Share on Facebook Share on Twitter Share on Google+ Share on Pinterest Share on Linkedin ਸ਼ਾਸਤਰੀ ਮਾਡਲ ਸਕੂਲ ਮੁਹਾਲੀ ਦਾ ਨਤੀਜਾ ਸ਼ਾਨਦਾਰ ਰਿਹਾ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 31 ਮਾਰਚ: ਸ਼ਾਸ਼ਤਰੀ ਮਾਡਲ ਸਕੂਲ ਫੇਜ਼-1 ਮੁਹਾਲੀ ਦਾ ਪ੍ਰੀ ਨਰਸਰੀ ਤੋਂ ਨੌਵੀ ਅਤੇ ਗਿਆਰ੍ਹਵੀਂ ਦਾ ਸਕੂਲ ਦੀਆਂ ਸਾਰੀਆਂ ਹੀ ਜਮਾਤਾਂ ਦਾ ਨਤੀਜਾ ਸ਼ਾਨਦਾਰ ਰਿਹਾ। ਅੱਜ ਨਤੀਜੇ ਦੇ ਐਲਾਨ ਮੌਕੇ ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਸੁਮਨ ਬਾਲਾ ਨੇ ਪਹਿਲੀ, ਦੂਜੀ ਅਤੇ ਤੀਜੀ ਪੁਜ਼ੀਸ਼ਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਮੈਡਲ ਵੀ ਦਿੱਤੇ। ਪਹਿਲੀ ਪੁਜ਼ੀਸ਼ਨ ਹਾਸਲ ਕਰਨ ਵਾਲੇ ਗੋਲਡ ਮੈਡਲ ਦੇ ਨਾਲ ਨਾਲ ਡਿਕਸ਼ਨਰੀ ਵੀ ਦਿੱਤੀ ਗਈ। ਦੂਜੀ ਪੁਜੀਸ਼ਨ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਨੂੰ ਸਿਲਵਰ ਮੈਡਲ ਦੇ ਨਾਲ ਨਾਲ ਪੇਂਟਿੰਗ ਕਾਪੀ ਤੇ ਸਟੇਸ਼ਨਰੀ ਦਿੱਤੀ ਗਈ। ਤੀਜੀ ਪੁਜ਼ੀਸ਼ਨ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਨੂੰ ਬਰੌਂਸ ਮੈਡਲ ਦਿੱਤੇ ਗਏ। ਉਹਨਾਂ ਕਿਹਾ ਕਿ ਸਕੂਲ ਦੇ ਸ਼ਾਨਦਾਰ ਨਤੀਜੇ ਦਾ ਸਿਹਰਾ ਵਿਦਿਅਰਥੀਆਂ ਦੀ ਮਿਹਨਤ ਦੇ ਨਾਲ ਨਾਲ ਅਧਿਆਪਕਾਂ ਅਤੇ ਮਾਪਿਆਂ ਦੇ ਸਿਰ ਵੀ ਜਾਂਦਾ ਹੈ। ਉਹਨਾਂ ਦੱਸਿਆ ਕਿ ਸਕੂਲ ਵਿੱਚ ਪਹਿਲਾਂ ਸਿਰਫ 2 ਜਮਾਤਾਂ ਵਿੱਚ ਸਮਾਰਟ ਸਿੱਖਿਆ ਦਾ ਪ੍ਰਬੰਧ ਸੀ ਅਤੇ ਨਵੇਂ ਸੈਸ਼ਨ ਤੋਂ ਇਸ ਨੂੰ ਵਧਾ ਕੇ ਛੇ ਸਮਾਰਟ ਡਿਜੀਟਲ ਕਲਾਸ ਰੂਮ ਬਣਾ ਦਿੱਤੇ ਗਏ ਹਨ ਤਾਂ ਜੋ ਬੱਚੇ ਵਧੇਰੇ ਰੂਚੀ ਨਾਲ ਆਪਣੇ ਸਾਇੰਸ ਤੇ ਗਣਿਤ ਦੇ ਅੌਖ ਵਿਸ਼ੇ ਨੂੰ ਆਸਾਨ ਤਰੀਕੇ ਨਾਲ ਸਮਝ ਕੇ ਅਪਣਾ ਸਕਣ। ਇਸ ਦੇ ਨਾਲ ਨਾਲ ਬੱਚਿਆਂ ਦੀ ਸਹੂਲਤ ਤੇ ਸੁਰੱਖਿਆ ਨੂੰ ਮੁੱਖ ਰੱਖਦੇ ਹੋਏ ਬੱਚਿਆਂ ਦੀ ਆਵਾਜਾਈ ਲਈ ਸਕੂਲ ਦੀ ਪੰਜ ਬੱਸਾਂ ਦੇ ਬੇੜੇ ਵਿੱਚ ਇੱਕ ਨਵੀਂ ਬੱਸ ਦਾ ਇਜਾਫਾ ਕੀਤਾ ਗਿਆ। ਬੱਚਿਆਂ ਨੂੰ ਸਿਹਤ ਤੇ ਸਵੈ ਸੁਰੱਖਿਆ ਬਾਰੇ ਜਾਗਰੂਕ ਰੱਖਣ ਲਈ ਅਗਲੇ ਅਕਾਦਮਿਕ ਵਰ੍ਹੇ ਤੋਂ ਜੂਡੋ ਕਰਾਟੇ ਦੀ ਵੀ ਟਰੇਨਿੰਗ ਸਕੂਲ ਵੱਲੋਂ ਬਿਨਾਂ ਕਿਸੇ ਫੀਸ ਤੋਂ ਦਿੱਤੀ ਜਾਵੇਗੀ। ਅਖੀਰ ਵਿੱਚ ਸਕੂਲ ਮੈਨੇਜਰ ਰਜਨੀਸ਼ ਕੁਮਾਰ ਨੇ ਸਾਰੇ ਮਾਪਿਆਂ ਦਾ ਧੰਨਵਾਦ ਕੀਤਾ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ