਤੀ ਭੰਗ ਹੋਈ ਪਈ ਹੈ। ਇਸ ਮੌਕੇ ਇਲਾਕਾ ਵਾਸੀ ਪਵਨ ਕੁਮਾਰ, ਜਗਦੀਸ਼, ਉਮੇਸ਼ ਚੌਹਾਨ, ਬਦਰੀ ਪ੍ਰਸਾਦ, ਤਲਵਿੰਦਰ ਸਿੰਘ, ਮੈਡਮ ਲੱਕੀ ਵੀ ਮੌਜੂਦ ਸਨ।
ਉਧਰ, ਇਸ ਸਬੰਧੀ ਸੰਪਰਕ ਕਰਨ ’ਤੇ ਉਕਤ ਮਹਿਲਾ ਰੇਨੂੰ ਸ਼ਰਮਾ ਨੇ ਕਿਹਾ ਕਿ ਉਹਨਾਂ ਨੇ 1998 ਵਿੱਚ ਇਹ ਮਕਾਨ ਖਰੀਦਿਆ ਸੀ ਅਤੇ ਉਸ ਵੇਲੇ ਤੋੱ ਹੀ ਉਸਨੂੰ ਇੱਥੋੱ ਦੇ ਵਸਨੀਕਾਂ ਵੱਲੋਂ ਕੀਤੀ ਜਾਂਦੀ ਧੱਕੇਸ਼ਾਹੀ ਅਤੇ ਸੈਕਸ ਸ਼ੋਸ਼ਣ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ। ਉਹਨਾਂ ਕਿਹਾ ਕਿ ਇਥੇ ਮਕਾਨ ਖਰੀਦਣ ਤੋਂ ਕੁਝ ਸਮੇਂ ਬਾਅਦ ਹੀ (1998 ਵਿੱਚ) ਉਹਨਾਂ ਦੀ ਹੇਠਲੀ ਮੰਜਿਲ ਤੇ ਰਹਿਣ ਵਾਲੇ ਵਿਅਕਤੀ ਨੇ ਉਹਨਾਂ ਦੀ ਇੱਜ਼ਤ ਲੁੱਟਣ ਦੀ ਕੋਸ਼ਿਸ਼ ਕੀਤੀ ਸੀ ਅਤੇ ਉਹਨਾਂ ਨੇ ਕਿਸੇ ਤਰ੍ਹਾਂ ਭੱਜ ਕੇ ਜਾਨ ਬਚਾਈ ਅਤੇ ਉਕਤ ਵਿਅਕਤੀ ਦੀ ਪਤਨੀ ਨੂੰ ਸ਼ਿਕਾਇਤ ਕੀਤੀ ਸੀ ਪ੍ਰੰਤੂ ਉਕਤ ਵਿਅਕਤੀ ਦੀ ਪਤਨੀ ਨੇ ਉਲਟਾ ਉਸ ਤੇ ਹੀ ਇਲਜਾਮ ਲਗਾ ਦਿੱਤਾ ਅਤੇ ਉਸ ਸਮੇਂ ਤੋਂ ਹੀ ਉਹ ਇਸ ਮੁਹੱਲੇ ਦੇ ਵਸਨੀਕਾਂ ਵੱਲੋਂ ਕੀਤੀ ਜਾਂਦੀ ਧੱਕੇਸ਼ਾਹੀ ਦਾ ਸ਼ਿਕਾਰ ਹੋ ਰਹੀ ਹੈ। ਉਸਨੇ ਇਲਜਾਮ ਲਗਾਇਆ ਕਿ ਉਸਦੇ ਇਕੱਲੀ ਅੌਰਤ ਹੋਣ ਕਾਰਣ ਮੁਹੱਲੇ ਦੇ ਹੀ ਵਸਨੀਕਾਂ ਵਲੋੱ ਉਸ ਨਾਲ ਮਾੜੀ ਨੀਅਤ ਨਾਲ ਛੇੜਛਾੜ ਕੀਤੀ ਜਾਂਦੀ ਸੀ ਅਤੇ ਮੁਹੱਲੇ ਦੇ ਮਰਦ ਉਸਨੂੰ ਆਪਣੇ ਗੁਪਤ ਅੰਗ ਤੱਕ ਦਿਖਾਉਣ ਤੋਂ ਗੁਰੇਜ਼ ਨਹੀਂ ਕਰਦੇ ਹਨ। ਉਹਨਾਂ ਕਿਹਾ ਕਿ ਮੁਹੱਲੇ ਵਾਲਿਆਂ ਨੇ ਉਹਨਾਂ ਉੱਪਰ ਜਿਹੜੇ ਇਲਜਾਮ ਲਗਾਏ ਗਏ ਹਨ ਉਹ ਪੂਰੀ ਤਰ੍ਹਾਂ ਬੇਬੁਨਿਆਦ ਅਤੇ ਮਨਘੜਤ ਹਨ ਅਤੇ ਉਸ ਵੱਲੋਂ ਆਪਣੇ ਨਾਲ ਹੋਈ ਜਬਰਦਸਤੀ ਸਬੰਧੀ ਜਿਹੜੇ ਵੀ ਮਾਮਲੇ ਦਰਜ ਕਰਵਾਏ ਹਨ ਉਹ ਪੂਰੀ ਤਰ੍ਹਾਂ ਤਰ੍ਹਾਂ ਸੱਚੇ ਹਨ ਅਤੇ ਉਹ ਇਨਸਾਫ਼ ਦੀ ਲੜਾਈ ਲੜਦੀ ਰਹੇਗੀ।

Load More Related Articles
Load More By Nabaz-e-Punjab
Load More In General News

Check Also

ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ

ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ ਨਬਜ਼-ਏ-ਪੰਜਾਬ, ਮੁਹਾਲੀ, 4 ਜਨਵਰੀ: ਸ…