ਮੁਹਾਲੀ ਵਾਸੀਆਂ ਦੀਆਂ ਬੁਨਿਆਦੀ ਲੋੜਾਂ ਨੂੰ ਪੂਰਾ ਕਰਨਾ ਨਗਰ ਨਿਗਮ ਦੀ ਜ਼ਿੰਮੇਵਾਰੀ: ਮੇਅਰ ਕੁਲਵੰਤ ਸਿੰਘ

ਪਿੰਡ ਮਟੌਰ ਵਿੱਚ ਬਣਾਈ ਗਈ ਸਿਵਲ ਡਿਸਪੈਂਸਰੀ ਦਾ ਪਤਵੰਤਿਆਂ ਦੀ ਹਾਜ਼ਰੀ ਵਿੱਚ ਕੀਤਾ ਉਦਘਾਟਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 13 ਜੂਨ:
ਮੁਹਾਲੀ ਸ਼ਹਿਰ ਵਾਸੀਆਂ ਨੂੰ ਲੜੀਂਦੀਆਂ ਬੁਨਿਆਦੀ ਸੁਵਿਧਾਵਾਂ ਮੁਹੱਈਆ ਕਰਵਾਉਣਾ ਨਗਰ ਨਿਗਮ ਦੀ ਜ਼ਿੰਮੇਵਾਰੀ ਹੈ ਅਤੇ ਇਸ ਲਈ ਫੰਡ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਇਹ ਗੱਲ ਨਗਰ ਨਿਗਮ ਦੇ ਮੇਅਰ ਕੁਲਵੰਤ ਸਿੰਘ ਨੇ ਸਥਾਨਕ ਪਿੰਡ ਮਟੌਰ ਵਿਖੇ ਨਵੀਂ ਬਣੀ ਡਿਸਪੈਂਸਰੀ ਦੀ ਇਮਾਰਤ ਦਾ ਉਦਘਾਟਨ ਕਰਨ ਮੌਕੇ ਸੰਬੋਧਨ ਕਰਦਿਆਂ ਕੀਤਾ। ਉਹਨਾਂ ਕਿਹਾ ਕਿ ਡਿਸਪੈਂਸਰੀ ਦੀ ਇਸ ਅਤਿ ਆਧੁਨਿਕ ਇਮਾਰਤ ਵਿੱਚ ਪਿੰਡ ਵਾਸੀਆਂ ਨੂੰ ਲੋੜੀਂਦੀਆਂ ਸਿਹਤ ਸੁਵਿਧਾਵਾਂ ਹਾਸਿਲ ਹੋਣਗੀਆਂ। ਉਹਨਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਬਿਮਾਰੀ ਤੋੱ ਬਚਣ ਲਈ ਸਾਫ ਸਫਾਈ ਰੱਖਣੀ ਜਰੂਰੀ ਹੈ ਅਤੇ ਸਰੀਰ ਨੂੰ ਬਿਮਾਰੀ ਤੋਂ ਬਚਾਉਣ ਲਈ ਖਾਣ-ਪੀਣ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ। ਇਸ ਮੌਕੇ ਮੇਅਰ ਕੁਲਵੰਤ ਵਲੋੱ ਪਿੰਡ ਵਿੱਚ ਰੁਕੇ ਹੋਏ ਕੰਮਾਂ ਦੀ ਸ਼ੁਰੂਆਤ ਕੀਤੀ ਗਈ।
ਇਸ ਮੌਕੇ ਪਿੰਡ ਦੇ ਕੌਂਸਲਰ ਹਰਪਾਲ ਸਿੰਘ ਚੰਨਾ ਨੇ ਦੱਸਿਆ ਕਿ ਪਿੰਡ ਮਟੌਰ ਵਿਖੇ ਡਿਸਪੈਂਸਰੀ ਦਾ ਕੰਮ ਅਧੂਰਾ ਪਿਆ ਸੀ ਅਤੇ ਹੁਣ 24 ਲੱਖ ਰੁਪਏ ਲਾ ਕੇ ਇੱਥੇ ਜਿਲ੍ਹਾ ਮੁਹਾਲੀ ਦੀ ਸਭ ਤੋੱ ਵਧੀਆਂ ਡਿਸਪੈਂਸਰੀ ਬਣਾਈ ਗਈ ਹੈ। ਇਸ ਮੌਕੇ ਕੌਂਸਲਰ ਕਰਮਜੀਤ ਕੌਰ ਮਟੌਰ, ਡਾ. ਕੁਲਜੀਤ ਕੌਰ ਐਸਐਮਓ (ਪੀਐਚਸੀ) ਘੜੂੰਆਂ, ਡਾ. ਰਮਨਦੀਪ ਕੌਰ ਮਟੌਰ, ਜਸਪਾਲ ਸਿੰਘ, ਏਕਜੋਤ ਪਬਲਿਕ ਸਕੂਲ ਦੀ ਪ੍ਰਿੰਸੀਪਲ ਵੀਨਾ ਅਰੋੜਾ, ਕੇ.ਕੇ. ਸੈਣੀ ਚੇਅਰਮੈਨ, ਸੁਰਿੰਦਰਪਾਲ ਸਿੰਘ ਨੰਬਰਦਾਰ, ਅਲਬੇਲ ਸਿੰਘ ਸਿਆਣ ਪ੍ਰਧਾਨ ਹਾਊਸ ਓਨਰ ਵੈਲਫੇਅਰ ਸੁਸਾਇਟੀ ਫੇਜ਼-5, ਬਲਵੀਰ ਸਿੰਘ, ਡਾ. ਐਸ ਪੀ ਬਾਤਿਸ਼, ਜੈ ਸਿੰਘ ਅਤੇ ਪਿੰਡ ਮਟੌਰ ਦੇ ਵਾਸੀ ਹਾਜ਼ਿਰ ਸਨ।

Load More Related Articles
Load More By Nabaz-e-Punjab
Load More In General News

Check Also

Excise and Taxation Department, Punjab Initiates Comprehensive GST Registration Drive for Dealers

Excise and Taxation Department, Punjab Initiates Comprehensive GST Registration Drive for …